ਨਾਨਕਸਰ ਕਲੇਰਾਂ ਬਲਵੀਰ ਸਿੰਘ ਬਾਠ
ਇਤਿਹਾਸਕ ਪਿੰਡ ਪਾਤਸ਼ਾਹੀ ਛੇਵੀਂ ਦੀ ਚਰਨਛੋਹ ਪ੍ਰਾਪਤ ਧਰਤੀ ਪਿੰਡ ਗੁਰੂਸਰ ਕਾਉਂਕੇ ਚ ਚੱਲ ਰਹੇ ਵਿਕਾਸ ਕਾਰਜਾਂ ਪਰ ਅੱਜ ਪਿੰਡ ਦੀ ਪੰਚਾਇਤ ਦਾ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਇਸ ਸਮੇਂ ਜਨ ਸ਼ਕਤੀ ਨਿਊਜ਼ ਨਾਲ ਗੱਲਬਾਤ ਕਰਦਿਆਂ ਨੌਜਵਾਨ ਸਮਾਜਸੇਵੀ ਆਗੂ ਸਰਪੰਚ ਗੁਰਪ੍ਰੀਤ ਸਿੰਘ ਦੀਪਾ ਨੇ ਕਿਹਾ ਕੇ ਪਿੰਡ ਦੇ ਵਿਕਾਸ ਕਾਰਜ ਬਿਨਾਂ ਪੱਖਪਾਤ ਤੋਂ ਬਿਨਾਂ ਭੇਦਭਾਵ ਤੋਂ ਕੀਤੇ ਜਾਣਗੇ ਪਿੰਡ ਗੁਰੂਸਰ ਕਾਉਂਕੇ ਚ ਵਿਕਾਸ ਕਾਰਜਾਂ ਦੀ ਹਨੇਰੀ ਲਿਆ ਦਿਆਂਗੇ ਇਸ ਸਮੇਂ ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਲਕਾ ਇੰਚਾਰਜ ਮਲਕੀਤ ਸਿੰਘ ਦਾਖੇਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਸਰਕਾਰ ਦੀ ਦੇਣ ਅੱਜ ਪਿੰਡਾਂ ਨੂੰ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਪੰਜਾਬ ਦੇ ਹਰੇਕ ਪਿੰਡਾਂ ਚ ਵਿਕਾਸ ਕਾਰਜ ਵੱਡੀ ਪੱਧਰ ਤੇ ਜਾਰੀ ਹਨ ਉਨ੍ਹਾਂ ਪੰਚਾਇਤ ਦਾ ਸਨਮਾਨ ਕਰਨ ਵਾਲੇ ਵਿਅਕਤੀਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਇਸ ਤੋਂ ਵੀ ਵੱਧ ਆਉਣ ਵਾਲੇ ਸਮੇਂ ਚ ਵਿਕਾਸ ਕਾਰਜ ਆਰੰਭੇ ਜਾਣਗੇ ਇਸ ਸਮੇਂ ਪੰਚਾਇਤ ਮੈਂਬਰ ਕੁਲਦੀਪ ਸਿੰਘ ਮੈਂਬਰ ਪ੍ਰਿਤਪਾਲ ਸਿੰਘ ਮੈਂਬਰ ਕਮਲਾ ਮੈਂਬਰ ਜਗਦੀਸ਼ ਸਿੰਘ ਮੈਂਬਰ ਗੁਲਜ਼ਾਰ ਸਿੰਘ ਰਣਧੀਰ ਸਿੰਘ ਧੀਰਾ ਜੋਧ ਸਿੰਘ ਮੈਂਬਰ ਸੋਮਾ ਸਿੰਘ ਜਥੇਦਾਰ ਜੋਗਿੰਦਰ ਸਿੰਘ ਬਲਬੀਰ ਸਿੰਘ ਬਾਠ ਲਵਪ੍ਰੀਤ ਸਿੰਘ ਅਨਮੋਲ ਸਿੰਘ ਸੁਰਿੰਦਰ ਸਿੰਘ ਬਲਵੀਰ ਸਿੰਘ ਬੂਟਾ ਸਿੰਘ ਰਾਣਾ ਸਿੰਘ ਤੋਂ ਇਲਾਵਾ ਵੱਡੇ ਪੱਧਰ ਤੇ ਨਗਰ ਨਿਵਾਸੀ ਹਾਜ਼ਰ ਸਨ