ਜਗਰਾਉਂ, ਜੁਲਾਈ 2019-(ਮਨਜਿੰਦਰ ਗਿੱਲ) ਪਿਛਲੇ ਕਰੀਬ 8 ਸਾਲਾਂ ਤੋਂ ਬਿਜਲੀ ਬੋਰਡ ਵਿਰੁੱਧ ਇਨਸਾਫ ਲੈਣ ਲਈ ਲੜਾਈ ਲੜ ਰਿਹਾ ਪਿੰਡ ਬੋਦਲਵਾਲਾ ਦਾ ਵਸਨੀਕ ਪ੍ਰਦੀਪ ਸਿੰਘ ਪੁੱਤਰ ਨਰ ਸਿੰਘ। ਉਕਤ ਪੀੜ੍ਹਤ ਨੇ ਦਿੱਤੇ ਹਲ਼ਫੀਆ ਬਿਆਨ ਅਤੇ ਸੂਚਨਾ ਦੇ ਅਧਿਕਾਰ (ਆਰ.ਟੀ.ਆਈ) ਤਹਿਤ ਲਈਆ ਅਨੇਕਾਂ ਜਾਣਕਾਰੀਆ ਦਿੰਦਿਆ ਦੱਸਿਆ ਕਿ ਉਨ੍ਹਾ ਦੀ ਸਿੱਧਵਾ ਬੇਟ ਰੋਡ ਤੇ ਪੈਦੀ ਇਕ ਦੁਕਾਨ ਤੇ ਬਿਜਲੀ ਅਧਿਕਾਰੀਆ ਦੀ ਮਿਲੀਭੁਗਤ ਨਾਲ ਇਕ ਵਿਅਕਤੀ ਵੱਲੋਂ ਨਾਜ਼ਾਇਜ਼ ਕਬਜ਼ੇ ਦੀ ਨੀਅਤ ਨਾਲ ਆਪਣੇ ਨਾਂਅ ਤੇ ਬਿਨ੍ਹਾਂ ਦਸਤਾਵੇਜ਼ਾ ਦੇ ਹੀ ਮੀਟਰ ਲਗਵਾ ਲਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਆਰ.ਟੀ.ਆਈ ਸੂਚਨਾ ਤਹਿਤ ਲਈ ਮੀਟਰ ਲਗਾਉਣ ਦੀ ਫਾਇਲ ਤੇ ਜਿਸ ਵਿਅਕਤੀ ਲਖਵੀਰ ਸਿੰਘ ਵੱਲੋਂ ਮੀਟਰ ਲਗਾਵਿਆ ਗਿਆ ਸੀ, ਉਸ ਤੇ ਦਸਤਖਤ ਤੱਕ ਵੀ ਨਹੀ ਸਨ, ਜਦਕਿ ਕਿਸੇ ਆਮ ਵਿਅਕਤੀ ਨੇ ਜੇਕਰ ਮੀਟਰ ਲਗਾਉਣਾ ਹੋਵੇ ਤਾਂ ਉਸ ਨੂੰ ਫਾਈਲ ਮੁੰਕਮਲ ਹੋਣ ਦੇ ਬਾਵਜੂਦ ਵੀ ਪਾਵਰਕਾਮ ਦੇ ਮੁਲਾਜ਼ਮਾ ਦੇ ਕਈ-ਕਈ ਦਿਨ ਪਿੱਛੈ ਫਿਰਨਾ ਪੈਦਾ ਹੈ ਇਸ ਤੋਂ ਵੀ ਅੱਗੇ ਕੀ ਉਕਤ ਦੁਕਾਨ ‘ਚ ਪਹਿਲਾ ਹੀ ਇਕ ਹੋਰ ਮੀਟਰ ਵੀ ਦੁਕਾਨ ਮਾਲਕ ਜੋ ਕਿ ਕੈਨੇਡਾ ਵਾਸੀ ਸੁਖਦੇਵ ਸਿੰਘ ਪੁੱਤਰ ਲਾਭ ਸਿੰਘ ਦੇ ਨਾਂਅ ਤੇ ਲੱਗਾ ਸੀ, ਪੰਤੂ ਦੁਕਾਨ ਦੇ ਗਹਿਣੇਦਾਰ ਲਖਵੀਰ ਸਿੰਘ ਵੱਲੋਂ ਉਸ ਮੀਟਰ ਦਾ ਬਿੱਲ ਜਮ੍ਹਾ ਕਰਵਾਉਣ ਤੋਂ ਬਿਨ੍ਹਾਂ ਹੀ ਨਵਾਂ ਮੀਟਰ ਆਪਣੇ ਨਾਅ ਤੇ ਲਗਵਾ ਲਿਆ ਸੀ। ਇੱਥੇ ਹੀ ਬਸ ਨਹੀ ਲਖਵੀਰ ਸਿੰਘ ਤੇ ਮਿਹਰਬਾਨ ਹੋਏ ਪਾਵਰਕਾਮ ਨੇ ਐਸ.ਡੀ.ਓ ਜਗਦੀਪ ਸਿੰਘ ਨੇ ਬਿਨ੍ਹਾਂ ਕਿਸੇ ਜਾਣ ਪੜਤਾਲ ਦੇ ਜਿੱਥੇ ਸਿੱਧਾ ਮੀਟਰ ਲਗਵਾ ਦਿੱਤਾ ਉਥੇ ਪਹਿਲਾ ਖੜੀ ਡਿਫਾਲਟਰ ਰਕਮ ਵੀ ਕਿਸੇ ਟੈਲੀਫੋਨ ਟਾਵਰ ਦੇ ਖਾਤੇ ’ਚ ਪਾ ਦਿੱਤੀ, ਜਿਸ ਦੇ ਸਾਰੇ ਲਿਖਤੀ ਸਬੂਤ ਵੀ ਆਰ. ਟੀ.ਆਈ ਲੜਾਈ ਲੜ ਰਹੇ ਨੌਜਵਾਨ ਪ੍ਰਦੀਪ ਸਿੰਘ ਵੱਲੋਂ ਪ੍ਰਾਪਤ ਕੀਤੇ ਗਏ ਹਨ। ਪ੍ਰਦੀਪ ਸਿੰਘ ਨੇ ਇਹ ਵੀ ਦੱਸਿਆ ਕਿ ਭਾਵੇਂ ਇਕ ਵਾਰ ਜਾਅਲੀ ਫਾਈਲ ਤੇ ਉਨ੍ਹਾ ਦੀ ਦੁਕਾਨ ’ਚ ਕਬਜ਼ੇ ਦੀ ਨੀਅਤ ਨਾਲ ਲੱਗਿਆ ਮੀਟਰ ਕਾਨੂੰਨੀ ਤਰੀਕੇ ਨਾਲ ਕੱਟ ਵੀ ਦਿੱਤਾ ਗਿਆ ਸੀ। ਪਰ ਪਾਵਰਕਾਮ ਦੇ ਐਕਸੀਅਨ ਧਰਮਪਾਲ ਵੱਲੋਂ ਬਿਨ੍ਹਾਂ ਕਿਸੇ ਜਾਂਚ ਦੇ ਇਹ ਮੀਟਰ ਮੁੜ ਚਾਲੂ ਕਰਵਾ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਭਾਵੇਂ ਹੁਣ ਇਹ ਮੀਟਰ ਕੱਟਿਆ ਜਾ ਚੁੱਕਾ ਹੈ ਪਰ ਉਸ ਸਮੇਂ ਕਿਸੇ ਟਾਵਰ ਦੇ ਨਾਂਅ ਤੇ ਪਾਈ ਸੀ, ਉਹ 28 ਹਜ਼ਾਰ ਰੁਪਏ ਦੀ ਰਕਮ ਦਾ ਛੇ ਸਾਲ ਬਾਅਦ 25 ਹਜ਼ਾਰ ਰੁਪਏ ਵਿਆਜ਼ ਪਾ ਕੇ 53 ਹਜ਼ਾਰ ਰੁਪਏ ਦਾ ਨੋਟਿਸ ਮੁੜ ਦੁਕਾਨ ਮਾਲਕ ਪ੍ਰਵਾਸੀ ਪੰਜਾਬੀ ਸੁਖਦੇਵ ਸਿੰਘ ਨੂੰ ਭੇਜ ਦਿੱਤਾ ਗਿਆ। ਕਾਨੂੰਨੀ ਲੜਾਈ ਲੜ ਰਹੇ ਸੁਖਦੇਵ ਸਿੰਘ ਦੇ ਜਵਾਈ ਪ੍ਰਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਉਨ੍ਹਾ ਵੱਲੋਂ ਇਹ ਰਕਮ ਦਾ ਦੋ ਸਾਲ ਪਹਿਲਾਂ ਜਮ੍ਹਾ ਕਰਵਾ ਦਿੱਤੀ, ਪਰ ਇਹ ਰਕਮ ਵਾਪਸ ਕਰਵਾਉਣ ਲਈ ਉਹ ਪਿਛਲੇ ਦੋ ਸਾਲਾਂ ਤੋਂ ਹੀ ਕਾਨੂੰਨੀ ਲੜਾਈ ਲੜ ਰਿਹਾ, ਪਰ ਪਿਛਲੇ ਦੋ ਸਾਲਾਂ ਤੋਂ ਪਾਵਰਕਾਮ ਦੇ ਟੈਕਨੀਕਲ ਆਡਿਟ ਦੇ ਐਕਸੀਅਨ ਵੱਲੋਂ ਇਸ ਮਾਮਲੇ ਦੀ ਫਾਈਲ ਨੂੰ ਹੇਠਾ ਦੱਬ ਕੇ ਹੀ ਰੱਖਿਆ ਹੋਇਆ ਹੈ। ਨੌਜਵਾਨ ਪ੍ਰਦੀਪ ਸਿੰਘ ਨੇ ਕਿਹਾ ਕਿ ਉਹ ਇਸ ਮਾਮਲੇ ’ਚ ਅਸਲ ਦੋਸ਼ੀਆ ਨੂੰ ਸਾਹਮਣੇ ਲਿਆਉਣ ਤੇ ਭ੍ਰਿਸ਼ਟ ਅਧਿਕਾਰੀਆ ਖਿਲਾਫ ਕਾਰਵਾਈ ਲਈ ਲੜਾਈ ਲੜ ਰਿਹਾ ਹੈ ਤੇ ਜ਼ੇਕਰ ਹੁਣ ਵੀ ਇਨਸਾਫ ਨਾ ਮਿਿਲਆ ਤਾਂ ਉਹ ਇਹ ਮਾਮਲਾ ਹਾਈਕੋਰਟ ’ਚ ਲਿਜਾਏਗਾ।