You are here

ਪ੍ਰੈਸ ਕਲੱਬ ਰਜਿ ਜਗਰਾਓਂ ਦੀ ਡਾਇਰੈਕਟਰੀ ਤੇ ਕਾਰਡ ਰਿਲੀਜ਼ 

ਐਸ ਐਸ ਪੀ ਤੇ ਡੀ ਪੀ ਆਰ ਓ ਨੇ ਕੀਤੀ ਪ੍ਰੈਸ ਕਲੱਬ ਦੀ ਸ਼ਲਾਘਾ 

ਜਗਰਾਓਂ/ਲੁਧਿਆਣਾ,ਜੁਲਾਈ 2020 -(ਚਰਨਜੀਤ ਸਿੰਘ ਚੰਨ/ਮਨਜਿੰਦਰ ਗਿੱਲ )- ਪ੍ਰੈਸ ਕਲੱਬ (ਰਜਿ:) ਜਗਰਾਓਂ ਦੀ ਪਲੇਠੀ ਮੀਟਿੰਗ ਸਵਾਮੀ ਰੂਪ ਚੰਦ ਜੈਨ ਸਕੂਲ ਜਗਰਾਓਂ ਵਿਖੇ ਹੋਈ। ਇਸ ਸਮੇਂ ਮੁੱਖ ਮਹਿਮਾਨ ਵਜੋਂ ਪੁਲਸ ਜ਼ਿਲਾ ਲੁਧਿਆਣਾ (ਦਿਹਾਤੀ) ਦੇ ਐਸ.ਐਸ.ਪੀ. ਵਿਵੇਕਸ਼ੀਲ ਸੋਨੀ ਅਤੇ ਵਿਸ਼ੇਸ਼ ਮਹਿਮਾਨ ਵਜੋਂ ਡੀ.ਪੀ.ਆਰ.ਓ. ਲੁਧਿਆਣਾ ਪ੍ਰਭਦੀਪ ਸਿੰਘ ਨੱਥੋਵਾਲ ਪੁੱਜੇ। ਇਸ ਦੌਰਾਨ ਪ੍ਰੈਸ ਕਲੱਬ ਦੀ ਡਾਇਰੈਕਟਰੀ, ਸਟਿੱਕਰ ਅਤੇ ਆਈ. ਕਾਰਡ ਜਾਰੀ ਕੀਤੇ ਗਏ ਅਤੇ ਪੱਤਰਕਾਰਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਵਿਚਾਰਾਂ ਵੀ ਕੀਤੀਆਂ ਗਈਆਂ। 

        ਇਸ ਸਮੇਂ ਐਸ.ਐਸ.ਪੀ. ਸੋਨੀ ਨੇ ਪ੍ਰੈਸ ਕਲੱਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੀਡੀਆ ਲੋਕਤੰਤਰ ਦਾ ਚੌਥਾ ਥੰਮ ਹੈ ਅਤੇ ਸਾਨੂੰ ਮਾਣ ਹੈ ਕਿ ਜਗਰਾਓਂ ਦੇ ਸਮੂਹ ਪੱਤਰਕਾਰ ਭਾਈਚਾਰਾ ਬਹੁਤ ਵਧੀਆ ਢੰਗ ਨਾਲ ਕਵਰੇਜ਼ ਕਰਕੇ ਇਲਾਕੇ ਦੀਆਂ ਸਮੱਸਿਆਵਾਂ ਨੂੰ ਪ੍ਰਸ਼ਾਸ਼ਨ ਤੱਕ ਪਹੁੰਚਾਉਂਦਾ ਹੈ। ਉਨ ਪੱਤਰਕਾਰਾਂ ਨੂੰ ਨਿੱਡਰ ਹੋ ਕੇ ਇਮਾਨਦਾਰੀ ਨਾਲ ਆਪਣੀ ਡਿਊਟੀ ਨੂੰ ਨਿਭਾਉਣ ਦੀ ਅਪੀਲ ਕਰਦਿਆਂ ਭਰੋਸਾ ਦਿੱਤਾ ਕਿ ਪੁਲਸ ਪ੍ਰਸ਼ਾਸ਼ਨ ਵਲੋਂ ਪੱਤਰਕਾਰ ਭਾਈਚਾਰੇ ਨੂੰ ਹਰ ਬਣਦਾ ਸਹਿਯੋਗ ਦਿੱਤਾ ਜਾਵੇਗਾ। 

        ਇਸ ਸਮੇਂ ਡੀ.ਪੀ.ਆਰ.ਓ. ਪ੍ਰਭਦੀਪ ਸਿੰਘ ਨੱਥੋਵਾਲ ਨੇ ਜਿਥੇ ਜਗਰਾਓਂ ਦੇ ਪੱਤਰਕਾਰਾਂ ਦੀ ਪ੍ਰਸੰਸ਼ਾਂ ਕੀਤੀ, ਉਥੇ ਹੀ ਉਨ੍ਹਾਂ ਨੂੰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਦਾ ਵੀ ਜਲਦ ਹੱਲ ਕਰਵਾਉਣ ਦੀ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਵੀ ਦਿੱਤਾ। ਇਸ ਮੌਕੇ ਪ੍ਰਧਾਨ ਸੁਖਦੇਵ ਗਰਗ ਨੇ ਪ੍ਰੈਸ ਕਲੱਬ ਦੇ ਅਹੁਦੇਦਾਰਾਂ ਦੀ ਸੂਚੀ ਜਾਰੀ ਕਰਦਿਆਂ ਸਮੂਹ ਪੁੱਜੇ ਮਹਿਮਾਨਾਂ ਅਤੇ ਪੱਤਰਕਾਰਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਪ੍ਰੈਸ ਕਲੱਬ ਹਮੇਸ਼ਾਂ ਲੋਕ ਮਸਲਿਆਂ ਨੂੰ ਉਠਾਉਂਦੀ ਹੋਈ ਮਿਆਰੀ ਪੱਤਰਕਾਰੀ ਕਰਦੀ ਰਹੇਗੀ। ਪ੍ਰੈਸ ਕਲੱਬ ਜਗਰਾਓਂ ਦੇ ਸਰਪ੍ਰਸਤ ਓ.ਪੀ. ਭੰਡਾਰੀ ਨੇ ਪੁੱਜੇ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਭੂਮਿਕਾ ਚੇਅਰਮੈਨ ਜੁਗਿੰਦਰ ਸਿੰਘ ਵਲੋਂ ਬਾਖੂਬੀ ਨਿਭਾਈ ਗਈ। 

    ਇਸ ਮੌਕੇ ਚੀਫ ਐਡਵਾਈਜ਼ਰ ਜਤਿੰਦਰ ਮਲਹੋਤਰਾ, ਸੀਨੀਅਰ ਵਾਇਸ ਪ੍ਰਧਾਨ ਅਮਰਜੀਤ ਸਿੰਘ ਮਾਲਵਾ, ਡਾ. ਅਮਨ ਸ਼ਰਮਾ, ਪ੍ਰਿੰਸੀਪਲ ਰਾਜਪਾਲ ਕੌਰ, ਮੀਤ ਪ੍ਰਧਾਨ ਬਿੰਦੂ ਉਪਲ, ਜਨਰਲ ਸਕੱਤਰ ਸੁਖਦੀਪ ਨਾਹਰ, ਕੈਸ਼ੀਅਰ ਵਿਨੋਦ ਕੁਮਾਰ, ਪ੍ਰੈਸ ਸਕੱਤਰ ਪ੍ਰਤਾਪ ਸਿੰਘ, ਜੁਆਇੰਟ ਸਕੱਤਰ ਅਤੁਲ ਮਲਹੋਤਰਾ, ਅਮਿਤ ਖੰਨਾ, ਦੀਪਕ ਜੈਨ, ਕ੍ਰਿਸ਼ਨ ਵਰਮਾ, ਚਰਨਜੀਤ ਸਿੰਘ ਚੰਨ, ਕਮਲਦੀਪ ਬਾਂਸਲ, ਰਣਜੀਤ ਸਿੱਧਵਾਂ, ਬਲਜੀਤ ਸਿੰਘ ਗੋਲਡੀ, ਪ੍ਰਦੀਪ ਜੈਨ, ਇੰਦਰਪ੍ਰੀਤ ਸਿੰਘ ਵਿੱਕੀ ਆਦਿ ਹਾਜ਼ਰ ਸਨ।