ਜਗਰਾਓਂ, ਜੁਲਾਈ 2019 ( ਮਨਜਿੰਦਰ ਗਿੱਲ )—ਐਸ. ਐਸ. ਪੀ ਵਰਿੰਦਰ ਸਿੰੰਘ ਬਰਾੜ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ ਅਧੀਨ ਥਾਣਾ ਹਠੂਰ ਦੇ ਇੰਚਾਰਜ ਸਿਮਰਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ 2 ਕਵਿੰਟਲ 25 ਕਿਲੋ ਭੁੱਕੀ ਚੂਰਾ ਪੋਸਤ ਸਮੇਤ ਦੋ ਵਿਅਕਤੀਆਂ ਨੂੰ ਗਿਰਫਤਾਰ ਕੀਤਾ। ਇਸ ਸੰਬਧ ਵਿਚ ਡੀ. ਐਸ. ਪੀ ਗੁਰਮੀਤ ਸਿੰਘ ਅਤੇ ਥਾਣਾ ਇੰਚਾਰਜ ਸਿਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੇ ਦੌਰਾਨੇ ਗਸ਼ਤ ਪਿੰਡ ਬੁਰਜ ਕਲਾਲਾਂ ਸੇਮ ਪੁਲ ਦੇ ਨਜ਼ਦੀਕ ਚੇਕਿੰਗ ਦੌਰਾਨ ਗੁਰਜੰਟ ਸਿੰਘ ਉਰਫ ਬੰਟੀ ਅਤੇ ਜਸਵੀਰ ਸਿੰਘ ਉਰਫ ਸੀਤਾ ਵਾਸੀਆਨ ਚੱਕ ਅਮ੍ਰਿਤਸਰੀਆ ਥਾਣਾ ਸਿਟੀ ਸਮਾਣਾ ਜਿਲ੍ਹਾ ਪਟਿਆਲਾ ਪਾਸੋਂ ਟਰੱਕ ਨੰਬਰ ਪੀ.ਬੀ-13 ਏ.ਐਫ-3216 ਵਿੱਚ 02 ਕੁਇੰਟਲ 25 ਕਿਲੋ ਗ੍ਰਾਮ ਭੁੱਕੀ ਚੂਰਾ ਪੋਸਤ ਬਰਾਮਦ ਕਰਕੇ ਉਹਨਾਂ ਵਿਰੁੱਧ ਮੁਕੱਦਮਾਂ 63 ਮਿਤੀ 06.07.2019 ਅ/ਧ 15/25/61/85 ਐਨ.ਡੀ.ਪੀ.ਐਸ.ਐਕਟ ਥਾਣਾ ਹਠੂਰ ਦਰਜ ਰਜਿਸਟਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਹ ਲੋਕ ਮੱਧ ਪ੍ਰਦੇਸ ੋਤੰ ਭੁੱਕੀ ਲਿਆ ਕੇ ਪੰਜਾਬ ਵਿਚ ਵੇਚਦੇ ਸਨ। ਇਹ ਇਨ੍ਹਾਂ ਦਾ ਤੀਸਰਾ ਗੇੜਾ ਸੀ। ਇਸ ਵਾਰ ਇਹ ਪਿਆਜਾਂ ਦੀ ਆੜ ਵਿਚ ਭੁੱਕੀ ਚੂਰਾ ਪੋਸਤ ਲੈ ਕੇ ਆ ਰਹੇ ਸਨ। ਇਨ੍ਹਾਂ ਦਾ ਪੁਲਿਸ ਰਿਮਾਂਡ ਹਾਸਿਲ ਕਰਕੇ ਪੁੱਛ ਗਿੱਛ ਕੀਤੀ ਜਾਵੇਗੀ ਕਿ ਇਹ ਲੋਕ ਪੰਜਾਬ ਵਿਚ ਕਿਥੇ-ਕਿਥੇ ਅਤੇ ਕਿਹੜੇ ਲੋਕਾਂ ਨੂੰ ਭੁੱਕੀ ਸਪਲਾਈ ਕਰਦੇ ਹਨ।