ਪੁੱਤ ਮੋਹ ਦੇ ਵਿੱਚ ਧੀ ਨੂੰ ਅਣਗੋਲਿਆ ਕਰਦਾ ਏ,
ਰੋਜ ਰੋਜ ਹੀ ਅੱਖਾ ਉਹਦੀਆ ਚ ਹੰਝੂ ਭਰਦਾ ਏ,
ਧੀ ਆਪਣੀ ਦਾ ਕਦੇ ਵੀ ਮਨ ਖਿਆਲ ਨਾ ਆਉਦਾ,
ਪੁੱਤ ਆਪਣੇ ਲਈ ਰੋਜ ਦੁਆਵਾ ਕਰਦਾ ਏ,
ਦੋ ਬੱਚਿਆ ਵਿਚਕਾਰ ਖਿੱਚੀ ਨਹੀ ਜਾ ਲਕੀਰ ਸਕਦੀ ,
ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ
ਕਿੱਦਾ ਦੁਨੀਆ ਜੀਅ ਸਕਦੀ ।
ਪੁੱਤ ਐਸ਼ ਦੇ ਲਈ ਕਦੇ ਪੈਸੇ ਵਲੋ ਘਬਰਾਇਆ ਨਾ,
ਧੀ ਅਪਣੀ ਦੇ ਹੱਥ ਚ ਕਦੇ ਪੈਸਾ ਫੜਾਇਆ ਨਾ,
ਪੁੱਤ ਆਪਣੇ ਨਾਲ ਰੋਜ ਹੀ ਪਿਆਰੀਆ ਗੱਲਾ ਕਰਦਾ ਏ,
ਪਰ ਧੀ ਅਪਣੀ ਨੂੰ ਕਦੇ ਵੀ ਗਲ੍ਹ ਨਾਲ ਲਾਇਆ ਨਾ,
ਏਸ ਜਮਾਨੇ ਵਿੱਚ ਵੀ ਦਸੋ ਧੀ ਕਰ ਨੀ, ਕੀ ਸਕਦੀ,
ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ
ਕਿੱਦਾ ਦੁਨੀਆ ਜੀਅ ਸਕਦੀ ।
ਪੁੱਤ ਵਿਆਹ ਕਰਵਾ ਕੇ ਭਾਵੇ ਅੱਡ ਹੋਇਆ ਏ,
ਪਰ ਬਾਪ ਦੇ ਦਿਲ ਚੋ ਨਾ ਪੁੱਤ ਕੱਢ ਹੋਇਆ ਏ,
ਧੀ ਕੋਲ ਰਹਿ ਕੇ ਰੋਜ ਹੀ ਸੇਵਾ ਕਰਦੀ ਏ,
ਪਰ ਪੁੱਤ ਧੀ ਵਿੱਚੋ ਫਰਕ ਨਾ ਕੱਢ ਹੋਇਆ ਏ,
ਰਜਨੀਸ਼ ਪਤਾ ਸ਼ਭ ਨੂੰ ਧੀ ਦੁੱਖ ਘਰ ਦੇ ਸਾਰੇ ਪੀ ਸਕਦੀ,
ਪਰ ਆਪਣੇ ਬੱਚਿਆ ਵਿੱਚ ਹੀ ਫਰਕ ਰੱਖ ਕੇ
ਏਹ ਕਿੱਦਾ ਦੁਨੀਆ ਜੀਅ ਸਕਦੀ ।
ਸਮਝ ਨਹੀ ਆਉਦੀ ਦੁਨੀਆ ਦੀ
ਇਹ ਕਰ ਕੁਝ ਕੀ ਸਕਦੀ
ਲਿਖਤ✍️ਰਜਨੀਸ਼ ਗਰਗ