ਜਗਰਾਓਂ 4 ਜਨਵਰੀ (ਅਮਿਤ ਖੰਨਾ)-ਭਾਜਪਾ ਪੰਜਾਬ ਦੇ ਦਿਲ ਵਿਚ ਵੱਸਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਦੇ ਦਿਲ ਚ ਪੰਜਾਬ ਤੇ ਕਿਸਾਨਾਂ ਪ੍ਰਤੀ ਅਥਾਹ ਪਿਆਰ ਤੇ ਸਤਿਕਾਰ ਹੋਣ ਦਾ ਦਾਅਵਾ ਭਾਜਪਾ ਦੇ ਕੌਮੀ ਜਨਰਲ ਸਕੱਤਰ ਤੇ ਸੂਬਾ ਇੰਚਾਰਜ ਦੁਸਯੰਤ ਗੌਤਮ ਨੇ ਸੋਮਵਾਰ ਦੇਰ ਸ਼ਾਮ ਜਗਰਾਓਂ ਵਿਖੇ ਕੀਤਾ।ਭਾਜਪਾ ਵੱਲੋਂ ਭਲਕੇ ਫ਼ਿਰੋਜ਼ਪੁਰ ਵਿਖੇ ਕੀਤੀ ਜਾ ਰਹੀ ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਲਈ ਿਫ਼ਰੋਜ਼ਪੁਰ ਜਾਂਦੇ ਸਮੇਂ ਜਗਰਾਓਂ ਦੇ ਦੀਪਕ ਢਾਬਾ ਵਿਖੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ ਦੀ ਅਗਵਾਈ ਹੇਠ ਪਾਰਟੀ ਵਰਕਰਾਂ ਨੇ ਦੁਸਯੰਤ ਗੌਤਮ ਦਾ ਭਰਵਾਂ ਸਵਾਗਤ ਤੇ ਸਨਮਾਨ ਕੀਤਾ। ਇਸ ਮੌਕੇ ਦੁਸਯੰਤ ਗੌਤਮ ਨੇ ਪੀਐੱਮ ਮੋਦੀ ਦੀ ਰੈਲੀ ਨੂੰ ਜਿੱਥੇ ਸਰਕਾਰੀ ਸਮਾਗਮ ਕਰਾਰ ਦਿੱਤਾ ਉੱਥੇ ਦੱਸਿਆ ਮੋਦੀ ਪੰਜਾਬ ਦੇ ਬਿਹਤਰੀ ਲਈ ਕਈ ਐਲਾਨ ਕਰਨਗੇ। ਉਨ੍ਹਾਂ ਕਿਹਾ ਇਹ ਰੈਲੀ ਇਤਿਹਾਸਿਕ ਹੋਣ ਦੇ ਨਾਲ ਪੰਜਾਬ ਦੀ ਰਾਜਨੀਤੀ ਵਿਚ ਮੀਲ ਪੱਥਰ ਸਾਬਤ ਕਰੇਗੀ। ਵਿਰੋਧੀਆਂ ਵੱਲੋਂ ਈਡੀ ਤੇ ਕੇਂਦਰੀ ਏਜੰਸੀਆਂ ਦੇ ਦਬਾਅ ਵਿਚ ਕਾਂਗਰਸੀਆਂ ਤੇ ਅਕਾਲੀਆਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਤੇ ਲਗਾਏ ਜਾ ਦੋਸ਼ਾਂ ਸਬੰਧੀ ਦੁਸਯੰਤ ਗੌਤਮ ਨੇ ਕਿਹਾ ਮਾਂ-ਪੁੱਤਰ (ਸੋਨੀਆ ਗਾਂਧੀ ਤੇ ਰਾਹੁਲ ਗਾਂਧੀ) ਜ਼ਮਾਨਤ ਤੇ ਹਨ ਜੇਕਰ ਅਜਿਹਾ ਹੁੰਦਾ ਤਾਂ ਉਹ ਕਾਂਗਰਸ ਛੱਡ ਭਾਜਪਾ ਚ ਹੁੰਦੇ। ਉਨ੍ਹਾਂ ਕਿਹਾ ਸਾਰੀਆਂ ਏਜੰਸੀਆਂ ਆਪਣਾ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਾਲੀ ਸੂਚੀ ਖ਼ਤਮ ਕਰਨੀ, ਕਰਤਾਰਪੁਰ ਰਸਤਾ ਖੋਲ੍ਹਣਾ, ਸਿੱਖਾਂ ਦੇ ਕਾਤਲਾਂ ਨੂੰ ਸਜ਼ਾ ਦਿਵਾਉਣਾ ਤੇ ਕਿਸਾਨਾਂ ਦੀ ਆਰਥਿਕ ਮਦਦ ਕਰਨ ਦਾ ਕੰਮ ਪੀਐੱਮ ਮੋਦੀ ਨੇ ਹੀ ਕੀਤਾ ਹੈ ਇਸ ਕਰ ਕੇ ਪੰਜਾਬੀਆਂ ਦੇ ਦਿਲਾਂ ਵਿਚ ਭਾਜਪਾ ਵੱਸਦੀ ਹੈ।ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੌਰਵ ਖੁੱਲਰ, ਸੂਬਾ ਕਾਰਜਕਾਰਣੀ ਮੈਂਬਰ ਮੇਜਰ ਸਿੰਘ ਦੇਤਵਾਲ, ਡਾ. ਰਾਜਿੰਦਰ ਸ਼ਰਮਾ, ਸੰਜੀਵ ਢੰਡ, ਨਵਦੀਪ ਗਰੇਵਾਲ, ਸੰਚਿਤ ਗਰਗ, ਪ੍ਰਦੀਪ ਜੈਨ, ਜਗਦੀਸ਼ ਓਹਰੀ, ਅਨਮੋਲ ਕਤਿਆਲ, ਵਿਵੇਕ ਭਾਰਦਵਾਜ, ਜਗਦੀਸ਼ ਓਹਰੀ, ਦਰਸ਼ਨ ਲਾਲ ਸੰਮੀ, ਲਾਕੇਸ਼ ਟੰਡਨ, ਡਾ. ਬੀ.ਬੀ ਸਿੰਗਲਾ, ਮੋਹਿਤ ਅਗਰਵਾਲ, ਮੋਨੂੰ ਗੋਇਲ, ਹਿਤੇਸ਼ ਗੋਇਲ, ਸਤੀਸ਼ ਕਾਲੜਾ ਸਮੇਤ ਭਾਜਪਾ ਵਰਕਰ ਹਾਜ਼ਰ ਸਨ।