You are here

ਲੁਧਿਆਣਾ

ਚੱਕਰ ਪਿੰਡ ਦੀ ਸਿਮਰਨਜੀਤ ਕੌਰ ਨੇ ਮੱੁਕੇਬਾਜ਼ੀ ਵਿੱਚ ਸੋਨੇ ਦਾ ਤਮਗਾ ਜਿੱਤਿਆ,ਹਲਕਾ ਵਿਧਾਇਕ ਮਾਣੰੂਕੇ ਨੇ ਵਧਾਈਆਂ ਦਿੱਤੀਆਂ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਚੱਕਰ ਦੀ ਸਿਮਰਜੀਤ ਕੋਰ ਨੇ ਬੀਤੇ ਦਿਨ ਇੰਡੋਨੇਸ਼ੀਆ ਦੇ ਸ਼ਹਿਰ ਲਾਬੂਆਨ ਬਾਜੂ ਵਿਖੇ ਸੰਪਨ ਹੋਏ 23ਵੇ ਪੈ੍ਰਜ਼ੀਡੈਟ ਕੱਪ ਕੌਮਾਂਤਰੀ ਮੱੁਕੇਬਾਜ਼ੀ ਟੂਰਨਾਮੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ ਹੈ।ਸਿਮਰਜੀਤ ਕੌਰ ਨੇ ਜਿਥੇ ਆਪਣੇ ਮਾਤਾ ਰਾਜਪਾਲ ਕੌਰ ਅਤੇ ਪਿਤਾ ਕਮਲਜੀਤ ਸਿੰਘ ਦਾ ਨਾਮ ਉੱੱੱਚਾ ਕੀਤਾ ਹੈ ਉਥੇ ਪਿੰਡ ਚੱਕਰ ਦਾ ਨਾਮ ਸੂਬੇ ਵਿੱਚ ਰੌਸ਼ਨ ਕੀਤਾ ਹੈ।ਇਸ ਤੋ ਪਹਿਲਾਂ ਵੀ ਸਿਮਰਜੀਤ ਕੌਰ ਨੇ ਬੈਕਾਕ ਵਿਖੇ ਏਸ਼ੀਅਨ ਚੈਪੀਅਨਸ਼ਿਪ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।ਇਸ ਸਮੇ ਹਲਕਾ ਵਿਧਾਇਕ ਸਰਬਜੀਤ ਕੌਰ ਮਾਣੰੂਕੇ ਨੇ ਸਿਮਰਨਜੀਤ ਕੌਰ ਨੂੰ ਮੁਬਾਰਕਬਾਦ ਦਿੰਦਿਆਂ ਆਖਿਆ ਹੈ ਕਿ ਪਿੰਡ ਚੱਕਰ ਦਾ ਮਾਣ ਅਤੇ ਸ਼ਾਨ ਸਿਮਰਨਜੀਤ ਕੌਰ ਨੇ ਇੰਡੋਨੇਸ਼ੀਆਂ ਵਿੱਚ 23ਵੇ ਅੰਤਰਾਸਟਰੀ ਮੱੁਕੇਬਾਜ਼ੀ ਟੂਰਨਮੈਂਟ ਵਿੱਚ ਸੋੇਨੇ ਦਾ ਤਗਮਾ ਜਿਤਾ ਕੇ ਪੰਜਾਬ ਦੀ ਧੀਆ ਲਈ ਇਕ ਮਿਸਾਲ ਕਾਇਮ ਕੀਤੀ ਹੈ।ਅਸੀ ਸਾਰੇ ਪ੍ਰਰਾਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਿਮਰਨਜੀਤ ਕੌਰ ਇਸ ਤੋ ਵੀ ਵੱਡੀਆਂ ਉਚੀਆਂ ਮੰਜਲਾਂ ਨੂੰ ਪਾਰ ਕਰੇ।ਅਸੀ ਪੰਜਾਬ ਸਰਕਾਰ ਦੇ ਖੇਡ ਮੰਤਰੀ ਰਾਣਾ ਗਰਮੀਤ ਸਿੰਘ ਸੋਡੀ ਤੋ ਮੰਗ ਕਰਦਿਆਂ ਹਾਂ ਕਿ ਸਿਮਰਨਜੀਤ ਕੌਰ ਦਾ ਬਣਦਾ ਮਾਣ ਸਤਿਕਾਰ ਕੀਤਾ ਜਾਵੇ।

ਬਾਲ ਵਿਕਾਸ ਪੋ੍ਰਜਕਿਟ ਸਿੱਧਵਾਂ ਬੇਟ ਵਲੋ ਨਸ਼ਾ ਮੁਕਤ ਕੈਂਪ ਲਗਵਾਇਆ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਲੀਲਾਂ ਮੇਘ ਸਿੰਘ ਵਿਖੇ ਬਾਲ ਵਿਕਾਸ ਪੋ੍ਰਜਕਿਟ ਅਫਸਰ ਸਿੱਧਵਾਂ ਬੇਟ ਕੁਲਵਿੰਦਰ ਜੋਸੀ ਦੀ ਦੇਖ-ਰੇਖ ਵਿੱਚ ਨਸ਼ਾ ਮੁਕਤ ਤਹਿਤ ਕੈਂਪ ਲਗਾਇਆ ਗਿਆ ਪਿੰਡ ਲੀਲਾਂ ਦੇ ਸਰਪੰਚ ਵਰਕਪਾਲ ਸਿੰਘ,ਮੈਬਰ ਜਗਦੇਵ ਸਿੰਘ,ਬਲਦੇਵ ਸਿੰਘ ਆਈ.ਐਚ.ਵੀ ਅਤੇ ਐਮ.ਐਨ.ਐਮ ਅਤੇ ਪਿੰਡ ਦੇ ਨਗਰ ਨਿਵਾਸੀ ਅਤੇ ਵੱਡੀ ਗਿੱਣਤੀ ਵਿੱਚ ਔਰਤਾਂ ਨੇ ਹਿੱਸਾ ਲਿਆ।ਸੁਪਰਵਾਇਜ ਪਰਮਜੀਤ ਕੌਰ ਵੱਲੋ ਨਸ਼ਾ ਛੱਡੋ ਕੋਹੜ ਵੰਡੋ ਸਬੰਧੀ ਲੋਕਾਂ ਨੂੰ ਜਾਗਰੂਕ ਕਰਵਾਇਆ ਗਿਆ। ਇਸ ਸਮੇ ਉਨ੍ਹਾਂ ਕਿਹਾ ਕਿ ਆਪਣੇ ਬੱਚਿਆਂ ਦਾ ਖਿਆਲ ਰੱਖੋ ਅਤੇ ਇਸ ਸਮੇ ਬੱਚਿਆਂ ਦੇ ਮਾਪਿਆਂ ਨੇ ਵਾਅਦਾ ਕੀਤਾ ਕਿ ਜਿਹੜੇ ਬੱਚੇ ਨਸ਼ਾ ਕਰਦੇ ਹਨ ਅਸੀ ਉਨ੍ਹਾਂ ਬੱਚਿਆਂ ਨੂੰ ਜਰੂਰ ਨਸ਼ਿਆਂ ਤੋ ਹਟਾਵਾਗੇ।ਇਸ ਸਮੇ ਪਰਦੀਪ ਕੌਰ,ਮਨਜੀਤ ਕੌਰ,ਸੁਖਵਿੰਦਰ ਕੌਰ,ਗੁਰਜੀਤ ਕੌਰ,ਹਰਜਿੰਦਰ ਕੌਰ ਆਦਿ ਹਾਜ਼ਰ ਸਨ।

ਸੂਬੇਦਾਰ ਦਰਸ਼ਨ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਦਿੱਤੀ ਸ਼ਰਧਾਂਜਲੀ

ਜਗਰਾਉਂ, 30 ਜੁਲਾਈ ( )-ਪੱਤਰਕਾਰ ਨਸੀਬ ਸਿੰਘ ਵਿਰਕ ਦੇ ਪਿਤਾ ਸਵ: ਸੂਬੇਦਾਰ ਦਰਸ਼ਨ ਸਿੰਘ ਜੋ ਕਿ ਬੀਤੀ ਦਿਨੀਂ ਅਕਾਲ ਚਲਾਣਾ ਕਰ ਗਏ ਸਨ। ਉਨ੍ਹਾਂ ਨਮਿੱਤ ਰੱਖੇ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਅਤੇ ਅੰਤਿਮ ਅਰਦਾਸ ਪਿੰਡ ਵਿਰਕ ਦੇ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ। ਉਪਰੰਤ ਸ਼ਰਧਾਂਜਲੀ ਸਮਾਗਮ 'ਚ ਵੱਖ-ਵੱਖ ਰਾਜਨੀਤਿਕ ਆਗੂਆਂ ਨੇ ਸ਼ਰਧਾਂਜਲੀ ਭੇਂਟ ਕੀਤੀ। ਇਸ ਮੌਕੇ ਲੋਕ ਇਨਸਾਫ਼ ਆਗੂ ਸਨੀ ਕੈਂਥ ਲੁਧਿਆਣਾ, ਸਾਬਕਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਮੁੱਖ ਬੁਲਾਰਾ ਕਮਲਜੀਤ ਸਿੰਘ ਬਰਾੜ ਤੇ ਆਨੰਦ ਸਰੂਪ ਮੋਹੀ ਆਦਿ ਸ਼ਰਧਾਂਜਲੀ ਭੇਂਟ ਕਰਦਿਆਂ ਕਿਹਾ ਕਿ ਸੂਬੇਦਾਰ ਦਰਸ਼ਨ ਸਿੰਘ ਨੇ ਦੇਸ਼ ਲਈ ਦੋ ਵੱਡੀਆਂ ਲੜਾਈਆਂ ਲੜੀਆਂ, ਜਿੱਥੇ ਉਨ੍ਹਾਂ ਦੇਸ਼ ਕੌਮ ਦੀ ਸੇਵਾ ਕੀਤੀ, ਉਥੇ ਆਪਣੇ ਪਰਿਵਾਰ ਦਾ ਵਧੀਆ ਪਾਲਣ ਪੋਸਣ ਕਰਕੇ ਸਮਾਜ ਅੰਦਰ ਚੰਗਾ ਨਾਮ ਬਣਾਇਆ। ਅੱਜ ਸੂਬੇਦਾਰ ਦੇ ਜਾਣ ਨਾਲ ਜਿੱਥੇ ਪਰਿਵਾਰ ਨੂੰ ਵੱਡਾ ਘਾਟਾ ਪਿਆ, ਉਥੇ ਸਮਾਜ ਨੂੰ ਵੱਡਾ ਸਦਮਾ ਪੁੱਜਾ। ਇਸ ਮੌਕੇ ਸਾਬਕਾ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਪ੍ਰਧਾਨ ਬਿੰਦਰ ਮਨੀਲਾ, ਸਾਬਕਾ ਵਿਧਾਇਕ ਐਸ. ਆਰ. ਕਲੇਰ, ਮੇਜਰ ਸਿੰਘ ਭੈਣੀ, ਦੀਦਾਰ ਸਿੰਘ ਮਲਕ, ਬਿੰਦਰ ਭੁਮਾਲ, ਡਾ: ਅਮਰਜੀਤ ਸਿੰਘ ਮੁੱਲਾਂਪੁਰ, ਜ਼ਿਲ੍ਹਾ ਪ੍ਰੀਸਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ, ਸਰਪੰਚ ਵਰਿੰਦਰ ਸਿੰਘ ਮਦਾਰਪੁਰਾ, ਸਰਪੰਚ ਹੇਮਰਾਜ ਸਿੰਗਲਾ, ਪ੍ਰਧਾਨ ਬਿੱਲੂ ਖੰਜਰਵਾਲ, ਸਰਪੰਚ ਪ੍ਰਮਿੰਦਰ ਮਾਜਰੀ, ਕੁਲਵਿਦਰ ਸਿੰਘ ਕਾਲਾ, ਸਰਪੰਚ ਗੁਰਬਖਸ਼ ਸਿੰਘ ਬਰਸਾਲ, ਇੰਦਰਪਾਲ ਸਿੰਘ ਢਿੱਲੋਂ, ਬਲਜਿੰਦਰ ਸਿੰਘ ਬਰਸਾਲ, ਗੁਰਜੰਟ ਸਿੰਘ ਬਰਸਾਲ, ਗੁਰਜੀਤ ਸਿੰਘ ਗੀਟਾ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਰਿੱਕੀ ਚੌਹਾਨ, ਰਾਮ ਪ੍ਰਤਾਪ ਗੋਇਲ, ਪ੍ਰਧਾਨਨ ਕੁਲਦੀਪ ਸਿੰਘ ਸਲੇਮਪੁਰਾ, ਬਲਾਕ ਸੰਮਤੀ ਮੈਂਬਰ ਕਾਲਾ, ਮਹਿਮਾ ਸਿੰਘ ਰਾਊਵਾਲ, ਸਰਪੰਚ ਗੁਰਬਚਨ ਸਿੰਘ ਬੀਰਮੀ ਤੇ ਸਰਪੰਚ ਚਮਕੌਰ ਸਿੰਘ ਬੁਜ਼ਰਗ ਆਦਿ ਹਾਜ਼ਰ ਸਨ। ਸ਼ਰਧਾਂਜਲੀ ਸਮਾਰੋਹ 'ਚ ਸਟੇਜ ਸੈਕਟਰੀ ਮਾ: ਕਸ਼ਮੀਰਾ ਸਿੰਘ ਵਿਰਕ ਨੇ ਬਾਖੂਬੀ ਨਿਭਾਈ।

ਸ਼੍ਰੋਮਣੀ ਗੁਰਮਤਿ ਗ੍ਰੰਥੀ ਸਭਾ ਵਲੋ ਗੁਰਦੁਆਰਾ ਭਜਨਗੜ੍ਹ ਵਿਖੇ ਮੀਰੀ-ਪੀਰੀ ਦਿਵਸ ਸਮਾਗਮ ਕਰਵਾਏ ਗਏ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ੍ਰੋਮਣੀ ਗੁਰਮਤਿ ਗ੍ਰੰਥੀ ਸਭਾ ਪੰਜਾਬ ਵੱਲੋਂ ਗੁਰਦੁਆਰਾ ਸ੍ਰੀ ਭਜਨਗੜ੍ਹ ਵਿਖੇ ਮੀਰੀ-ਪੀਰੀ ਦਿਵਸ ਨੂੰ ਸਮਰਪਿਤ ਤੇ ਬਾਬਾ ਬੁੱਢਾ ਜੀ ਦੀ ਯਾਦ 'ਚ ਸ਼ਿਵਲ ਸਮਾਗਮ ਕਰਵਾਏ ਗਏ।ਇਸ ਸਮੇਂ ਗੁਰੂ ਘਰ ਵਿਖੇ ਪੰਥ ਪ੍ਰਸਿੱਧ ਕਥਾਵਾਚਕਾਂ,ਰਾਗੀ ਤੇ ਢਾਡੀਆਂ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਤੇ ਗੁਰੂ -ਇਤਿਹਾਸ ਨਾਲ ਜੋੜਿਆ।ਅੰਤਿਮ ਦਿਨ ਪ੍ਰਕਾਸ਼ ਕੀਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਉਪਰੰਤ ਭਾਰੀ ਦੀਵਾਨ ਸਜਾਏ ਗਏ।ਦੀਵਾਨਾਂ ਵਿਚ ਮਾਲੇਰਕੋਟਲੇ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ ਤੇ ਪੰਥ ਪ੍ਰਸਿੱਧ ਗੋਲਡ ਮੈਡਲਿਸਟ ਢਾਡੀ ਭਾਈ ਮਨਪ੍ਰੀਤ ਸਿੰਘ ਅਕਾਲਗੜ੍ਹ ਦੇ ਜੱਥਿਆਂ ਨੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਸੰਗਤਾਂ ਨੂੰ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਛੇਵੇਂ ਪਾਤਸ਼ਾਹ ਜੀ ਨੇ ਦੁਨਿਆਵੀਂ ਤਖਤਾਂ ਤੋਂ ਅਲੱਗ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਥਾਪਨਾ ਕਰਕੇ ਸਿੱਖ ਕੌਮ ਨੂੰ ਮੀਰੀ-ਪੀਰੀ ਦਾ ਨਿਵੇਕਲਾ ਸਿਧਾਂਤ ਦਿੱਤਾ।ਗੁਰਮਤਿ ਗ੍ਰੰਥੀ ਸਭਾ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਨੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਗਤਾਂ ਨੇ ਤਿੰਨੇ ਦਿਨ ਗੁਰੂ-ਘਰ ਹਾਜ਼ਰੀ ਭਰ ਕੇ ਸਮਾਗਮ ਨੂੰ ਚਾਰ-ਚੰਨ ਲਾ ਦਿੱਤੇ ਹਨ।ਉਨ੍ਹਾਂ ਗੁਰਦੁਆਲਾ ਭਜਨਗੜ੍ਹ ਸਾਹਿਬ ਦੀ ਪ੍ਰਬੰਧਕ ਕਮੇਟੀ ਤੇ ਵਿਸ਼ਵਕਰਮਾ ਵੈੱਲਫੇਅਰ ਸੋਸਾਇਟੀ ਸਰਬਸਾਂਝੀ,ਗੁਰਦੁਆਰਾ ਰਾਮਗੜ੍ਹੀਆ ਪ੍ਰਬੰਧਕ ਕਮੇਟੀ ਤੇ ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ,ਜਿਨ੍ਹਾਂ ਦੇ ਸਹਿਯੋਗ ਨਾਲ ਸਮਾਗਮ ਨੇਪਰੇ ਚੜ੍ਹੇ ਹਨ।ਇਸ ਮੌਕੇ ਵਿਸ਼ਵਕਰਮਾ ਵੈੱਲਫੇਅਰ ਸੋਸਾਇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਮਾਣੂੰਕੇ, ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਦੇ ਪ੍ਰਧਾਨ ਜਿੰਦਰਪਾਲ ਧੀਮਾਨ,ਗੁਰਦੁਆਰਾ ਰਾਮਗੜ੍ਹੀਆਂ ਪ੍ਰਬੰੰਧਕ ਕਮੇਟੀ ਦੇ ਪ੍ਰਧਾਨ ਕਰਮ ਸਿੰਘ ਜਗਦੇ ,ਰਾਜਿੰਦਰ ਸਿੰਘ ਰਾਜੂ,ਸਤਵਿੰਦਰ ਸਿੰਘ ਜੇ.ਈ.,ਅਮਰੀਕ ਸਿੰਘ ਆਦਿ ਹਾਜ਼ਰ ਸਨ।

ਪੰਜਾਬ ਬੋਲਦਾ,ਤੇਰੀ ਜਿੱਤ ਨੇ ਪੰਜਾਬੀਆਂ ਦੇ ਚਿਹਰਿਆਂ ਤੇ ਰੌਣਕ ਲਿਆਤੀ ਕੁੜੀਏ....!

ਸਿਮਰ ਚਕਰ ਨੇ ਜਿੱਤਿਆ ਇੰਟਰਨੈਸ਼ਨਲ ਬੌਕਸਿੰਗ ਗੋਲ੍ਡ ਮੈਡਲ

 

ਲੁਧਿਆਣਾ,ਜੁਲਾਈ 2019-(ਮਨਜਿੰਦਰ ਗਿੱਲ)- ਪਿੰਡ ਚਕਰ ਦੀ ਜੰਮਪਲ ਸਿਮਰਨਜੀਤ ਕੌਰ ਬਾਠ ਜਿਸ ਦਾ ਨਿੱਕਾ ਨਾਂ 'ਸਿਮਰ ਚਕਰ' ਹੈ। ਨਿਮਨ ਕਿਸਾਨ ਦੀ ਹੋਣਹਾਰ ਧੀ। ਸਵਰਗਵਾਸੀ ਮਹਿੰਦਰ ਸਿੰਘ ਚਕਰ ਦੀ ਪੋਤੀ। ਜੋ ਇਕ  ਲੇਖਕ ਸੀ ਅਤੇ ਪਿੰਡ ਦੀ ਸਹਿਕਾਰੀ ਸਭਾ ਦਾ ਸੈਕਟਰੀ ਸੀ। ਉਸ ਨੂੰ 'ਮਹਿੰਦਰ ਸੈਕਟਰੀ' ਕਿਹਾ ਜਾਂਦਾ ਸੀ। ਉਸ ਦਾ ਪਹਿਲਾ ਨਾਵਲ 'ਕੱਲਰ ਦੇ ਕੰਵਲ' ਸੀ। ਉਸ ਦੀ ਪੋਤੀ ਸੱਚਮੁੱਚ ਕੱਲਰ ਦਾ ਕੰਵਲ ਬਣ ਖਿੜੀ ਹੈ। ਕਾਮਰੇਡ ਮਹਿੰਦਰ ਸਿੰਘ ਚਕਰ ਨੂੰ ਦਹਿਸ਼ਤੀ ਦੌਰ ਵਿਚ ਦੋ ਬੰਦਿਆਂ ਨੇ ਏ. ਕੇ. 47 ਦਾ ਬ੍ਰੱਸਟ ਮਾਰ ਕੇ 'ਸ਼ਹੀਦ' ਕਰ ਦਿੱਤਾ ਸੀ। 

ਸਿਮਰਨਜੀਤ ਦਾ ਪਿਤਾ ਕਮਲਜੀਤ ਵੀ ਜੱਗ 'ਤੇ ਨਹੀਂ ਹੈ ।ਉਸ ਦੀ ਵੀ ਮੌਤ ਹੋ ਚੁੱਕੀ ਹੈ , ਉਹਦੀ ਮਾਂ ਜੱਗ 'ਤੇ ਹੈ ਜੋ ਔਖੇ ਸੌਖੇ ਦੋ ਧੀਆਂ ਤੇ ਦੋ ਪੁੱਤਰਾਂ ਨੂੰ ਪਾਲ ਰਹੀ ਹੈ। ਦਾਦੀ ਵਿਚਾਰੀ ਬੁਢਾਪਾ ਕੱਟ ਰਹੀ ਹੈ। ਅੱਜ ਸਿਮਰਨ ਜਿਸ ਤੇ ਸਾਨੂੰ ਸਮੁੱਚੇ ਪੰਜਾਬੀਆਂ ਨੂੰ ਬਹੁਤ ਮਾਣ ਹੈ ਦੇ ਗੋਲਡ ਮੈਡਲ ਜਿੱਤਣ ਦੀ ਗੱਲ ਕਰਦੇ ਹਾਂ। ਉਸ ਨੇ ਇੰਡੋਨੇਸ਼ੀਆ ਵਿਚ ਹੋਏ 23ਵੇਂ ਪ੍ਰੈਜ਼ੀਡੈਂਟ ਕੱਪ ਇੰਟਰਨੈਸ਼ਨਲ ਬੌਕਸਿੰਗ ਟੂਰਨਾਮੈਂਟ ਵਿਚੋਂ 28 ਜੁਲਾਈ ਨੂੰ ਗੋਲਡ ਮੈਡਲ ਜਿੱਤਿਆ ਹੈ। ਦੇਸ਼ ਵਾਸੀਆਂ ਵੱਲੋਂ 'ਸਿਮਰ ਚਕਰ' ਨੂੰ ਹਾਰਦਿਕ ਵਧਾਈਆਂ ! ਉਹ ਉਚੇਰੀਆਂ ਮੰਜ਼ਲਾਂ ਵੱਲ ਵਧ ਰਹੀ ਹੈ। ਉਹਦਾ ਨਿਸ਼ਾਨਾ ਓਲੰਪਿਕ ਖੇਡਾਂ ਦਾ ਗੋਲਡ ਮੈਡਲ ਜਿੱਤਣਾ ਹੈ।

ਪੰਜਾਬ ਦੀ ਮੈਰੀਕਾਮ ਕਹੀ ਜਾਂਦੀ ਸਿਮਰ ਚਕਰ ਨੇ 2018 ਵਿਚ ਵਿਸ਼ਵ ਬਾਕਸਿੰਗ ਚੈਂਪੀਅਨਸ਼ਿਪ 'ਚੋਂ ਕਾਸੀ ਦਾ ਮੈਡਲ ਜਿੱਤ ਕੇ ਆਪਣਾ ਪਿੰਡ ਚਕਰ ਚਰਚਾ ਵਿਚ ਲੈ ਆਂਦਾ ਸੀ। ਅੱਜ ਚਕਰ ਵਾਸੀ ਆਪਣੇ ਆਪ ਨੂੰ ਦੁਨੀਆ ਦੇ ਨਕਸ਼ੇ ਉਪਰ ਦੇਖ ਰਹੇ ਹਨ । ਸਿਮਰ ਚਕਰ ਨੂੰ ਬਚਪਨ ਤੋਂ ਮੁੱਕੇਬਾਜ਼ੀ ਦੀ ਟ੍ਰੇਨਿੰਗ ਦੇਣ ਵਾਲੀ ਚਕਰ ਦੀ ਅਕੈਡਮੀ ਨੇ ਪੰਜਾਬ ਦੀ ਮੁੱਕੇਬਾਜ਼ੀ ਦਾ ਮਾਣ ਹੋਰ ਵਧਾ ਦਿੱਤਾ ਹੈ।

ਇਹ ਪਹਿਲੀ ਵਾਰ ਹੋਇਐ, ਪੰਜਾਬ ਦੀ ਕੋਈ ਲੜਕੀ ਵਿਸ਼ਵ ਵੋਮਿਨ ਬਾਕਸਿੰਗ ਚੈਂਪੀਅਨਸ਼ਿਪ ਦੇ ਜਿੱਤਮੰਚ 'ਤੇ ਚੜ੍ਹਨ ਵਿਚ ਕਾਮਯਾਬ ਹੋਈ। ਚਕਰ ਦੇ ਸਰਕਾਰੀ ਸਕੂਲਾਂ ਵਿਚ ਪੜ੍ਹੀ, ਚਕਰ ਦੀ ਸਪੋਰਟਸ ਅਕੈਡਮੀ ਦੀ ਤਰਾਸ਼ੀ ਮੁੱਕੇਬਾਜ਼ ਕੁੜੀ ਦਾ ਵਿਸ਼ਵ ਦੀਆਂ ਉਪਰਲੀਆਂ ਚਾਰ ਮੁੱਕੇਬਾਜ਼ਾਂ ਵਿਚ ਆ ਖੜ੍ਹਨਾ ਬੜੀ ਵੱਡੀ ਪ੍ਰਾਪਤੀ ਹੈ। 24 ਸਾਲਾਂ ਦੀ ਇਸ ਪੇਂਡੂ ਲੜਕੀ ਤੋਂ ਸਤੰਬਰ 2019 ਦੀ ਵਿਸ਼ਵ ਵੋਮਿਨ ਚੈਂਪੀਅਨਸ਼ਿਪ ਅਤੇ ਟੋਕੀਓ ਦੀਆਂ ਓਲੰਪਿਕ ਖੇਡਾਂ ਵਿਚ ਹੋਰ ਵੱਡੀਆਂ ਪ੍ਰਾਪਤੀਆਂ ਦੀ ਆਸ ਹੈ। ਪੰਜਾਬ ਦੇ ਖੇਡ ਮੰਤਰੀ ਨੇ ਸਿਮਰਨਜੀਤ, ਉਹਦੇ ਮਾਪਿਆਂ ਤੇ ਚਕਰ ਦੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਨੂੰ ਵਧਾਈ ਦਿੱਤੀ ਹੈ।  ਸਰਕਾਰੀ ਇਮਦਾਦ ਤੋਂ ਬਿਨਾਂ ਚੱਲ ਰਹੀ ਸ਼ੇਰੇ ਪੰਜਾਬ ਸਪੋਰਟਸ ਅਕੈਡਮੀ ਚਕਰ ਨੂੰ ਪੰਜਾਬ ਤੇ ਕੇਂਦਰ ਸਰਕਾਰ ਕਿਹੋ ਜਿਹੀ ਸਰਪ੍ਰਸਤੀ ਦਿੰਦੀ ਹੈ? ਉਸ ਨੂੰ ਭਾਰਤ ਸਰਕਾਰ 'ਸਾਈ' ਦਾ ਕੋਚਿੰਗ ਕੇਂਦਰ ਬਣਾਉਂਦੀ ਹੈ ਜਾਂ ਪੰਜਾਬ ਸਰਕਾਰ 'ਪੀ ਐਸ ਏ' ਦਾ ਕੇਂਦਰ?

ਸ਼ੇਰੇ ਪੰਜਾਬ ਅਕੈਡਮੀ ਦਾ ਮੁੱਢ ਡਾ. ਬਲਵੰਤ ਸਿੰਘ ਸੰਧੂ ਨੇ ਬੰਨ੍ਹਿਆ ਸੀ ਜੋ ਹੁਣ ਕਲਗੀਧਰ ਕਾਲਜ ਕਮਾਲਪੁਰੇ ਦਾ ਪਿੰਸਿਪਲ ਹੈ। ਓਹਨਾ ਸਾਡੇ ਪ੍ਰਤੀਨਿਧ ਨਾਲ ਗੱਲ ਬਾਤ ਕਰਦਿਆਂ ਬਹੁਤ ਹੀ ਖੁਸ਼ੀ ਦਾ ਇਜ਼ਹਾਰ ਕੀਤਾ ਅਤੇ ਸਿਮਰ ਨੂੰ ਵਧਾਇਆ ਦਿਤੀਆਂ।

ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅਕਾਲੀ ਦਲ ਅ ਵੱਲੋਂ ਮੀਟਿੰਗ

ਇੱਕ ਪਾਸੇ ਤਾਂ ਗੁਰੂ ਦੀ ਸੋਚ ਨੂੰ ਲਾਗੂ ਕਰਨ ਵਾਲੇ ਤੇ ਦੂਜੇ ਪਾਸੇ ਗੁਰੂ ਦੀ ਸੋਚ ਨੂੰ ਖਤਮ ਕਰਨ ਵਾਲੇ ਮਨ੍ਹਾ ਰਹੇ ਹਨ ਪ੍ਰਕਾਸ਼ ਪੁਰਬ : ਕਾਹਨ ਸਿੰਘ ਵਾਲਾ

ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )- ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਲ੍ਹਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜੋ ਦੇਖਦੇ ਹੀ ਦੇਖਦੇ ਮਿੰਨੀ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪਾਰਟੀ ਦੇ ਕੌਮੀਂ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦਾ ਜੱਥੇਦਾਰ ਚੀਮਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਪਾਰਟੀ ਪੱਧਰ ਤੇ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਗੁਰੂ ਦੀ ਸੋਚ ਨੂੰ ਲਾਗੂ ਕਰਨ ਵਾਲੀ ਸਾਡੀ ਟੀਮ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ ਅਤੇ ਦੂਜੇ ਪਾਸੇ ਇਸ ਸੋਚ ਨੂੰ ਖਤਮ ਕਰਨ ਵਾਲੀਆਂ ਪੰਥ ਵਿਰੋਧੀ ਧਿਰਾਂ ਇੱਕ ਮੰਚ ਤੇ ਇੱਕਠੇ ਹੋ ਕੇ ਏਹ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ ਇਸ ਲਈ ਹੁਣ ਫੈਸਲਾ ਕੌਮ ਨੇ ਕਰਨਾ ਹੈ ਕਿ ਉਨ੍ਹਾਂ ਇਸ ਦਿਨ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਵਾਲੇ ਪੰਥਕ ਮੰਚ ਨਾਲ ਖੜ੍ਹਨਾ ਹੈ ਜਾਂ ਆਰ ਐਸ ਐਸ, ਗਾਂਧੀਕਿਆਂ ਜਾਂ ਬਾਦਲਕਿਆਂ ਨਾਲ ਖੜ੍ਹਨਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਹੁੰਮ-ਹਮਾ ਕੇ ਉਸ ਦਿਨ ਸੁਲਤਾਨਪੁਰ ਲੋਧੀ ਜਰੂਰ ਪੁੱਜਣ। ਜੱਥੇਦਾਰ ਚੀਮਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਿਸ ਪ੍ਰਕਾਰ ਚੱਬੇ ਦੀ ਧਰਤੀ ਤੇ ਰੱਖੇ ਸਰਬੱਤ ਖਾਲਸਾ ਸਮਾਗਮ ਅਤੇ ਬਰਗਾੜੀ ਮੋਰਚੇ 'ਚ ਲੁਧਿਆਣਾ ਤੋਂ ਸੈਂਕੜੇ ਵਾਹਨ ਜਾਂਦੇ ਰਹੇ ਹਨ ਉਸੇ ਤਰਜ ਤੇ ਇਸ ਵਾਰ ਹਜਾਰਾਂ ਗੱਡੀਆਂ ਵਿੱਚ ਸਿੱਖ ਸੰਗਤ ਲੁਧਿਆਣਾ ਤੋਂ ਸੁਲਤਾਨਪੁਰ ਲੋਧੀ ਪਹੁੰਚੇਗੀ। ਇਸ ਮੌਕੇ ਪ੍ਰਗਟ ਸਿੰਘ ਮੱਖੂ, ਜਤਿੰਦਰ ਸਿੰਘ ਮਹਿਲਕਲ੍ਹਾਂ, ਗੁਰਮੇਲ ਸਿੰਘ ਮੁੰਡੇ ਅਸਾਮ, ਜੱਥੇਦਾਰ ਹਰਜਿੰਦਰ ਸਿੰਘ, ਜੱਥੇਦਾਰ ਮੋਹਣ ਸਿੰਘ, ਸੁਖਚੈਨ ਸਿੰਘ ਵਲਟੋਹਾ, ਹਰਪ੍ਰੀਤ ਸਿੰਘ ਮਠਾੜੂ, ਜੱਥੇਦਾਰ ਨਾਜਰ ਸਿੰਘ ਰਾਈਆਂ, ਬਲਵਿੰਦਰ ਸਿੰਘ ਕਟਾਣੀ, ਸਤਪਾਲ ਸਿੰਘ ਦੁਆਬੀਆ, ਜੀਤ ਸਿੰਘ, ਗੁਰਦੀਪ ਸਿੰਘ ਜੱਸਲ, ਬਲਵੀਰ ਸਿੰਘ ਮਣਕੂ, ਰੋਸ਼ਨ ਸਿੰਘ ਸਾਗਰ, ਕੁਲਵੰਤ ਸਿੰਘ ਸਲੇਮਟਾਬਰੀ, ਸੁਰਜੀਤ ਸਿੰਘ ਧਮੋਟ, ਸਰਬਜੀਤ ਸਿੰਘ ਜਮਾਲਪੁਰ, ਮੋਹਣ ਸਿੰਘ ਸੰਧੂ, ਇੰਦਰਜੀਤ ਸਿੰਘ ਖਾਲਸਾ, ਦੀਦਾਰ ਸਿੰਘ ਸਤਾਬਗੜ੍ਹ, ਕੁਲਜੀਤ ਸਿੰਘ ਜਮਾਲਪੁਰ, ਗੁਲਜਾਰ ਸਿੰਘ ਜੀਵਨਪੁਰ, ਚੰਨਣ ਸਿੰਘ ਰੋੜ ਅਤੇ ਹੋਰ ਹਾਜਰ ਸਨ।

ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਦਾ ਪ੍ਰਕਾਸ਼ ਪੁਰਬ ਮਨਾਇਆਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਟਰਾਂਟੋ ਕਨੇਡਾ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਟਰਾਂਟੋ ਕਨੇਡਾ ਵਿਖੇ ਪ੍ਰਕਾਸ਼ ਪੁਰਬ ਮਨਾਇਆ ਗਿਆ ਜਿਸ ਵਿੱਚ ਪੰਥ ਦੇ ਮਹਾਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਟਰਾਂਟੋ ਕਨੇਡਾ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਮਾਲਟਨ ਟਰਾਂਟੋ ਕਨੇਡਾ ਵਿਖੇ ਪ੍ਰਕਾਸ਼ ਪੁਰਬ ਮਨਾਇਆ ਗਿਆ ਜਿਸ ਵਿੱਚ ਪੰਥ ਦੇ ਮਹਾਨ ਵਿਦਵਾਨ ਭਾਈ ਪਿਰਤ ਪਾਲ ਸਿੰਘ ਪਾਰਸ ਦੇ ਟਿੰਟਰਨੈਸ਼ਨਲ ਢਾਡੀ ਜੱਥੇ ਨੇ ਬਾਲਾ ਪ੍ਰੀਤਮ ਦੇ ਜੀਵਨ ਬਾਰੇ ਜੋਸੀਲੀਆਂ ਵਾਰਾ ਰਾਹੀ ਸੰਗਤਾਂ ਨੂੰ ਨਿਹਾਲ ਕੀਤਾ ਸੰਤ ਅਮੀਰ ਸਿੰਘ ਜਵੱਦੀ ਟਕਸਾਲ ਵਾਲਿਆ ਨੇ ਕਥਾ ਰਾਹੀ ਹਾਜ਼ਰੀ ਭਰੀ ਅਤੇ ਭਾਈ ਸੁਖਦੇਵ ਸਿੰਘ ਅੰਮ੍ਰਿਤਸਰ ਵਾਲਿਆ ਨੇ ਕੀਰਤਨ ਦੁਆਰਾ ਸੰਗਤਾ ਨੂੰ ਨਿਹਾਲ ਕੀਤਾ ਇਸ ਮੌਕੇ ਪ੍ਰਧਾਨ ਦਲਜੀਤ ਸਿੰਘ ਸੇਖੋ, ਜਸਵੀਰ ਸਿੰਘ ਬੋਪਾਰਾੲ,ੇ ਹਰਭਜਨ ਸਿੰਘ,ਗੁਰਦੀਪ ਸਿੰਘ ਹਾਜ਼ਰ ਸਨ।

ਨਜਾਇਜ ਮਾਈਨਿੰਗ ਦੀ ਵਰਤੋਂ ਕਰ ਰਹੇ ਠੇਕੇਦਾਰ ਵਲੋਂ ਪਤਰਕਾਰ ਦੇ ਰੋਕਣ ਤੇ ਜਾਨ ਲੇਵਾ ਹਮਲਾ

ਜਗਰਾਓਂ , ਜੁਲਾਈ 2019-(ਨਿਰਭੈ ਸਿੰਘ ਕਾਉਂਕੇ)-  ਨਜਾਇਜ ਮਾਈਨਿੰਗ ਦੀ ਵਰਤੋਂ ਕਰ ਰਹੇ ਠੇਕੇਦਾਰ ਵਲੋਂ ਪਤਰਕਾਰ ਦੇ ਰੋਕਣ ਤੇ ਜਾਨ ਲੇਵਾ ਹਮਲਾ ਹੋਇਆ, ਸਿੱਧਵਾਂ ਬੇਟ ਬਲਾਕ ਦੇ ਪਿੰਡ ਕਾਦਰਬਖਸ਼ ਵਿਚ ਨਜਾਇਜ ਮਾਈਨਿੰਗ ਚਲ ਰਹੀ ਆ । ਸਿੱਧਵਾਂ ਬੇਟ ਥਾਣੇ ਚ ਕਈ ਦਰਖਾਸਤਾਂ ਕੀਤੀਆਂ ਗਈਆਂ ਅਤੇ ਪੰਜਾਬ ਪੁਲਿਸ ਦੇ ਮੁਲਾਜਿਮ ਕੁੰਬਕਰਨ ਦੀ ਨੀਂਦ ਸੁਤੇ ਪਏ ਹਨ । ਜਿਸ ਵਿਚ ਸੁਰਿੰਦਰ ਕੁਮਾਰ (ਪਤਰਕਾਰ) ਨਕੋਦਰ ਨਿਊਜ਼ ਨੇ ਇਹ ਮੁਦਾ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਸੁਖਵਿੰਦਰ ਸਿੰਘ ਪੀਟਰ ਠੇਕੇਦਾਰ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਪਤਰਕਾਰ ਤੇ ਜਾਨ ਲੇਵਾ ਹਮਲਾ ਕੀਤਾ । ਸਿੱਧਵਾਂ ਬੇਟ ਇੰਚਾਰਜ ਨੇ ਝੂਠਾ ਪਰਚਾ ਦਰਜ ਕਰਕੇ ਮਾਈਂਨਗ ਵਾਲਿਆਂ ਦੀ ਸਪੋਰਟ ਕੀਤੀ ।ਇਥੋਂ ਪਤਾ ਲਗਦਾ ਹੈ ਕੇ ਮਾਈਨਿੰਗ ਠੇਕੇਦਾਰਾਂ ਨਾਲ ਸਿੱਧਵਾਂ ਬੇਟ ਥਾਣੇ ਦੀ ਪੋਲਿਸ ਮਿਲੀ ਹੋਈ ਆ ਜੋ ਕੇ ਚੋਰਾਂ ਦਾ ਸਾਥ ਦਿੰਦੀ ਹੈ । ਇਸ ਵਿਚ ਸਰਵਜਨ ਸੇਵਾ ਪਾਰਟੀ ਦੇ ਸੂਬਾ ਪ੍ਰਧਾਨ ਪੰਜਾਬ ਗੁਰਸੇਵਕ ਸਿੰਘ ਮਲ੍ਹਾ  ਅਤੇ ਨਿਰਭੈ ਸਿੰਘ ਕਾਉਂਕੇ ਜਰਨਲ ਸੈਕਟਰੀ ਪੰਜਾਬ ਅਤੇ ਹੋਰ ਜਥੇ ਜਥੇਬੰਦੀਆਂ  ਤੇ ਪਤਰਕਾਰ ਵੀਰਾਂ ਨੇ 5 ਅਗਸਤ 2019 ਨੂੰ ਮਾਈਨਿੰਗ ਅਤੇ  ਨਜਾਇਜ ਕਿਤੇ ਗਏ ਪਰਚੇ ਖਿਲਾਫ ਸਿੱਧਵਾਂ ਬੇਟ ਥਾਣੇ ਅੱਗੇ ਧਰਨਾ ਦੇਣਾ ਹੈ।ਇਹਨਾਂ ਚੋਰਾਂ ਨੂੰ ਨੱਥ ਪੌਣ ਲਈ ਹੁਮ ਹਮਾ ਕੇ ਪਹੁੰਚੋ।

ਸੋਸ਼ਲ ਮੀਡੀਆ ਤੇ ਜਗਰਾਓਂ ਇਲਾਕੇ ਦੇ ਨਾਮੀ ਪਰਿਵਾਰ ਨੂੰ ਬਦਨਾਮ ਕਰਨ ਦੀ ਕੋਜੀ ਸਾਜ਼ਿਸ਼

ਬੱਚੇ ਚੁੱਕ ਕੇ ਅੰਗ ਵੇਚਣ ਦੀ ਪਾਈ ਜਾ ਰਹੀ ਪੋਸਟ ਗਲਤ

ਇਸ ਗਲਤ ਪੋਸਟ ਨੂੰ ਵਾਇਰਲ ਕਰਨ ਵਾਲਿਆਂ ਤੇ ਕਸੇਗਾ ਕਾਨੂੰਨ ਸ਼ਿਕੰਜਾ 

ਜਗਰਾਓਂ, ਜੁਲਾਈ 2019 ( ਮਨਜਿੰਦਰ ਗਿੱਲ )—ਬੱਚੇ ਚੁੱਕ ਕੇ ਉਨ੍ਹਾਂ ਦੇ ਸਰੀਰਿਕ ਅੰਗ ਵੇਚਣ ਸੰਬਧੀ ਤਿੰਨ ਵਿਅਕਤੀਆਂ ਦੀਆਂ ਫੋਟੋਆਂ ਲਗਾ ਕੇ ਵਟਸਐਪ ਅਤੇ ਸੋਸ਼ਲ ਮੀਡੀਆ ਤੇ ਜੋ ਪੋਸਟ ਵਾਇਰਲ ਕੀਤੀ ਗਈ ਹੈ। ਉਹ ਸੌ ਫੀਸਦੀ ਝੂਠੀ ਅਤੇ ਮਨਘੜਤ ਹੈ। ਇਹ ਤਿੰਨੇ ਵਿਅਕਤੀ ਜਗਰਾਓਂ ਦੇ ਨਾਮੀ ਪਰਿਵਾਰ ਅਤੇ ਬਹੁਤ ਸਾਰੇ ਸਮਾਜਸੇਵੀ ਸੰਗਠਨਾ ਨਾਲ ਜੁੜੇ ਹੋਏ ਮੋਹਤਬਰ ਵਿਅਕਤੀ ਹਨ। ਇਨ੍ਹਾਂ ਦਾ ਕਿਸੇ ਵੀ ਅਪਰਾਧਿਕ ਗਤੀਵਿਧੀ ਨਾਲ ਕੋਈ ਸੰਬਧ ਨਹੀਂ ਹੈ। ਇਹ ਜੋ ਪੋਸਟ ਪਾਈ ਗਈ ਹੈ ਉਹ ਕਿਸੇ ਸ਼ਰਾਰਤੀ ਵਿਅਕਤੀ ਵਲੋਂ ਕਿਸੇ ਰੰਜਿਸ਼ ਕਾਰਨ ਇਨ੍ਹਾਂ ਨੂੰ ਬਦਨਾਮ ਅਤੇ ਇਨ੍ਹਾਂ ਦਾ ਜਾਨੀ ਮਾਲੀ ਮੁਕਸਾਨ ਕਰਵਾਉਣ ਦੇ ਮਕਸਦ ਨਾਲ ਬਣਾ ਕੇ ਪਾਈ ਗਈ ਹੈ। ਜੋ ਕਿ ਅਸਲੀਅਤ ਨਹੀਂ ਹੈ। ਇਸ ਲਈ ਉਕਤ ਫੋਟੋਆਂ ਵਾਲੀ ਪੋਸਟ ਨੂੰ ਅੱਗੇ ਵਾਇਰਲ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਗਰੁੱਪ ਵਿਚ ਪਾਈ ਜਾਵੇ। ਜੇਕਰ ਇਹ ਪੋਸਟ ਕਿਸੇ ਦੇ ਨਿੱਜੀ ਮੋਬਾਇਲ ਨੰਬਰ ਤੇ ਅੰਗੇ ਪਾਈ ਹੋਈ ਜਾਂ ਕਿਸੇ ਗਰੁੱਪ ਵਿਚ ਪਾਈ ਦੇਖੀ ਜਾਂਦੀ ਹੈ ਤਾਂ ਉਸ ਵਿਅਕਤੀ ਅਤੇ ਗਰੁੱਪ ਦੇ ਐਡਮਿਨ ਨੂੰ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨਾ ਪਏਗਾ। ਇਸ ਗਲਤ ਪੋਸਟ ਦੀ ਬਕਾਇਦਾ ਜਗਰਾਓਂ ਪੁਲਿਸ ਵਲੋਂ ਜਾਂਚ ਸ਼ੁਰੂ ਹੋ ਗਈ ਹੈ। ਜਲਦੀ ਹੀ ਫੋਟੋ ਪੌਣ ਵਾਲਾ ਵਿਅਕਤੀ ਪੁਲਿਸ ਹਿਰਾਸਤ ਵਿਚ ਹੋਵੇਗਾ। ਜਿਕਰਯੋਗ ਹੈ ਕਿ ਸਾਲ 2017 ਵਿਚ ਇਹ ਘਿਨਾਉਣੀ ਹਰਕਤ ਕਰਨ ਵਾਲੇ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਨਿਵਾਸੀ ਨਿਊ ਮੈੜ ਕਲੋਨੀ, ਸਾਹਮਣੇ ਵੈਡਰ ਜਿੰਮ ਨਿਊ ਸ਼ਿਮਲਾਪੁਰੀ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸਦੇ ਖਿਲਾਫ ਥਾਣਾ ਸਿਟੀ ਜਗਰਾਓਂ ਵਿਖੇ ਮੁਕਦਮਾ ਨੰਬਰ 384 ਧਾਰਾ 66, 68 ਇਨਫਰਮੇਸ਼ਨ ਤਕਨਾਲੋਜੀ ਐਕਟ 2005 ਅਤੇ ਧਾਰਾ 420,499,500, 120-ਬੀ ਮਿਤੀ 8-11-2017 ਤਹਿਤ ਦਰਜ ਕੀਤਾ ਜਾ ਚੁੱਕਾ ਹੈ ਅਤੇ ਉਹ ਇਸ ਸਮੇਂ ਅਦਾਲਤ ਤੋਂ ਜਮਾਨਤ ਤੇ ਚੱਲ ਰਿਹਾ ਹੈ। ਇਸ ਘਿਨਾਉਣੀ ਸਾਜਿਸ਼ ਦੇ ਪਿੱਛੇ ਕਿਸ ਵਿਅਕਤੀ ਦਾ ਹੱਥ ਹੈ ਇਸਦੀ ਜਾਂਚ ਕੀਤੀ ਜਾ ਰਹੀ ਹੈ। ਜੇਕਰ ਕਿਸੇ ਨੂੰ ਵੀ ਇਹ ਘਿਨਾਉਣੀ ਅਤੇ ਸਾਜਿਸ਼ ਤਹਿਤ ਝੂਠੀ ਤੇ ਮਨਘੜਤ ਪੋਸਟ ਬਣਾ ਕੇ ਫੇਸ ਬੁੱਕਤ ਅਤੇ ਵਟਸਅੱਪ ਤੇ ਵਾਇਰਲ ਕਰਨ ਵਾਲੇ ਵਿਅਕਤੀ ਸੰਬਧੀ ਜਾਣਕਾਰੀ ਹੈ ਤਾਂ ਉਹ ਉਸਦੀ ਸੂਚਨਾ ਸਿੱਧੇ ਤੌਰ ਤੇ ਜਗਰਾਓਂ ਦੇ ਪੁਲਿਸ ਕੰਟਰੋਲ ਰੂਮ ਜਾਂ ਹੇਠ ਲਿਖੇ ਨੰਬਰਾਂ ਤੇ ਦੇ ਸਕਦਾ ਹੈ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

 98723-27899 ਅਤੇ 98143-38563

ਜ਼ਿਲਾ ਲੁਧਿਆਣਾ ਦੇ 4 ਲੱਖ 49 ਹਜ਼ਾਰ ਪਰਿਵਾਰਾਂ ਨੂੰ 5 ਲੱਖ ਰੁਪਏ ਤੱਕ ਦਾ ਕੈਸ਼ਲੈਸ ਇਲਾਜ ਕਰਵਾਉਣ ਦੀ ਮਿਲੇਗੀ ਸਹੂਲਤ-ਡਿਪਟੀ ਕਮਿਸ਼ਨਰ

ਅਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਲਈ ਰਜਿਸਟ੍ਰੇਸ਼ਨ 1 ਅਗਸਤ ਤੋਂ 

ਜ਼ਿਲੇ ਦੇ 16 ਸਰਕਾਰੀ ਅਤੇ 26 ਪ੍ਰਾਈਵੇਟ ਹਸਪਤਾਲਾਂ ਵਿੱਚ ਹੋਵੇਗਾ ਮੁਫਤ ਇਲਾਜ

ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )-ਅਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੀ ਰਜਿਸਟਰੇਸ਼ਨ ਅਗਸਤ 2019 ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸਕੀਮ ਤਹਿਤ ਜ਼ਿਲਾ ਲੁਧਿਆਣਾ ਦੇ ਤਕਰੀਬਨ 4 ਲੱਖ 49 ਹਜ਼ਾਰ ਪਰਿਵਾਰਾਂ ਨੂੰ ਲਾਭ ਮਿਲੇਗਾ। ਇਸ ਸਕੀਮ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਅਯੂਸ਼ਮਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਅਧੀਨ 2 ਲੱਖ 18 ਹਜ਼ਾਰ ਐਸ.ਈ.ਸੀ.ਸੀ. (ਸੋਸ਼ੀਓ ਇਕਨਾਮਿਕ ਕਾਸਟ ਸੈਂਸਜ਼) ਪਰਿਵਾਰ, 1 ਲੱਖ 66 ਹਜ਼ਾਰ ਨੀਲਾ ਕਾਰਡ ਧਾਰਕ, 40 ਹਜ਼ਾਰ ਕਿਸਾਨ, 10 ਹਜ਼ਾਰ ਛੋਟੇ ਵਪਾਰੀ ਅਤੇ 15 ਹਜ਼ਾਰ ਉਸਾਰੀ ਕਾਮੇ ਸ਼ਾਮਿਲ ਕੀਤੇ ਹਨ, ਜੋ ਕਿ ਕੁੱਲ ਗਿਣਤੀ 4 ਲੱਖ 49 ਹਜ਼ਾਰ ਬਣਦੀ ਹੈ। ਉਹਨਾਂ ਦੱਸਿਆ ਕਿ ਇਸ ਸਕੀਮ ਸਬੰਧੀ ਸਰਕਾਰ ਵੱਲੋਂ ਇਫਕੋ-ਟੋਕੀਓ ਇੰਸ਼ੋਰੈਂਸ ਕੰਪਨੀ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਇਸ ਕੈਸ਼ਲੈਸ ਇੰਸ਼ੋਰੈਂਸ ਸਕੀਮ ਅਧੀਨ ਹਰ ਸਾਲ ਇੱਕ ਪਰਿਵਾਰ ਪੰਜ ਲੱਖ ਰੁਪਏ ਤੱਕ ਦਾ ਇਲਾਜ ਕਰਵਾ ਸਕਦਾ ਹੈ। ਇਸ ਸਕੀਮ ਦਾ ਲੋਕਾਂ ਨੂੰ ਲਾਭ ਦੇਣ ਲਈ ਜ਼ਿਲਾ ਲੁਧਿਆਣਾ ਦੇ 16 ਸਰਕਾਰੀ ਅਤੇ 26 ਪ੍ਰਾਈਵੇਟ ਹਸਪਤਾਲਾਂ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਸ ਸਕੀਮ ਦੇ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ 1 ਅਗਸਤ-2019 ਤੋ ਸ਼ੁਰੂ ਹੋ ਰਹੀ ਹੈ ਅਤੇ ਲਾਭਪਾਤਰੀਆਂ ਗੋਲਡਨ ਕਾਰਡ ਜਾਰੀ ਕੀਤਾ ਜਾਣਾ ਹੈ, ਦੇ ਸੰਬੰਧ ਵਿੱਚ ਸਾਰੇ ਜਰੂਰੀ ਪ੍ਰਬੰਧ ਮੁਕੰਮਲ ਕਰ ਲਏ ਜਾਣ ਤਾਂ ਕਿ ਕਿਸੇ ਨੂੰ ਵੀ ਕੋਈ ਸਮੱਸਿਆ ਨਾ ਆਵੇ। ਉਹਨਾਂ ਦੱਸਿਆ ਕਿ ਇਹ ਸਕੀਮ ਸੂਬੇ ਦੇ 43 ਲੱਖ 18 ਹਜ਼ਾਰ ਪਰਿਵਾਰਾਂ ਨੂੰ ਲਾਭ ਮਿਲੇਗਾ, ਜੋ ਕਿ ਰਾਜ ਦੀ ਅਬਾਦੀ ਦਾ 70 ਪ੍ਰਤੀਸ਼ਤ ਬਣਦਾ ਹੈ। ਉਨਾਂ ਕਿਹਾ ਕਿ ਇਹ ਸਕੀਮ ਸੂਬੇ ਦੇ ਲੋਕਾਂ ਦੀ ਭਲਾਈ ਲਈ ਬੇਹੱਦ ਫਾਇਦੇਮੰਦ ਹੋਵੇਗੀ ਅਤੇ ਲੋਕ ਸੁਰੱਖਿਅਤ ਜੀਵਨ ਬਤੀਤ ਕਰ ਸਕਣਗੇ। ਉਹਨਾਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਲੋਕਾਂ ਦੀ ਜਾਣਕਾਰੀ ਲਈ ਇੰਪੈਨਲਡ ਹਸਪਤਾਲਾਂ ਵਿੱਚ ਇਸ ਸਕੀਮ ਸਬੰਧੀ ਬੈਨਰ ਲਗਾਏ ਜਾਣ ਅਤੇ ਹੈੱਲਪ ਡੈੱਸਕ ਸਥਾਪਤ ਕੀਤੇ ਜਾਣ। ਸਿਹਤ ਵਿਭਾਗ ਦੇ ਡਾ. ਮਹਿੰਦਰ ਸਿੰਘ ਨੇ ਦੱਸਿਆ ਕਿ ਇਸ ਸਕੀਮ ਅਧੀਨ ਲਾਭਪਾਤਰੀਆਂ ਦੀ ਰਜਿਸਟ੍ਰੇਸ਼ਨ ਕਰਨ ਲਈ ਸਰਕਾਰ ਵੱਲੋ ਪਹਿਲੀ ਅਗਸਤ 2019 ਤੋਂ 9000 ਹਜ਼ਾਰ ਕਮਿਊਨਿਟੀ ਸਰਵਿਸ ਸੈਂਟਰ ਖੋਲੇ ਜਾ ਰਹੇ ਹਨ। ਰਜਿਸਟ੍ਰੇਸ਼ਨ ਲਈ ਲੋੜਵੰਦ ਇਹਨਾਂ ਸੈਂਟਰਾਂ 'ਤੇ ਅਧਾਰ ਕਾਰਡ ਦੇ ਨਾਲ ਕਿਸਾਨ 'ਜੇ' ਫਾਰਮ, ਛੋਟੇ ਵਪਾਰੀ ਪੈਨ ਕਾਰਡ, ਉਸਾਰੀ ਕਾਮੇ ਬਿਲਡਿੰਗ ਐਂਡ ਅਦਰ ਕੰਸਟ੍ਰਕਸ਼ਨ ਵਰਕਰ ਵੈਲਫੇਅਰ ਬੋਰਡ (ਬੀ.ਓ.ਸੀ.ਡਬਲਯੂ.ਡਬਲਯੂ.ਬੀ.) ਵੱਲੋਂ ਜਾਰੀ ਰਜਿਸਟ੍ਰੇਸ਼ਨ ਨੰਬਰ ਅਤੇ ਨੀਲਾ ਰਾਸ਼ਨ ਕਾਰਡ ਲੈ ਕੇ ਜਾਣ। ਉਹਨਾਂ ਦੱਸਿਆ ਕਿ ਸਫ਼ਲ ਵਿਅਕਤੀਆਂ ਨੂੰ ਈ-ਕਾਰਡ ਜਾਰੀ ਕਰ ਦਿੱਤਾ ਜਾਵੇਗਾ, ਜਿਸ ਨਾਲ ਉਹ ਇਸ ਸਕੀਮ ਦੇ ਲਾਭ ਲੈਣ ਦੇ ਯੋਗ ਹੋ ਜਾਣਗੇ। ਇਸ ਦੌਰਾਨ ਆਪਣੇ ਦਫ਼ਤਰ ਵਿਖੇ ਅਗਰਵਾਲ ਨੇ ਸਿਹਤ ਅਤੇ ਹੋਰ ਵਿਭਾਗਾਂ ਨਾਲ ਮੀਟਿੰਗ ਕੀਤੀ ਅਤੇ ਇਸ ਯੋਜਨਾ ਦਾ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਲਈ ਪੁਰਜ਼ੋਰ ਯਤਨ ਕਰਨ ਬਾਰੇ ਕਿਹਾ।