ਜਗਰਾਓਂ 4 ਸਤੰਬਰ (ਅਮਿਤ ਖੰਨਾ) ਲਾਇਨ ਕਲੱਬ ਮਿਡ ਟਾਊਨ ਜਗਰਾਉਂ ਵਲੋਂ ਡਾ:ਸਰਵਪੱਲੀ ਰਾਧਾ ਕ੍ਰਿਸ਼ਨ ਜੀ ਦੇ ਜਨਮ ਦਿਨ ਤੇ ਡੀਏਵੀ ਸੇਨੇਟਰੀ ਪਬਲਕਿ ਸਕੂਲ ਦੇ 6 ਅਧਆਿਪਕਾਂ ਮੈਡਮ ਸਤਵੰਿਦਰ ਕੌਰ ਮੈਡਮ ਸੀਮਾ ਬੱਸੀ ਮੈਡਮ ਰੇਨੂੰ ਕੌੜਾ ਮੈਡਮ ਮੀਨਾ ਕੁਮਾਰੀ ਮੈਡਮ ਸੁਖਜੀਵਨ ਕੁਮਾਰੀ ਸ਼ਰਮਾ ਦਾ ਸਨਮਾਨ ਕਰਕੇ ਅਧਿਆਪਕ ਦਿਵਸ ਮਨਾਇਆ ਗਿਆ।ਸਟੇਜ ਦੀ ਭੂਮਕਿਾ ਮੈਡਮ ਇੰਦਰਪ੍ਰੀਤ ਕੌਰ ਨੇ ਨਿਭਾਈ ਡੀ ਏ ਵੀ ਸੈਨਟਰੀ ਸਕੂਲ ਦੇ ਪ੍ਰਿੰਸੀਪਲ ਬ੍ਰਿਜਮੋਹਨ ਬੱਬਰ ਜੀ ਨੇ ਅਧਿਆਪਕ ਦਿਵਸ ਦਾ ਇਤਿਹਾਸ ਦੱਸਦਿਆਂ ਦੇਸ਼ ਦੇ ਉਪ-ਰਾਸ਼ਟਰਪਤੀ ਡਾ:ਰਾਧਾ ਕ੍ਰਿਸ਼ਨ ਨੂੰ ਸ਼ਰਧਾਜ਼ਲੀ ਦਿੱਤੀ ਅਤੇ ਅਧਿਆਪਕਾਂ ਨੂੰ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਉਹਨਾਂ ਦੀਆਂ ਸਿੱਖਿਆਵਾਂ ਨੂੰ ਅਧਿਆਪਕ ਜੀਵਨ ਵਿਚ ਅਖਤਿਆਰ ਕਰਨ ਦੀ ਗੱਲ ਕਹੀ ਅਤੇ ਦੱਸਿਆ ਕਿ ਇੱਕ ਅਧਿਆਪਕ ਬੱਚਿਆਂ ਦਾ ਭਵਿੱਖ ਬਣਾਉਣ ਵਿਚ ਖਾਸ ਜ਼ਿੰਮੇਵਾਰੀ ਅਦਾ ਕਰਦਾ ਹੈ। ਇਸ ਮੌਕੇ ਸਕੂਲ ਦੇ ਬੱਚਆਿਂ ਵੱਲੋਂ ਅਧਿਆਪਕ ਦਿਵਸ ਸੰਬੰਧਿਤ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਵੀ ਕੀਤੇ ਗਏ। ਛੋਟੀਆਂ-ਛੋਟੀਆਂ ਗਤੀਵਿਧਆਂ ਕਰਵਾਈਆਂ ਗਈਆਂ।ਇਸ ਅਧਿਆਪਕ ਦਿਵਸ ਮੌਕੇ ਲਾਇਨ ਮਨੋਹਰ ਸਿੰਘ ਟੱਕਰ ਅਤੇ ਮਨੀਸ਼ ਚੁੱਘ ਨੇ ਵੀ ਅਧਿਆਪਕਾਂ ਨੂੰ ਅਧਿਆਪਕ ਦਿਵਸ ਦੀਆਂ ਸ਼ੁਭਕਾਮਾਵਾਂ ਦਿੱਤੀਆਂ। ਲਾਇਨ ਕਲੱਬ ਮਿਡਟਾਊਨ ਦੇ ਪ੍ਰਧਾਨ ਲਾਲ ਚੰਦ ਮੰਗਲਾ ਅਤੇ ਸੈਕਟਰੀ ਰਾਕੇਸ਼ ਜੈਨ ਖਜ਼ਾਨਚੀ ਅਮਿਤ ਲਾਲ ਗੋਇਲ ਪ੍ਰਾਜੈਕਟ ਚੇਅਰਮੈਨ ਗੁਰਦਰਸ਼ਨ ਮਿੱਤਲ ਤੇ ਜੋਨ ਦੇ ਚੇਅਰਮੈਨ ਚਰਨਜੀਤ ਸਿੰਘ ਭੰਡਾਰੀ, ਭੂਸ਼ਨ ਗੋਇਲ, ਕ੍ਰਸ਼ਿਨ ਵਰਮਾ, ਮਨੀਸ਼ ਚੁੱਘ, ਮੁਕੇਸ਼ ਜੰਿਦਲ, ਮਨੋਹਰ ਸਿੰਘ ਟੱਕਰ, ਵਿਨੋਦ ਬਾਂਸਲ, ਲਖਮੀ ਗਰਗ, ਸੀਮਾ ਮੰਗਲਾ ,ਸਮੂਹ ਮੈਬਰ ਅਤੇ ਸਕੂਲ ਦਾ ਸਟਾਫ ਹਾਜਰ ਸੀ