You are here

ਗੁਰੂ ਨਾਨਕ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਅਕਾਲੀ ਦਲ ਅ ਵੱਲੋਂ ਮੀਟਿੰਗ

ਇੱਕ ਪਾਸੇ ਤਾਂ ਗੁਰੂ ਦੀ ਸੋਚ ਨੂੰ ਲਾਗੂ ਕਰਨ ਵਾਲੇ ਤੇ ਦੂਜੇ ਪਾਸੇ ਗੁਰੂ ਦੀ ਸੋਚ ਨੂੰ ਖਤਮ ਕਰਨ ਵਾਲੇ ਮਨ੍ਹਾ ਰਹੇ ਹਨ ਪ੍ਰਕਾਸ਼ ਪੁਰਬ : ਕਾਹਨ ਸਿੰਘ ਵਾਲਾ

ਲੁਧਿਆਣਾ, ਜੁਲਾਈ 2019( ਮਨਜਿੰਦਰ ਗਿੱਲ )- ਸ੍ਰੀ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ਪੁਰਬ ਦੇ ਸਬੰਧ ਵਿੱਚ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਲ੍ਹਾ ਪ੍ਰਧਾਨ ਜੱਥੇਦਾਰ ਜਸਵੰਤ ਸਿੰਘ ਚੀਮਾ ਦੀ ਅਗਵਾਈ ਹੇਠ ਇੱਕ ਮੀਟਿੰਗ ਦਾ ਆਯੋਜਨ ਕੀਤਾ ਗਿਆ ਜੋ ਦੇਖਦੇ ਹੀ ਦੇਖਦੇ ਮਿੰਨੀ ਰੈਲੀ ਦਾ ਰੂਪ ਧਾਰਨ ਕਰ ਗਈ। ਇਸ ਮੀਟਿੰਗ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਪਹੁੰਚੇ ਪਾਰਟੀ ਦੇ ਕੌਮੀਂ ਜਨਰਲ ਸਕੱਤਰ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਦਾ ਜੱਥੇਦਾਰ ਚੀਮਾ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 12 ਨਵੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਪਾਰਟੀ ਪੱਧਰ ਤੇ ਗੁਰੂ ਨਾਨਕ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਗੁਰੂ ਦੀ ਸੋਚ ਨੂੰ ਲਾਗੂ ਕਰਨ ਵਾਲੀ ਸਾਡੀ ਟੀਮ ਪਾਰਟੀ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਹੇਠ 550 ਸਾਲਾ ਪ੍ਰਕਾਸ਼ ਪੁਰਬ ਮਨਾ ਰਹੀ ਹੈ ਅਤੇ ਦੂਜੇ ਪਾਸੇ ਇਸ ਸੋਚ ਨੂੰ ਖਤਮ ਕਰਨ ਵਾਲੀਆਂ ਪੰਥ ਵਿਰੋਧੀ ਧਿਰਾਂ ਇੱਕ ਮੰਚ ਤੇ ਇੱਕਠੇ ਹੋ ਕੇ ਏਹ ਪ੍ਰਕਾਸ਼ ਪੁਰਬ ਮਨਾ ਰਹੀਆਂ ਹਨ ਇਸ ਲਈ ਹੁਣ ਫੈਸਲਾ ਕੌਮ ਨੇ ਕਰਨਾ ਹੈ ਕਿ ਉਨ੍ਹਾਂ ਇਸ ਦਿਨ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੂੰ ਬਚਾਉਣ ਲਈ ਹਰ ਕੁਰਬਾਨੀ ਦੇਣ ਵਾਲੇ ਪੰਥਕ ਮੰਚ ਨਾਲ ਖੜ੍ਹਨਾ ਹੈ ਜਾਂ ਆਰ ਐਸ ਐਸ, ਗਾਂਧੀਕਿਆਂ ਜਾਂ ਬਾਦਲਕਿਆਂ ਨਾਲ ਖੜ੍ਹਨਾ ਹੈ। ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਉਹ ਹੁੰਮ-ਹਮਾ ਕੇ ਉਸ ਦਿਨ ਸੁਲਤਾਨਪੁਰ ਲੋਧੀ ਜਰੂਰ ਪੁੱਜਣ। ਜੱਥੇਦਾਰ ਚੀਮਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਜਿਸ ਪ੍ਰਕਾਰ ਚੱਬੇ ਦੀ ਧਰਤੀ ਤੇ ਰੱਖੇ ਸਰਬੱਤ ਖਾਲਸਾ ਸਮਾਗਮ ਅਤੇ ਬਰਗਾੜੀ ਮੋਰਚੇ 'ਚ ਲੁਧਿਆਣਾ ਤੋਂ ਸੈਂਕੜੇ ਵਾਹਨ ਜਾਂਦੇ ਰਹੇ ਹਨ ਉਸੇ ਤਰਜ ਤੇ ਇਸ ਵਾਰ ਹਜਾਰਾਂ ਗੱਡੀਆਂ ਵਿੱਚ ਸਿੱਖ ਸੰਗਤ ਲੁਧਿਆਣਾ ਤੋਂ ਸੁਲਤਾਨਪੁਰ ਲੋਧੀ ਪਹੁੰਚੇਗੀ। ਇਸ ਮੌਕੇ ਪ੍ਰਗਟ ਸਿੰਘ ਮੱਖੂ, ਜਤਿੰਦਰ ਸਿੰਘ ਮਹਿਲਕਲ੍ਹਾਂ, ਗੁਰਮੇਲ ਸਿੰਘ ਮੁੰਡੇ ਅਸਾਮ, ਜੱਥੇਦਾਰ ਹਰਜਿੰਦਰ ਸਿੰਘ, ਜੱਥੇਦਾਰ ਮੋਹਣ ਸਿੰਘ, ਸੁਖਚੈਨ ਸਿੰਘ ਵਲਟੋਹਾ, ਹਰਪ੍ਰੀਤ ਸਿੰਘ ਮਠਾੜੂ, ਜੱਥੇਦਾਰ ਨਾਜਰ ਸਿੰਘ ਰਾਈਆਂ, ਬਲਵਿੰਦਰ ਸਿੰਘ ਕਟਾਣੀ, ਸਤਪਾਲ ਸਿੰਘ ਦੁਆਬੀਆ, ਜੀਤ ਸਿੰਘ, ਗੁਰਦੀਪ ਸਿੰਘ ਜੱਸਲ, ਬਲਵੀਰ ਸਿੰਘ ਮਣਕੂ, ਰੋਸ਼ਨ ਸਿੰਘ ਸਾਗਰ, ਕੁਲਵੰਤ ਸਿੰਘ ਸਲੇਮਟਾਬਰੀ, ਸੁਰਜੀਤ ਸਿੰਘ ਧਮੋਟ, ਸਰਬਜੀਤ ਸਿੰਘ ਜਮਾਲਪੁਰ, ਮੋਹਣ ਸਿੰਘ ਸੰਧੂ, ਇੰਦਰਜੀਤ ਸਿੰਘ ਖਾਲਸਾ, ਦੀਦਾਰ ਸਿੰਘ ਸਤਾਬਗੜ੍ਹ, ਕੁਲਜੀਤ ਸਿੰਘ ਜਮਾਲਪੁਰ, ਗੁਲਜਾਰ ਸਿੰਘ ਜੀਵਨਪੁਰ, ਚੰਨਣ ਸਿੰਘ ਰੋੜ ਅਤੇ ਹੋਰ ਹਾਜਰ ਸਨ।