You are here

ਲੁਧਿਆਣਾ

550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਸੰਗਤਾਂ ਵਿੱਚ ਭਾਰੀ ਉਤਸ਼ਾਹ ਹੈ:ਭਾਈ ਪਿਰਤਪਾਲ ਸਿੰਘ ਪਾਰਸ

ਸਿੱਧਵਾਂ ਬੇਟ(ਜਸਮੇਲ ਗਾਲਿਬ)ਸਮੱੁਚੀ ਮਾਨਵਤਾ ਦੇ ਰਹਿਬਰ ਅਤੇ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਾ 550 ਸਾਲਾ ਪ੍ਰਕਾਸ਼ ਪੁਰਬ ਜਿੱਥੇ ਸਮੂਹ ਗੁਰਸੰਗਤਾਂ ਰਲ ਮਿਲ ਕੇ ਵੱਡੀ ਪੱਧਰ ਤੇ ਮਨਾਉਣ ਲਈ ਤਿਆਰੀਆਂ ਵਿੱਚ ਹਨ।ਉੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲਣ ਲਈ ਦੋਹਾਂ ਦੇਸ਼ਾਂ ਦੇ ਸੁਰ ਵੀ ਇੱਕ ਹੋਏ ਹਨ।ਤੇ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਬਿਲਕੁਲ ਹਰ ਪਾਸੇ ਤਿਆਰੀ ਹੈ।ਤੇ ਸਮੂਹ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ।ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਇੰਨਰਨੈਸਨਲ ਢਾਡੀ ਜੱਥੇ ਦੇ ਪ੍ਰਧਾਨ ਭਾਈ ਪਿਰਤਪਾਲ ਸਿੰਘ ਪਾਰਸ ਨੇ ਗੱਲਬਾਤ ਕਰਦਿਆਂ ਕੀਤਾ ਉਹਨਾਂ ਕਿਹਾ ਕਿ 550 ਸਾਲਾ ਪ੍ਰਕਾਸ਼ ਪੁਰਬ ਦੇ ਨਾਲ-ਨਾਲ ਸਮੂਹ ਗੁਰਸੰਗਤਾਂ ਗੁਰੂ ਸਾਹਿਬ ਦੀ ਪਵਿੱਤਰ ਬਾਣੀ ਪੜਨ ਅਤੇ ਗੁਰੂ ਜੀ ਦਰਸਾਏ ਮਾਰਗ ਅਤੇ ਪਾਏ ਪੂਰਨਿਆਂ ਤੇ ਚੱਲਣ ,ਤਾ ਹੀ ਸਾਡਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਸਫਲ ਹੋ ਸਕਦਾ ਹੈ।ਉਹਨਾਂ ਅੱਗੇ ਕਿਹਾ ਕਿ ਗੁਰਸੰਗਤਾਂ ਪਖੰਡੀ ਬਾਬਿਆਂ ਤੋਂ ਸੁਚੇਤ ਰਹਿਣ ਜੋ ਗੁਰਸੰਗਤਾਂ ਨੂੰ ਆਪਣੇ ਮਕੱੜ ਜਾਲ ਵਿੱਚ ਫਸਾ ਕੇ ਉਨ੍ਹਾਂ ਦੀ ਅੰਨ੍ਹੀ ਲੁੱਟ ਕਰਦੇ ਹਨ।ਤੇ ਗੁੰਮਰਾਹ ਕਰਦੇ ਹਨ।ਗੁਰਸੰਗਤਾਂ ਜੱਗੇ ਯੁੱਗ ਅਟੱਲ ਚਵਰ ਛਤਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦੇ ਲੜ ਲੱਗ ਕੇ ਆਪਣਾ ਬੇੜਾ ਭਵਸਾਗਰ ਵਿੱਚੋਂ ਪਾਰ ਕਰਨ ਤੇ ਵਹਿਮਾ ਭਰਮਾ ਤੋਂ ਦੂਰੀਆਂ ਬਣਾਉਣ ਅੰਤ ਵਿੱਚ ਉਨ੍ਹਾਂ ਕਿਹਾ ਕਿ ਗਰਬਾਣੀ ਹੀ ਸਭ ਰੋਗਾਂ ਦੀ ਦਾਰੂ ਹੈ।ਜਿਸ ਦੇ ਪੜਨ ਨਾਲ ਸਭ ਦੁੱਖ ਪਾਪਾ ਕਲੇਸ਼ਾ ਦਾ ਨਾਸ਼ ਹੁੰਦਾ ਹੈ

ਮੈਡੀਕਲ ਅਫ਼ਸਰਾਂ ਦਾ ਅਪੰਗਤਾ ਸਬੰਧੀ ਮਾਮਲਿਆਂ ਤੇ ਇੱਕ ਦਿਨ ਦਾ ਇੰਨ-ਸਰਵਿਸ ਅਤੇ ਸੰਵੇਦਨਸ਼ੀਲ ਸਿਖਲਾਈ ਪ੍ਰੋਗਰਾਮ

ਮਗਸੀਪਾ ਵੱਲੋਂ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਦਾ ਅਪੰਗਤਾ ਸਬੰਧੀ ਮਾਮਲਿਆਂ ਤੇ ਇੱਕ ਦਿਨ ਦਾ ਇੰਨ-ਸਰਵਿਸ ਅਤੇ ਸੰਵੇਦਨਸ਼ੀਲ ਸਿਖਲਾਈ ਪ੍ਰੋਗਰਾਮ ਦਫਤਰ ਸਿਵਲ ਸਰਜਨ ਲੁਧਿਆਣਾ ਵਿਖੇ ਕਰਵਾਇਆ

ਲੁਧਿਆਣਾ, ਨਵੰਬਰ  2019-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਦਾ ਅਪੰਗਤਾ ਸਬੰਧੀ ਮਾਮਲਿਆਂ ਤੇ ਇੱਕ ਦਿਨ ਦਾ ਇੰਨ-ਸਰਵਿਸ ਅਤੇ ਸੰਵੇਦਨਸ਼ੀਲ ਸਿਖਲਾਈ ਪ੍ਰੋਗਰਾਮ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਨਿਸਟ੍ਰੇਸ਼ਨ ਪੰਜਾਬ (ਮਗਸੀਪਾ) ਦੇ ਖੇਤਰੀ ਕੇਂਦਰ ਪਟਿਆਲਾ ਵੱਲੋਂ ਦਫ਼ਤਰ ਸਿਵਲ ਸਰਜਨ ਲੁਧਿਆਣਾ ਦੇ ਟਰੇਨਿੰਗ ਅਨੈਕਸੀ ਵਿਖੇ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਸੀਨੀਅਰ ਮੈਡੀਕਲ ਅਫ਼ਸਰਾਂ ਅਤੇ ਮੈਡੀਕਲ ਅਫ਼ਸਰਾਂ ਨੇ ਭਾਗ ਲਿਆ। ਇਹ ਪ੍ਰੋਗਰਾਮ ਮੁੜ-ਵਸੇਬਾ ਕਮੇਟੀ, ਅਪਾਹਜ ਵਿਅਕਤੀਆਂ ਦੇ ਸ਼ਕਤੀਕਰਨ ਵਿਭਾਗ, ਸਮਾਜਿਕ ਨਿਆਂ ਅਤੇ ਸ਼ਕਤੀਕਰਨ ਮੰਤਰਾਲਾ, ਭਾਰਤ ਸਰਕਾਰ ਵੱਲੋਂ ਸਪੋਂਸਰ ਕੀਤਾ ਗਿਆ। ਅਮਰਜੀਤ ਸਿੰਘ ਸੋਢੀ, ਪ੍ਰੋਜੈਕਟ ਕੁਆਰਡੀਨੇਟਰ, ਮਗਸੀਪਾ ਖੇਤਰੀ ਕੇਂਦਰ ਪਟਿਆਲਾ ਵੱਲੋਂ ਭਾਗੀਦਾਰਾਂ ਨੂੰ ਸਿਖਲਾਈ ਪ੍ਰੋਗਰਾਮ ਦੇ ਉਦੇਸ਼, ਸ਼ਡਿਊਲ ਅਤੇ ਵਿਸ਼ਾ-ਮਾਹਿਰਾਂ ਬਾਰੇ ਜਾਣਕਾਰੀ ਦਿੱਤੀ। ਇਸ ਸਿਖਲਾਈ ਪ੍ਰੋਗਰਾਮ ਵਿੱਚ ਡਾ. ਰਾਜੇਸ਼ ਕੁਮਾਰ ਬੱਗਾ, ਸਿਵਲ ਸਰਜਨ ਲੁਧਿਆਣਾ ਵੱਲੋਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਉਨਾਂ ਵੱਲੋਂ ਭਾਗੀਦਾਰਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਇਹ ਇੱਕ ਮਹੱਤਵਪੂਰਨ ਵਿਸ਼ਾ ਹੈ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ 2016 ਦੇ ਸਬੰਧੀ ਹਰ ਅਧਿਕਾਰੀਆਂ ਨੂੰ ਜਾਣਕਾਰੀ ਹੋਣੀ ਜਰੂਰੀ ਹੈ, ਤਾਂ ਜੋ ਇਸ ਐਕਟ ਦੀ ਵਰਤੋਂ ਨਾਲ ਦਿਵਿਆਂਗ ਵਿਅਕਤੀਆਂ ਨੂੰ ਲੋੜੀਂਦੇ ਫਾਇਦੇ ਦਿੱਤੇ ਜਾ ਸਕਣ। ਇਸ ਸਿਖਲਾਈ ਪ੍ਰੋਗਰਾਮ ਵਿੱਚ ਵੱਖ-ਵੱਖ ਵਿਸ਼ਾ-ਮਾਹਿਰ ਡਾ. ਪ੍ਰਿਤਪਾਲ ਸਿੰਘ ਸਿੱਧੂ, ਜਿਲਾਂ ਰੀਹੈਬਲੀਟੇਸ਼ਨ ਅਫ਼ਸਰ-ਕਮ-ਸੈਕਟਰੀ, ਰੈੱਡ ਕਰਾਸ ਸੋਸਾਇਟੀ ਪਟਿਆਲਾ ਵੱਲੋਂ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ, 2016 ਅਤੇ ਅਪਾਹਜਤਾ ਦੀਆਂ ਕਿਸਮਾਂ, ਕਾਰਨਾਂ ਬਾਰੇ, ਸ਼੍ਰੀ ਸਤੀਸ਼ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ (ਰਿਟਾ.), ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਅਪਾਹਜ ਵਿਅਕਤੀਆਂ ਦੇ ਲਾਭ ਲਈ ਪਹਿਲਕਦਮੀਆਂ ਅਤੇ ਸਰਕਾਰੀ ਯੋਜਨਾਵਾਂ, ਅਪਾਹਜ ਵਿਅਕਤੀਆਂ ਲਈ ਭਰਤੀ ਅਤੇ ਤਰੱਕੀ ਵਿੱਚ ਰੀਜਰਵੈਸ਼ਨ ਅਤੇ ਡਾ. ਕਿਰਨ ਕੁਮਾਰੀ, ਸਹਾਇਕ ਪ੍ਰੋਫੈਸਰ, ਸਮਾਜ ਸ਼ਾਸ਼ਤਰ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਪਾਹਜਾਂ ਪ੍ਰਤੀ ਰਵੱਇਆਂ ਅਤੇ ਡਾ. ਵੰਦਨਾਂ ਸਰਮਾਂ, ਪ੍ਰੋਫੈਸਰ, ਮਨੋਵਿਗਿਆਨ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਅਪਾਹਜ ਵਿਅਕਤੀ- ਮਨੋਵਿਗਿਆਨਕ ਪਰਿਪੇਖ ਬਾਰੇ ਜਾਣਕਾਰੀ ਦਿੱਤੀ ਗਈ। ਭਾਗੀਦਾਰਾਂ ਵੱਲੋਂ ਵਿਸ਼ਾ-ਮਾਹਿਰਾਂ ਰਾਹੀਂ ਦਿੱਤੀ ਗਈ ਜਾਣਕਾਰੀ ਤੇ ਸੰਤੁਸ਼ਟੀ ਜਤਾਈ ਗਈ ਅਤੇ ਇਹ ਭਰੋਸਾ ਦਿਵਾਇਆ ਕਿ ਇਸ ਪ੍ਰੋਗਰਾਮ ਵਿੱਚ ਮਿਲੀ ਜਾਣਕਾਰੀ ਉਹ ਆਪਣੇ ਹੋਰ ਸਾਥੀਆਂ ਨਾਲ ਵੀ ਸਾਂਝੀ ਕਰਨਗੇ ਤਾਂ ਜੋ ਮਿਲੀ ਜਾਣਕਾਰੀ ਦਾ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ। ਸਿਖਲਾਈ ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਵਿੱਚ ਡਾ. ਰਾਜੇਸ਼ ਕੁਮਾਰ ਬੱਗਾ, ਸਿਵਲ ਸਰਜਨ, ਲੁਧਿਆਣਾ ਵੱਲੋਂ ਭਾਗੀਦਾਰਾਂ ਨੂੰ ਪਾਰਟੀਸ਼ੀਪੇਸ਼ਨ ਸਰਟੀਫੀਕੇਟ ਅਤੇ ਦਿਵਿਆਂਗ ਵਿਅਕਤੀਆਂ ਦੇ ਅਧਿਕਾਰ ਐਕਟ, 2016 ਦੀਆਂ ਪੰਜਾਬੀ ਅਨੁਵਾਦ ਕਾਪੀਆਂ ਦਿੱਤੀਆਂ ਗਈਆ।

ਮਿਸ਼ਨ ਤੰਦਰੁਸਤ ਪੰਜਾਬ ਅਧੀਨ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੀ ਮੀਟਿੰਗ

ਲੁਧਿਆਣਾ, ਨਵੰਬਰ  2019-( ਮਨਜਿੰਦਰ ਗਿੱਲ )-

ਡਿਪਟੀ ਕਮਿਸ਼ਨਰ ਲੁਧਿਆਣਾ ਪ੍ਰਦੀਪ ਕੁਮਾਰ ਅਗਰਵਾਲ ਦੀ ਪ੍ਰਧਾਨਗੀ ਹੇਠ ਡਿਸਟ੍ਰਿਕਟ ਗਰੀਵੈਂਸਿਸ ਰੈੱਡਰੈਸਲ ਕਮੇਟੀ (ਡੀਜੀਆਰਸੀ) ਅਧੀਨ ਆਯੂਸ਼ਮਾਨ ਭਾਰਤ-ਸਰਬੱਤ ਸਿਹਤ ਬੀਮਾ ਯੋਜਨਾ ਦੀ ਮੀਟਿੰਗ ਹੋਈ। ਜਿਸ ਵਿੱਚ ਸਿਵਲ ਸਰਜਨ ਲੁਧਿਆਣਾ ਡਾ. ਰਾਜੇਸ਼ ਕੁਮਾਰ ਬੱਗਾ, ਵਧੀਕ ਡਿਪਟੀ ਕਮਿਸ਼ਨਰ (ਵਿ) ਸ਼੍ਰੀਮਤੀ ਅੰਮ੍ਰਿਤ ਸਿੰਘ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਮਹਿੰਦਰ ਸਿੰਘ ਅਤੇ ਹੋਰ ਅਧਿਕਾਰੀ ਸ਼ਾਮਿਲ ਹੋਏ। ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਜ਼ਿਲ੍ਹੇ ਅਧੀਨ 16 ਸਰਕਾਰੀ ਅਤੇ 50 ਪ੍ਰਾਈਵੇਟ ਹਸਪਤਾਲ ਇਸ ਸਕੀਮ ਅਧੀਨ ਇੰਮਪੈਨਲ ਹਨ। ਸਕੀਮ ਅਧੀਨ ਹੁਣ ਤੱਕ 358556 ਗੋਲਡਨ ਕਾਰਡ ਬਣ ਚੁੱਕੇ ਹਨ ਜ਼ੋ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਤੋਂ ਵੱਧ ਹਨ। ਹੁਣ ਤੱਕ ਕੁੱਲ 2340 ਮਰੀਜ਼ ਸਰਕਾਰੀ ਹਸਪਤਾਲਾਂ ਵਿੱਚ ਅਤੇ 902 ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖਲ ਹੋ ਕੇ ਮੁਫਤ ਇਲਾਜ ਕਰਵਾ ਚੁੱਕੇ ਹਨ। ਇਸ ਸਕੀਮ ਅਧੀਨ ਹਰੇਕ ਹੱਕਦਾਰ ਪਰਿਵਾਰ ਨੂੰ ਸਲਾਨਾ 5 ਲੱਖ ਰੁਪਏ ਤੱਕ ਦੇ ਇਲਾਜ ਦੀ ਨਕਦੀ ਰਹਿਤ ਸਿਹਤ ਬੀਮੇ ਦੀ ਸਹੂਲਤ ਦਿੱਤੀ ਜਾ ਰਹੀ ਹੈ। ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਇਸ ਸਕੀਮ ਦਾ ਵੱਧ ਤੋਂ ਵੱਧ ਲਾਭ ਲਿਆ ਜਾਵੇ। ਲਾਭ ਪਾਤਰੀ ਆਪਣੀ ਪਾਤਰਤਾ ਦੇਖਣ ਲਈ ਅਤੇ ਈ-ਕਾਰਡ ਬਣਾਉਣ ਲਈ  www.shapunjab.in  ਵੈੱਬ ਸਾਇਟ 'ਤੇ ਜਾਣ ਜਾਂ ਨਜ਼ਦੀਕੀ ਕਾਮਨ ਸਰਵਿਸ ਸੈਂਟਰ (ਸੀਐਸਸੀ) ਨਾਲ ਸੰਪਰਕ ਕਰ ਸਕਦੇ ਹਨ। ਸੂਚੀਬੰਧ ਪ੍ਰਾਈਵੇਟ ਅਤੇ ਸਰਕਾਰੀ ਹਸਪਤਾਲ ਵਿੱਚ ਅਰੋਗਿਆ ਮਿੱਤਰ ਨਾਲ ਸੰਪਰਕ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਟੋਲ ਫ੍ਰੀ ਨੰਬਰ -104 'ਤੇ ਸੰਪਰਕ ਕਰੋ।

ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਤੈਨਾਤ ਜਾਂਚ ਅਧਿਕਾਰੀਆਂ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਲੁਧਿਆਣਾ, ਨਵੰਬਰ  2019-( ਮਨਜਿੰਦਰ ਗਿੱਲ )-

ਗੁਰਬੀਰ ਸਿੰਘ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਿਲ੍ਹਾ ਕਚਹਿਰੀਆਂ ਕੰਪਲੈਕਸ ਦੇ ਕਾਨਫਰੰਸ ਹਾਲ ਵਿੱਚ ਜਿਲ੍ਹਾ ਲੁਧਿਆਣਾ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਵਿੱਚ ਤੈਨਾਤ ਜਾਂਚ ਅਧਿਕਾਰੀਆਂ ਨੂੰ "Medical Termination of Pregnancy Act, 1971" ਦੀਆਂ ਵੱਖ-ਵੱਖ ਧਾਰਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦੇਣ ਲਈ ਇੱਕ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ।ਇਸ ਸੈਮੀਨਾਰ ਵਿੱਚ ਜਿਲ੍ਹਾ ਲੁਧਿਆਣਾ ਦੇ 47 ਜਾਂਚ ਅਧਿਕਾਰੀਆਂ ਵੱਲੋਂ ਭਾਗ ਲਿਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਸ੍ਰੀ ਗੁਰਬੀਰ ਸਿੰਘ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੀ ਗਈ। ਇਸ ਮੌਕੇ ਜਿਲ੍ਹਾ ਤੇ ਸੈਸ਼ਨ ਜੱਜ ਵੱਲੋਂ ਹਾਜ਼ਰ ਜਾਂਚ ਅਧਿਕਾਰੀਆਂ ਨੂੰ ਦੱਸਿਆ ਗਿਆ ਕਿ ਇਸ ਕਾਨੂੰਨ ਨੂੰ ਸਹੀ ਢੰਗ ਨਾਲ ਲਾਗੂ ਕਰਨ ਵਿੱਚ ਜਾਂਚ ਅਧਿਕਾਰੀਆਂ ਦਾ ਇੱਕ ਅਹਿਮ ਰੋਲ ਹੁੰਦਾ ਹੈ ਕਿਉਂਕਿ ਕਿਸੇ ਵੀ ਪੀੜਤ ਲੜਕੀ ਵੱਲੋਂ ਸਭ ਤੋਂ ਪਹਿਲਾਂ ਆਪਣੇ ਨਾਲ ਬੀਤੀ ਮੰਦਭਾਗੀ ਘਟਨਾ ਬਾਰੇ ਆਪਣੇ ਸਬੰਧਤ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ। ਇਸ ਤੋਂ ਬਾਅਦ ਸਬੰਧਤ ਜਾਂਚ ਅਧਿਕਾਰੀ ਵੱਲੋਂ ਮਾਮਲੇ ਦੀ ਤਫਤੀਸ਼ ਕਰਕੇ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ। ਉਨ੍ਹਾਂ ਹਾਜ਼ਰ ਸਮੂਹ ਜਾਂਚ ਅਧਿਕਾਰੀਆਂ ਨੂੰ ਆਪਣੀ ਡਿਊਟੀ ਪੂਰੀ ਲਗਨ, ਮਿਹਨਤ ਅਤੇ ਇਮਾਨਦਾਰੀ ਨਾਲ ਨਿਭਾਉਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਪੀੜਤ ਲੜਕੀ ਦੀ ਸ਼ਿਕਾਇਤ ਦਰਜ ਕਰਕੇ ਪੀੜਤਾ ਦੀ ਸਹੀ ਢੰਗ ਨਾਲ ਕਾਊਂਸਲਿੰਗ ਕਰਨ, ਡਾਕਟਰੀ ਇਲਾਜ ਕਰਵਾ ਕੇ ਉਸ ਨੂੰ ਸਮੇਂ ਸਿਰ ਇਨਸਾਫ ਦਿਵਾਉਣ ਵਿੱਚ ਅਹਿਮ ਰੋਲ ਅਦਾ ਕੀਤਾ ਜਾਵੇ। ਇਸ ਸੈਮੀਨਾਰ ਵਿੱਚ ਡਾ. ਨੀਲਮ ਬਤਰਾ, ਐਸਿਸਟੈਂਟ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਰੀਜਨਲ ਸੈਂਟਰ, ਲੁਧਿਆਣਾ ਵੱਲੋਂ ਹਾਜ਼ਰ ਸਮੂਹ ਜਾਂਚ ਅਧਿਕਾਰੀਆਂ ਨੂੰ "Medical Termination of Pregnancy Act, 1971" ਦੀਆਂ ਵੱਖ-ਵੱਖ ਧਾਰਾਵਾਂ ਬਾਰੇ, ਸੁਪਰੀਮ ਕੋਰਟ ਅਤੇ ਮਾਨਯੋਗ ਹਾਈਕੋਰਟ ਵੱਲੋਂ ਇਸ ਕਾਨੂੰਨ ਦੇ ਸਬੰਧ ਵਿੱਚ ਸਮੇਂ-ਸਮੇਂ ਸਿਰ ਜਾਰੀ ਕੀਤੀਆਂ ਗਈਆਂ ਹਦਾਇਤਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਉਨ੍ਹਾਂ ਵੱਲੋਂ ਸਮੂਹ ਜਾਂਚ ਅਧਿਕਾਰੀਆਂ ਵੱਲੋਂ ਕੀਤੇ ਗਏ ਵੱਖ-ਵੱਖ ਸਵਾਲਾਂ ਦੇ ਜਵਾਬ ਵੀ ਦਿੱਤੇ ਗਏ। ਡਾ. ਨੀਲਮ ਬੱਤਰਾ ਨੇ ਦੱਸਿਆ ਕਿ ਜੇਕਰ ਕੋਈ ਲੜਕੀ ਕਿਸੇ ਦੁਸ਼ਕਰਮ ਕਰਕੇ ਗਰਭਵਤੀ ਹੋ ਜਾਂਦੀ ਹੈ ਤਾਂ "Medical Termination of Pregnancy Act, 1971" ਧਾਰਾ ਮੁਤਾਬਕ ਲੜਕੀ ਦੀ ਇੱਛਾ 'ਤੇ ਉਸ ਦਾ ਗਰਭਪਾਤ ਕਾਨੂੰਨੀ ਤਰੀਕੇ ਰਾਹੀਂ ਹੋ ਸਕਦਾ ਹੈ। ਇਸ ਸਬੰਧੀ ਜਾਂਚ ਅਧਿਕਾਰੀਆਂ ਵੱਲੋਂ ਪੀੜਤ ਲੜਕੀ ਨੂੰ ਡਾਕਟਰ ਕੋਲ ਲਿਜਾਕੇ ਉਸ ਦਾ ਸਹਿਮਤੀ ਵਾਲਾ ਫਾਰਮ ਭਰਵਾਉਣਾ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਵੱਧ ਤੋਂ ਵੱਧ ਵੀਹ ਹਫਤਿਆਂ ਤੱਕ ਦੇ ਸਮੇਂ ਤੱਕ ਗਰਭਪਾਤ ਕੀਤਾ ਜਾ ਸਕਦਾ ਹੈ ਅਤੇ ਇਸ ਲਈ ਅਦਾਲਤ ਦੀ ਮੰਜੂਰੀ ਦੀ ਕੋਈ ਜਰੂਰਤ ਨਹੀਂ ਹੈ। ਉਨ੍ਹਾਂ ਵੱਲੋਂ ਸਮੂਹ ਹਾਜ਼ਰ ਜਾਂਚ ਅਧਿਕਾਰੀਆਂ ਨੂੰ ਦੱਸਿਆ ਕਿ ਜਦੋਂ ਵੀ ਕੋਈ ਪੀੜਤ ਲੜਕੀ ਉਨ੍ਹਾਂ ਕੋਲ ਆਪਣੀ ਸ਼ਿਕਾਇਤ ਦਰਜ ਕਰਵਾਉਣ ਲਈ ਆਉੱਦੀ ਹੈ ਤਾਂ ਇਸ ਕਾਨੂੰਨ ਦੇ ਮੁਤਾਬਕ ਉਸ ਦੀ ਬਣਦੀ ਪੂਰੀ ਮਦਦ ਕੀਤੀ ਜਾਣੀ ਚਾਹੀਦੀ ਹੈ ਅਤੇ ਲੜਕੀ ਨੂੰ ਸਬੰਧਤ ਮੈਡੀਕਲ ਅਫਸਰ ਕੋਲ ਪੇਸ਼ ਕੀਤਾ ਜਾਣਾ ਚਾਹੀਦਾ ਹੈ। ਇਸ ਸੈਮੀਨਾਰ ਵਿੱਚ ਸ੍ਰੀ ਵਿਕਰਾਂਤ ਕੁਮਾਰ, ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਇੰਚਾਰਜ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਜੀ ਵੱਲੋਂ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਗਈ। ਇਸ ਤੋਂ ਇਲਾਵਾ ਇਸ ਸੈਮੀਨਾਰ ਵਿੱਚ ਰਜਨੀਸ਼ ਲਖਨਪਾਲ, ਐਡਵੋਕੇਟ, ਜਿਲ੍ਹਾ ਕਚਿਹਰੀਆਂ ਲੁਧਿਆਣਾਂ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ ਅਤੇ ਦੱਸਿਆ ਗਿਆ ਕਿ ਕਿਸੇ ਵੀ ਦੁਸ਼ਕਰਮ ਦੀ ਸ਼ਿਕਾਰ ਔਰਤ ਮੁਫਤ ਕਾਨੂੰਨੀ ਸਹਾਇਤਾ ਲੈਣ ਦੀ ਹੱਕਦਾਰ ਹੈ। ਇਸ ਮੌਕੇ ਤੇ ਸ੍ਰੀ ਮਨਪਰਿੰਦਰ ਸਿੰਘ, ਐਡਵੋਕੇਟ, ਜਿਲ੍ਹਾ ਕਚਿਹਰੀਆਂ, ਲੁਧਿਆਣਾ ਵੀ ਹਾਜ਼ਰ ਸਨ।

ਧੂੰਏ ਕਾਰਨ ਪਿੰਡ ਲੋਹਾਰਾ ਵਿੱਚ ਹੋਇਆ ਭਾਰੀ ਐਕਸੀਡੈਂਟ

ਮੋਗਾ ( ਰਾਣਾ ਸ਼ੇਖ ਦੌਲਤ , ਜੱਜ ਮਸੀਤਾਂ ) ਅੱਜ ਧੂੰਏ ਕਾਰਨ ਪਿੰਡ ਲੋਹਾਰਾ ਵਿੱਚ ਇੱਕ ਭਾਰੀ ਐਕਸੀਡੈਂਟ ਹੋਇਆ ਜਿਸ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਗੰਭੀਰ ਸੱਟਾ ਲੱਗੀਆਂ ਲਖਵਿੰਦਰ ਸਿੰਘ ਪਿੰਡ ਦੌਲਤਪੁਰਾ ਜੋ ਕਿ ਬਲੈਰੋ ਗੱਡੀ ਚਲਾ ਰਿਹਾ ਸੀ ਜੋਂ ਮੋਗੇ ਤੋਂ ਲੋਹਾਰਾ ਸਾਇਡ ਜਾ ਰਿਹਾ ਸੀ ਦੂਜੇ ਪਾਸਿਉਂ ਐਸ਼ਰ ਗੱਡੀ ਤੇਜ਼ੀ ਨਾਲ਼ ਆ ਰਹੀ ਸੀ ਜਿਸ ਨੂੰ ਵਿੱਕੀ ਮੋਗਾ ਚਲਾ ਰਿਹਾ ਸੀਲੇਕਨ ਅਚਾਨਕ ਕਿਸੇ ਕਿਸਾਨ ਨੇ ਪਰਾਲ਼ੀ ਨੂੰ ਅੱਗ ਲਾਗਈ ਹੋਈ ਸੀ ਜਿਸ ਕਾਰਨ ਦੋਵੇਂ ਗੱਡੀਆਂ ਵਾਲਿਆਂ ਨੂੰ ਧੂੰਏ ਕਾਰਨ ਪਤਾ ਨਹੀ ਲੱਗਿਆ ਅਤੇ ਐਕਸੀਡੈਂਟ ਹੋ ਗਿਆ ਦੋਨਾਂ ਨੂੰ ਜੇਰੇ ਇਲਾਜ਼ ਲਈ ਮੋਗਾ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ 

ਜਗਰਾਉ 'ਚ ਨੌਜਵਾਨ ਵਲੋ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖੁਦਕਸ਼ੀ ਕੀਤੀ

ਜਗਰਾਉਂ/ਲੁਧਿਆਣਾ, ਨਵੰਬਰ 2019-(ਜਸਮੇਲ ਗਾਲਿਬ/ਮਨਜਿੰਦਰ ਗਿੱਲ)-

ਬਸੰਤ ਨਗਰ ਖੰਨਾ ਵਾਸੀ ਰਾਜੀਵ ਗਾਂਧੀ ਨੇ ਮੰਗਲਵਾਰ ਨੂੰ ਜਗਰਾਉਂ 'ਚ ਸਲਫਾਸ ਦੀਆਂ ਗੋਲੀਆਂ ਨਿਗਲ ਕੇ ਖੁਦਕੁਸ਼ੀ ਕਰ ਲਈ।ਪੁਲਿਸ ਮੌਕੇ 'ਤੇ ਪੁੱਜੇ ਕੇ ਕਾਰਵਾਈ ਕਰਦੇ ਹੋਏ ਲਾਂਸ਼ ਨੂੰ ਕਬਜ਼ੇ 'ਚ ਲੈ ਕੇ ਜਗਰਾਉਂ ਸਿਵਲ ਹਸਪਤਾਲ 'ਚ ਪਹੁੰਚਾ ਦਿੱਤਾ।ਜਾਣਕਾਰੀ ਅਨੁਸਾਰ ਰਾਜੀਵ ਗਾਂਧੀ ਵਿਆਹ ਜੋਤੀ ਉਰਫ ਪ੍ਰਰੀਤੀ ਦੇ ਨਾਲ ਹੋਇਆ ਸੀ।ਵਿਆਹ ਦੇ ਬਾਅਦ ਲੜਾਈ ਹੋਣ 'ਤੇ ਪਤਨੀ ਰੁੱਸ ਕੇ ਆਪਣੇ ਪੇਕੇ ਜਗਰਾਉਂ ਚਲੀ ਗਈ ।ਰਾਜੀਵ ਵੀ ਉਸ ਨੂੰ ਮਨਾਉਣ ਲਈ ਵੀ ਜਗਰਾਉਂ ਪਹੁੰਚ ਗਿਆ।ਪਰ ਜਦੋਂ ਉਹ ਵਾਪਸ ਆਉਣ ਲਈ ਨਾ ਮੰਨੀ ਤਾਂ ਉਨ੍ਹਾਂ ਨੇ ਜਗਰਾਉਂ 'ਚ ਹੀ ਇਕ ਮਕਾਨ ਕਿਰਾਏ 'ਤੇ ਲੈ ਲਿਆ ਤੇ ਉਥੇ ਹੀ ਰਹਿਣ ਲੱਗ ਪਏ।ਪਰ ਸੋਮਵਾਰ ਨੂੰ ਰਾਜੀਵ ਨੇ ਜਹਿਰ ਨਿਗਲ ਲਿਆ,ਜਿਸਨੂੰ ਪਹਿਲਾਂ ਜਗਰਾਉਂ ਫਿਰ ਲੁਧਿਆਣਾ ਤੇ ਬਾਅਦ 'ਚ ਖੰਨਾ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਇਲਾਜ ਦੌਰਾਨ ਰਾਜੀਵ ਨੇ ਮੰਗਲਵਾਰ ਨੂੰ ਦਮ ਤੋੜ ਦਿੱਤਾ ਹੈ।ਰਾਜੀਵ ਦੇ ਪਿਤਾ ਮੋਹਨ ਲਾਲ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਸਦੇ ਲੜਕੇ ਨੂੰ ਉਨ੍ਹਾਂ ਦੀ ਨੂੰਹ ਤੇ ਉਸਦੇ ਪਰਿਵਾਰ ਨੇ ਜ਼ਹਿਰ ਦੇ ਕੇ ਮਾਰਿਆ ਹੈ।ਦੂਜੇ ਪਾਸੇ ਮ੍ਰਿਤਕ ਰਾਜੀਵ ਦੀ ਪਤਨੀ ਜੋਤੀ ਨੇ ਦੱਸਿਆ ਕਿ ਉਸਦਾ ਪਤੀ ਘਰ ਤੋਂ ਸਾਮਾਨ ਲੈਣ ਦਾ ਆਖ ਕੇ ਗਿਆ ਸੀ ਪਰ ਜਦੋਂ ਵਾਪਸ ਆਇਆ ਤਾਂ ਉਸਦੀ ਤਬੀਅਤ ਖਰਾਬ ਸੀ।ਬਾਰ-ਬਾਰ ਪੁੱਛਣ 'ਤੇ ਪਤੀ ਨੇ ਦੱਸਿਆ ਕਿ ਉਸਨੇ ਸਲਫਾਸ ਨਿਗਲ ਲਿਆ ਹੈ।ਉਹ ਤਰੁੰਤ ਪਤੀ ਨੂੰ ਜਗਰਾਉਂ ਸਿਵਲ ਹਸਪਤਾਲ ਲੈ ਕੇ ਗਏ।ਉਸ ਨੇ ਕਿਹਾ ਕਿ ਉਸ 'ਤੇ ਲਗਾਏ ਜਾ ਰਹੇ ਦੋਸ਼ ਝੂਠੇ ਤੇ ਬੇਬੁਨਿਆਦ ਹਨ।ਜਾਂਚ ਅਧਿਕਾਰੀ ਏ.ਐੱਸ.ਆਈ ਗੁਰਮੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ।ਬਿਆਨਾਂ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ।

ਜ਼ਿਂਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ ਲੁਧਿਆਣਾ ਦੇ ਪੈਨਲ ਵਕੀਲਾਂ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ

ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-

ਗੁਰਬੀਰ ਸਿੰਘ, ਜ਼ਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜ਼ਿਲ੍ਹਾਂ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਕਚਹਿਰੀਆਂ ਕੰਪਲੈਕਸ ਦੇ ਕਾਨਫਰੰਸ ਹਾਲ ਵਿੱਚ ਜ਼ਿਂਲ੍ਹਾ ਕਾਨੂੰਨੀ ਸੇਵਾਂਵਾਂ ਅਥਾਰਟੀ, ਲੁਧਿਆਣਾ ਦੇ ਪੈਨਲ ਵਕੀਲਾਂ ਲਈ ਵਿਸ਼ੇਸ਼ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਾਰ ਦੌਰਾਨ ਵਕੀਲਾਂ ਨੂੰ "Medical Termination of Pregnancy Act, 1971" ਦੀਆਂ ਵੱਖ-ਵੱਖ ਧਾਰਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ। ਇਸ ਸੈਮੀਨਾਰ ਵਿੱਚ ਡਾ. ਨੀਲਮ ਬੱਤਰਾ, ਅਸਿਸਟੈਂਟ ਪ੍ਰੋਫੈਸਰ, ਪੰਜਾਬ ਯੂਨੀਵਰਸਿਟੀ, ਰੀਜ਼ਨਲ ਸੈਂਟਰ, ਲੁਧਿਆਣਾ ਵੱਲੋਂ ਵਕੀਲਾਂ ਨੂੰ "Medical Termination of Pregnancy Act, 1971" ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ ਗਿਆ। ਇਸ ਸੈਮੀਨਾਰ ਵਿੱਚ ਮਨਪਿੰਦਰ ਸਿੰਘ, ਐਡਵੋਕੇਟ ਅਤੇ ਰਜ਼ਨੀਸ਼ ਲਖਨਪਾਲ, ਐਡਵੋਕੇਟ ਵੱਲੋਂ ਆਪਣੇ ਵਿਚਾਰ ਸਾਂਝੇ ਕੀਤੇ ਗਏ। ਇਸ ਸੈਮੀਨਾਰ ਦੀ ਪ੍ਰਧਾਨਗੀ ਵਿਕਰਾਂਤ ਕੁਮਾਰ, ਸਿਵਲ ਜੱਜ ਸੀਨੀਅਰ ਡਵੀਜ਼ਨ-ਕਮ-ਇੰਚਾਰਜ ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੀਤੀ ਗਈ।

ਡੀ.ਬੀ.ਈ.ਈ. ਨੇ 10+2 ਤੋਂ ਬਾਅਦ ਕੈਰੀਅਰ ਦੇ ਮੌਕੇ 'ਤੇ ਸੈਮੀਨਾਰ ਦਾ ਆਯੋਜਨ ਕੀਤਾ

ਲੁਧਿਆਣਾ, ਨਵੰਬਰ 2019- (ਮਨਜਿੰਦਰ ਗਿੱਲ )-

ਪੰਜਾਬ ਸਰਕਾਰ ਦੇ ਘਰ-ਘਰ ਰੋਜ਼ਗਾਰ ਮਿਸ਼ਨ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਡਿਵੀਜ਼ਨ ਨੰਬਰ 3 ਵਿਖੇ ਜ਼ਿਲ੍ਹਾ ਰੋਜ਼ਗਾਰ ਅਤੇ ਉੱਦਮ ਬਿਓਰੋ (ਡੀ.ਬੀ.ਈ.ਈ.) ਵੱਲੋਂ 10+2 ਦੇ ਬਾਅਦ ਕਰੀਅਰ ਦੇ ਮੌਕੇਂ ਵਿਸ਼ੇ 'ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ 68 ਵਿਦਿਆਰਥੀਆਂ ਨੇ ਹਿੱਸਾ ਲਿਆ। ਡੀਬੀਈਈ ਦੀ ਸੀਈਓ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ 10+2 ਕਲਾਸ ਤੋਂ ਬਾਅਦ ਕੈਰੀਅਰ ਦੇ ਮੌਕਿਆਂ ਬਾਰੇ ਜਾਗਰੂਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਡੀ.ਬੀ.ਈ.ਈ. ਦੇ ਡਿਪਟੀ ਸੀਈਓ ਨਵਦੀਪ ਸਿੰਘ ਅਤੇ ਕਰੀਅਰ ਕੌਂਸਲਰ ਡਾ. ਨਿਧੀ ਸਿੰਘੀ ਨੇ ਘਰ-ਘਰ ਰੋਜ਼ਗਾਰ ਮਿਸ਼ਨ ਦੇ ਵੱਖ ਵੱਖ ਪਹਿਲੂਆਂ, ਡੀ.ਬੀ.ਈ.ਈ. ਦੁਆਰਾ ਦਿੱਤੀਆਂ ਜਾ ਰਹੀਆਂ ਸਹੂਲਤਾਂ, ਡੀ.ਬੀ.ਈ.ਈ. ਦੁਆਰਾ ਦਿੱਤੀਆਂ ਜਾ ਰਹੀਆਂ ਨੌਕਰੀਆਂ ਦੇ ਅਵਸਰ, ਪੰਜਾਬ ਹੁਨਰ ਵਿਕਾਸ ਮਿਸ਼ਨ ਦੇ ਹੁਨਰ ਸਿਖਲਾਈ ਕੋਰਸਾਂ ਅਤੇ ਵਿਦੇਸ਼ ਜਾਣ ਦੇ ਮੌਕੇ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ। ਸੈਮੀਨਾਰ ਦੌਰਾਨ ਡਿਪਟੀ ਸੀਈਓ ਨਵਦੀਪ ਸਿੰਘ ਨੇ ਨੌਜਵਾਨ ਉਮੀਦਵਾਰਾਂ ਨੂੰ ਅਪੀਲ ਕੀਤੀ ਕਿ ਡੀ.ਬੀ.ਈ.ਈ. ਹਰ ਸ਼ੁੱਕਰਵਾਰ ਨੂੰ ਡੀ.ਬੀ.ਈ.ਈ. ਦਫਤਰ ਪ੍ਰਤਾਪ ਚੌਂਕ ਵਿਖੇ ਸਵੇਰੇ 10:30 ਵਜੇ ਤੋਂ ਦੁਪਹਿਰ 1 ਵਜੇ ਤੱਕ ਪਲੇਸਮੈਂਟ ਕੈਂਪ ਦਾ ਆਯੋਜਨ ਕਰਦਾ ਹੈ, ਜਿਸ ਲਈ ਵਿਦਿਅਕ ਯੋਗਤਾ 10ਵੀਂ, 12ਵੀ., ਗ੍ਰੈਜੂਏਸ਼ਨ, ਆਈ.ਟੀ.ਆਈ. ਅਤੇ ਵੱਖ-ਵੱਖ ਡਿਪਲੋਮਾ ਹੈ।

ਪਿੰਡ ਸੋਢੀਵਾਲ ਨੂੰ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਇੱਕ ਕਰੋੜ ਰੁਪਏ ਦੀ ਗ੍ਰਾਂਟ ਵਿਕਾਸ ਕੰਮਾਂ ਲਈ ਭੇਜੀ

ਜਗਰਾਉਂ,ਲੁਧਿਆਣਾ, ਨਵੰਬਰ 2019-(ਜਸਮੇਲ ਗਾਲਿਬ/ਮਨਜਿੰਦਰ ਗਿੱਲ)-

ਬੇਟ ਇਲਾਕੇ ਦੇ ਨਿੱਕੇ ਜਿਹੇ ਪਿੰਡ ਸੋਢੀਵਾਲ ਨੂੰ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਕਰੋੜ ਰੁਪਾਏ ਦੀ ਵੱਡੀ ਗ੍ਰਾਂਟ ਵਿਕਾਸ ਲਈ ਭੇਜੀ ਗਈ।ਇਹ ਵਿਸ਼ੇਸ਼ ਪੈਕੇਜ਼ ਸਰਕਾਰ ਵੱਲੋਂ ਐਲਾਨੇ ਕਿ ਜਿਸ ਪਵਿੱਤਰ ਧਰਤੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ,ਉਸ ਇਲਾਕੇ ਦੇ ਵਿਕਾਸ ਲਈ ਸਰਕਾਰ ਇਕ ਕਰੋੜ ਰੁਪਾਏ ਦੀ ਗ੍ਰਾਂਟ ਦੇਵੇਗੀ।ਸੋਮਵਾਰ ਨੂੰ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਪ੍ਰਸਾਸਨਿਕ ਅਧਿਕਾਰੀਆਂ ਨਾਲ ਪਿੰਡ ਸੋਢੀਵਾਲ ਪਹੁੰਚ ਕੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਰਾਪਤ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪਿੰਡ ਵਿਚ ਵਿਕਾਸ ਕਾਰਜ ਸ਼ੁਰੂ ਕਰਵਾਉਂਦੀਆਂ ਨੀਂਹ ਪੱਥਰ ਰੱਖਿਆ।ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਦਾਖਾ ਨੇ ਕਿਹਾ ਕਿ ਪਿੰਡ ਸੋਢੀਵਾਲ,ਜਿੱਥੇ ਪਹਿਲੀ ਪਾਤਸ਼ਾਹੀ ਅਤੇ ਛੇਵੀਂ ਪਾਤਸਾਹੀ ਨੇ ਪਵਿੱਤਰ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਏ ,ਉਥੇ ਪੂਰਾ ਇਲਾਕਾ ਹੀ ਭਾਗਾਂ ਵਾਲਾ ਹੈ।ਇਸੇ ਧਾਰਮਿਕ ਵਿਸ਼ੇਸ਼ਤਾ ਨੂੰ ਨਤਮਸਤਕ ਹੁੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਕਰੋੜ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ।ਉਨ੍ਹਾਂ ਇਸ ਮੌਕੇ ਨਗਰ ਦੀ ਪੰਚਾਇਤ ਨੂੰ ਸਰਕਾਰੀ ਗ੍ਰਾਂਟ ਦਾ ਇਕ-ਇਕ ਪੈਸਾ ਸਹੀ ਪਰਚਣ ਲਈ ਪ੍ਰਰੇਰਦਿਆਂ ਵਿਕਾਸ ਕਾਰਜ਼ਾਂ 'ਤੇ ਪੈਣੀ ਨਜ਼ਰ ਰੱਖਣ ਲਈ ਕਿਹਾ।ਇਸ ਮੌਕੇ ਬਾਬਾ ਬਲਜੀਤ ਸਿੰਘ ਸੋਢੀਵਾਲ,ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ,ਬੀ.ਡੀ.ਪੀ.ੳ ਅਮਰਿੰਦਰਪਾਲ ਚੌਹਾਨ,ਐੱਸਡੀੳ ਰਛਪਾਲ ਸਿੰਘ,ਬਾਲਕ ਸੰਮਤੀ ਚੇਅਰਮੈਨ ਬਲਜਿੰਦਰ ਕੌਰ,ਉਪ ਚੇਅਰਮੈਨ ਗੁਰਦੀਪ ਕੌਰ,ਯੂਥ ਆਗੂ ਮਨੀ ਗਰਗ,ਕਾਂਗਰਸੀ ਆਗੂ ਬਚਿੱਤਰ ਸਿੰਘ ਚਿਤਾ ,ਦਰਸ਼ਨ ਸਿੰਘ,ਤਜਿੰਦਰ ਸਿੰਘ ਨੰਨੀ ਆਦਿ ਹਾਜ਼ਰ ਸਨ।

ਹਲਕਾ ਇੰਚਾਰਜ ਰਾਜਵਿੰਦਰ ਕੌਰ ਭਾਗੀਕੇ ਨੈ ਪਿੰਡ ਚੂਹੜਚੱਕ ਵਿਖੇ ਕਮਿਊਨਿਟੀ ਸ਼ੈਂਟਰ ਦਾ ਨੀਹ ਪੱਥਰ ਰੱਖਿਆ

ਜਗਰਾਉਂ/ਲੁਧਿਆਣਾ, ਨਵੰਬਰ 2019-(ਜਸਮੇਲ ਗਾਲਿਬ/ਮਨਜਿੰਦਰ ਗਿੱਲ)-

ਅੱਜ ਪਿੰਡ ਚੂਹੜਚੱਕ ਵਿਖੇ ਕੈਪਟਨ ਅਮਰਿੰਦਰ ਸਿੰਘ ਮੱੁਖ ਮੰਤਰੀ ਪੰਜਾਬ ਦੀ ਯੋਗ ਰਹਿਨੁਮਈ ਹੇਠ ਸਮਾਰਟ ਵਿਸ਼ੇਸ਼ ਕੰਪੇਨ ਤਹਿਤ ਅੱਜ 13.40 ਲੱਖ ਰੁਪਏ ਨਾਲ ਉਸਾਰੇ ਜਾਣ ਵਾਲੇ ਕਮਿਊਨਿਟੀ ਸੈਂਟਰ ਦਾ ਨੀਹ ਪੱਥਰ ਮਾਨਯੇਗ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ(ਸਾਬਕਾ ਵਿਧਾਇਕ) ਨੇ ਆਪਣੇ ਕਰ ਕਮਲਾਂ ਨਾ ਰੱਖਿਆ।ਇਸ ਸਮੇ ਸਾਬਕਾ ਵਿਧਾਇਕ ਭਾਗੀਕੇ ਨੇ ਕਿਹਾ ਕਿ ਆਂਉਣ ਵਾਲੇ ਸਮੇ ਵਿੱਚ ਸਰਕਾਰ ਵਲੋ ਵਿਕਾਸ ਕੰਮਾਂ ਦੀ ਹਨੇਰੀ ਲਿਆ ਦੇਣੀ ਹੈ ਵੱਡੀ ਪੱਧਰ ਤੇ ਸਰਕਾਰ ਵਲੋ ਸਰਵਪੱਖੀ ਵਿਕਾਸ ਕੀਤੇ ਜਾਣਗੇ।ਇਸ ਸਮੇ ਸਰਪੰਚ ਚਰਨਜੀਤ ਕੌਰ,ਹਰਦਿਆਲ ਸਿੰਘ,ਦਰਸ਼ਨ ਸਿੰਘ,ਅਮਰਜੀਤ ਸਿੰਘ,ਚਰਨ ਸਿੰਘ,ਅਮਨਦੀਪ ਸਿੰਘ,ਕਰਮਪ੍ਰੀਤ ਕੌਰ,ਸ਼ਿੰਦਰਪਾਲ ਕੌਰ,ਪਰਮਜੀਤ ਕੌਰ,ਹਰੀ ਸ਼ਿੰਘ ਪੰਚਾਇਤ ਸੈਕਟਰੀ,ਲ਼ਖਵੀਰ ਸਿੰਘ ਦੌਧਰ,ਹਰਨੇਕ ਰਾਮੂਵਾਲੀਆ ਬਲਾਕ ਸੰਮਤੀ ਚੇਅਰਮੈਨ,ਅਜਮੇਰ ਸਿੰਘ ਭਾਗੀਕੇ,ਜਸੀਵੰਦਰ ਸਿੰਘ ਕੱੁਸਾ,ਗੁੲਇਕਾਬਲ ਸਿੰਘ ਪੀਏ ਅਤੇ ਵੱਡੀ ਗਿੱਣਤੀ ਵਿੱਚ ਸਮੂਹ ਨਗਰ ਨਿਵਾਸੀ ਹਾਜ਼ਰ ਹਨ।