You are here

ਕਿਸਾਨ ਮੋਰਚਾ ਜਿੱਤਣ ਤੱਕ ਅਡਾਨੀ ਦੇ ਸੈਲੋ ਵਿਚੋ ਨਹੀ ਕੱਡਣ ਦਿੱਤੀ ਜਾਵੇਗੀ ਕਣਕ-ਜੀਰਾ

ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੁਆਰਾ ਅਡਾਨੀ ਦੇ ਸੈਲੋ ਅੱਗੇ ਅੱਜ ਵੀ ਜਾਰੀ ਰਿਹਾ। ਮੋਗਾ ਪ੍ਰਸ਼ਾਸਨ ਵੱਲੋ ਸੰਯੁਕਤ ਕਿਸਾਨ ਮੋਰਚੇ ਨੂੰ ਲਿਖਤੀ ਚਿਠੀ ਲਿਖ ਕੇ ਮੰਗ ਕੀਤੀ ਸੀ ਕਿ ਕਣਕ ਦੀ ਭਰੀ ਹੋਈ ਟਰੇਨ ਨੂੰ ਜਾਣ ਦਿੱਤਾ ਜਾਵੇ ਤਾ ਜੋ ਟਰੇਨ ਵਿੱਚ ਪਈ ਕਣਕ ਖਰਾਬ ਨਾ ਹੋਵੇ। ਕਣਕ ਖਰਾਬ ਹੋਣ ਦੀ ਹਾਲਤ ਵਿਚ 9 ਕਰੋੜ ਰੁਪਏ ਪੰਜਾਬ ਸਰਕਾਰ ਨੂੰ ਭਰਨੇ ਪੈਣੇ ਸਨ। ਪ੍ਰਸਾਸ਼ਨ ਦੇ ਲਿਖਤੀ ਪੱਤਰ ਤੇ ਵਿਚਾਰ ਕਰਨ ਤੋ ਬਾਅਦ ਸੰਯੁਕਤ ਕਿਸਾਨ ਮੋਰਚੇ ਨੇ ਰੇਲ ਗੱਡੀ ਛੱਡਣ ਦਾ ਫੈਸਲਾ ਕੀਤਾ। ਪਰੰਤੂ ਸਥਾਨਕ ਲੋਕ ਇਸ ਦਾ ਵਿਰੋਧ ਕਰ ਰਹੇ ਸਨ। ਇਸ ਸਮੇ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਸੁਰਜੀਤ ਸਿੰਘ ਫੂਲ, ਸੁਖਵਿੰਦਰ ਕੌਰ, ਤੇ ਜਰਨਲ ਸਕੱਤਰ ਬਲਦੇਵ ਸਿੰਘ ਜੀਰਾ ਨੇ ਧਰਨੇ ਵਿੱਚ ਬੋਲਦਿਆਂ ਆਖਿਆ ਕਿ ਬੇਸੱਕ ਜਥੇਬੰਦੀ ਤੇ ਸਥਾਨਕ ਲੋਕ ਰੇਲ ਗੱਡੀ ਛੱਡਣ ਦੇ ਵਿਰੁੱਧ ਹਨ ਪਰ ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਹਿੱਤਾਂ ਨੂੰ ਧਿਆਨ ਵਿਚ ਰੱਖਦੇ ਹੋਏ ਪ੍ਰਸ਼ਾਸਨ ਲਿਖਤੀ ਭਰੋਸਾ ਦੇਵੇ ਕਿ ਜਿਨ੍ਹਾਂ ਚਿਰ ਕਾਲੇ ਕਾਨੂੰਨਾਂ ਤੇ ਮੋਰਚਾ ਚੱਲ ਰਿਹਾ ਹੈ ਉਨੀ ਦੇਰ ਹੋਰ ਗੱਡੀ ਨਹੀ ਭਰੀ ਜਾਵੇਗੀ। ਇਸੇ ਤਹਿਤ ਜਿਲਾ ਮੈਨੇਜਰ ਐਫ ਸੀ ਆਈ ਤੇ dsp ਮੋਗਾ ਨੇ ਕਿਸਾਨ ਜਥੇਬੰਦੀ ਨੂੰ ਲਿਖਤੀ ਭਰੋਸਾ ਦਿੱਤਾ ਤੇ ਸਟੇਜ ਤੇ ਆ ਕੇ ਬੋਲ ਕੇ ਵੀ ਭਰੋਸਾ ਦਿਵਾਇਆ ਕਿ ਮੋਰਚਾ ਨਿਬੜਨ ਤੱਕ ਕੋਈ ਵੀ ਗੱਡੀ ਨਹੀ ਭਰੀ ਜਾਵੇਗੀ। ਆਗੂਆਂ ਨੇ ਆਖਿਆ ਕਿ ਧਰਨਾ ਲਗਾਤਾਰ ਜਾਰੀ ਰਹੇਗਾ। ਅਜ ਦੇ ਧਰਨੇ ਵਿੱਚ ਟਹਿਲ ਸਿੰਘ ਝੰਡੇਆਣਾ, ਨਛੱਤਰ ਸਿੰਘ ਪਰੇਮੀ, ਗੁਰਟੇਕ ਸਿੰਘ, ਮਨਜੀਤ ਸਿੰਘ ਤੇ ਸੈਕੜੇ ਕਿਸਾਨ ਤੇ ਔਰਤਾਂ ਸਾਮਲ ਹੋਏ