ਜਗਰਾਓਂ 11 ਜਨਵਰੀ (ਅਮਿਤ ਖੰਨਾ)-ਲੋਕ ਸੇਵਾ ਸੋਸਾਇਟੀ ਵੱਲੋਂ ਅੱਜ ਝੁੱਗੀਆਂ ਵਿਚ ਰਹਿੰਦੀ ਗ਼ਰੀਬ ਪਰਿਵਾਰਾਂ ਦੀਆਂ ਮਹਿਲਾਵਾਂ ਨੂੰ ਨਵੇਂ ਸੂਟ ਅਤੇ ਬੱਚਿਆਂ ਨੂੰ ਬਿਸਕੁਟ ਵੰਡੇ ਗਏ। ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਸਰਪ੍ਰਸਤ ਰਾਜਿੰਦਰ ਜੈਨ ਅਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਸੁਸਾਇਟੀ ਮੈਂਬਰਾਂ ਸਮੇਤ ਮਹਿਲਾਵਾਂ ਨੂੰ ਲੇਡੀ ਸੂਟ ਅਤੇ ਬੱਚਿਆਂ ਨੂੰ ਬਿਸਕੁਟ ਵੰਡਦੇ ਹੋਏ ਕਿਹਾ ਕਿ ਇਨ੍ਹਾਂ ਗ਼ਰੀਬ ਪਰਿਵਾਰਾਂ ਕੋਲ ਕੱਪੜੇ ਵੀ ਨਹੀਂ ਹਨ ਅਤੇ ਇਨ੍ਹਾਂ ਦੀ ਇਸ ਮੁਸ਼ਕਿਲ ਨੂੰ ਦੇਖਦੇ ਹੋਏ ਸੁਸਾਇਟੀ ਵੱਲੋਂ ਸੌ ਨਵੇਂ ਲੇਡੀਜ਼ ਸੂਟ ਲੋਹੜੀ ਦੇ ਪਵਿੱਤਰ ਤਿਉਹਾਰ ਮੌਕੇ ਦੇਣ ਤੋਂ ਇਲਾਵਾ ਝੁੱਗੀਆਂ ਦੇ ਪਰਿਵਾਰਾਂ ਵਿੱਚ ਰਹਿੰਦੇ ਬੱਚਿਆਂ ਨੂੰ ਬਿਸਕੁਟ ਵੰਡੇ। ਇਸ ਮੌਕੇ ਉੱਘੇ ਸਮਾਜ ਸੇਵੀ ਰਾਜਿੰਦਰ ਜੈਨ ਨੇ ਕਿਹਾ ਕਿ ਲੋੜਵੰਦਾਂ ਦੀ ਮਦਦ ਕਰਨਾ ਸਾਡਾ ਸਾਰਿਆਂ ਦਾ ਫ਼ਰਜ਼ ਬਣਦਾ ਹੈ। ਉਨ੍ਹਾਂ ਆਪਣੇ ਪੂਜਨੀਕ ਪਿਤਾ ਸਵ: ਦਿਆ ਚੰਦ ਜੈਨ ਵੱਲੋਂ ਝੁੱਗੀਆਂ ਵਿੱਚ ਰਹਿੰਦੇ ਪਰਿਵਾਰਾਂ ਨੂੰ ਰਾਸ਼ਨ ਦੇਣ ਦੀ ਚਲਾਈ ਪਰੰਪਰਾ ਨੂੰ ਯਾਦ ਕਰਦਿਆਂ ਕਿਹਾ ਕਿ ਝੁੱਗੀਆਂ ਵਿੱਚ ਰਹਿੰਦੇ ਪਰਿਵਾਰ ਅਤਿ ਗ਼ਰੀਬੀ ਦਾ ਸ਼ਿਕਾਰ ਹਨ ਅਤੇ ਇਨ੍ਹਾਂ ਦੀ ਜਿੰਨੀ ਵੀ ਮਦਦ ਕੀਤੀ ਜਾਵੇ ਘੱਟ ਹੈ। ਇਸ ਮੌਕੇ ਸੋਸਾਇਟੀ ਦੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਸੀਨੀਅਰ ਵਾਈਸ ਪ੍ਰਧਾਨ ਕੰਵਲ ਕੱਕੜ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਲਾਕੇਸ਼ ਟੰਡਨ, ਮੁਕੇਸ਼ ਗੁਪਤਾ, ਡਾ ਭਾਰਤ ਭੂਸ਼ਣ ਬਾਂਸਲ, ਪੀ ਆਰ ਓ ਸੁਖਦੇਵ ਗਰਗ, ਰਾਜਿੰਦਰ ਜੈਨ ਕਾਕਾ, ਆਰ ਕੇ ਗੋਇਲ, ਰਾਕੇਸ਼ ਸਿੰਗਲਾ, ਪ੍ਰਵੀਨ ਮਿੱਤਲ, ਸੁਖਜਿੰਦਰ ਸਿੰਘ ਢਿੱਲੋਂ ਆਦਿ ਹਾਜ਼ਰ ਸਨ।