ਮੋਗਾ 4 ਜਨਵਰੀ (ਰੱਤੀ) ਹਲਕਾ ਨਿਹਾਲ ਸਿੰਘ ਵਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਉਮੀਦਵਾਰ ਮਨਜੀਤ ਸਿੰਘ ਬਿਲਾਸਪੁਰ ਨੇ ਪੰਜਾਬ ਚ ਵਧਦੇ ਕਰੋਨਾ / ਓਮੀਕਰੋਨ ਵਾਇਰਸ ਸਬੰਧੀ ਚਿੰਤਾ ਪ੍ਰਗਟ ਕੀਤੀ । ਉਨ੍ਹਾਂ ਕਿਹਾ ਕਿ ਇਸ ਨਾਜ਼ੁਕ ਸਥਿਤੀ ਚ ਹਲਕਾ ਨਿਵਾਸੀ ਸੁਚੇਤ ਅਤੇ ਸੰਜਮ ਤੋਂ ਕੰਮ ਲੈਣ । ਉਨ੍ਹਾਂ ਸਰਕਾਰ ਤੇ ਵਰਦਿਆਂ ਕਿਹਾ ਕਿ ਪਿਛਲੇ ਅਤਿਅੰਤ ਬੁਰੇ ਹਾਲਾਤ ਜੋ ਕਰੋਨਾ ਕਾਰਨ ਉਪਜੇ ਸਨ ਕਾਂਗਰਸ ਸਰਕਾਰ ਉਨ੍ਹਾਂ ਨਾਲ ਨਜਿੱਠਣ ਤੋਂ ਬਿਲਕੁਲ ਅਸਫਲ ਰਹੀ ਹੈ । ਗਰੀਬ ਕਿਸਾਨ ਵਪਾਰੀ ਅਤੇ ਹਰ ਵਰਗ ਤਰਾਹ ਤਰਾਹ ਕਰ ਰਿਹਾ ਸੀ । ਲੱਖਾਂ ਜ਼ਿੰਦਗੀਆਂ ਕਰੋਨਾ ਜਾਂ ਕਰੋਨਾ ਕਾਰਨ ਹੋਏ ਨੁਕਸਾਨ ਕਾਰਨ ਮੌਤ ਦੀ ਭੇਂਟ ਚੜ ਗਈਆਂ ਸਨ। ਪੰਜਾਬ ਵਿੱਚ ਐਨ ਆਰ ਆਈਜ ਅਤੇ ਸਮਾਜ ਸੇਵੀ ਜਥੇਬੰਦੀਆਂ ਨੇ ਲੋਕਾਂ ਦੀ ਬਾਂਹ ਫੜੀ ਪਰ ਸਰਕਾਰ ਵੱਲੋਂ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਗਿਆ । ਉਨ੍ਹਾਂ ਕਿਹਾ ਕਿ ਦਿੱਲੀ ਚ ਕੇਜਰੀਵਾਲ ਸਰਕਾਰ ਨੇ ਲੋਕਾਂ ਨੂੰ ਕਰੋਨਾ ਕਾਲ ਚ ਹਰ ਸੰਭਵ ਸਹਾਇਤਾ ਦਿੱਤੀ। ਉਨ੍ਹਾਂ ਪੰਜਾਬ ਸਰਕਾਰ ਨੂੰ ਸਲਾਹ ਦਿੱਤੀ ਕਿ ਜੇਕਰ ਪੰਜਾਬ ਚ ਇਸ ਤਰ੍ਹਾਂ ਦੀ ਸਥਿਤੀ ਪੈਦਾ ਹੁੰਦੀ ਹੈ ਤਾਂ ਉਨ੍ਹਾਂ ਨੂੰ ਗਰੀਬ ਮਜ਼ਦੂਰ ਕਿਸਾਨ ਵਪਾਰੀ ਵਰਗ ਦੀਆਂ ਵਿਸ਼ੇਸ਼ ਲੋੜਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਨਾਂ ਕਿ ਲਾਕਡਾਊਨ ਦਾ ਬਹਾਨਾ ਲਾ ਕੇ ਆਪਣਾ ਪੱਲਾ ਫੜ ਝਾੜਨਾ ਚਾਹੀਦਾ ਹੈ। ਵਿਧਾਇਕ ਬਿਲਾਸਪੁਰ ਨੇ ਕਿਹਾ ਕਿ ਜੇਕਰ ਇਸ ਵਾਰ ਵੀ ਸਰਕਾਰ ਲੋਕਾਂ ਨੂੰ ਪਿਛਲੀ ਵਾਰ ਆਪਣੇ ਹਾਲ ਤੇ ਛੱਡਿਆ ਤਾਂ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਪੰਜਾਬ ਵਾਸੀਆਂ ਦੇ ਹਿਤਾਂ ਲਈ ਸੰਘਰਸ਼ ਕਰੇਗੀ ।
ਤਸਵੀਰ - ਵਿਧਾਇਕ ਮਨਜੀਤ ਸਿੰਘ ਬਿਲਾਸਪੁਰ ਦੀ ਫਾਈਲ ਫੋਟੋ