You are here

ਲੁਧਿਆਣਾ

ਪੰਜਾਬ ਸਰਕਾਰ ਵੱਲੋਂ ਕਾਰਗਿਲ ਦੇ ਸ਼ਹੀਦਾਂ ਨੂੰ ਕੀਤਾ ਗਿਆ ਯਾਦ

15 ਜ਼ਿਲਿਆਂ ਦੇ ਸ਼ਹੀਦ ਅਤੇ ਨਕਾਰਾ ਹੋਏ ਸੈਨਿਕਾਂ ਦੇ ਪਰਿਵਾਰਾਂ ਦਾ ਸਨਮਾਨ

ਲੁਧਿਆਣਾ, ਜੁਲਾਈ ( ਮਨਜਿੰਦਰ ਗਿੱਲ )- ਸਾਲ 1999 ਵਿੱਚ ਭਾਰਤੀ ਫੌਜ ਦੀ ਪਾਕਿਸਤਾਨ 'ਤੇ ਹੋਈ ਇਤਿਹਾਸਕ ਜਿੱਤ ਦੀ ਯਾਦ ਵਿੱਚ ਅੱਜ ਪੂਰੇ ਦੇਸ਼ ਵਿੱਚ ਕਾਰਗਿਲ ਵਿਜੇ ਦਿਵਸ ਮਨਾਇਆ ਗਿਆ। ਇਸੇ ਸੰਬੰਧੀ ਪੰਜਾਬ ਸਰਕਾਰ ਵੱਲੋਂ ਇੱਕ ਸ਼ਰਧਾਂਜਲੀ ਸਮਾਗਮ ਸਥਾਨਕ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿੱਚ ਵੀਰ ਨਾਰੀਆਂ ਅਤੇ ਜੰਗ ਦੌਰਾਨ ਸਰੀਰਕ ਤੌਰ 'ਤੇ ਨਕਾਰਾ ਹੋਏ ਸੈਨਿਕਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸਥਾਨਕ ਢੋਲੇਵਾਲ ਮਿਲਟਰੀ ਕੈਂਪਸ ਦੇ ਕਮਾਂਡੈਂਟ ਬ੍ਰਿਗੇਡੀਅਰ ਮੁਨੀਸ਼ ਅਰੋੜਾ ਨੇ ਹਿੱਸਾ ਲਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਬ੍ਰਿਗੇਡੀਅਰ ਅਰੋੜਾ ਨੇ ਕਿਹਾ ਕਿ ਕਾਰਗਿਲ ਯੁੱਧ ਦੌਰਾਨ ਭਾਰਤੀ ਫੌਜ ਦੀ ਇਤਿਹਾਸਕ ਜਿੱਤ ਵਿੱਚ ਭਾਰਤੀ ਫੌਜ ਦੇ ਹਰੇਕ ਅਧਿਕਾਰੀ, ਸੈਨਿਕ ਅਤੇ ਹੋਰ ਦਰਜਿਆਂ 'ਤੇ ਤਾਇਨਾਤ ਕਰਮੀਆਂ ਦੇ ਸਾਂਝੇ ਯਤਨਾਂ ਦਾ ਅਹਿਮ ਯੋਗਦਾਨ ਸੀ। ਇਸ ਯੋਗਦਾਨ ਨੂੰ ਭਾਰਤ ਵਾਸੀ ਕਦੇ ਵੀ ਭੁਲਾ ਨਹੀਂ ਸਕਦੇ। ਉਨਾਂ ਸ਼ਹੀਦ ਅਤੇ ਨਕਾਰਾ ਹੋਏ ਸੈਨਿਕਾਂ ਦੇ ਪਰਿਵਾਰਾਂ ਨੂੰ ਭਰੋਸਾ ਦਿੱਤਾ ਕਿ ਭਾਰਤੀ ਫੌਜ ਵੱਲੋਂ ਉਨਾਂ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇਗੀ। ਉਨਾਂ ਸਕੂਲ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਕੂਲਾਂ ਦੇ ਵਿਦਿਅਕ ਟੂਰਾਂ ਵਿੱਚ ਦਰਾਸ (ਕਾਰਗਿਲ) ਸਥਿਤ ਵਿਜੇ ਸਥਲ ਸਥਾਨ ਨੂੰ ਵੀ ਸ਼ਾਮਿਲ ਕਰਨ। ਉਨਾਂ ਕਿਹਾ ਕਿ ਇਸ ਸਥਾਨ ਦਾ ਟੂਰ ਕਰਨ ਨਾਲ ਵਿਦਿਆਰਥੀਆਂ ਨੂੰ ਭਾਰਤ ਅਤੇ ਭਾਰਤੀ ਫੌਜ ਦੇ ਗੌਰਵਮਈ ਇਤਿਹਾਸ ਬਾਰੇ ਬਹੁਮੁੱਲੀ ਜਾਣਕਾਰੀ ਪ੍ਰਾਪਤ ਹੋਵੇਗੀ। ਇਸ ਨਾਲ ਵਿਦਿਆਰਥੀਆਂ ਵਿੱਚ ਭਾਰਤੀ ਫੌਜ ਨਾਲ ਜੁੜਨ ਪ੍ਰਤੀ ਉਤਸ਼ਾਹ ਪੈਦਾ ਹੋਵੇਗਾ। ਉਨਾਂ ਕਿਹਾ ਕਿ ਅਜਿਹੇ ਦਿਵਸ ਹੋਰ ਵੱਡੇ ਪੱਧਰ 'ਤੇ ਮਨਾਉਣੇ ਚਾਹੀਦੇ ਹਨ। ਮਾਗਮ ਨੂੰ ਹੋਰਨਾਂ ਤੋਂ ਇਲਾਵਾ ਲੁਧਿਆਣਾ (ਪੱਛਮੀ) ਦੇ ਐੱਸ. ਡੀ. ਐੱਮ. ਅਮਰਿੰਦਰ ਸਿੰਘ ਮੱਲੀ ਨੇ ਸੰਬੋਧਨ ਕਰਦਿਆਂ ਸਮੂਹ ਹਾਜ਼ਰੀਨ ਦਾ ਸਵਾਗਤ ਕੀਤਾ। ਮੇਜਰ ਉੱਪਲ ਅਤੇ ਵਿੰਗ ਕਮਾਂਡਰ ਗੁਰਪ੍ਰੀਤ ਸਿੰਘ ਮਾਂਗਟ ਨੇ ਇਸ ਲੜਾਈ ਵਿੱਚ ਥਲ ਅਤੇ ਹਵਾਈ ਫੌਜਾਂ ਵੱਲੋਂ ਪਾਏ ਯੋਗਦਾਨ ਦਾ ਵੇਰਵਾ ਪੇਸ਼ ਕੀਤਾ। ਕਰਨਲ ਐੱਚ. ਐੱਸ. ਕਾਹਲੋਂ (ਵੀਰ ਚੱਕਰ) ਨੇ ਪੰਜਾਬ ਸਰਕਾਰ ਵੱਲੋਂ ਸੈਨਿਕਾਂ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਗਾਰਡੀਅਨਜ਼ ਆਫ਼ ਗਵਰਨੈਂਸ' ਯੋਜਨਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬ ਦੇ 15 ਵੱਖ-ਵੱਖ ਜ਼ਿਲਿਆਂ ਤੋਂ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਲੜਾਈ ਦੌਰਾਨ ਨਕਾਰਾ ਹੋਏ ਸੈਨਿਕਾਂ ਦਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜੀ. ਐੱਸ. ਬੋਪਾਰਾਏ, ਵੱਡੀ ਗਿਣਤੀ ਵਿੱਚ ਗਾਰਡੀਅਨਜ਼ ਆਫ਼ ਗਵਰਨੈਂਸ, ਸ਼ਹੀਦਾਂ ਦੇ ਪਰਿਵਾਰ, ਸਾਬਕਾ ਫੌਜੀ ਅਤੇ ਹੋਰ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਇਨਾਂ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ ਗਈਆਂ ਅਤੇ ਇਨਾਂ ਦੇ ਹੱਲ ਲਈ ਸੰਬੰਧਤ ਹਦਾਇਤਾਂ ਜਾਰੀ ਕੀਤੀਆਂ ਗਈਆਂ।

 ਕੀਤੇ ਜਾ ਰਹੇ ਉਪਰਾਲਿਆਂ ਅਤੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਗਾਰਡੀਅਨਜ਼ ਆਫ਼ ਗਵਰਨੈਂਸ' ਯੋਜਨਾ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਪੰਜਾਬ ਦੇ 15 ਵੱਖ-ਵੱਖ ਜ਼ਿਲਿਆਂ ਤੋਂ ਸ਼ਹੀਦ ਹੋਏ ਸੈਨਿਕਾਂ ਦੇ ਪਰਿਵਾਰਾਂ ਅਤੇ ਲੜਾਈ ਦੌਰਾਨ ਨਕਾਰਾ ਹੋਏ ਸੈਨਿਕਾਂ ਦਾ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਜੀ. ਐੱਸ. ਬੋਪਾਰਾਏ, ਵੱਡੀ ਗਿਣਤੀ ਵਿੱਚ ਗਾਰਡੀਅਨਜ਼ ਆਫ਼ ਗਵਰਨੈਂਸ, ਸ਼ਹੀਦਾਂ ਦੇ ਪਰਿਵਾਰ, ਸਾਬਕਾ ਫੌਜੀ ਅਤੇ ਹੋਰ ਹਾਜ਼ਰ ਸਨ। ਸਮਾਗਮ ਦੇ ਅੰਤ ਵਿੱਚ ਇਨਾਂ ਪਰਿਵਾਰਾਂ ਦੀਆਂ ਦੁੱਖ ਤਕਲੀਫ਼ਾਂ ਵੀ ਸੁਣੀਆਂ ਗਈਆਂ ਅਤੇ ਇਨਾਂ ਦੇ ਹੱਲ ਲਈ ਸੰਬੰਧਤ ਹਦਾਇਤਾਂ ਜਾਰੀ ਕੀਤੀਆਂ ਗਈਆਂ।

ਐਸ. ਐਸ. ਪੀ ਸਾਹਿਬ ਨਸ਼ੇੜੀਆਂ ਦੀ ਬਜਾਏ ਸਮਗਲਰਾਂ ਨੂੰ ਦਿਓ ਅੰਦਰ-ਜਥੇਦਾਰ ਚਕਰ

ਜਗਰਾਓਂ, ਜੁਲਾਈ 2019 ( ਮਨਜਿੰਦਰ ਗਿੱਲ )- ਜਗਰਾਓਂ ਇਲਾਕੇ ਵਿਚ ਨਸ਼ੇ ਦੀ ਆਮਦ ਤੋਂ ਚਿੰਤਤ ਇੰਟਨੈਸ਼ਨਲ ਪੰਥਕ ਦਲ ਦੇ ਆਗੂ ਜਥੇਦਾਰ ਦਲੀਪ ਸਿੰਘ ਚਕਰ ਦੀ ਅਗਵਾਈ ਹੇਠ ਇਕ ਵਫਦ ਐਸ. ਐਸ. ਪੀ ਸੰਦੀਪ ਗੋਇਲ ਨੂੰ ਮਿਲਿਆ ਅਤੇ ਇਲਾਕੇ ਵਿਚ ਨਸ਼ੇ ਨੂੰ ਠੱਲ੍ਹ ਪਾਉਣ ਦੀ ਮੰਗ ਕੀਤੀ। ਜਥੇ. ਦਲੀਪ ਸਿੰਘ ਨੇ ਕਿਹਾ ਕਿ ਇਲਾਕੇ ਦਾ ਨੌਜਵਾਨ ਵਰਗ ਬੁਰੀ ਤਰ੍ਹਾਂ ਨਾਲ ਚਿੱਟਾ ਅਤੇ ਹੋਰ ਨਸ਼ਿਆਂ ਦੀ ਦਲ-ਦਲ ਵਿਚ ਬੁਰੀ ਤਰ੍ਹਾਂ ਨਾਲ ਫਸ ਚੁੱਕਾ ਹੈ। ਪਿਛਲੇ ਸਮੇਂ ਵਿਚ ਪੁਲਿਸ ਨੇ ਸਿਰਫ ਨਸ਼ੇੜੀਆਂ ਨੂੰ ਹੀ ਫੜ ਫੜ ਕੇ ਜੇਲਾਂ ਵਿਚ ਸੁੱਟ ਦਿਤਾ ਪਰ ਨਸ਼ੇ ਦੇ ਸੌਦਾਗਰਾਂ ਵਿਚੋਂ ਕਿਸੇ ਨੂੰ ਵੀ ਹੱਥ ਪਾਉਣ ਦੀ ਜੁਰਅਤ ਨਹੀਂ ਕੀਤੀ। ਜਿਸ ਕਾਰਨ ਇਲਾਕੇ ਦਾ ਨੌਜਵਾਨ ਵਰਗ ਨਸ਼ੇ ਵਿਚ ਗਰਕ ਹੋ ਕੇ ਆਪਣੀ ਜਿੰਦਗੀ ਬਰਬਾਦ ਕਰਨ ਲੱਗਾ ਹੋਇਆ ਹੈ। ਇਸ ਲਈ ਜੇਕਰ ਨਸ਼ੇ ਨੂੰ ਜੜੋਂ ਪੁੱਟਣਾ ਹੈ ਤਾਂ ਨਸ਼ੇੜੀਆਂ ਨੂੰ ਜੇਲਾਂ ਵਿਚ ਸੁੱਟਣ ਦੀ ਬਜਾਏ ਨਸ਼ੇ ਦੇ ਸਮਗਲਰਾਂ ਨੂੰ ਹੱਥ ਪਾ ਕੇ ਉਨ੍ਹਾਂ ਨੂੰ ਜੇਲਾਂ ਵਿਚ ਸੁੱਟਿਆ ਜਾਵੇ। ਇਸ ਮੌਕੇ ਐਸ. ਐਸ. ਪੀ. ਸੰਦੀਪ ਗੋਇਲ ਨੇ ਵਫਦ ਨੂੰ ਵਿਸ਼ਵਾਸ਼ ਦਵਾਇਆ ਕਿ ਉਹ ਨਸ਼ੇ ਦੇ ਖਿਲਾਫ ਲੜਾਈ ਪੂਰੀ ਤਰ ਨਾਲ ਡਟ ਕੇ ਲੜਣਗੇ। ਕਿਤਸੇ ਵੀ ਨਸ਼ੇ ਦੇ ਸੌਦਾਗਰ ਨੂੰ ਬਖਸ਼ਿਆ ਨਹੀਂ ਜਾਵੇਗਾ ਚਾਹੇ ਉਹ ਕੋਈ ਵੀ ਕਿਉਂ ਨਾ ਹੋਵੇ। ਉਨ੍ਹਾਂ ਇਸ ਲੜਾਈ ਵਿਚ ਪਬਲਿਕ ਤੋਂ ਸਹਿਯੋਗ ਦੀ ਮੰਗ ਕੀਤੀ। ਇਸ ਮੌਕੇ ਜਥੇਦਾਰ ਹਰਚੰਦ ਸਿੰਹਸ਼ ਰਜਿੰਦਰ ਸਿੰਘ, ਬੂਟਾ ਸਿੰਘ ਮਲਕ, ਜਰਨੈਲ ਸਿੰਘ, ਹਰਕ੍ਰਿਸ਼ਨ ਸਿੰਘ ਅਤੇ ਰਜਿੰਦਰ ਸਿੰਘ ਸਮੇਤ ਹੋਰ ਮੌਜੂਦ ਸਨ।

ਗੁਰੂ ਸਾਹਿਬ ਦੀ ਬੇਅਦਬੀ ਦੇ ਇਨਸਾਫ਼ ਲਈ 19 ਅਗਸਤ ਨੂੰ ਸਿੱਖ ਜਥੇਬੰਦੀਆਂ ਬੋਲਣਗੀਆਂ ਦੇਸ਼ ਦੇ ਗ੍ਰਹਿ ਮੰਤਰੀ ਦੀ ਕੋਠੀ 'ਤੇ ਧਾਵਾ

4 ਅਗਸਤ ਨੂੰ ਪੰਜਾਬ ਦੇ ਲੋਕ ਸਭਾ ਮੈਂਬਰਾਂ ਨੂੰ ਦਿੱਤਾ ਜਾਵੇਗਾ ਲੋਕਸਭਾ 'ਚ ਕਲੋਜ਼ਰ ਰਿਪੋਰਟ ਦਾ ਮੁੱਦਾ ਚੁੱਕਣ ਲਈ ਯਾਦ ਪੱਤਰ

ਲੁਧਿਆਣਾ, ਜੁਲਾਈ 2019 ( ਮਨਜਿੰਦਰ ਗਿੱਲ )- ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀ ਸੌਦਾ ਸਾਧ ਦੇ ਚੇਲਿਆ ਵਿਰੁੱਧ ਸੀ.ਬੀ.ਆਈ. ਵੱਲੋਂ ਅਦਾਲਤ 'ਚ ਪੇਸ਼ ਕੇਸ ਬੰਦ ਕਰਨ ਦੀ ਰਿਪੋਰਟ ਵਿਰੁੱਧ ਬੇਅਦਬੀ ਇਨਸਾਫ਼ ਮੋਰਚਾ ਵਲੋਂ ਸੰਘਰਸ਼ ਨੂੰ ਹੋਰ ਤੇਜ ਕਰਦਿਆਂ 19 ਅਗਸਤ ਨੂੰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਕੋਠੀ ਘੇਰਨ ਦਾ ਐਲਾਨ ਕੀਤਾ ਗਿਆ। ਬੇਅਦਬੀ ਦੇ ਇਨਸਾਫ਼ ਲਈ ਸੰਘਰਸ਼ 'ਚ ਨਿੱਤਰੀਆਂ ਸਿੱਖ ਜਥੇਬੰਦੀਆਂ ਦੀ ਸੰਘਰਸ਼ ਦੇ ਅਗਲੇਰੇ ਪ੍ਰੋਗਰਾਮ ਨੂੰ ਉਲੀਕਣ ਲਈ ਅੱਜ ਗੁਰਦੁਆਰਾ ਸਿੰਘ ਸਭਾ ਅਵਤਾਰ ਨਗਰ ਵਿਖੇ, ਮੀਟਿੰਗ ਸੱਦੀ ਗਈ। ਸਰਕਾਰ ਨੂੰ ਸਿੱਖ ਜਥੇਬੰਦੀਆਂ ਦੀ ਮੀਟਿੰਗ ਤੋਂ ਐਨਾ ਡਰ ਪੈਦਾ ਹੋ ਗਿਆ ਕਿ ਗੁਰਦੁਆਰਾ ਸਾਹਿਬ ਵਾਲੇ ਇਲਾਕੇ ਨੂੰ ਪੁਲਿਸ ਛਾਉਣੀ 'ਚ ਬਦਲ ਦਿੱਤਾ ਅਤੇ ਗੁਰਦੁਆਰਾ ਸਾਹਿਬ ਨੂੰ ਆਉਂਦੇ ਸਾਰੇ ਰਾਹ ਬੈਰੀਕਾਡ ਲਾ ਕੇ ਬੰਦ ਕਰ ਦਿੱਤੇ ਗਏ। ਇਥੋਂ ਤੱਕ ਪੁਲਿਸ ਜੁੱਤੀਆਂ ਸਮੇਤ ਗੁਰਦੁਆਰਾ ਸਾਹਿਬ ਦੇ ਵਰਾਂਡੇ ਤੱਕ ਤਾਇਨਾਤ ਕਰ ਦਿੱਤੀ। ਜਿਸ ਨੂੰ ਸਿੱਖ ਸੰਗਤਾਂ ਦੇ ਵਿਰੁੱਧ ਤੋਂ ਬਾਅਦ ਗੁਰੂ ਘਰ 'ਚੋਂ ਬਾਹਰ ਕੱਢ ਲਿਆ ਗਿਆ। ਇਸ ਸਮੇਂ ਚੰਡੀਗੜ ਪੁਲਿਸ ਵਲੋਂ 22 ਜੁਲਾਈ ਨੂੰ ਸਿੱਖ ਸੰਗਤਾਂ 'ਤੇ ਢਾਹੇ ਤਸ਼ੱਦਦ ਦੀ ਨਿਖੇਧੀ ਕੀਤੀ ਗਈ ਅਤੇ ਅੱਜ ਗੁਰਦੁਆਰਾ ਸਾਹਿਬ ਨੂੰ ਘੇਰ ਕੇ ਸਿੱਖ ਸੰਗਤਾਂ 'ਚ ਪੈਦਾ ਕੀਤੇ ਜਾਣ ਵਾਲੇ ਡਰ ਸਬੰਧੀ ਵੀ ਨਿੰਦਾ ਮਤਾ ਪਾਸ ਕੀਤਾ ਗਿਆ। ਭਾਈ ਸੁਖਜੀਤ ਸਿੰਘ ਖੋਸੇ, ਮਾਸਟਰ ਸੰਤੋਖ ਸਿੰਘ, ਪ੍ਰਿੰਸੀਪਲ ਚਰਨਜੀਤ ਸਿੰਘ ਖਾਲਸਾ, ਭਾਈ ਵਿਸਾਖਾ ਸਿੰਘ ਖਾਲਸਾ, ਭਾਈ ਜਰਨੈਲ ਸਿੰਘ, ਭਾਈ ਤਰਨਜੀਤ ਸਿੰਘ ਨਿਮਾਣਾ, ਭਾਈ ਅੰਮ੍ਰਿਤਪਾਲ ਸਿੰਘ, ਪ੍ਰਿੰ. ਭੁਪਿੰਦਰ ਸਿੰਘ ਨਾਰੰਗਵਾਲ, ਗੁਰਭੇਜ ਸਿੰਘ ਜੈਮਲ ਸਿੰਘ ਵਾਲਾ, ਚੰਦ ਸਿੰਘ ਵੈਰੋਕੇ, ਮੋਹਣ ਸਿੰਘ ਸੰਗੋਵਾਲ ਆਦਿ ਪੰਥਕ ਆਗੂਆਂ ਨੇ ਇਸ ਸਮੇਂ ਕੇਂਦਰ ਦੀ ਮੋਦੀ ਸਰਕਾਰ ਤੇ ਪੰਜਾਬ ਦੀ ਕੈਪਟਨ ਸਰਕਾਰ ਵਲੋਂ ਬੇਅਦਬੀ ਦੇ ਮੁੱਦੇ 'ਤੇ ਸਿੱਖਾਂ ਨੂੰ ਇਨਸਾਫ਼ ਦੇਣ ਦੀ ਥਾਂ ਸਿੱਖਾਂ ਦੇ ਅੱਲੇ ਜ਼ਖ਼ਮਾਂ 'ਤੇ ਲੂਣ ਛਿੜਕਣ ਦੀ ਸਖ਼ਤ ਨਿਖੇਧੀ ਕੀਤੀ ਗਈ। ਉਕਤ ਆਗੂਆਂ ਨੇ ਇਸ ਸਮੇਂ ਆਖਿਆ ਕਿ ਸਿੱਖ ਬੇਅਦਬੀ ਮੁੱਦੇ 'ਤੇ ਇਨਸਾਫ਼ ਲਏ ਤੋਂ ਬਿਨਾਂ ਚੈਨ ਨਾਲ ਨਹੀਂ ਬੈਠਣਗੇ। ਕਿਉਂਕਿ ਕੌਮ ਨੇ ਹੁਣ 'ਕਰੋ ਜਾਂ ਮਰੋ' ਦਾ ਫ਼ੈਸਲਾ ਕਰ ਲਿਆ ਹੈ। ਉਨਾਂ ਆਖਿਆ ਕਿ ਸਰਕਾਰ ਸੌਦਾ ਸਾਧ ਤੇ ਬਾਦਲਾਂ ਨੂੰ ਬਚਾਉਣਾ ਚਾਹੁੰਦੀ ਹੈ, ਜੋ ਕਿ ਨਹੀਂ ਹੋਣ ਦਿੱਤਾ ਜਾਵੇਗਾ। ਇਸ ਸਮੇਂ ਸੰਗਤਾਂ ਨੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ 19 ਅਗਸਤ ਨੂੰ ਇਸ ਸਬੰਧੀ ਦੇਸ਼ ਦੇ ਗ੍ਰਹਿ ਮੰਤਰੀ ਦੀ ਕੋਠੀ ਦਾ ਘਿਰਾਓ ਕੀਤਾ ਜਾਵੇਗਾ। ਉਸ ਤੋਂ ਪਹਿਲਾ ਪੰਜਾਬ ਦੇ ਲੋਕ ਸਭਾ ਮੈਂਬਰਾਂ ਨੂੰ ਸੀ.ਬੀ.ਆਈ. ਵਲੋਂ ਪੇਸ਼ ਸੌਦਾ ਸਾਧ ਦੇ ਚੇਲਿਆ ਨੂੰ ਕਲੀਨ ਚਿੱਟ ਵਿਰੁੱਧ ਲੋਕ ਸਭਾ 'ਚ ਮੁੱਦਾ ਚੁੱਕਣ ਲਈ ਯਾਦ ਪੱਤਰ 4 ਅਗਸਤ ਨੂੰ ਦਿੱਤੇ ਜਾਣਗੇ। ਇਸ ਸਮੇਂ ਮਹਿੰਦਰ ਸਿੰਘ, ਕੇਵਲ ਸਿੰਘ, ਭਾਈ ਬਲਕਾਰ ਸਿੰਘ, ਨਰਿੰਦਰ ਸਿੰਘ, ਗੁਰਦੇਵ ਸਿੰਘ ਖਾਲਸਾ, ਭਾਈ ਵਜੀਰ ਸਿੰਘ, ਭੁਪਿੰਦਰ ਸਿੰਘ ਕੈਂਥ, ਧਰਮਿੰਦਰ ਸਿੰਘ ਖਾਲਸਾ, ਹਰਵਿੰਦਰ ਸਿੰਘ, ਜਗਦੇਵ ਸਿੰਘ ਨਕੋਦਰ, ਪ੍ਰਿਥਵੀ ਸਿੰਘ, ਲਖਵੰਤ ਸਿੰਘ, ਪਰਵਿੰਦਰ ਸਿੰਘ, ਜਸਵਿੰਦਰ ਸਿੰਘ, ਨਵਦੀਪ ਸਿੰਘ ਸੀਲੋ ਕਲਾਂ, ਰਣਜੀਤ ਸਿੰਘ ਖਾਲਸਾ, ਲਖਵਿੰਦਰ ਸਿੰਘ ਟਕਸਾਲੀ, ਸੁਰਜੀਤ ਸਿੰਘ, ਭਾਈ ਨਰਿੰਦਰ ਸਿੰਘ, ਰਾਜਿੰਦਰ ਸਿੰਘ, ਜਗਰੂਪ ਸਿੰਘ ਅਤੇ ਪ੍ਰਦੀਪ ਸਿੰਘ ਜੱਸੀਆਂ ਆਦਿ ਹਾਜਰ ਸਨ।

ਐਸ.ਆਰ.ਕਲੇਰ ਨੂੰ ਸਹਾਹਿਕ ਅਬਜਰਵਰ ਲਗਾਉਣ ਤੇ ਆਕਲੀ ਵਰਕਰਾਂ 'ਚ ਖੁਸ਼ੀ ਦੀ ਲਹਿਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਦੇ ਪਾਰਟੀ ਦੇ ਸੀਨੀਅਰ ਆਗੂਆ ਨੂੰ ਜਿਲ੍ਹਾ ਵਾਰ ਨਿਗਾਰਾਨ ਲਗਾਏ ਕੇ ਜੋ ਪਾਰਟੀ ਦੀ ਚੱਲ ਰਹੀ ਭਰਤੀ ਨੂੰ ਸਹੀ ਤਰੀਕੇ ਨਾਲ ਕਰਵਾਉਣ ਤੇ ਇਸ ਲੜੀ ਤਹਿਤ ਵਿਧਾਨ ਸਭਾ ਹਲਕਾ ਜਗਰਾਉ ਦੇ ਸਾਬਕਾ ਵਿਧਾਇਕ ਐਸ.ਆਰ.ਕਲੇਰ ਨੂੰ ਜਿਲ੍ਹਾ ਸਹੀਦ ਭਗਤ ਸਿੰਘ ਨਗਰ ਦਾ ਸਹਾਇਕ ਅਬਜਰਵਰ ਲਗਾਇਆ ਗਿਆ ਹੈ ਇਸ ਕਾਰਨ ਸਮੱੁਗੇ ਹਲਕੇ ਦੇ ਅਕਾਲੀ ਆਂਗੂਆਂ ਤੇ ਪਾਰਟੀ ਵਰਕਰਾਂ ਨੇ ਭਰਵਾਂ ਸਵਾਗਤ ਕੀਤਾ ਤੇ ਸ਼੍ਰੀ ਕਲੇਰ ਨੂੰ ਵਧਾਂਈਆਂ ਦਿੱਤੀਆਂ।ਇਸ ਸਮੇ ਕਲੇਰ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਦਾ ਧੰਨਵਾਦ ਕਰਦਿਆਂ ਕਿਹ ਕਿ ਉਹ ਲਗਾਈ ਡਿਊਟੀ ਨੂੰ ਤਨਦੇਹੀ,ਲਗਨ ਅਤੇ ਇਮਨਦਾਰੀ ਨਾਲ ਨਿਭਾਉਣਗੇ।ਇਸ ਸਮੇ ਸ਼੍ਰੀ ਕਲੇਰ ਦੀ ਨਿਯੁਕਤੀ ਦਾ ਸਾਬਕਾ ਵਿਧਾਇਕ ਭਾਗ ਸਿੰਘ ਮੱਲ੍ਹਾ,ਗੁਰਚਰਨ ਸਿੰਘ ਗਰੇਵਾਲ,ਚੰਦ ਸਿੰਘ ਡੱਲਾ,ਸਾਬਕਾ ਸਰਪੰਚ ਬਲਦੇਵ ਸਿੰਘ ਗਾਲਿਬ,ਸਾਬਕਾ ਜਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਿਤਪਾਲ ਸਿੰਘ ਗਾਲਿਬ,ਸਾਬਕਾ ਸਰਪੰਚ ਬਲਜਿੰਦਰ ਸਿੰਘ ਗੁਰੂਸਰ ਕਾਉਂਕੇ,ਸਾਬਕਾ ਸਰਪੰਚ ਗੁਰਚਰਨ ਸਿੰਘ ਸ਼ੇਰਪੁਰ ਖੁਰਦ,ਸੀਨੀਅਰ ਅਕਾਲੀ ਆਗੂ ਸਰਤਾਜ ਸਿੰਘ ਗਾਲਿਬ ਰਣ ਸਿੰਘ,ਸੁਰਿੰਦਰਪਾਲ ਸਿੰਘ ਫੌਜੀ,ਇੰਦਰਜੀਤ ਸਿੰਘ, ਆਦਿ ਆਗੂਆਂ ਨੇ ਭਰਵਾਂ ਸਵਾਗਤ ਕਰਦਿਆਂ ਸ਼੍ਰੀ ਐਸ਼.ਆਰ.ਕਲੇਰ ਨੂੰ ਵਧਾਈ ਦਿੱਤੀ।

ਵਿਧਾਇਕ ਸਰਬਜੀਤ ਕੌਰ ਮਾਣੰੂਕੇ ਨੇ ਬੂਟੇ ਲਗਾ ਕੇ ਮਨਾਇਆ ਜਨਮ ਦਿਨ

ਸਿੱਧਵਾਂ ਬੇਟ(ਜਸਮੇਲ ਗਾਲਿਬ)ਆਮ ਆਦਮੀ ਪਾਰਟੀ ਤੇ ਹਲਕਾ ਜਗਰਾਉ ਤੋ ਵਿਧਾਇਕ ਸਰਬਜੀਤ ਕੋਰ ਮਾਣੰੂਕੇ ਨੇ ਆਪਣੇ ਪਾਰਟੀ ਵਰਕਰਾਂ ਨਾਲ ਜਨਮ ਦਿਨ ਮਨਾਇਆ।ਇਸ ਸਮੇ ਮੈਡਮ ਮਾਣੰੂਕੇ ਨੇ ਬੂਟੇ ਲਗਾਕੇ ਆਪਣਾ ਜਨਮ ਦਿਨ ਮਨਾਇਆ।ਇਸ ਸਮੇ ਪਾਰਟੀ ਵਰਕਰਾਂ ਨੇ ਵਿਧਾਇਕ ਸਰਬਜੀਤ ਕੌਰ ਨੂੰ ਜਨਮ ਦਿਨ ਤੇ ਵਧਾਈਆਂ ਦਿੱਤੀਆਂ ਗਈਆਂ।ਇਸ ਸਮੇ ਵਿਧਾਇਕ ਮਾਣੰੂਕੇ ਨੇ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਹਰਿਆ-ਭਰਿਆ ਕੁਦਰਤੀ ਸੰਤਲੁਨ ਨੂੰ ਬਣਾਈ ਰੱਖਣ ਲਈ ਵੱਧ ਤੋ ਵੱਧ ਕੇ ਬੂਟੇ ਲਗਾਉਣੇ ਚਾਹੀਦੇ ਹਨ ਅਤੇ ਇੰਨਾਂ ਦੀ ਸਭਾਲ ਕਰਨ ਹੀ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ।ਇਸ ਪਾਰਟੀ ਵਰਕਰਾਂ ਨੇ ਮੈਡਮ ਮਾਣੰੂਕੇ ਨੂੰ ਜਨਮ ਦਿਨ ਦੀਆਂ ਮੁਬਾਰਕਾਂ ਦਿੱਤੀਆਂ।

ਮਨੀਲਾ ਵਿੱਚ ਗੁਰੂਸਰ ਕਾਉਂਕੇ ਦੇ ਨੌਜਵਾਨ ਦਾ ਕਤਲ,ਪਿੰਡ ਵਿੱਚ ਸੋਗ ਦੀ ਲਹਿਰ

ਸਿੱਧਵਾਂ ਬੇਟ(ਜਸਮੇਲ ਗਾਲਿਬ)ਇਥੋ ਥੋੜੀ ਦੂਰ ਪਿੰਡ ਗੁਰੂਸਰ ਕਾਉਂਕੇ ਦੇ ਨੌਜਵਾਨ ਨੂੰ ਮਨੀਲਾ ਵਿੱਚ ਹਥਿਰਬੰਦ ਬੰਦਿਆਂ ਨੇ ਗੋਲਿਆਂ ਮਾਰਕੇ ਕਤਲ ਕਰ ਦਿੱਤਾ ਹੈ ਜਿਉ ਹੀ ਪਿੰਡ ਗੁਰੂਸਰ ਕਾਉਂਕੇ ਵਿੱਚ ਖਬਰ ਪਹੰੁਚੀ ਤਾਂ ਪਿੰਡ ਵਿੱਚ ਸੋਗ ਦੀ ਲਹਿਰ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਗਗਨ ਸਿੰਘ ਪੱੁਤਰ ਭੂਪਿੰਦਰ ਸਿੰਘ ਕਾਫੀ ਸਮੇ ਤੋ ਮਨੀਲਾ ਵਿੱਚ ਰਹਿ ਰਿਹਾ ਸੀ।ਉਥੇ ਉਹ ਫਾਇਨਾਂਸ ਦਾ ਕੰਮ ਕਰਦਾ ਸੀ।ਜਾਣਕਾਰੀ ਅਨੁਸਾਰ ਗਗਨ ਚਾਰ-ਪੰਜ ਮਹੀਨੇ ਪਹਿਲਾਂ ਹੀ ਮਨੀਲਾ ਗਿਆ ਸੀ।ਜਦੋ ਉਹ ਫਾਇਨਾਂਸ ਦੇ ਪੈਸੇ ਇੱਕਠੇ ਕਰ ਰਿਹਾ ਸੀ ਤਾਂ ਕੁਝ ਅਣਪਾਛਤੇ ਵਿਅਕਤੀਆਂ ਵਲੋ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।ਉਹ ਆਪਣੇ ਪਿਛੇ ਪਤਨੀ ਤੋ ਇਲਾਵਾ ਇੱਕ ਛੋਟੀ ਬੱਚੀ ਛੱਡ ਗਿਆ ਹੈ।

ਮੀਰੀ ਪੀਰੀ ਦੇ ਮਾਲਕ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮ ਗੁਰਦੁਆਰਾ ਭਜਨਗੜ੍ਹ ਵਿਖੇ ਅੱਜ

ਸਿੱਧਵਾਂ ਬੇਟ(ਜਸਮੇਲ ਗਾਲਿਬ)ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਬੁਢਾ ਜੀ ਦੀ ਮਿਠੀ ਯਾਦ ਵਿਚ ਹਰ ਸਾਲ ਦੀ ਤਰ੍ਹਾਂ ਐਤਕੀ ਵੀ ਸ਼ੋ੍ਰਮਣੀ ਗੁਰਮਤਿ ਗੰ੍ਰਥੀ ਸਭਾ ਵਲੋ ਸਾਲਨਾ ਸਮਾਗਮ ਅੱਜ ਗੁਰਦੁਆਰਾ ਭਜਨਗੜ੍ਹ ਵਿਖੇ ਅਰੰਭ ਹੋ ਰਹੇ ਹਨ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ੋ੍ਰਮਣੀ ਗੰ੍ਰਥੀ ਸਭਾ ਪੰਜਾਬ ਦੇ ਪ੍ਰਧਾਨ ਸੁਖਦੇਵ ਸਿੰਘ ਨਸਰਾਲੀ ਦੱਸਿਆ ਕਿ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਕਾਸ਼ ਕਰਵਾਏ ਜਾਣਗੇ ਜਿੰਨਾਂ ਦੀ ਸਮਾਪਤੀ 28 ਜੁਲਾਈ ਦਿਨ ਐਤਵਾਰ ਨੂੰ ਹੋਵੇਗੀ।ਇਸ ਉਪਰੰਤ ਭਾਰੀ ਦੀਵਾਨ ਸੱਜਨਗੇ ਜਿਸ ਵਿਚ ਪੰਥ ਦੇ ਪ੍ਰਸਿੱਧ ਕੀਰਤਨੀਏ,ਕਥਾ ਵਾਚਕ ਤੇ ਪ੍ਰਸਿੱਧ ਢਾਡੀ ਭਾਈ ਮਨਜਿੰਦਰ ਸਿੰਘ ਹਠੂਰ,ਭਾਈ ਮਨਪ੍ਰੀਤ ਸਿੰਘ ਅਕਾਲਗੜ ਜੱਥੇ ਤੇ ਮਲੇਰਕੋਟਲੇ ਵਾਲੀਆਂ ਬੀਬੀਆਂ ਦਾ ਢਾਡੀ ਜੱਥਾ ਸੰਗਤਾਂ ਨੂੰ ਨਾਲ ਨਿਹਾਲ ਕਰੇਗਾ।ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਏ ਜਾਣਗੇ। ਬੂਟੇ ਦਾ ਪ੍ਰਸ਼ਿਦ ਵੀ ਸੰਗਤਾਂ ਨੰੁ ਵੰਡਿਆ ਜਾਵੇਗਾ।

ਬਾਬਾ ਲੱਖਾ ਸਿੰਘ ਨਾਨਕਸਰ ਵਾਲਿਆਂ ਵਲੋ 550ਵੇ ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਗਾਲਿਬ ਕਲਾਂ 'ਚ ਬੂਟੇ ਲਗਾਉਣ ਦੀ ਸੁਰੂਆਤ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਅੱਜ ਪਿੰਡ ਗਾਲਿਬ ਕਲਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਸਾਲ ਪ੍ਰਕਾਸ਼ ਪੁਰਬ ਨੂੰ ਸਮਰਪਿਤ ਬਾਬਾ ਲੱਖਾ ਸਿੰਘ ਜੀ ਨਾਨਕਸਰ ਵਾਲੇ ਵਿਸ਼ੇਸ਼ ਤੌਰ ਤੇ ਪੱੁਜ ਕੇ ਬੂਟੇ ਲਗਾਉਣ ਦੀ ਸ਼ੁਰੂਆਤ ਕੀਤੀ।ਇਸ ਬਾਬਾ ਲੱਖਾ ਸਿੰਘ ਜੀ ਨੇ ਕਿਹਾ ਕਿ ਸਾਨੂੰ ਵਾਤਾਵਰਣ ਨੂੰ ਹਰਿਆ-ਭਰਿਆ,ਕੁਦਰਤੀ ਸੰਤਲੁਨ ਨੂੰ ਬਣਾਈ ਰੱਖਣ ਲਈ ਵੱਧ-ਵੱਧ ਬੂਟੇ ਲਗਾਉਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਵਾਤਵਰਣ ਗੰਧਲਾ ਹੰੁਦਾ ਜਾ ਰਿਹਾ ਹੈ ਇਸ ਲਈ ਹਰ ੱਿੲੱਕ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਆਲੇ ਦੁਆਲੇ ਰੱੁਖ ਲਗਾਉ ਅਤੇ ਪ੍ਰਦੂਸ਼ਿਤ ਹੋ ਰਹੇ ਵਾਤਵਰਣ ਨੂੰ ਬਚਾਵੇ।ਇਸ ਬਾਬਾ ਲੱਖਾ ਜੀ ਵਲੋ ਪਿੰਡ ਨੂੰ 2000 ਬੂਟੇ ਦਿੱਤੇ ਤੇ ਕਿਹਾ ਕਿ ਪਿੰਡ ਨੂੰ ਹਰਿਆਵਲ ਬਣਾਉ ਬੂਟਿਆਂ ਦੀ ਕਮੀ ਨਹੀ ਆਉਣ ਦਿੱਤੀ ਜਾਵੇਗੀ।ਇਸ ਸਮੇ ਪਰਮਜੀਤ ਕੌਰ ਵਲੋ ਪਿੰਡ ਵਿੱਚ ਬੂਟੇ ਲਗਾਉਣ ਲਈ 51000 ਰੁਪਏ ਦੀ ਮੱਦਦ ਦਿੱਤੀ ਗਈ।ਇਸ ਸਮੇ ਸਰਪੰਚ ਸਿੰਕਦਰ ਸਿੰਘ,ਮਨਦੀਪ ਸਿੰਘ ਬਿੱਟੂ,ਮਲਕੀਤ ਸਿੰਘ ਲੁੱਗਾ,ਸੂਬੇਦਾਰ ਬਲਦੇਵ ਸਿੰਘ,ਅਵਤਾਰ ਸਿੰਘ,ਗਗਨੀ ਤੇ ਸਮੂਹ ਪੰਚਾਇਤ ਅਤੇ ਨਗਰ ਨਿਵਾਸੀ ਹਾਜ਼ਰ ਸਨ।

ਵਿਧਾਇਕ ਸਰਬਜੀਤ ਕੌਰ ਮਾਣੰੂਕੇ ਨੇ ਕੇਂਦਰੀ ਖੇਡ ਮੰਤਰੀ ਕਿਰਨ ਰੇਜੂ ਨਾਲ ਮੁਲਕਾਤ ਕੀਤੀ

ਸਿੱਧਵਾਂ ਬੇਟ(ਜਸਮੇਲ ਗਾਲਿਬ)ਵਿਧਾਨ ਸਭਾ ਹਲਕਾ ਜਗਰਾਉ ਤੋ ਆਮ ਆਦਮੀ ਪਾਰਟੀ ਦੀ ਵਿਧਾਇਕ ਬੀਬੀ ਸਰਬਜੀਤ ਕੌਰ ਮਾਣੰੂਕੇ ਨੇ ਅੱਜ ਦਿੱਲੀ ਵਿਖੇ ਕੇਂਦਰੀ ਖੇਡ ਮੰਤਰੀ ਰਿਨ ਰੇਜੂ ਨੂੰ ਮਿਲੇ ਅਤੇ ਜਗਰਾਉ ਲਈ ਲਾਲ ਲਾਜਪਤ ਰਾਏ ਦੇ ਨਾਮ ਤੇ ਸਟੇਡੀਅਮ ਦੀ ਮੰਗ ਕੀਤੀ।ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਮਾਣੰੂਕੇ ਨੇ ਦੱਸਿਆ ਕਿ ਜਗਰਾਉ 'ਚ ਕੋਈ ਵੀ ਸਟੇਡੀਅਮ ਨਹੀ ਹੈ।ਇਹ ਅਮਰ ਸ਼ਹੀਦ ਲਾਲਾ ਲਾਜਪਤ ਰਾਏ ਜੀ ਦਾ ਜੱਦੀ ਸ਼ਹਿਰ ਹੈ ਇਸ ਲਈ ਕੇਂਦਰ ਵੱਲੋ ਇਸ ਸ਼ਹਿਰ ਨੂੰ ਸਟੇਡੀਅਮ ਲਈ ਵਿਸ਼ੇਸ਼ ਗ੍ਰਾਟ ਦਿੱਤੀ ਜਾਵੇ।ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਜੇਕਰ ਤੁਸੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਤੋ ਬਚਾਉਣਾ ਹੈ ਤਾਂ ਖੇਡਾਂ ਨੂੰ ਵੱਧ ਤੋ ਵੱਧ ਪ੍ਰਫਲਿਤ ਕੀਤਾ ਜਾਵੇ। ਤੇ ਇਸ ਲਈ ਵਿਸ਼ੇਸ ਰਣਨੀਤੀ ਤਿਆਰ ਕੀਤੀ ਜਾਵੇ। ਬੀਬੀ ਮਾਣੰੂਕੇ ਨੇ ਕਿਹਾ ਖੇਡ ਮੰਤਰੀ ਨੂੰ ਅਪੀਲ ਕੀਤੀ ਕਿ ਕੌਮਾਤਰੀ ਖਿਡਾਰਣ ਹਿਮਾ ਦਾਸ ਨੇ ਅਧੀ ਦਰਜਨ ਦੇ ਕਰੀਬ ਗੋਲਡ ਮੈਡਲ ਜਿੱਤ ਕੇ ਆਪਣੇ ਦੇਸ਼ ਭਾਰਤ ਦਾ ਨਾਮ ਉਚਾ ਕੀਤਾ ਇਸ ਲਈ ਇਸ ਖਿਡਾਰਣ ਨੂੰ ਕੇਂਦਰ ਸਰਕਾਰ ਵੱਲੋ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਲੜਕੀਆਂ ਦੇ ਹੌਸਲੇ ਬਲੰਦ ਹੋ ਸਕਣ।ਇਸ ਮੌਕੇ ਪੋ੍ਰ:ਸੁਖਵਿੰਧਰ ਸਿੰਘ ਸੱੁਖੀ ਵੀ ਹਾਜ਼ਰ ਸਨ।

ਸ੍ਰੀ ਫਤਹਿਗੜ ਸਾਹਿਬ ਨੂੰ ਅੰਤਰਰਾਸ਼ਟਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਾਉਣ ਲਈ ਡਾ. ਅਮਰ ਸਿੰਘ ਵੱਲੋਂ ਕੇਂਦਰੀ ਮੰਤਰੀ ਨੂੰ ਮਿਲੇ

ਲੁਧਿਆਣਾ, ਜੁਲਾਈ 2018( ਮਨਜਿੰਦਰ ਗਿੱਲ )-ਹਲਕਾ ਸ੍ਰੀ ਫਤਹਿਗੜ ਸਾਹਿਬ ਤੋਂ ਪਹਿਲੀ ਵਾਰ ਚੁਣ ਕੇ ਗਏ ਸੰਸਦ ਮੈਂਬਰ ਡਾਕਟਰ ਅਮਰ ਸਿੰਘ ਨੇ ਕੇਂਦਰ ਸਰਕਾਰ ਤੋਂ ਇਤਿਹਾਸਕ ਨਗਰ ਸ੍ਰੀ ਫਤਹਿਗੜ ਸਾਹਿਬ ਨੂੰ ਅੰਤਰਰਾਸ਼ਟਰੀ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ ਹੈ।ਇਸ ਮੰਗ ਨੂੰ ਪੂਰਾ ਕਰਾਉਣ ਲਈ ਉਨਾਂ ਅੱਜ ਕੇਂਦਰੀ ਸੱਭਿਆਚਾਰ ਅਤੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ੍ਰੀ ਪ੍ਰਹਲਾਦ ਸਿੰਘ ਪਟੇਲ ਨਾਲ ਨਵੀਂ ਦਿੱਲੀ ਸਥਿਤ ਉਨਾਂ ਦੇ ਦਫ਼ਤਰ ਵਿਖੇ ਮੀਟਿੰਗ ਕੀਤੀ। ਡਾਕਟਰ ਅਮਰ ਸਿੰਘ ਨੇ ਕਿਹਾ ਕਿ ਸ੍ਰੀ ਫਤਹਿਗੜ ਸਾਹਿਬ ਨਗਰ ਸਿੱਖ ਧਰਮ ਦੇ ਅਨੁਯਾਈਆਂ ਅਤੇ ਮਾਨਵਤਾ ਦੀ ਹਾਮੀ ਭਰਨ ਵਾਲੇ ਲੋਕਾਂ ਵਿੱਚ ਕਾਫ਼ੀ ਮਹੱਤਵਪੂਰਨ ਸਥਾਨ ਰੱਖਦਾ ਹੈ।ਉਨਾਂ ਛੋਟੇ ਸਾਹਿਬਜ਼ਾਦਿਆਂ ਦੀ ਨਿੱਕੀ ਉਮਰੇ ਵੱਡੀ ਕੁਰਬਾਨੀ ਦੀ ਇਤਿਹਾਸਕਤਾ ਨੂੰ ਆਲਮੀ ਪੱਧਰ ਉੱਤੇ ਜਾਣੂ ਕਰਾਉਣ ਲਈ ਇਸ ਨਗਰ ਵਿੱਚ ਉੱਚ ਪੱਧਰ ਦੀਆਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਲਈ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕੀਤੀ । ਉਨਾਂ ਆਪਣੀ ਮੰਗ ਦੀ ਪ੍ਰੋੜਤਾ ਕਰਦਿਆਂ ਕਿਹਾ ਕਿ ਇਸ ਸਥਾਨ ਉੱਪਰ ਸਾਲਾਨਾ ਕਰੋੜਾਂ ਲੋਕ ਦਰਸ਼ਨ ਕਰਨ ਲਈ ਪੁੱਜਦੇ ਹਨ, ਜਿਸ ਕਾਰਨ ਇਸ ਨਗਰ ਨੂੰ ਬੁਨਿਆਦੀ ਤੌਰ ਉੱਪਰ ਵਿਕਸਤ ਕਰਨਾ ਸਮੇਂ ਦੀ ਵੱਡੀ ਲੋੜ ਹੈ। ਪ੍ਰਹਲਾਦ ਸਿੰਘ ਪਟੇਲ ਨੇ ਡਾ. ਅਮਰ ਸਿੰਘ ਦੀ ਮੰਗ ਸਵੀਕਾਰ ਕਰਦਿਆਂ ਇਸ ਪਾਸੇ ਕਾਰਵਾਈ ਆਰੰਭਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨਾਂ ਨਾਲ ਕਾਮਿਲ ਬੋਪਾਰਾਏ,  ਜਗਪ੍ਰੀਤ ਸਿੰਘ ਬੁੱਟਰ ਅਤੇ ਹੋਰ ਹਾਜ਼ਰ ਸਨ।