You are here

ਬਲਜਿੰਦਰ ਸਿੰਘ ਜੈਨਪੁਰੀਆ ਨੂੰ ਐਨ.ਆਰ.ਆਈ. ਵਿਭਾਗ ਪੰਜਾਬ ਦਾ ਕੋਆਰਡੀਨੇਟਰ ਬਣਾਇਆ

ਲੰਡਨ, ਜੂਨ 2020 -( ਗਿਆਨੀ ਰਾਵਿਦਰਪਾਲ ਸਿੰਘ )- ਪੰਜਾਬ ਸਰਕਾਰ ਦੇ ਐਨ. ਆਰ. ਆਈ. ਵਿਭਾਗ ਵਲੋਂ ਬਲਜਿੰਦਰ ਸਿੰਘ ਜੈਨਪੁਰੀਆ ਨੂੰ ਯੂ.ਕੇ. ਵਿਚ ਪੰਜਾਬ ਸਰਕਾਰ ਅਤੇ ਪ੍ਰਵਾਸੀ ਪੰਜਾਬੀਆਂ ਵਿਚ ਆਪਸੀ ਤਾਲਮੇਲ ਵਧਾਉਣ ਲਈ ਪੰਜਾਬ ਸਰਕਾਰ ਵਲੋਂ ਕੋਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ । ਸਰਕਾਰ ਵਲੋਂ ਜਾਰੀ ਪੱਤਰ ਵਿਚ ਕਿਹਾ ਗਿਆ ਹੈ ਕਿ ਬਲਜਿੰਦਰ ਸਿੰਘ ਜੈਨਪੁਰੀਆ ਹੁਣ ਯੂ.ਕੇ. ਤੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਐਨ.ਆਰ.ਆਈ. ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦੀਆਂ ਭਵਿੱਖ ਦੀਆਂ ਸੰਭਾਵੀ ਫੇਰੀਆਂ ਦੇ ਪ੍ਰਬੰਧ ਕਰਨ ਅਤੇ ਯੂ.ਕੇ. ਦੇ ਜੰਮਪਲ 16 ਤੋਂ 22 ਸਾਲ ਦੇ ਨੌਜਵਾਨਾਂ ਨੂੰ ਪੰਜਾਬ ਨਾਲ ਜੋੜਨ ਲਈ ਆਰੰਭੇ ਮਿਸ਼ਨ ਨੂੰ ਕਾਮਯਾਬ ਕਰਨ ਲਈ ਆਪਣਾ ਫਰਜ਼ ਅਦਾ ਕਰਨਗੇ । ਜੈਨਪੁਰੀਆ ਨੇ ਇਸ ਨਿਯੁਕਤੀ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਰਾਣਾ ਗੁਰਮੀਤ ਸਿੰਘ ਸੋਢੀ, ਮਹਾਰਾਣੀ ਪ੍ਰਨੀਤ ਕੌਰ, ਬੀਬੀ ਰਾਜਿੰਦਰ ਕੌਰ ਭੱਠਲ ਅਤੇ ਵਰਿੰਦਰ ਵਸ਼ਿਸ਼ਟ ਦਾ ਧੰਨਵਾਦ ਕੀਤਾ ਹੈ । ਐਨ.ਆਰ. ਆਈ. ਕਮਿਸ਼ਨ ਦੇ ਆਨਰੇਰੀ ਮੈਂਬਰ ਦਲਜੀਤ ਸਿੰਘ ਸਹੋਤਾ ਅਤੇ ਇੰਡੀਅਨ ਓਵਰਸੀਜ਼ ਕਾਂਗਰਸ ਯੂ.ਕੇ. ਦੇ ਪ੍ਰਧਾਨ ਕਮਲਪ੍ਰੀਤ ਸਿੰਘ ਧਾਲੀਵਾਲ ਨੇ ਉਕਤ ਨਿਯੁਕਤੀ ਦਾ ਸਵਾਗਤ ਕੀਤਾ ਹੈ ।