You are here

ਪਿੰਡ ਸੋਢੀਵਾਲ ਨੂੰ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋ ਇੱਕ ਕਰੋੜ ਰੁਪਏ ਦੀ ਗ੍ਰਾਂਟ ਵਿਕਾਸ ਕੰਮਾਂ ਲਈ ਭੇਜੀ

ਜਗਰਾਉਂ,ਲੁਧਿਆਣਾ, ਨਵੰਬਰ 2019-(ਜਸਮੇਲ ਗਾਲਿਬ/ਮਨਜਿੰਦਰ ਗਿੱਲ)-

ਬੇਟ ਇਲਾਕੇ ਦੇ ਨਿੱਕੇ ਜਿਹੇ ਪਿੰਡ ਸੋਢੀਵਾਲ ਨੂੰ ਪੰਜਾਬ ਦੇ ਮੱੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਕਰੋੜ ਰੁਪਾਏ ਦੀ ਵੱਡੀ ਗ੍ਰਾਂਟ ਵਿਕਾਸ ਲਈ ਭੇਜੀ ਗਈ।ਇਹ ਵਿਸ਼ੇਸ਼ ਪੈਕੇਜ਼ ਸਰਕਾਰ ਵੱਲੋਂ ਐਲਾਨੇ ਕਿ ਜਿਸ ਪਵਿੱਤਰ ਧਰਤੀ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਚਰਨ ਪਾਏ,ਉਸ ਇਲਾਕੇ ਦੇ ਵਿਕਾਸ ਲਈ ਸਰਕਾਰ ਇਕ ਕਰੋੜ ਰੁਪਾਏ ਦੀ ਗ੍ਰਾਂਟ ਦੇਵੇਗੀ।ਸੋਮਵਾਰ ਨੂੰ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਪ੍ਰਸਾਸਨਿਕ ਅਧਿਕਾਰੀਆਂ ਨਾਲ ਪਿੰਡ ਸੋਢੀਵਾਲ ਪਹੁੰਚ ਕੇ ਗੁਰੂ ਸਾਹਿਬ ਦੀ ਚਰਨ ਛੋਹ ਪ੍ਰਰਾਪਤ ਗੁਰਦੁਆਰਾ ਬਾਉਲੀ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪਿੰਡ ਵਿਚ ਵਿਕਾਸ ਕਾਰਜ ਸ਼ੁਰੂ ਕਰਵਾਉਂਦੀਆਂ ਨੀਂਹ ਪੱਥਰ ਰੱਖਿਆ।ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਮੁੱਖ ਸੇਵਾਦਾਰ ਬਾਬਾ ਬਲਜੀਤ ਸਿੰਘ ਵੱਲੋਂ ਅਰਦਾਸ ਕੀਤੀ ਗਈ।ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਸਾਬਕਾ ਮੰਤਰੀ ਦਾਖਾ ਨੇ ਕਿਹਾ ਕਿ ਪਿੰਡ ਸੋਢੀਵਾਲ,ਜਿੱਥੇ ਪਹਿਲੀ ਪਾਤਸ਼ਾਹੀ ਅਤੇ ਛੇਵੀਂ ਪਾਤਸਾਹੀ ਨੇ ਪਵਿੱਤਰ ਚਰਨ ਪਾ ਕੇ ਇਸ ਧਰਤੀ ਨੂੰ ਭਾਗ ਲਏ ,ਉਥੇ ਪੂਰਾ ਇਲਾਕਾ ਹੀ ਭਾਗਾਂ ਵਾਲਾ ਹੈ।ਇਸੇ ਧਾਰਮਿਕ ਵਿਸ਼ੇਸ਼ਤਾ ਨੂੰ ਨਤਮਸਤਕ ਹੁੰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਕ ਕਰੋੜ ਰੁਪਏ ਦੀ ਗ੍ਰਾਂਟ ਭੇਜੀ ਗਈ ਹੈ।ਉਨ੍ਹਾਂ ਇਸ ਮੌਕੇ ਨਗਰ ਦੀ ਪੰਚਾਇਤ ਨੂੰ ਸਰਕਾਰੀ ਗ੍ਰਾਂਟ ਦਾ ਇਕ-ਇਕ ਪੈਸਾ ਸਹੀ ਪਰਚਣ ਲਈ ਪ੍ਰਰੇਰਦਿਆਂ ਵਿਕਾਸ ਕਾਰਜ਼ਾਂ 'ਤੇ ਪੈਣੀ ਨਜ਼ਰ ਰੱਖਣ ਲਈ ਕਿਹਾ।ਇਸ ਮੌਕੇ ਬਾਬਾ ਬਲਜੀਤ ਸਿੰਘ ਸੋਢੀਵਾਲ,ਪੰਜਾਬ ਪ੍ਰਦੇਸ਼ ਕਾਂਗਰਸ ਦੇ ਸੂਬਾ ਸਕੱਤਰ ਸਤਿੰਦਰਪਾਲ ਸਿੰਘ ਕਾਕਾ ਗਰੇਵਾਲ ,ਬੀ.ਡੀ.ਪੀ.ੳ ਅਮਰਿੰਦਰਪਾਲ ਚੌਹਾਨ,ਐੱਸਡੀੳ ਰਛਪਾਲ ਸਿੰਘ,ਬਾਲਕ ਸੰਮਤੀ ਚੇਅਰਮੈਨ ਬਲਜਿੰਦਰ ਕੌਰ,ਉਪ ਚੇਅਰਮੈਨ ਗੁਰਦੀਪ ਕੌਰ,ਯੂਥ ਆਗੂ ਮਨੀ ਗਰਗ,ਕਾਂਗਰਸੀ ਆਗੂ ਬਚਿੱਤਰ ਸਿੰਘ ਚਿਤਾ ,ਦਰਸ਼ਨ ਸਿੰਘ,ਤਜਿੰਦਰ ਸਿੰਘ ਨੰਨੀ ਆਦਿ ਹਾਜ਼ਰ ਸਨ।