ਸਾਜ਼ਿਸ਼ ਘਾੜਿਆਂ ਨੂੰ ਬੇਨਕਾਬ ਕਰੇ ਸਰਕਾਰ ਮਣਕੂ- ਸੋਈ- ਕਾਲ਼ਾ
ਜਗਰਾਓਂ 21 ਦਸੰਬਰ (ਅਮਿਤ ਖੰਨਾ) ਪੰਜਾਬ ਵਿੱਚ ਜਦੋਂ ਵੀ ਚੋਣਾਂ ਆਉਂਦੀਆਂ ਹਨ ਤਾਂ ਸ਼ਰਾਰਤੀ ਅਨਸਰ ਪੰਜਾਬ ਦੀ ਸ਼ਾਂਤੀ ਨੂੰ ਲਾਂਬੂ ਲਾਉਣ ਦੀ ਕੋਸ਼ਿਸ਼ ਵਿੱਚ ਜੁਟ ਜਾਂਦੇ ਹਨ ਪਹਿਲਾਂ ਵੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਹਨ ਪਰ ਸਰਕਾਰੀ ਤੰਤਰ ਵੱਲੋਂ ਇਸ ਨੂੰ ਛੋਟੀ ਘਟਨਾ ਸਮਝ ਕੇ ਤੇ ਦੁਸ਼ਟਾਂ ਨੂੰ ਮੰਦਬੁੱਧੀ ਕਰਾਰ ਦੇ ਕੇ ਹਰ ਵਾਰ ਛੱਡ ਦਿੱਤਾ ਜਾਂਦਾ ਹੈ ਪਰ ਇਸ ਵਾਰ ਨਾ ਸਹਿਣ ਯੋਗ ਬੇਅਦਬੀ ਦੇ ਦੋਸ਼ੀਆਂ ਨੂੰ ਸਿੱਖ ਸੰਗਤਾਂ ਸਿੱਖ ਜਥੇਬੰਦੀਆਂ ਵੱਲੋਂ ਪੁਰਾਤਨ ਇਤਿਹਾਸ ਨੂੰ ਦੁਹਰਾਉਂਦਿਆਂ ਮੌਕੇ ਤੇਈ ਸੋਧਾ ਲਾ ਕੇ ਆਪਣੇ ਪੁਰਾਤਨ ਇਤਿਹਾਸ ਨੂੰ ਦੁਹਰਾ ਕੇ ਇਕ ਸ਼ਲਾਘਾਯੋਗ ਕੰਮ ਕੀਤਾ ਹੈ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਵਿਸ਼ਵਕਰਮਾ ਵੈਲਫੇਅਰ ਸੁਸਾਇਟੀ ਸਰਬ ਸਾਂਝੀ ਦੇ ਪ੍ਰਧਾਨ ਪਿਰਤਪਾਲ ਚ ਮਣਕੂ ਖਜ਼ਾਨਚੀ ਹਰਨੇਕ ਸਿੰਘ ਸੋਹੀ ਤੇ ਜਨਰਲ ਸਕੱਤਰ ਹਰਿੰਦਰਪਾਲ ਸਿੰਘ ਕਾਲਾ ਨੇ ਆਖਿਆ ਕਿ ਦਰਬਾਰ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਇਕ ਬਹੁਤ ਹੀ ਸੋਚੀ ਸਮਝੀ ਸਾਜ਼ਿਸ਼ ਹੈ ਦੋਸ਼ੀ ਨੂੰ ਪਤਾ ਸੀ ਕਿ ਰਹਿਰਾਸ ਸਾਹਿਬ ਦੇ ਪਾਠ ਵੇਲੇ ਸਾਰੇ ਸੇਵਾਦਾਰ ਬੈਠੇ ਹੁੰਦੇ ਹਨ ਤੇ ਸਿੰਘ ਸਾਹਿਬ ਪਾਠ ਕਰ ਰਹੇ ਹੁੰਦੇ ਹਨ ਕੀ ਸੇਵਾਦਾਰ ਚੁਕੰਨੇ ਤੇ ਫੁਰਤੀਲੇ ਨਾ ਹੁੰਦੀ ਜਾਂ ਇਕ ਸਕਿੰਟ ਦੀ ਹੋਰ ਦੇਰੀ ਹੋ ਜਾਂਦੀ ਤਾਂ ਹੋਰ ਕੁਝ ਵੀ ਵਾਪਰ ਸਕਦਾ ਸੀ ਉਨ੍ਹਾਂ ਸੇਵਾਦਾਰਾਂ ਫੁਰਤੀਲੇ ਤੇ ਚੁਕੰਨੇ ਹੋਣ ਤੇ ਸਿੰਘ ਸਾਹਿਬ ਜਿਨ੍ਹਾਂ ਨੇ ਸ੍ਰੀ ਰਹਿਰਾਸ ਸਾਹਿਬ ਦੇ ਪਾਠ ਨੂੰ ਵੀ ਖੰਡਤ ਨਹੀਂ ਹੋਣ ਦਿੱਤਾ ਸ਼ਲਾਘਾ ਕੀਤੀ ਉਨ੍ਹਾਂ ਸਰਕਾਰੀ ਤੰਤਰ ਨੂੰ ਜ਼ੋਰ ਦੇ ਕੇ ਆਖਿਆ ਕਿ ਛੇਤੀ ਤੋਂ ਛੇਤੀ ਸਾਜ਼ਿਸ਼ ਘਾੜਿਆਂ ਦਾ ਪਤਾ ਕਰਕੇ ਉਨ੍ਹਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੁਆ ਵਧ ਜਾਵੇ ਤਾਂ ਕਿ ਅੱਗੋਂ ਤੋਂ ਕੋਈ ਹੋਰ ਪਾਪੀ ਗੁਰੂ ਸਾਹਿਬ ਦੀ ਬੇਅਦਬੀ ਕਰਨ ਤੋਂ ਪਹਿਲਾਂ ਸੌ ਵਾਰ ਸੋਚੇ ਇਸ ਮੌਕੇ ਕਰਮ ਸਿੰਘ ਜਗਦੇ ਪਿਰਤਪਾਲ ਸਿੰਘ ਮਣਕੂੰ ਹਰਨੇਕ ਸਿੰਘ ਸੋਈ ਹਰਿੰਦਰਪਾਲ ਸਿੰਘ ਕਾਲਾ ਜਿੰਦਰਪਾਲ ਧੀਮਾਨ ਕਰਨੈਲ ਸਿੰਘ ਧੰਜਲ ਕਸ਼ਮੀਰੀ ਲਾਲ ਗੁਰਮੇਲ ਸਿੰਘ ਹਰਦਿਆਲ ਸਿੰਘ ਭੰਵਰਾ ਰਜਿੰਦਰ ਸਿੰਘ ਮਠਾੜੂ ਸੋਹਣ ਸਿੰਘ ਸੱਗੂ ਮੰਗਲ ਸਿੰਘ ਅਮਰਜੀਤ ਸਿੰਘ ਘਟੋਡ਼ੇ ਮਨਦੀਪ ਸਿੰਘ ਸੁਖਪਾਲ ਸਿੰਘ ਖਹਿਰਾ ਮਾਸਟਰ ਗੁਰਦੀਪ ਗੁਰਦੇਵ ਸਿੰਘ ਪ੍ਰੀਤਮ ਸਿੰਘ ਗੇਂਦੂ ਸੁਰਿੰਦਰ ਸਿੰਘ ਕਾਕਾ ਜਸਜੀਤ ਸਿੰਘ ਜੱਜ ਸੁਖਦੇਵ ਸਿੰਘ ਘਟੌੜੇ ਹਰਜੀਤ ਸਿੰਘ ਆਦਿ ਹਾਜ਼ਰ ਸਨ