You are here

ਇਕ ਕਿੱਲੋ ਅਫੀਮ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕੀਤਾ

ਜਗਰਾਓਂ 4 ਜਨਵਰੀ (ਅਮਿਤ ਖੰਨਾ)-ਸੀਆਈਏ ਸਟਾਫ ਨੇ ਜਿਮ ਟ੍ਰੇਨਰ ਵੱਲੋਂ ਆਪਣੇ ਦੋਸਤ ਨਾਲ ਮਿਲ ਕੇ ਰਾਜਸਥਾਨ ਤੋਂ ਅਫੀਮ ਲਿਆ ਕੇ ਇਲਾਕੇ ਚ ਸਪਲਾਈ ਕਰਨ ਦੇ ਮਾਮਲੇ ਚ ਦੋਵਾਂ ਨੂੰ ਕਿੱਲੋ ਅਫੀਮ ਸਮੇਤ ਗਿ੍ਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ।ਇਸ ਸਬੰਧੀ ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਦੱਸਿਆ ਸਪੈਸ਼ਲ ਬਰਾਂਚ ਦੇ ਇੰਸਪੈਕਟਰ ਪੇ੍ਮ ਸਿੰਘ ਦੀ ਅਗਵਾਈ ਵਿੱਚ ਮੁੁਖ਼ਬਰ ਦੀ ਸੂਚਨਾ ਮਿਲਣ ਤੇ ਸਬ ਇੰਸਪੈਕਟਰ ਜਨਕ ਰਾਜ ਨੇ ਸਮੇਤ ਪੁੁਲਿਸ ਪਾਰਟੀ ਨਾਲ ਡਿਸਪੋਜ਼ਲ ਰੋਡ ਲੰਡੇ ਫਾਟਕ ਜਗਰਾਓਂ ਨਾਕਾਬੰਦੀ ਕੀਤੀ। ਇਸੇ ਨਾਕਾਬੰਦੀ ਦੌਰਾਨ ਸਾਹਮਣਿਓਂ ਆ ਰਹੀ ਸ਼ੈਵਰਲੈਟ ਕਾਰ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਕਾਰ ਵਿੱਚੋਂ ਇੱਕ ਕਿਲੋ ਅਫੀਮ ਬਰਾਮਦ ਹੋਈ। ਇਸ ਤੇ ਪੁਲਿਸ ਨੇ ਕਾਰ ਸਵਾਰਾਂ ਵਿਕਰਮਜੀਤ ਉੱਪਲ ਵਾਸੀ ਬੱਸੀਆਂ ਤੇ ਕੈਵੀ ਵਰਮਾ ਵਾਸੀ ਹਰੀ ਸਿੰਘ ਵਾਸੀ ਰਾਏਕੋਟ ਨੂੰ ਗਿ੍ਫ਼ਤਾਰ ਕਰ ਲਿਆ। ਇੰਸਪੈਕਟਰ ਪੇ੍ਮ ਸਿੰਘ ਨੇ ਦੱਸਿਆ ਕਿ ਕੈਵੀ ਜੋ ਰਾਏਕੋਟ ਵਿਖੇ ਇਕ ਜਿਮ ਵਿਚ ਬਤੌਰ ਟਰੇਨਰ ਕੰਮ ਕਰਦਾ ਹੈ ਅਤੇ ਉਸ ਦਾ ਪਿਤਾ ਵੀ ਅਫੀਮ ਵੇਚਣ ਦਾ ਧੰਦਾ ਕਰਦਾ ਸੀ। ਉਸ ਖ਼ਿਲਾਫ਼ ਪਹਿਲਾਂ ਵੀ ਮੁੁਕੱਦਮਾ ਦਰਜ ਹੈ। ਪੁੱਛਗਿੱਛ ਵਿਚ ਸਾਹਮਣੇ ਆਇਆ ਕਿ ਕੈਵੀ ਇਸ ਤੋਂ ਪਹਿਲਾਂ ਦੋ ਵਾਰ ਅਫੀਮ ਰਾਜਸਥਾਨ ਤੋਂ ਲਿਆ ਕੇ ਵੇਚ ਚੁੱਕਾ ਹੈ। ਅੱਜ ਵੀ ਇਹ ਦੋਵੇਂ ਆਪਣੇ ਗਾਹਕਾਂ ਨੂੰ ਅਫੀਮ ਦੀ ਸਪਲਾਈ ਦੇਣ ਜਾ ਰਹੇ ਸਨ, ਜਿਨ੍ਹਾਂ ਨੂੰ ਸੀਆਈਏ ਸਟਾਫ ਨੇ ਕਾਬੂ ਕਰ ਲਿਆ। ਦੋਵਾਂ ਨੂੰ ਅਦਾਲਤ ਪੇਸ਼ ਕਰਕੇ ਪੁੁਲਿਸ ਰਿਮਾਂਡ ਹਾਸਲ ਕਰ ਲਿਆ ਗਿਆ ਹੈ।