You are here

ਲੁਧਿਆਣਾ

ਅਧਿਆਤਮ ਦੇ ਰੰਗ ਵਿੱਚ ਰੰਗਿਆ ਗਿਆ ਲੁਧਿਆਣਾ

ਲਾਈਟ ਐਂਡ ਸਾਊਂਡ ਸ਼ੋਅ ਅਤੇ ਡਿਜੀਟਲ ਮੋਬਾਈਲ ਮਿਊਜ਼ੀਅਮ ਨੂੰ 8800 ਤੋਂ ਵਧੇਰੇ ਦਰਸ਼ਕਾਂ ਨੇ ਦੇਖਿਆ

ਲੁਧਿਆਣਾ, ਅਕਤੂਬਰ 2019-( ਮਨਜਿੰਦਰ ਗਿੱਲ )-ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੇਲਾ ਗਰਾਂਊਂਡ ਵਿੱਚ ਡਿਜੀਟਲ ਮੋਬਾਈਲ ਮਿਊਜ਼ੀਅਮ ਅਤੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਅੱਜ ਦੂਜੇ ਦਿਨ ਮਿਊਜ਼ੀਅਮ ਦੇ ਨਾਲ-ਨਾਲ ਲਾਈਟ ਐਂਡ ਸਾਊਂਡ ਸ਼ੋਅ ਦਾ ਵੀ ਆਯੋਜਨ ਕੀਤਾ ਗਿਆ, ਜਿਸ ਵਿੱਚ 5500 ਤੋਂ ਵਧੇਰੇ ਦਰਸ਼ਕਾਂ ਨੇ ਭਾਗ ਲਿਆ। ਇਸ ਤੋਂ ਇਲਾਵਾ ਅੱਜ ਸਵੇਰੇ ਤੋਂ ਹੀ ਖੁੱਲੇ ਰੱਖੇ ਗਏ ਡਿਜੀਟਲ ਮੋਬਾਈਲ ਮਿਊਜ਼ੀਅਮ ਨੂੰ ਵੀ 3300 ਤੋਂ ਵਧੇਰੇ ਦਰਸ਼ਕਾਂ ਨੇ ਦੇਖਿਆ। ਇਸ ਪੂਰੇ ਆਯੋਜਨ ਦੇ ਦੂਜੇ ਦਿਨ ਦਰਸ਼ਕਾਂ ਵੱਲੋਂ ਪਹਿਲੇ ਦਿਨ ਤੋਂ ਵੀ ਵਧੇਰੇ ਉਤਸ਼ਾਹ ਨਾਲ ਪੂਰਾ ਲੁਧਿਆਣਾ ਅਧਿਆਤਮਕਤਾ ਦੇ ਰੰਗ ਵਿੱਚ ਰੰਗਿਆ ਪ੍ਰਤੀਤ ਹੋਇਆ। ਅੱਜ ਦਿਖਾਏ ਗਏ ਪਹਿਲੇ ਲਾਈਟ ਐਂਡ ਸਾਊਂਡ ਸ਼ੋਅ ਵਿੱਚ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ, ਪੁਲਿਸ ਕਮਿਸ਼ਨਰ ਰਾਕੇਸ਼ ਕੁਮਾਰ ਅਗਰਵਾਲ, ਚੇਅਰਮੈਨ ਅਮਰਜੀਤ ਸਿੰਘ ਟਿੱਕਾ, ਉੱਪ ਚੇਅਰਮੈਨ ਮੁਹੰਮਦ ਗੁਲਾਬ ਸਮੇਤ ਕਈ ਪ੍ਰਮੁੱਖ ਸਖ਼ਸ਼ੀਅਤਾਂ ਨੇ ਸੰਗਤ ਦੇ ਰੂਪ ਵਿੱਚ ਇਸ ਮਿਊਜ਼ੀਅਮ ਅਤੇ ਸ਼ੋਅ ਦਾ ਆਨੰਦ ਮਾਣਿਆ। ਇਸ ਤੋਂ ਪਹਿਲਾਂ ਦਿਨ ਵੇਲੇ ਡਿਜੀਟਲ ਮੋਬਾਈਲ ਮਿਊਜ਼ੀਅਮ ਸਵੇਰੇ 6.30 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਵੱਖ-ਵੱਖ ਖੇਤਰਾਂ ਤੋਂ ਪੁੱਜੇ 3300 ਤੋਂ ਵਧੇਰੇ ਦਰਸ਼ਕਾਂ ਨੇ ਇਸ ਮਿਊਜ਼ੀਅਮ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬਾਰੇ ਭਰਪੂਰ ਜਾਣਕਾਰੀ ਹਾਸਿਲ ਕੀਤੀ। ਦੱਸਣਯੋਗ ਹੈ ਕਿ ਇਹ ਮਿਊਜ਼ੀਅਮ ਮਿਤੀ 13 ਅਕਤੂਬਰ ਨੂੰ ਵੀ ਇਸੇ ਤਰਾਂ ਸਵੇਰੇ 6.30 ਵਜੇ ਤੋਂ ਲੈ ਕੇ ਸ਼ਾਮ 6.00 ਵਜੇ ਤੱਕ ਚੱਲੇਗਾ, ਬਾਅਦ ਵਿੱਚ ਸ਼ਾਮ ਨੂੰ ਦੋ-ਦੋ ਲਾਈਟ ਐਂਡ ਸਾਊਂਡ ਸ਼ੋਅ ਵੀ ਦਿਖਾਏ ਜਾਣਗੇ। ਪਹਿਲਾ ਸ਼ੋਅ ਸ਼ਾਮ 7 ਵਜੇ ਤੋਂ 7.45 ਵਜੇ ਤੱਕ ਜਦਕਿ ਦੂਜਾ ਸ਼ੋਅ ਦੇਰ ਸ਼ਾਮ 8.30 ਵਜੇ ਤੋਂ 9.15 ਵਜੇ ਤੱਕ ਹੋਵੇਗਾ। ਅੱਜ ਜਿਉਂ ਹੀ ਸਵੇਰੇ 6.30 ਵਜੇ ਇਹ ਡਿਜੀਟਲ ਮਿਊਜ਼ੀਅਮ ਸ਼ੁਰੂ ਹੋਇਆ ਤਾਂ ਸਵੇਰ ਦੀ ਸੈਰ ਕਰਨ ਵਾਲੇ ਲੋਕਾਂ ਨੇ ਇਸ ਮਿਊਜ਼ੀਅਮ ਨੂੰ ਦੇਖਿਆ। ਇਸ ਤੋਂ ਬਾਅਦ ਪੂਰਾ ਦਿਨ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਇਸ ਵਿੱਚ ਸ਼ਮੂਲੀਅਤ ਕੀਤੀ। ਸ਼ਾਮ ਨੂੰ ਫਿਰ ਸੈਰ ਕਰਨ ਵਾਲੇ ਲੋਕਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕਿਹਾ ਕਿ ਸਾਡੇ ਜੀਵਨ ਨੂੰ ਅਧਿਆਤਮਕਤਾ ਨਾਲ ਜੋੜਨ ਵਾਲਾ ਇਹ ਪ੍ਰਵਾਹ 13 ਅਕਤੂਬਰ ਨੂੰ ਵੀ ਇਸੇ ਤਰਾਂ ਚੱਲੇਗਾ। ਜਿਸ ਦੌਰਾਨ ਪਹੁੰਚਣ ਵਾਲੇ ਦਰਸ਼ਕਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਉਨਾਂ ਨਾਲ ਜੁੜੇ ਵੱਖ-ਵੱਖ ਪਹਿਲੂਆਂ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ। ਅਗਰਵਾਲ ਨੇ ਕਿਹਾ ਕਿ ਇਸ ਤੋਂ ਇਲਾਵਾ ਮਿਤੀ 23 ਅਤੇ 24 ਅਕਤੂਬਰ ਨੂੰ ਸਥਾਨਕ ਲਾਡੋਵਾਲ ਸਥਿਤ ਸਤਲੁੱਜ ਦਰਿਆ ਵਿੱਚ ਵੀ ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ ਕਰਵਾਇਆ ਜਾਵੇਗਾ। ਇਸ ਪ੍ਰਤੀ ਵੀ ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਹੈ। ਉਨਾਂ ਕਿਹਾ ਕਿ ਇਨਾਂ ਸ਼ੋਆਂ ਵਿੱਚ ਪ੍ਰਵੇਸ਼ ਬਿਲਕੁਲ ਮੁਫ਼ਤ ਹੈ। ਉਨਾਂ ਜ਼ਿਲਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਆਯੋਜਨ ਦਾ ਵੱਧ ਤੋਂ ਵੱਧ ਲਾਭ ਲੈਣ।

ਸੁਖਵੀਰ ਸਿੰਘ ਬਾਦਲ ਅੱਜ ਇਯਾਲੀ ਦੇ ਹੱਕ ਵਿੱਚ ਦੂਸਰੀ ਵਾਰ ਚੋਣ ਪ੍ਰਚਾਰ ਕਰਨਗੇ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਦਾਖਾ ਦੀ ਜ਼ਿਮਨੀ ਚੋਣ ਵਿੱਚ ਅਕਾਲੀ ਦਲ ਨੇ ਪੂਰੀ ਤਾਕਤ ਝੋਕ ਦਿੱਤੀ ਹੈ ਅਤੇ ਚੋਣ ਮੁਹਿੰਮ ਨੂੰ ਲੈ ਕੇ ਜਾਣ ਨੂੰ ਸਿਖਰਾਂ ਤੇ ਲੈ ਕੇ ਜਾਣ ਲਈ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦੇ ਦੋ ਦਿਨਾਂ ਦੇ ਦੇ ਦੌਰੇ ਤੋ ਬਾਅਦ ਹੁਣ ਪਾਰਟੀ ਪ੍ਰਧਾਨ ਸੁਖਵੀਰ ਸਿੰਘ ਬਾਦਲ ਖੁਦ ਦੂਸਰੀ ਵਾਰ ਆਕਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ ਵਿੱਚ ਸੋਮਵਾਰ ਨੂੰ ਹਲਕੇ 'ਚ 8 ਚੋਣ ਜਲਸਿਆਂ ਨੂੰ ਸੰਬੋਧਨ ਕਰਨਗੇ।

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਇਯਾਲੀ ਦੇ ਹੱਕ ਵਿੱਚ ਦੋ ਦਿਨ ਲਈ ਚੋਣ ਪ੍ਰਚਾਰ 'ਚ ਰਹੇ ਸਰਗਰਮ

ਸਿੱਧਵਾਂ ਬੇਟ(ਜਸਮੇਲ ਗਾਲਿਬ)ਹਲਕਾ ਦਾਖਾ ਤੋ ਆਕਲੀ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਦੇ ਹੱਕ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੋ ਦਿਨ ਚੋਣ ਪ੍ਰਚਾਰ ਵਿੱਚ ਸਰਗਰਮ ਰਹੇ।ਬੀਬੀ ਬਾਦਲ ਨੇ ਕੈਪਟਨ ਸਰਕਾਰ ਤੇ ਦੋਸ਼ ਲਗਾਏ ਕਿ ਨਸ਼ਿਆ ਨੂੰ ਮਾਰ ਮਕਾੳਣ ਦੇ ਦਾਅਵੇ ਝੂਠੇ ਸਾਬਤ ਹੋਏ ਹਨ।ਬੀਬਾ ਬਾਦਲ ਨੇ ਕਿਹਾ ਕਿ ਇਆਲੀ ਵੱਲੋ ਕਰਵਾਏ ਰਿਕਾਰਡ ਤੋੜ ਵਿਕਾਸ ਕਾਰਜ਼ਾ ਨੂੰ ਬੇਮਿਸਾਲ ਦੱਸਿਆ ਕਿਹ ਕਿ ਹੁਣ ਕਾਰਜਾਂ ਦਾ ਮੱੁਲ ਮੋੜਨ ਲਈ ਹਲਕਾ ਦਾਖਾ ਦੇ ਲੋਕ ਕੋਲ ਢੁਕਵਾਂ ਸਮਾਂ ਹੈ।ਇਸ ਬੀਬਾ ਬਾਦਲ ਨੇ ਕਿਹਾ ਕਿ ਬਾਦਲ ਪਰਿਵਾਰ ਨੂੰ ਪੰਜਾਬ ਦੀ ਸੇਵਾ ਸੌਪਣ ਲਈ ਹਲਕਾ ਵਾਸੀਆਂ ਦੀ ਹਮੇਸ਼ਾਂ ਰਿਣੀ ਰਹੇਗੀ।ਬਾਦਲ ਨੈ ਕਿਹਾ ਕਿ ਹਲਕਾ ਦਾਖੇ ਤੋ ਮਨਪ੍ਰੀਤ ਸਿੰਘ ਇਯਾਲੀ ਦੀ ਇਤਿਹਾਸਕ ਜਿੱਤ ਹੋਵੇਗੀ ਤੇ ਬਹੁਤ ਵੱਡੀ ਲੀਡ ਨਾਲ ਜਿੱਤਣਗੇ।ਇਸ ਮੌਕੇਸਾਬਕਾ ਵਿਧਾਇਕ ਐਸ.ਆਰ.ਕਲੇਰ,ਵਿਰਸਾ ਸਿੰਘ ਵਲਟੋਹਾ,ਜਥੇਦਾਰ ਹਰਸੁਰਿੰਦਰ ਸਿੰਘ ਗਿੱਲ,ਬਲਦੇਵ ਸਿੰਘ ਬੀੜ ਗਗੜਾ,ਚੰਦ ਸਿੰਘ ਡੱਲਾ,ਸਰਤਾਜ ਸਿੰਘ ਗਾਲਿਬ,ਸੁਰਿੰਦਰਪਾਲ ਸਿੰਘ ਫੌਜੀ,ਸਰਜੀਤ ਸਿੰਘ ਹਾਂਸ, ਜਗਜੀਤ ਸਿੰਘ ਤਲਵੰਡੀ,ਅਮਰਜੀਤ ਸਿੰਘ ਮੁੱਲਾਂਪੁਰ,ਪ੍ਰਭਜੋਤ ਸਿੰਘ ਧਾਲੀਵਾਲ,ਸਾਬਕਾ ਸਰਪੰਚ ਹਰਵਿੰਦਰ ਸਿੰਘ, ਸਰਪੰਚ ਜਸਪ੍ਰੀਤ ਸਿੰਘ ਜੱਸੀ,ਜਰਨੈਲ ਸਿੰਘ ਆਂਦਿ ਸਮੇਤ ਵੱਡੀ ਗਿੱਣਤੀ ਵਿੱਚ ਆਕਲੀ ਵਰਕਰਾ ਹਾਣਰ ਸਨ।

ਹਲਕਾ ਦਾਖਾ ਜ਼ਿਮਨੀ ਚੋਣ ਚ ‘ਚਿੱਟਾ’ ਬਣਿਆ ਮੁੱਖ ਮੁੱਦਾ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਹਲਕਾ ਦਾਖਾ ਵਿੱਚ 2014 ਦੀਆਂ ਲੋਕ ਸਭਾ ਚੋਣਾਂ ਤੋਂ ਲੈ ਕੇ ਹੁਣ ਤੱਕ ਸਿਆਸਤ ‘ਚਿੱਟੇ’ ਦੇ ਆਲੇ-ਦੁਆਲੇ ਹੀ ਘੁੰਮ ਰਹੀ ਹੈ। ਹਾਲਾਤ ਇਹ ਹਨ ਕਿ ਲੋਕ ਸਭਾ ਚੋਣਾਂ-2014, ਵਿਧਾਨ ਸਭਾ ਚੋਣਾਂ-2017 ਤੇ ਇਸ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਜਿਵੇਂ ਇਸ ਹਲਕੇ ਵਿੱਚ ਸਿਆਸੀ ਆਗੂਆਂ ਲਈ ‘ਚਿੱਟਾ’ ਚੋਣਾਂ ਦਾ ਮੁੱਖਾ ਮੁੱਦਾ ਸੀ, ਉਵੇਂ ਹੀ ਇਸ ਜ਼ਿਮਨੀ ਚੋਣ ਵਿੱਚ ‘ਚਿੱਟੇ’ ਦਾ ਮੁੱਦਾ ਮੁੱਖ ਬਣਿਆ ਹੋਇਆ ਹੈ।
ਸੱਤਾਧਾਰੀ ਹੋਣ ਜਾਂ ਫਿਰ ਵਿਰੋਧੀ, ਹਲਕਾ ਦਾਖਾ ਦੀਆਂ ਚੋਣਾਂ ਵਿੱਚ ਖੜ੍ਹੇ ਹਰ ਪਾਰਟੀ ਦੇ ਉਮੀਦਵਾਰ ਦਾ ਚੋਣ ਮੁੱਦਾ ‘ਚਿੱਟਾ’ ਖਤਮ ਕਰਨਾ ਹੀ ਹੈ। ਚਿੱਟੇ ਨੇ ਹਲਕਾ ਦਾਖਾ ਦੇ ਬੇਟ ਖੇਤਰ ਵਿੱਚ ਕਈ ਨੌਜਵਾਨਾਂ ਦੀ ਜਾਨ ਲਈ ਹੈ, ਜਿਨ੍ਹਾਂ ਦੇ ਮਾਪੇ ਅਸਲ ਵਿੱਚ ਚਿੱਟਾ ਮੁਕਤ ਸਮਾਜ ਚਾਹੁੰਦੇ ਹਨ। ਉਧਰ, ਹਲਕਾ ਦਾਖਾ ਦੇ ਵਸਨੀਕਾਂ ਦੀ ਮੰਨੀਏ ਤਾਂ 2014 ਵਿੱਚ ਅਕਾਲੀ ਸਰਕਾਰ ਸਮੇਂ ਜਿਸ ਤਰ੍ਹਾਂ ਨਸ਼ਾ ਵਿਕਦਾ ਸੀ ਉਸੇ ਤਰ੍ਹਾਂ ਹੁਣ ਵੀ ਵਿਕ ਰਿਹਾ ਹੈ ਪਰ ਕੁਝ ਠੱਲ੍ਹ ਜ਼ਰੂਰ ਪਈ ਹੈ।
ਜ਼ਿਕਰਯੋਗ ਹੈ ਲੋਕ ਸਭਾ ਚੋਣਾਂ ਵਿੱਚ ਲੋਕ ਇਨਸਾਫ਼ ਪਾਰਟੀ ਦੇ ਮੁਖੀ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਚਿੱਟੇ ਨੂੰ ਹੀ ਇਸ ਇਲਾਕੇ ਵਿੱਚ ਮੁੱਖ ਮੁੱਦਾ ਬਣਾਇਆ ਸੀ। ਉਨ੍ਹਾਂ ਨੇ ਬੇਟ ਇਲਾਕੇ ਵਿੱਚ ਕਾਫ਼ੀ ਪ੍ਰਚਾਰ ਕੀਤਾ ਸੀ। ਚੋਣ ਪ੍ਰਚਾਰ ਦੌਰਾਨ ਚਿੱਟੇ ਦਾ ਸਟੈਂਡ 2014 ਵਾਲਾ ਹੀ ਹੈ। ਹੁਣ ਵੀ ਬੇਟ ਸਮੇਤ ਦਾਖਾ ਦੇ ਕਈ ਪਿੰਡਾਂ ਵਿੱਚ ਚਿੱਟਾ ਹੀ ਚੋਣਾਂ ਦਾ ਮੁੱਦਾ ਹੈ। ਇਸ ਮੁੱਦੇ ਬਾਰੇ ਪਿੰਡ ਦੇ ਵਸਨੀਕਾਂ ਨੇ ਦੱਸਿਆ ਕਿ ਬੇਟ ਇਲਾਕੇ ਵਿੱਚ ਜ਼ਿਆਦਾ ਬੁਰਾ ਹਾਲ ਹੈ। ਗੁਰਸੀਆਂ ਖਾਨ ਮੁਹੰਮਦ ਪਿੰਡ ਦੇ ਵਸਨੀਕ ਕਾਮਰੇਡ ਬਲਜੀਤ ਸਿੰਘ ਨੇ ਦੱਸਿਆ ਕਿ ਚਿੱਟੇ ਦੇ ਨਸ਼ੇ ਨਾਲ ਮਰੇ ਨੌਜਵਾਨਾਂ ਦੀ ਕੋਈ ਗਿਣਤੀ ਨਹੀਂ ਹੈ। ਪਰ ਫਿਰ ਵੀ ਨੇੜਲੇ ਪਿੰਡਾਂ ਇਸ ਸਾਲ 5 ਤੋਂ 6 ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ। ਦੂਜੇ ਪਾਸੇ ਪਿਛਲੇ ਢਾਈ ਸਾਲ ਤੋਂ ਸੂਬੇ ਦੀ ਸੱਤਾ ’ਤੇ ਬੈਠੀ ਕਾਂਗਰਸ ਦੇ ਉਮੀਦਵਾਰ ਸੰਦੀਪ ਸੰਧੂ ਵੀ ਨਸ਼ੇ ਨੂੰ ਮੁੱਦਾ ਬਣਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਕ ਬਣਾਉਣ ਨਾਲ ਕੁਝ ਨਹੀਂ ਹੋਣਾ, ਦਾਖਾ ਵਿੱਚ ਜਵਾਨੀ ਨੂੰ ਨਸ਼ੇ ਤੋਂ ਬਚਾਉਣਾ ਜ਼ਰੂਰੀ ਹੈ।

ਪੰਜਾਬ ਸਰਕਾਰ ਵਲੋ ਨੰਬਰਦਾਰਾਂ ਦੇ ਬੈਂਕ ਖਾਤਿਆਂ 'ਚ ਬਣਦਾ ਮਾਣ-ਭੱਤਾ ਪਾਇਆ :ਪ੍ਰਧਾਨ ਪਰਮਿੰਦਰ ਸਿੰਘ ਗਾਲਿਬ

ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ )-

ਪੰਜਾਬ ਨੰਬਰਦਾਰ ਯੂਨੀਅਨ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਵੱਲੋਂ ਆਪਣੇ ਭਾਈਚਾਰੇ ਦੇ ਹੱਕਾਂ ਲਈ ਬਣਦਾ ਮਾਣ-ਭੱਤਾ ਖਾਤਿਆਂ 'ਚ ਪਾਉਣ ਦੀ ਵਿੱਢੀ ਮੁਹਿੰਮ ਨੂੰ ਉਸ ਸਮੇਂ ਸਫਲਤਾ ਮਿਲੀ ਜਦੋਂ ਪੰਜਾਬ ਸਰਕਾਰ ਵੱਲੋਂ ਤਹਿਸੀਲ ਜਗਰਾਉਂ ਦੇ ਸਮੂਹ ਨੰਬਰਦਾਰਾਂ ਦਾ ਬਣਦਾ ਮਾਣ-ਭੱਤਾ 9-9 ਹਜ਼ਾਰ ਰੁਪਾਏ ਉਨ੍ਹਾਂ ਦੇ ਬੈਂਕ ਖਾਤਿਆਂ ਵਿਚ ਪਾਇਆ ਗਿਆ।ਇਸ ਸਮੇਂ ਪ੍ਰਧਾਨ ਗਾਲਿਬ ਨੇ ਦੱਸਿਆ ਕਿ ਨੰਬਰਦਾਰਾਂ ਦੇ ਸਮਰਾ ਗਰੁੱਪ ਵਲੋਂ ਆਪਣੇ ਲੈਵਲ 'ਤੇ ਸੂਬੇ ਦੇ ਨੰਬਰਦਾਰਾਂ ਦਾ ਮਾਣ-ਭੱਤਾ ਕਰੀਬ 14 ਕਰੋੜ 16 ਲੱਖ ਰੁਪਾਏ ਹੜ੍ਹ-ਪੀੜਤਾਂ ਲਈ ਪੰਜਾਬ ਸਰਕਾਰ ਨੂੰ ਦੇਣ ਦਾ ਐਲਾਨ ਕੀਤਾ ਗਿਆ ਸੀ,ਜਿਸ ਐਲਾਨ ਤਹਿਤ ਉਨ੍ਹਾਂ ਸਮੂਹ ਨੰਬਰਦਾਰ ਭਾਈਚਾਰੇ ਦੀ ਸਹਿਮਤੀ ਤੋਂ ਬਿਨ੍ਹਾਂ ਸਿਰਫ 3-4 ਆਗੂਆਂ ਨੇ ਉਕਤ ਰਕਮ ਸਰਕਾਰ ਨੂੰ ਦੇਣ ਦਾ ਭਰੋਸਾ ਦਿੱਤਾ ਸੀ,ਬਾਅਦ ਵਿਚ ਸਮੂਹ ਨੰਬਰਦਾਰਾਂ ਨੇ ਇਸ ਐਲਾਨ ਦਾ ਸਖਤ ਵਿਰੋਧ ਕਰਦਿਆਂ ਵੱਖ-ਵੱਖ ਜ਼ਿਿਲਆਂ ਤੇ ਤਹਿਸੀਲਾਂ ਵਿਚ ਨੰਬਰਦਾਰਾਂ ਨਾਲ ਮੀਟਿੰਗਾਂ ਕੀਤੀਆਂ ਤੇ ਇਸ ਮਸਲੇ 'ਤੇ ਕੀਤੀ ਰਾਜਨੀਤੀ ਤੋਂ ਜਾਣੂ ਕਰਵਾਇਆ। ਨੰਬਰਦਾਰਾਂ ਦੇ ਰੋਹ ਨੂੰ ਦੇਖਦੇ ਹੋਏ ਸਰਕਾਰ ਨੇ ਉਨ੍ਹਾਂ ਦਾ ਮਾਣ-ਭੱਤਾ ਬੈਂਕ ਖਾਤਿਆਂ ਵਿਚ ਪਾਉਣ ਦਾ ਫੈਸਲਾ ਕੀਤਾ।ਪ੍ਰਧਾਨ ਗਾਲਿਬ ਨੇ ਜਗਰਾਉਂ ਤਹਿਸੀਲ ਦੇ ਸਮੂਹ ਨੰਬਰਦਾਰਾਂ ਨੂੰ ਅਪੀਲ ਕੀਤੀ ਕਿ ਬੈਂਕ ਖਾਤਿਆਂ ਵਿੱਚ ਆਪਣਾ ਮਾਣ-ਭੱਤਾ ਕੱਢਵਾ ਸਕਦੇ ਹਨ ਤੇ ਜੇਕਰ ਫਿਰ ਵੀ ਕਿਸੇ ਨੂੰ ਕੋਈ ਸਮੱਸਿਆਂ ਆਉਂਦੀ ਹੈ ਤਾਂ ਤਹਿਸੀਲ ਜਗਰਾਉਂ ਦੇ ਪ੍ਰਧਾਨ ਹਰਨੇਕ ਸਿੰਘ ਹਠੂਰ ਨੂੰ ਮਿਿਲਆਂ ਜਾਵੇ।ਇਸ ਤੋਂ ਇਲਾਵਾ ਸੂਬੇ ਦੇ ਬਾਕੀ ਜ਼ਿਿਲਆਂ ਵਿਚ ਮਾਣ-ਭੱਤੇ ਸਬੰਧੀ ਕੋਈ ਸਮੱਸਿਆ ਆਉਂਦੀ ਹੈ ਤਾਂ ਉਸ ਜ਼ਿਲ੍ਹਾਂ ਦੇ ਨੁਮਾਇੰਦਿਆਂ ਨਾਲ ਸੰਪਰਕ ਕੀਤਾ ਜਾਵੇ।ਉਨ੍ਹਾਂ ਕਿਹਾ ਕਿ ਨੰਬਰਦਾਰ ਭਾਈਚਾਰੇ ਦੀਆਂ ਸਮੱਸਿਆਂ ਲਈ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਹਲਕਾ ਦਾਖਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਵੱਡੀ ਲੀਡ ਨਾਲ ਜਿੱਤਣਗੇ:ਤਰਸੇਮ ਸਿੰਘ ਹਾਂਗਕਾਂਗ

ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ )-

ਹਲਕਾ ਦਾਖਾ ਤੋ ਕਾਂਗਰਸ ਪਾਰਟੀ ਦੇ ਉਮੀਦਵਾਰ ਕੈਪਟਨ ਸੰਦੀਪ ਸੰਧੂ ਬਹੁਤ ਵੱਡੀ ਲੀਡ ਨਾਲ ਜਿੱਤਣਗੇ।ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਐਨ.ਆਰ.ਆਈ ਤਰਸੇਮ ਸਿੰਘ ਹਾਂਗਕਾਂਗ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੇ।ਉਨ੍ਹਾ ਕਿਹਾ ਕਿ ਸੂਬੇ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਚੋਣ ਲੜ ਰਹੇ ਹਨ ਤੇ ਹਲਕੇ ਦਾਖੇ ਦੇ ਲੋਕ ਵੀ ਉਨ੍ਹਾਂ ਨੂੰ ਭਰਵਾਂ ਸਮਰਥਨ ਦੇ ਰਹੇ ਹਨ।ਉਨ੍ਹਾਂ ਕਿਹਾ ਕਿ ਕੈਪਟਨ ਸੰਧੂ ਨੂੰ ਤੁਸੀ ਆਪਣੇ ਢਾਈ ਸਾਲ ਦਿਉ ਤੇ ਫਿਰ ਵੇਖ ਲੈਣਾ ਕਿ ਵਿਕਾਸ ਨੂੰ ਕਹਿੰਦੇ ਤੇ ਕੈਪਟਨ ਸੰਧੂ ਬਿਨ੍ਹਾਂ ਕਿਸੇ ਬਿਆਨਬਾਂਜੀ ਕਰਨ ਦੀ ਬਜਾਏ ਕੰਮ ਕਰਨ ਵਿੱਚ ਵਿਸਵਾਸ਼ ਰੱਖਦੇ ਹਨ ਇਸ ਲਈ 21 ਅਕਤੂਬਰ ਨੂੰ ਚੋਣ ਨਿਸ਼ਾਨ ਹੱਥ ਪੰਜੇ ਤੇ ਮੋਹਰ ਲਗਾ ਕੇ ਕੈਪਟਨ ਸੰਧੂ ਨੂੰ ਜਿਤਾਈਏ।

ਇੰਟਰਨੈਸ਼ਨਲ ਗੋਲਡ ਮੈਡਲਿਸਟ ਦੇ ਢਾਡੀ ਜੱਥੇ ਬਲਜਿੰਦਰ ਸਿੰਘ ਗਿੱਲ ਤੇ ਸਾਥੀਆਂ ਦਾ 'ਮੇਰੇ ਗੁਰੂ ਨਾਨਕ" ਦੀ ਢਾਡੀ ਵਾਰ ਰਿਲੀਜ਼

ਸਿੱਧਵਾਂ ਬੇਟ(ਜਸਮੇਲ ਗਾਲਿਬ)ਇੰਟਰਨੈਸ਼ਨਲ ਗੋਲਡ ਮੈਡਲਿਸਟ ਢਾਡੀ ਜੱਥਾ ਬਲਜਿੰਦਰ ਸਿੰਘ ਗਿੱਲ ਦਾ ਧੰਨ- ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇ ਸਾਲਾ ਸਤਾਬਦੀ ਤੇ ਸਿੰਗਲ ਟਰੈਕ 'ਮੇਰੇ ਗੁਰੂ ਨਾਨਕ" ਦੀ ਢਾਡੀ ਵਾਰ ਰਿਲੀਜ਼ ਕੀਤੀ ਹੈ ਇਸ ਨੂੰ ਲੇਖਕ ਗੁਰਪ੍ਰੀਤ ਸਿੰਘ ਨੂਰ ਮਾਛੀਵਾੜਾ ਅਤੇ ਜੋਸ਼ ਲੁਧਿਆਂਣਵੀ ਨੇ ਵੀਡੀਉ ਕਰਮਜੀਤ ਸਿੰਘ ਦੱੁਗਲ ਨੇ ਬਣਾਈ।ਇਸ ਸਿੰਗਲ ਟੈਰਕ ਨੂੰ ਮਿਊਜਿਕ ਪੀ.ਬੀ.ਅਵੈਨਜਰਸ਼ ਨੇ ਦਿੱਤਾ ਹੈ।ਇਸ ਨੂੰ ਕੰਪਨੀ ਵੋਕਲ ਕੱਟ ਰਿਕੳਰਡਸ ਨੇ ਪੇਸ਼ ਕੀਤਾ ਹੈ।ਇਸ ਵਿੱਚ ਢਾਡੀ ਗੁਰਪ੍ਰੀਤ ਕੌਰ,ਢਾਡੀ ਜਸਵੀਰ ਕੌਰ ਅਤੇ ਸਾਰੰਗੀ ਮਾਸਟਰ ਗੁਰਪ੍ਰੀਤ ਸਿੰਘ ਛਾਪਾ ਨੇ ਸਾਥ ਦਿੱਤਾ ਹੈ।ਜਲਦੀ ਹੀ ਸਿੰਗਲ ਟਰੈਕ 'ਮੇਰੇ ਗੁਰੂ ਨਾਨਕ" ਪੰਜਾਬੀ ਚੈਨਲਾਂ ਤੇ ਯੂ ਟਿਊਬ ਤੇ ਦਿਖਾਇਆ ਜਾਵੇਗਾ।

ਸਿਆਸੀ ਲੀਡਰ ਅਤੇ ਪ੍ਰਧਾਨ ਆਪਣੀ ਫੌਕੀ ਟੋਹਰ ਲਈ ਕਰ ਰਹੇ ਨੇ ਨਾਨਕਸਰ ਸਪ੍ਰਦਾਇਕ ਨੂੰ ਬਦਨਾਮ- ਬਾਬਾ ਹਰਬੰਸ ਸਿੰਘ ਮਹੰਤ

ਜਗਰਾਉਂ/ਲੁਧਿਆਣਾ, ਅਕਤੂਬਰ 2019-(ਰਾਣਾ ਸੇਖਦੌਲਤ)- 

ਅੱਜ ਕੱਲ ਸਿਆਸੀ ਲੀਡਰ ਗੁਰੁ ਘਰਾ ਨੂੰ ਵੀ ਨਹੀ ਬਖਸ਼ ਰਹੇ ਲੀਡਰਾ ਲਈ ਦੂਰ ਦੀ ਗੱਲ ਹੈ। ਜੋਂ ਸਾਬਕਾ ਰਿਹ ਚੁੱਕੇ ਪ੍ਰਧਾਨ ਉਹ ਵੀ ਬਾਜ਼ ਨਹੀ ਆ ਰਹੇ। ਅਖਬਾਰਾ ਵਿੱਚ ਵੱਖਰੇ-ਵੱਖਰੇ ਬਿਆਨ ਦੇ ਕੇ ਆਪਣੀ ਫੋਕੀ ਟੋਹਰ ਬਣਾਉਣ ਚ ਲੱਗੇ ਹਨ। ਬੀਤੇ ਦਿਨ ਹੋਈ ਨਾਨਕਸਰ ਵਿਖੇ ਬਹੁਤ ਮੰਦਭਾਗੀ ਘਟਨਾ ਜੋਂ ਕੇ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਨਜ਼ਦੀਕ ਬਾਬਾ ਹਰਬੰਤ ਸਿੰਘ ਜੀ ਮਹੰਤ ਦੇ ਲੰਗਰ ਹਾਲ ਉਪਰ ਬਣੇ ਕਮਰੇ ਵਿਚ ਕੁਲਦੀਪ ਸਿੰਘ ਨਾਮੀ ਵਿਆਕਤੀ ਨੇ ਇਕ ਔਰਤ ਨੂੰ ਕਮਰੇ ਵਿੱਚ ਬੁਲਾ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਲੇਕਿਨ ਇਸ ਵਿੱਚ ਲੀਡਰਾ ਅਤੇ ਪ੍ਰਧਾਨਾ ਵੱਲੋਂ ਕੋਈ ਹੋਰ ਮੁੱਦਿਆ ਨੂੰ ਗਰਮ ਕੀਤਾ ਜਾ ਰਿਹਾ ਹੈ। ਲੇਕਿਨ ਅਸਲ ਗੱਲ ਹੈ ਕਿ ਕੁਲਦੀਪ ਸਿੰਘ ਸਾਡੇ ਕੋਲ ਪਿਛਲੇ 10 ਸਾਲ ਤੋਂ ਸੇਵਾ ਕਰਦਾ ਸੀ। ਇਹ ਚੂਰਨ ਵੇਚਣ ਦਾ ਕੰਮ ਪਿਛਲੇ 2 ਸਾਲ ਤੋਂ ਹੀ ਕਰਨ ਲੱਗਾ ਸੀ। ਪਹਿਲਾ ਇਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦਾ ਸੀ। ਅਤੇ ਬਾਅਦ ਵਿੱਚ ਲੰਗਰ ਹਾਲ ਵਿੱਚ ਸੇਵਾ ਕਰਦਾ ਸੀ। ਇਸ ਕਰਕੇ ਅਸੀ ਉਸ ਨੂੰ ਕਮਰਾ ਦਿੱਤਾ ਹੋਇਆ ਸੀ। ਕਿਉਂਕਿ ਉਹ ਦੂਰ ਪਿੰਡ ਦਾ ਰਹਿਣ ਵਾਲਾ ਸੀ।ਪਹਿਲਾ ਵੀ ਇਹੋ ਕਹਿੰਦਾ ਸੀ ਕਿ ਇਹ ਕੁੜੀ ਮੇਰੀ ਪਤਨੀ ਹੈ। ਸਾਡੇ ਲੰਗਰ ਵਿੱਚ ਬਹੁਤ ਸਾਰੇ ਸੇਵਾਦਾਰ ਹਨ ਜੋਂ ਲੰਮੇ ਸਮੇਂ ਤੋਂ ਨਾਨਕਸਰ ਵਿੱਚ ਰਹਿ ਰਹੇ ਹਨ। ਪਰ ਇਸ ਤਰ੍ਹਾ ਦੀ ਕਦੇ ਕੋਈ ਘਟਨਾ ਨਹੀ ਵਾਪਰੀ। ਜੇਕਰ ਸੇਵਾਦਾਰ ਨਾਨਕਸਰ ਸੇਵਾ ਕਰਦੇ ਹਨ ਤਾਂ ਉਹਨਾ ਦਾ ਰਹਿਣ ਦਾ ਪ੍ਰਬੰਧ ਵੀ ਨਾਨਕਸਰ ਹੀ ਹੁੰਦਾ ਹੈ।ਇਸ ਲੰਗਰ ਵਿੱਚ ਸੀ.ਸੀ.ਟੀ.ਵੀ ਕੈਮਰੇ ਵੀ ਲਗਾਏ ਹਨ। ਤਾਂ ਜੋਂ ਕੋਈ ਸ਼ਰਾਰਤੀ ਆਨਸਰ ਕੋਈ ਗਲਤ  ਹਰਕਤ ਨਾ ਕਰ ਸਕੇ। ਇੱਥੈ ਸੰਗਤਾ ਦੇ ਰਹਿਣ ਲਈ ਵੀ ਬਹੁਤ ਸਾਰੇ ਕਮਰੇ ਬਣੇ ਹਨ ਜੋਂ ਹਰ ਪੁੰਨਿਆ ਤੇ ਅਸੀ ਫਰੀ ਹੀ ਦਿੰਦੇ ਹਾਂ ਕਿਸੇ ਤੋਂ ਕੋਈ ਪੈਸਾ ਨਹੀ ਲੈਦੇ। ਇਸ ਕਰਕੇ ਸੰਗਤਾ ਨੂੰ ਅਪੀਲ ਹੈ ਕਿ ਕਿਸੇ ਵੀ ਗਲਤ ਬਿਆਨਬਾਜ਼ੀ ਵਿੱਚ ਨਾ ਆਉਣ ਇਹ ਬਾਬਾ ਨੰਦ ਸਿੰਘ ਜੀ ਨਗਰੀ ਹੈ। ਜਿਥੇ ਹਰ ਇਕ ਦੀ ਮਨੋ-ਕਾਮਨਾ ਪੂਰੀ ਹੁੰਦੀ ਹੈ।  
 

ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੋ ਦਿਨ ਲਈ ਇਯਾਲੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ

ਲੁਧਿਆਣਾ, ਅਕਤੂਬਰ 2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਵਿਧਾਨ ਸਭਾ ਹਲਕਾ ਦਾਖਾ ਤੋ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਹੱਕ ਵਿੱਚ ਦੋ ਦਿਨ 12 ਅਤੇ 13 ਨੂੰ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਵੱਲੋ ਹਲਕਾ ਦਾਖਾ ਦੇ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨਗੇ।ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਦਸਿਆ ਕਿ ਸ਼ਨੀਵਾਰ ਨੂੰ ਕੇਂਦਰੀ ਮੰਤਰੀ ਬੀਬਾ ਬਾਦਲ ਪਿੰਡਾਂਜੋਧਾਂ,ਚਮਿੰਡਾ,ਬੱਲਵਾਲ ਸਰਾਭਾ,ਫੱਲੇਵਾਲ,ਗੁੱਜਰਵਾਲ,ਲਤਾਲਾ,ਛਪਾਰ,ਨੂੰ ਸੰਬੋਧਨ ਕਰਨਗੇ।13 ਅਕਤੂਬਰ ਐਤਵਾਰ ਸ਼ੇਖਪੁਰਾ,ਚੌਕੀਮਾਨ,ਕੁਲਾਰ,ਹਾਂਸ ਕਲਾਂ,ਢੋਲਣ,ਰੰੂਮੀ ਅਤੇ ਛੱਜਵਾਲ ਵਿੱਚ ਚੋਣ ਜਸਲਿਆਂ ਦੌਰਾਨ ਲੋਕਾਂ ਨੂੰ ਸੰਬੋਧਨ ਕਰਨਗੇ।

ਇਸ਼ਮੀਤ ਅਕੈਡਮੀ ਵਿਖੇ ਜ਼ਿਲ੍ਹਾਂ ਪੱਧਰੀ ਸੀਨੀਅਰ ਸਿਟੀਜਨ ਦਿਵਸ ਦਾ ਆਯੋਜਨ

ਲੁਧਿਆਣਾ, ਅਕਤੂਬਰ 2019- ( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-
ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਅੰਤਰਰਾਸ਼ਟਰੀ ਸੀਨੀਅਰ ਸਿਟੀਜਨ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਲੁਧਿਆਣਾ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਜ਼ਿਲ੍ਹਾਂ ਪੱਧਰੀ ਸੀਨੀਅਰ ਸਿਟੀਜਨ ਦਿਵਸ ਇਸ਼ਮੀਤ ਅਕੈਡਮੀ, ਰਾਜਗੁਰੂ ਨਗਰ, ਲੁਧਿਆਣਾ ਵਿਖੇ ਮਨਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ 'ਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਸ਼ਿਰਕਤ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਐਨ.ਜੀ.ਓ. ਤੋਂ ਇਲਾਵਾ ਸੀਨੀਅਰ ਸਿਟੀਜ਼ਨ ਐਸੋਸ਼ੀਏਸ਼ਨ ਦੇ ਪ੍ਰਧਾਨ ਸ੍ਰੀ ਐਸ.ਪੀ. ਕਰਕਰਾ ਅਤੇ ਮੈਬਰ ਵੀ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਆਏ ਹੋਏ ਸੀਨੀਅਰ ਸਿਟੀਜ਼ਨਾਂ ਨੂੰ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸ੍ਰੀਮਤੀ ਇੰਦਰਪ੍ਰੀਤ ਕੌਰ ਵੱਲੋਂ ਉਨ੍ਹਾਂ ਦੇ ਹੱਕਾਂ ਪ੍ਰਤੀ ਅਤੇ ਨੈਸ਼ਨਲ ਟਰੱਸਟ ਐਕਟ ਦੇ ਰੂਲਾਂ ਸਬੰਧੀ ਜਾਣੂ ਕਰਵਾਇਆ ਗਿਆ। ਇਸ ਮੌਕੇੇਂ ਬਜੁਰਗਾਂ ਦੇ ਮਨੋਰੰਜਨ ਲਈ ਸਭਿਆਚਾਰਕ ਪ੍ਰੋਗਰਾਮ ਵੀ ਕਰਵਾਇਆ ਗਿਆ ਅਤੇ ਸਿਵਲ ਸਰਜਨ ਦਫ਼ਤਰ ਵੱਲੋਂ ਬਜੁਰਗਾਂ ਦਾ ਫਰੀ ਮੈਡੀਕਲ ਚੈੱਕਅਪ ਵੀ ਕੀਤਾ ਗਿਆ। ਇਸ ਤੋਂ ਇਲਾਵਾ ਬਜ਼ੁਰਗਾਂ ਦੀਆਂ ਗੇਮਾਂ ਵੀ ਕਰਵਾਈਆਂ ਗਈਆਂ। ਇਸ ਸਮਾਗਮ ਵਿੱਚ ਬਜ਼ੁਰਗਾਂ ਦੀਆਂ ਸਹੂਲਤਾਂ ਅਤੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਵਧੀਆ ਕੰਮ ਕਰ ਰਹੀਆਂ ਐਨ.ਜੀ.ਓ., ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਸੀਨੀਅਰ ਸਿਟੀਜਨਾਂ ਨੂੰ ਇਨਾਮਾਂ ਵਜੋਂ ਟਰਾਫੀਆਂ, ਸ਼ਾਲਾਂ ਅਤੇ ਲੋਈਆਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀਮਤੀ ਅੰਮ੍ਰਿਤ ਸਿੰਘ ਵੱਲੋਂ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਸ੍ਰੀਮਤੀ ਇੰਦਰਪ੍ਰੀਤ ਕੌਰ ਨੇ ਸੀਨੀਅਰ ਸੀਟੀਜਨ ਹੋਮ ਦੇ ਇੰਚਾਰਜ ਵੱਲੋਂ ਬਜੁ਼ਰਗਾਂ ਦੀ ਸਾਂਭ-ਸੰਭਾਲ ਲਈ ਕੰਮ ਕਰਨ ਲਈ ਸ਼ਲਾਘਾ ਕੀਤੀ ਗਈ ਅਤੇ ਅੱਗੇ ਤੋਂ ਹੋਰ ਵੀ ਵਧੀਆ ਕਰਨ ਲਈ ਪ੍ਰੇਰਿਆ ਗਿਆ।