ਕਵਿਤਾਵਾਂ
ਮੁਹੱਬਤ
ਮੁਹੱਬਤ ਦੀ ਇਹ ਵੀ ਹੱਦ ਹੈ
ਕਦੇ ਸ਼ਹਿਰ ਛੱਡਣਾ ਪੈਂਦਾ ਹੈ
ਮਹਿਬੂਬ ਦਾ
ਤੇ ਕਦੇ
ਜਿਉਂਦੀ ਲਾਸ਼ ਬਣ ਕੇ
ਜਿਊਣਾ ਪੈਂਦਾ ਹੈ
ਉਸ ਦੇ ਹੀ ਸ਼ਹਿਰ ਵਿੱਚ
੨
ਕਿਰਦਾਰ ਮੇਰੇ ਤੇ
ਲਾਇਆ ਦਾਗ ਤੂੰ
ਆਪ ਹੀ ਆਪਣਾ ਦਾਮਨ ਧੋ ਦਿਓ
ਚਰਿੱਤਰਹੀਣ
ਜੇ ਮੈਂ ਹੋਗੀ
ਤੂੰ ਕਿਹੜਾ ਦੱਸੀ ?
ਖ਼ੁਦਾ ਹੋ ਗਿਓਂ ।
੩
ਮੈਂ ਕਵਿਤਾ ਲਿਖਣ ਲਗਦੀ ਹਾਂ
ਲਿਖਦੀ ਹਾਂ
ਆਪਣੀ ਕਹਾਣੀ
ਤੇ
ਮੇਰੀ ਕਹਾਣੀ
ਪਲਾਂ - ਛਿਣਾਂ 'ਚ ਹੀ
ਹੋ ਨਿਬੜਦੀ ਹੈ
ਲੱਖਾਂ ਹਜ਼ਾਰਾਂ ਦੀ ਹੋਣੀ
ਵੀਰਪਾਲ ਕੌਰ (ਕਮਲ )
8569001590