ਜਗਰਾਓਂ 4 ਜਨਵਰੀ (ਅਮਿਤ ਖੰਨਾ)-ਲੋਕ ਸੇਵਾ ਸੁਸਾਇਟੀ ਦੀ ਨਵੇਂ ਸਾਲ ਦੀ ਪਹਿਲੀ ਮੀਟਿੰਗ ਵਿਚ ਜਨਵਰੀ ਅਤੇ ਫਰਵਰੀ ਮਹੀਨੇ ਵਿਚ ਲਗਾਉਣ ਵਾਲੇ ਸਮਾਜ ਸੇਵੀ ਪ੍ਰਾਜੈਕਟਾਂ ਦੀ ਰੂਪ ਰੇਖਾ ਉਲੀਕੀ ਗਈ। ਚੇਅਰਮੈਨ ਗੁਲਸ਼ਨ ਅਰੋੜਾ ਅਤੇ ਪ੍ਰਧਾਨ ਪ੍ਰਿੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਹੇਠ ਹੋਈ ਮੀਟਿੰਗ ’ਚ ਜਿੱਥੇ ਮੈਂਬਰਾਂ ਤੋਂ ਸਮਾਜ ਸੇਵੀ ਪੋ੍ਰਜੈਕਟ ਲਗਾਉਣ ਸਬੰਧੀ ਸੁਝਾਅ ਮੰਗੇ ਗਏ ਉੱਥੇ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਵਿਚ ਵਰਿਆਮ ਸਿੰਘ ਸਕੂਲ ਵਿੱਚ ਚੀਕਾਂ ਲਗਵਾਉਣ, ਝੁੱਗੀਆਂ ਵਿਚ ਰਹਿੰਦੀਆਂ 85 ਮਹਿਲਾਵਾਂ ਨੂੰ ਗਰਮ ਸੂਟ, ਸਿਵਲ ਹਸਪਤਾਲ ਵਿਚ ਨਵ ਜੰਮੀਆਂ ਬੱਚੀਆਂ ਦੀ ਲੋਹੜੀ ਮਨਾਉਣ ਮੌਕੇ 180 ਗਰਮ ਕੰਬਲ ਦੇਣ ਸਮੇਂ ਸਿਵਲ ਸਟਾਫ਼ ਨੂੰ ਮੂੰਗਫਲੀ ਤੇ ਰਿਉੜੀਆਂ ਦੇ ਪੈਕੇਟ ਵੰਡਣ, ਰਿਕਸ਼ੇ ਵਾਲਿਆਂ ਨੂੰ ਰਾਸ਼ਨ, ਟੋਪੀ ਅਤੇ ਦਸਤਾਨੇ ਵੰਡਣ, ਬਾਂਕੇ ਬਿਹਾਰੀ ਮੰਦਰ ਨੂੰ ਦੱਸ ਕੁਰਸੀਆਂ, ਗ਼ਰੀਬ ਪਰਿਵਾਰ ਦੀ ਕੁੜੀ ਦੇ ਵਿਆਹ ਮੌਕੇ ਗੋਦਰੇਜ ਅਲਮਾਰੀ, ਭਾਂਡੇ ਤੇ ਪੰਜ ਸੂਟ, ਡੀ ਏ ਵੀ ਸਕੂਲ ਦੇ ਵਿਿਦਆਰਥੀ ਦੀ ਫ਼ੀਸ ਭਰਨ, ਨਗਰ ਕੀਰਤਨ ਮੌਕੇ ਲੱਡੂ ਵੰਡਣ ਤੋਂ ਇਲਾਵਾ ਛੇ ਫਰਵਰੀ ਨੂੰ ਸਿੱਧਵਾਂ ਬੇਟ ਤੇ 13 ਫਰਵਰੀ ਨੂੰ ਜਗਰਾਓਂ ਵਿਖੇ ਅੱਖਾਂ ਦਾ ਚੈੱਕਅੱਪ ਕੈਂਪ, 20 ਫਰਵਰੀ ਨੂੰ ਹੱਡੀਆਂ ਤੇ ਕੈਂਸਰ ਦੀਆਂ ਬਿਮਾਰੀਆਂ ਸਬੰਧੀ ਮੈਡੀਕਲ ਕੈਂਪ ਅਤੇ 27 ਫਰਵਰੀ ਨੂੰ ਖ਼ੂਨ-ਦਾਨ ਕੈਂਪ ਲਗਾਉਣ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਪਿਛਲੇ ਸਾਲ ਦੇ ਕੈਸ਼ੀਅਰ ਕੰਵਲ ਕੱਕੜ ਅਤੇ ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ ਨੇ ਪਿਛਲੇ ਸਾਲ ਦਾ ਲੇਖਾ ਜੋਖਾ ਪੇਸ਼ ਕੀਤਾ ਜਿਸ ਨੂੰ ਮੈਂਬਰਾਂ ਨੇ ਪਾਸ ਕੀਤਾ। ਇਸ ਮੌਕੇ ਸੈਕਟਰੀ ਕੁਲਭੂਸ਼ਨ ਗੁਪਤਾ, ਕੈਸ਼ੀਅਰ ਮਨੋਹਰ ਸਿੰਘ ਟੱਕਰ, ਵਾਈਸ ਚੇਅਰਮੈਨ ਸੁਖਵਿੰਦਰ ਸਿੰਘ ਢਿੱਲੋਂ, ਸੀਨੀਅਰ ਮੀਤ ਪ੍ਰਧਾਨ ਕੰਵਲ ਕੱਕੜ, ਪ੍ਰਾਜੈਕਟ ਕੈਸ਼ੀਅਰ ਰਾਜੀਵ ਗੁਪਤਾ, ਪ੍ਰਾਜੈਕਟ ਚੇਅਰਮੈਨ ਨੀਰਜ ਮਿੱਤਲ, ਪੀ ਆਰ ਓ ਸੁਖਦੇਵ ਗਰਗ ਤੇ ਮਨੋਜ ਗਰਗ, ਮੁਕੇਸ਼ ਗੁਪਤਾ, ਆਰ ਕੇ ਗੋਇਲ, ਸੰਦੀਪ ਮਿੱਤਲ, ਪ੍ਰਵੀਨ ਜੈਨ, ਪ੍ਰਵੀਨ ਮਿੱਤਲ, ਸੁਨੀਲ ਅਰੋੜਾ, ਪ੍ਰਸ਼ੋਤਮ ਅਗਰਵਾਲ, ਲਾਕੇਸ਼ ਟੰਡਨ, ਰਿਸ਼ੀ ਸਿੰਗਲਾ, ਡਾ ਬੀ ਬੀ ਬਾਂਸਲ, ਮੋਤੀ ਸਾਗਰ, ਰਾਕੇਸ਼ ਸਿੰਗਲਾ, ਰਜਿੰਦਰ ਜੈਨ ਕਾਕਾ, ਵਿਕਾਸ ਕਪੂਰ, ਸੰਜੂ ਬਾਂਸਲ, ਯੋਗਰਾਜ ਗੋਇਲ, ਜਸਵੰਤ ਸਿੰਘ, ਮਦਨ ਲਾਲ, ਪ੍ਰਮੋਦ ਸਿੰਗਲਾ, ਸਤੀਸ਼ ਗਰਗ ਆਦਿ ਮੈਂਬਰ ਹਾਜ਼ਰ ਸਨ।