You are here

ਲੁਧਿਆਣਾ

ਪੀਰ ਬਾਬਾ ਮੋਕਮਦੀਨ ਦੀ ਦਰਗਾਹ ਤੇ ਕਰਵਾਈ ਗਈ ਟਾਇਲਾ ਦੀ ਸੇਵਾ

ਜਗਰਾਉਂ (ਜਨ ਸ਼ਕਤੀ ਬਿਓੁਰੋ) ਪੀਰ ਬਾਬਾ ਮੌਕਮਦੀਨ ਨੇੜੇ ਕਮਲ ਚੌਕ ਵਿਖੇ ਬਣੀ ਦਰਗਾਹ ਜਿੱਥੈ ਹਰ ਸਾਲ 13 ਫੱਗਣ ਨੂੰ ਰੌਸਣੀ ਦਾ ਭਾਰੀ ਮੇਲਾ ਲੱਗਦਾ ਹੈ ਇਸ ਦਰਗਾਹ ਦੇ ਗੱਦੀ ਨਸ਼ੀਨ ਨੂਰਦੀਨ ਤੇ ਸਪੁਰਤਦਾਰ ਫਜ਼ਲਦੀਨ ਨੇ ਕਿਹਾ ਕਿ ਲੋਕਾ ਦੇ ਸਹਿਯੋਗ ਨਾਲ ਇਸ ਦਰਗਾਹ ਤੇ ਟਾਇਲਾ ਦੀ ਸੇਵਾ ਕਰਵਾਈ ਗਈ ਹੈ। ਤੇ ਸਾਨੂੰ ਆਸ ਹੈ ਕਿ ਲੋਕ ਅੱਗੇ ਤੋਂ ਵੀ ਆਪਣੇ ਸਹਿਯੌਗ ਵੱਧ ਚੜ ਕੇ ਦੇਣ ਗੇ। ਇਸ ਸਾਲ ਵੀ ਮੇਲਾ 25,26 ਅਤੇ 27 ਫਰਵਰੀ ਮਨਾਇਆ ਜਾ ਰਿਹਾ ਹੈ। ਸੰਗਤਾ ਨੂੰ ਅਪੀਲ ਹੈ ਵੱਧ ਚੜ ਕੇ ਮੇਲੇ ਦੀ ਰੋਣਕ ਨੂੰ ਵਧਾਉ।
 

ਪਿੰਡ ਗਾਲਿਬ ਰਣ ਸਿੰਘ ਦੇ ਪ੍ਰਾਇਮਰੀ ਸਕੂਲ ਦੇ ਬੱਚਿਆਂ ਨੂੰ ਬੂਟੇ ਅਤੇ ਗਰਮ ਟੋਪੀਆਂ ਵੰਡੀਆਂ ਗਈਆਂ-Video

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ/ਗੁਰਦੇਵ ਗਾਲਿਬ)-

ਇਥੋ ਨਜ਼ਦੀਕਪਿੰਡ ਗਾਲਿਬ ਰਣ ਸਿੰਘ ਦੇ ਪ੍ਰਾਇਮਰੀ ਸਕੂਲ ਵਿਖੇ ਸਾਬਕਾ ਸਰਪੰਚ ਹਰਬੰਸ ਸਿੰਘ ਐਨ ਆਰ ਆਈ ਦੇ ਪਰਿਵਾਰ ਵਲੋ ਸਕੂਲ ਦੇ ਸਾਰੇ ਬੱਚਿਆਂ ਨੂੰ ਬੂਟ ਅਤੇ ਗਰਮ ਟੋਪੀਆਂ ਵੰਡੀਆਂ ਗਈਆਂ।ਇਸ ਸਮੇ ਹਰਬੰਸ ਸਿੰਘ ਨੇ ਕਿਹਾ ਕਿ ਸਕੂਲ ਦੇ ਬੱਚਿਆਂ ਦੀ ਭਵਿੱਖ ਵਿੱਚ ਵੀ ਮਦਦ ਕੀਤੀ ਜਾਵੇਗੀ।ਇਸ ਮੌਕੇ ਸਕੂਲ ਇੰਚਾਰਜ ਮੈਡਮ ਰਣਜੀਤ ਕੌਰ ਨੇ ਧੰਨਵਾਦ ਕਰਦਿਆ ਕਿਹਾ ਕਿ ਇਸ ਪਰਿਵਾਰ ਨੇ ਪਹਿਲਾਂ ਵੀ ਸਾਡੇ ਸਕੂਲ ਬਹੁਤ ਯੋਗਦਾਨ ਪਾਇਆ ਹੈ ਤੇ ਹੁਣ ਠੰਡ ਦੇ ਮੌਸਮ ਦੌਰਾਨ ਬੱਚਿਆਂ ਨੂੰ ਬੂਟ ਤੇ ਗਰਮ ਟੋਪੀਆਂ ਦੇ ਇੱਕ ਸ਼ਲਾਘਯੋਗ ਕਦਮ ਕੀਤਾ ਹੈ।ਇਸ ਸਮੇ ਮਾਸਟਰ ਪਰਮਿੰਦਰ ਸਿੰਘ ਨੇ ਕਿਹਾ ਕਿ ਸਰਕਾਰ ਸਾਨੂੰ ਸਾਲ ਵਿੱਚ ਇੱਕ ਵਰਦੀ ਦਿੰਦੀ ਹੈ ਪਰ ਸਮਾਜ ਸੇਵੀ ਜਾਂ ਐਨ ਆਰ ਆਂਈ ਸਾਡੇ ਸਕੂਲਾਂ ਨੂੰ ਸਾਲ ਵਿੱਚ ਬੂਟੇ,ਵਰਦੀਆਂ,ਕੋਟੀਆਂ,ਪੱਗਾਂ ਅਤੇ ਸਾਡੇ ਸਕੂਲ ਦੇ ਕਮਰਿਆਂ ਲਈ ਵੀ ਸਾਨੂੰ ਬਹੁਤ ਵੱਡਾ ਯੋਗਦਾਨ ਪਾਉਦੇ ਹਨ।ਅਸੀ ਆਪਣੇ ਸਮੂਹ ਸਟਾਫ ਵਲੋ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਤੇ ਆਸ ਰੱਖਦਿਆਂ ਕਿ ਅੱਗੇ ਤੋ ਵੀ ਸਾਨੂੰ ਦਾਨੀ ਪਰਿਵਾਰ ਸਾਨੂੰ ਸਹਿਯੋਗ ਦਿੰਦੇ ਰਹਣਗੇ।ਸਕੂਲ ਸਟਾਫ ਵਲੋ ਦਾਨੀ ਪਰਿਵਾਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਮੇ ਇੰਚਾਰਜ ਪ੍ਰਿਤਪਾਲ ਸਿੰਘ,ਮਾਸਟਰ ਮਨਜਿੰਦਰ ਸਿੰਘ,ਮਾਸਟਰ ਬਲਵੀਰ ਰਾਏ, ਸਾਬਕਾ ਸਰਪੰਚ ਹਰਸਿਮਰਨ ਸਿੰਘ ਬਾਲੀ,ਨੰਬਰਦਾਰ ਬੀਰਇੰਦਰ ਸਿੰਘ,ਮੈਡਮ ਜਗਦੀਪ ਕੌਰ,ਤੇਜਿੰਦਰ ਸਿੰਘ ਤੇਜੀ,ਡਾ,ਸਤਿਨਾਮ ਸਿੰਘ,ਕਰਮਜੀਤ ਸਿੰਘ,ਮਾਸਟਰ ਹਰਤੇਜ ਸਿੰਘ,ਸੁਖਦੇਵ ਸਿੰਘ ਖੂਹਵਾਲੇ,ਜਸਵਿੰਦਰ ਸਿੰਘ ਛਿੰਦਾ,ਆਦਿ ਹਾਜ਼ਰ ਸਨ।

ਬੰਤ ਸਿੰਘ ਫਤਿਹਗ੍ਹੜ ਸਿਵੀਆ ਨੂੰ ਵੱਖ-ਵੱਖ ਆਗੂਆਂ ਵਲੋ ਸ਼ਰਧਾਂਜਲੀਆਂ ਬੇਟ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)

ਇਥੋ ਥੋੜੀ ਪਿੰਡ ਫਹਿਤਗ੍ਹੜ ਸਿਵੀਆ ਵਿਖੇ ਸਾਬਕਾ ਸਰਪੰਚ ਤੇ ਨੰਬਰਦਾਰ ਹਰਦੇਵ ਸਿੰਘ ਸਿਵੀਆ ਦੇ ਭਰਾ ਬੰਤ ਸਿੰਘ ਜੋ ਬੀਤੇ ਦਿਨੀ ਸਦੀਵੀ ਵਿਛੋੜਾ ਦਿੰਦਿਆਂ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ ਨਮਿਤ ਰੱਖੇ ਸਹਿਜ ਪਾਠ ਦੇ ਭੋਗ ਪਿੰਡ ਫਹਿਤਗ੍ਹੜ ਸਿਵੀਆ ਦੇ ਗੁਰਦੁਆਰਾ ਸਾਹਿਬ ਪਾਏ ਗਏ।ਭੋਗ ਉਪਰੰਤ ਸਵ: ਬੰਤ ਸਿੰਘ ਨਮਿਤ ਹੋਏ ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਪੈਲਨਿੰਗ ਬਰੋਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਨੇ ਸ਼ਰਧਾ ਦੇ ਫੱੁਲ ਭੇਟ ਕੀਤੇ।ਚੇਅਰਮੈਨ ਦਾਖਾ ਨੇ ਕਿਹਾ ਕਿ ਬੰਤ ਸਿੰਘ ਦੀ ਬੇਵਕਤੀ ਮੌਤ ਨਾਲ ਪਰਿਵਾਰ ਅਤੇ ਰਿਸ਼ਤੇਦਾਰੇ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਇਸ ਸਮੇ ਵਿਧਾਇਕ ਦਰਸਨ ਸਿੰਘ ਬਰਾੜ,ਲੁਧਿ:ਜਿਲ੍ਹਾ ਪ੍ਰੀਸਦ ਦੇ ਚੇਅਰਮੈਨ ਯਾਦਵਿੰਦਰ ਸਿੰਘ ਜੰਡਿਆਲੀ,ਕਾਂਗਰਸ ਲੁਧਿ:ਜਰਨਲ ਸੈਕਟਰੀ ਬੀਬੀ ਬਲਜਿੰਦਰ ਕੌਰ ਸਿਵੀਆ,ਸਰਪੰਚ ਜਗਦੀਸ ਚੰਦ ਸ਼ਰਮਾ,ਸਾਬਕਾ ਸਰਪੰਚ ਨਿਰਮਲ ਸਿੰਘ,ਸਾਬਕਾ ਸਰਪੰਚ ਜੋਗਿੰਦਰ ਸਿੰਘ,ਬਾਬਾ ਮਲਕੀਤ ਸਿੰਘ ਗਾਲਿਬ ਕਲਾਂ,ਮੈਬਰ ਨਿਰਮਲ ਸਿੰਘ,ਮੈਬਰ ਹਰਮਿੰਦਰ ਸਿੰਘ,ਮੈਬਰ ਜਗਸੀਰ ਸਿੰਘ,ਮੈਬਰ ਰਣਜੀਤ ਸਿੰਘ,ਮੈਬਰ ਜਸਵਿੰਦਰ ਸਿੰਘ,ਹਰਜੀਤ ਸਿੰਘ,ਡਾਂ ਰਾਜਪਾਲ ਸਿੰਘ,ਮੈਬਰ ਬਹਾਦਰ ਸਿੰਘ,ਭਾਗ ਸਿੰਘ ਅਦਿ ਹਾਜ਼ਰ ਸਨ।

ਸੀ.ਡੀ.ਪੀ.ੳ ਪਰਮਬੀਰ ਕੌਰ ਨੇ ਅਹੁਦਾ ਸੰਭਾਲਿਆ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ)

ਜਗਰਾਉ ਦੇ ਸੀ.ਡੀ.ਪੀ.ੳ.ਮੈਡਮ ਪਰਮਵੀਰ ਕੌਰ ਨੇ ਅਹੁਦਾ ਸੰਭਾਲ ਲਿਆ ਹੈ।ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਦੇ ਸੀ.ਡੀ.ਪੀ.ੳ.ਮੈਡਮ ਹਰਮਿੰਦਰ ਕੌਰ ਤਾਇਨਾਤ ਸਨ ਅਤੇ ਕੁਝ ਸਮਾ ਪਹਿਲਾ ਉਨ੍ਹਾਂ ਦੇ ਸੇਵਮੁਕਤੀ ਹੋਣ ਤੋ ਬਾਅਦ ਇਸ ਦਫਤਰ 'ਚ ਅਹੁਦਾ ਖਾਲੀ ਪਿਆ ਸੀ।ਇਸ ਤੋ ਬਾਅਦ ਹੁਣ ਸੀ.ਡੀ.ਪੀ.ੳ.ਮੈਡਮ ਪਰਮਵੀਰ ਕੋਰ ਦੀ ਨਿਯੁਕਤੀ ਹੋਈ ਹੈ।ਇਸ ਸਮੇ ਮੈਡਮ ਪਰਮਬੀਰ ਕੋਰ ਨੇ ਕਿਹਾ ਕਿ ਦਫਤਰ ਨਾਲ ਸਬੰਧਤ ਕੰਮ ਕਾਰ ਲਈ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀ ਆਉਣ ਦਿੱਤੀ ਜਾਵੇਗੀ।

ਰਾਮੂਵਾਲੀਆ ਦੇ ਯਤਨਾਂ ਸਦਕਾ ਉੱਤਰ ਪ੍ਰਦੇਸ਼ ਸਰਕਾਰ ਨੇ ਸਾਰੇ 55 ਸਿੱਖਾਂ 'ਤੇ ਦਰਜ ਕੇਸ ਕੀਤੇ ਰੱਦ

ਲੁਧਿਆਣਾ, ਜਨਵਰੀ 2020-( ਇਕਬਾਲ ਸਿੰਘ ਰਸੂਲਪੁਰ/ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )- ਸਾਬਕਾ ਕੇਂਦਰੀ ਮੰਤਰੀ ਤੇ ਉੱਤਰ ਪ੍ਰਦੇਸ਼ ਦੇ ਐਮ. ਐਲ. ਸੀ. ਬਲਵੰਤ ਸਿੰਘ ਰਾਮੂਵਾਲੀਆ ਦੇ ਯਤਨਾਂ ਸਦਕਾ ਉੱਤਰ ਪ੍ਰਦੇਸ਼ ਸਰਕਾਰ ਵਲੋਂ ਪਿਛਲੇ ਦਿਨੀਂ ਪੀਲੀਭੀਤ 'ਚ ਸਜਾਏ ਨਗਰ ਕੀਰਤਨ ਦੌਰਾਨ 55 ਸਿੱਖਾਂ 'ਤੇ ਦਰਜ ਕੇਸ ਖਾਰਜ ਕਰਕੇ ਸਾਰੇ ਸਿੱਖਾਂ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ | ਕੇਸ ਰੱਦ ਕਰਨ ਦੇ ਆਦੇਸ਼ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆ ਨਾਥ ਅਤੇ ਉਪ ਮੁੱਖ ਮੰਤਰੀ ਦਿਨੇਸ਼ ਚੰਦਰ ਵਲੋਂ ਬਲਵੰਤ ਸਿੰਘ ਰਾਮੂਵਾਲੀਆ ਨਾਲ ਸਾਰਾ ਮਾਮਲਾ ਵਿਚਾਰਨ ਪਿੱਛੋਂ ਦਿੱਤੇ ਗਏ ਹਨ | ਰਾਮੂਵਾਲੀਆ ਵਲੋਂ ਇਹ ਮਾਮਲਾ ਉੱਤਰ ਪ੍ਰਦੇਸ਼ ਸਰਕਾਰ ਕੋਲ ਲਗਾਤਾਰ ਉਠਾਇਆ ਜਾ ਰਿਹਾ ਸੀ ਤੇ ਉਹ 3 ਜਨਵਰੀ ਤੋਂ ਹੀ ਲਖਨਊ 'ਚ ਡੇਰੇ ਲਗਾ ਕੇ ਬੈਠੇ ਹੋਏ ਸਨ ਤੇ ਅੱਜ ਉਨ੍ਹਾਂ ਦੇ ਯਤਨਾਂ ਨੂੰ ਉਸ ਸਮੇਂ ਬੂਰ ਪਿਆ ਜਦੋਂ ਉੱਤਰ ਪ੍ਰਦੇਸ਼ ਸਰਕਾਰ ਵਲੋਂ ਜ਼ਿਲ੍ਹਾ ਮੈਜਿਸਟ੍ਰੇਟ ਵੈਭਵ ਸ੍ਰੀਵਾਸਤਵ ਅਤੇ ਐਸ. ਐਸ. ਪੀ. ਪੀਲੀਭੀਤ ਨੂੰ ਦਰਜ ਕੇਸ ਰੱਦ ਕਰਨ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ | ਇਸ ਸਬੰਧੀ ਵੈਭਵ ਸ੍ਰੀਵਾਸਤਵ ਵਲੋਂ ਬਾਕਾਇਦਾ ਫੋਨ ਕਰਕੇ ਬਲਵੰਤ ਸਿੰਘ ਰਾਮੂਵਾਲੀਆ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ | ਇਸ ਦੌਰਾਨ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਰਾਮੂਵਾਲੀਆ ਨੂੰ ਇਹ ਵੀ ਦੱਸਿਆ ਗਿਆ ਕਿ 28 ਦਸੰਬਰ ਨੂੰ ਜ਼ਿਲ੍ਹੇ 'ਚ ਧਾਰਾ 144 ਲੱਗੀ ਹੋਣ ਕਾਰਨ ਉਨ੍ਹਾਂ ਨੂੰ ਇਹ ਦੁਖਦਾਈ ਕਦਮ ਚੁੱਕਣ ਲਈ ਮਜ਼ਬੂਰ ਹੋਣਾ ਪਿਆ ਸੀ | ਦੱਸਣਯੋਗ ਹੈ ਕਿ ਸਮੁੱਚੇ ਘਟਨਾਕ੍ਰਮ ਦੌਰਾਨ ਬਲਵੰਤ ਸਿੰਘ ਰਾਮੂਵਾਲੀਆ ਸੰਸਦ ਮੈਂਬਰ ਸੁਖੇਦਵ ਸਿੰਘ ਢੀਂਡਸਾ ਦੇ ਨਾਲ ਲਗਾਤਾਰ ਸੰਪਰਕ 'ਚ ਰਹੇ |

ਵਧੀਕ ਡਿਪਟੀ ਕਮਿਸ਼ਨਰ (ਵ) ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਸਬੰਧੀ ਰਿਵੀਊ ਮੀਟਿੰਗ ਦਾ ਆਯੋਜਨ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸੂਬਾ ਵਾਸੀਆਂ ਨੂੰ ਚੰਗੀ ਸਿਹਤ, ਸਾਫ਼ ਵਾਤਾਵਰਣ ਅਤੇ ਤੰਦਰੁਸਤ ਜੀਵਨ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੇ ਗਏ 'ਮਿਸ਼ਨ ਤੰਦਰੁਸਤ ਪੰਜਾਬ' ਅਧੀਨ ਕੰਮ ਕਰ ਰਹੇ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਅੱਜ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਅੰਮ੍ਰਿਤ ਸਿੰਘ ਦੀ ਅਗਵਾਈ ਵਿੱਚ ਉਨ੍ਹਾਂ ਦੇ ਦਫ਼ਤਰ ਵਿਖੇ ਮੀਟਿੰਗ ਹੋਈ। ਇਸ ਮੌਕੇ ਸ੍ਰੀਮਤੀ ਸਿੰਘ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵੱਖ-ਵੱਖ ਵਿਭਾਗਾਂ ਵੱਲੋਂ ਕੀਤੀ ਜਾ ਰਹੀ ਕਾਰਗੁਜ਼ਾਰੀ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ਮਿਸ਼ਨ ਨੂੰ ਸਫ਼ਲ ਕਰਨ ਲਈ ਕੋਈ ਵੀ ਕਸਰ ਬਾਕੀ ਨਾ ਛੱਡੀ ਜਾਵੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਮਿਸ਼ਨ ਦੀ ਸਫ਼ਲਤਾ ਲਈ ਆਪਸੀ ਤਾਲਮੇਲ ਨਾਲ ਕੰਮ ਕੀਤਾ ਜਾਵੇ।

ਪੀ. ਐੱਸ. ਪੀ. ਸੀ. ਐੱਲ. ਦਾ ਸਹਾਇਕ ਲਾਈਨਮੈਨ 4000 ਰੁਪਏ ਰਿਸ਼ਵਤ ਲੈਂਦਾ ਕਾਬੂ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਵਿਜੀਲੈਂਸ ਬਿਊਰੋ ਲੁਧਿਆਣਾ ਦੀ ਟੀਮ ਨੇ ਟਰਾਂਸਫਾਰਮਰ ਬਦਲਾਉਣ ਦੇ ਨਾਮ 'ਤੇ ਰਿਸ਼ਵਤ ਮੰਗਣ ਦੇ ਮਾਮਲੇ ਵਿੱਚ ਪੀ. ਐੱਸ. ਪੀ. ਸੀ. ਐੱਲ. ਲਲਤੋਂ ਕਲਾਂ ਦੇ ਸਹਾਇਕ ਲਾਈਨਮੈਨ ਨੂੰ 4000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਹੈ। ਇਸ ਸੰਬੰੰਧੀ ਵਿਜੀਲੈਂਸ ਬਿਊਰੋ ਦਫ਼ਤਰ ਵੱਲੋਂ ਜਾਰੀ ਪ੍ਰੈੱਸ ਨੋਟ ਵਿੱਚ ਦੱਸਿਆ ਗਿਆ ਹੈ ਕਿ ਮੁਦੱਈ ਸਵਰਨ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਪਿੰਡ ਦੋਲੋਂ ਕਲਾਂ ਦੀ ਆਪਣੇ ਭਰਾ ਮਨਦੀਪ ਸਿੰਘ ਨਾਲ ਸਾਂਝੀ ਵਰਕਸ਼ਾਪ ਪਿੰਡ ਖੇੜੀ ਵਿਖੇ ਹੈ। ਇਸ ਵਰਕਸ਼ਾਪ ਨੂੰ ਲੱਗਦਾ ਟਰਾਂਸਫਾਰਮਰ ਖਰਾਬ ਹੋ ਗਿਆ ਸੀ, ਜਿਸ ਨੂੰ ਬਦਲਾਉਣ ਲਈ ਸਹਾਇਕ ਲਾਈਨਮੈਨ ਮਾਧੋ ਰਾਮ ਨੇ ਰਿਸ਼ਵਤ ਵਜੋਂ 6000 ਰੁਪਏ ਦੀ ਮੰਗ ਕੀਤੀ ਸੀ, ਪਰ ਮਾਧੋਰਾਮ 4000 ਰੁਪਏ ਬਦਲੇ ਕੰਮ ਕਰਨ ਲਈ ਰਾਜੀ ਹੋ ਗਿਆ। ਸਵਰਨ ਸਿੰਘ ਵੱਲੋਂ ਇਹ ਮਾਮਲਾ ਵਿਜੀਲੈਂਸ ਬਿਊਰੋ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਗਿਆ ਤਾਂ ਲਾਈਨਮੈਨ ਮਾਧੋ ਰਾਮ ਨੂੰ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ ਗਿਆ। ਮਾਧੋ ਰਾਮ ਖ਼ਿਲਾਫ਼ ਮੁਕੱਦਮਾ ਨੰਬਰ 1 ਮਿਤੀ 7 ਜਨਵਰੀ 2020 ਅ/ਧ 7 ਪੀ. ਸੀ. ਐਕਟ 1988 ਐਜ ਅਮੈਡਡ ਬਾਏ ਅਮੈਂਡਮੈਂਡ ਐਕਟ 2018 ਥਾਣਾ ਵਿਜੀਲੈਂਸ ਬਿਊਰੋ, ਲੁਧਿਆਣਾ ਵਿਖੇ ਦਰਜ ਕਰ ਲਿਆ ਗਿਆ ਹੈ।

ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਮੀਟਿੰਗ

26 ਜਨਵਰੀ ਨੂੰ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਲਹਿਰਾਉਣਗੇ ਕੌਮੀ ਤਿਰੰਗਾ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

26 ਜਨਵਰੀ ਨੂੰ ਗਣਤੰਤਰ ਦਿਵਸ ਸੰਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਹਰ ਸਾਲ ਦੀ ਤਰ੍ਹਾਂ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਇਆ ਜਾਵੇਗਾ, ਜਿਸ ਵਿੱਚ ਮਕਾਨ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਮੰਤਰੀ ਸੁਖਬਿੰਦਰ ਸਿੰਘ ਸਰਕਾਰੀਆ ਮੁੱਖ ਮਹਿਮਾਨ ਵਜੋਂ ਪੁੱਜਣਗੇ ਅਤੇ ਕੌਮੀ ਤਿਰੰਗੇ ਝੰਡੇ ਨੂੰ ਲਹਿਰਾਉਣ ਦੀ ਰਸਮ ਅਦਾ ਕਰਨਗੇ। ਇਸ ਦਿਹਾੜੇ ਨੂੰ ਵਧੀਆ ਤਰੀਕੇ ਨਾਲ ਮਨਾਉਣ ਲਈ ਤਿਆਰੀਆਂ ਸੰਬੰਧੀ ਮੀਟਿੰਗ ਦਾ ਆਯੋਜਨ ਅੱਜ ਸਥਾਨਕ ਬਚਤ ਭਵਨ ਵਿਖੇ ਕੀਤਾ ਗਿਆ, ਜਿਸ ਦੀ ਪ੍ਰ੍ਰਧਾਨਗੀ ਡਿਪਟੀ ਕਮਿਸ਼ਨਰ ਪ੍ਰਦੀਪ ਕੁਮਾਰ ਅਗਰਵਾਲ ਨੇ ਕੀਤੀ। ਮੀਟਿੰਗ ਦੌਰਾਨ ਲਏ ਗਏ ਫੈਸਲਿਆਂ ਅਨੁਸਾਰ ਹਰ ਵਾਰ ਦੀ ਤਰ੍ਹਾਂ ਇਸ ਸਮਾਗਮ ਨੂੰ ਵੀ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਬਹੁਤ ਹੀ ਉਤਸ਼ਾਹ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਜਾਵੇਗਾ। ਸਮਾਗਮ ਦੌਰਾਨ ਜਿੱਥੇ ਮੁੱਖ ਮਹਿਮਾਨ ਵੱਲੋਂ ਕੌਮੀ ਝੰਡਾ ਲਹਿਰਾਉਣ ਦੇ ਨਾਲ-ਨਾਲ ਜ਼ਿਲ੍ਹਾ ਵਾਸੀਆਂ ਦੇ ਨਾਮ ਸੰਦੇਸ਼ ਜਾਰੀ ਕੀਤਾ ਜਾਵੇਗਾ, ਉਥੇ ਹੀ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਰੰਗਾਰੰਗ ਪ੍ਰੋਗਰਾਮ, ਪੀ. ਟੀ. ਸ਼ੋਅ ਅਤੇ ਲੇਜ਼ੀਅਮ ਵਿੱਚ ਵੱਖ-ਵੱਖ ਸਕੂਲਾਂ ਦੇ 2000 ਤੋਂ ਵਧੇਰੇ ਵਿਦਿਆਰਥੀ ਭਾਗ ਲੈਣਗੇ। ਇਸ ਤੋਂ ਇਲਾਵਾ ਆਜ਼ਾਦੀ ਘੁਲਾਟੀਏ ਪਰਿਵਾਰਾਂ ਦਾ ਸਨਮਾਨ ਕੀਤਾ ਜਾਵੇਗਾ। ਸਮਾਗਮ ਸਵੇਰੇ 9.58 ਮਿੰਟ 'ਤੇ ਮੁੱਖ ਮਹਿਮਾਨ ਵੱਲੋਂ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਾਲ ਸ਼ੁਰੂ ਹੋਵੇਗਾ। ਸਮਾਗਮ ਤੋਂ ਪਹਿਲਾਂ 21, 22 ਅਤੇ 23 ਜਨਵਰੀ, 2019 ਨੂੰ ਸਟੇਡੀਅਮ ਵਿਖੇ ਰਿਹਰਸਲ ਕਰਵਾਈ ਜਾਵੇਗੀ, ਜਦਕਿ 24 ਜਨਵਰੀ ਨੂੰ ਫੁੱਲ ਡਰੈੱਸ ਰਿਹਰਸਲ ਕਰਵਾਈ ਜਾਵੇਗੀ। ਵੱਖ-ਵੱਖ ਵਿਭਾਗਾਂ ਦੀਆਂ ਡਿਊਟੀਆਂ ਲਗਾਉਂਦਿਆਂ ਡਿਪਟੀ ਕਮਿਸ਼ਨਰ ਅਗਰਵਾਲ ਨੇ ਕਿਹਾ ਕਿ ਗਣਤੰਤਰ ਦਿਵਸ ਅਤੇ ਆਜ਼ਾਦੀ ਦਿਵਸ ਸਮਾਗਮ ਦੋ ਰਾਸ਼ਟਰੀ ਸਮਾਗਮ ਹੁੰਦੇ ਹਨ, ਜਿਨ੍ਹਾਂ ਨੂੰ ਹਰੇਕ ਦੇਸ਼ ਵਾਸੀ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ। ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਮਾਗਮ ਨੂੰ ਧਿਆਨ ਵਿੱਚ ਰੱਖਦਿਆਂ ਸ਼ਹਿਰ ਦੀ ਪੂਰੀ ਤਰ੍ਹਾਂ ਸਫਾਈ ਕਰਵਾਈ ਜਾਵੇ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵਧ ਚੜ੍ਹ ਕੇ ਪਰਿਵਾਰਾਂ ਸਮੇਤ ਸ਼ਮੂਲੀਅਤ ਕਰਨ। ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਸ਼੍ਰੀਮਤੀ ਅੰਮ੍ਰਿਤ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਜ) ਇਕਬਾਲ ਸਿੰਘ ਸੰਧੂ ਅਤੇ ਹੋਰ ਸੀਨੀਅਰ ਅਧਿਕਾਰੀ/ਕਰਮਚਾਰੀ ਹਾਜ਼ਰ ਸਨ।

11 ਤੋਂ 17 ਜਨਵਰੀ ਤੱਕ ਮਨਾਇਆ ਜਾਵੇਗਾ ਟ੍ਰੈਫਿਕ ਜਾਗਰੂਕਤਾ ਹਫ਼ਤਾ

ਸ਼ਹਿਰ ਚ ਵਿਕਾਸ ਕਾਰਜਾਂ ਦੇ ਚੱਲਦਿਆਂ ਕੈਬਨਿਟ ਮੰਤਰੀ ਨੇ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਨੂੰ ਟ੍ਰੈਫਿਕ ਮੈਨੇਜਮੈਂਟ ਪਲਾਨ ਤਿਆਰ ਕਰਨ ਨੂੰ ਕਿਹਾ
ਲੁਧਿਆਣਾ, ਜਨਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਸ਼ਹਿਰ ਵਿੱਚ ਵਿਕਾਸ ਕਾਰਜਾਂ ਦੇ ਚੱਲਦਿਆਂ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲੇ ਵਿਭਾਗ ਦੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਟ੍ਰੈਫਿਕ ਪੁਲਿਸ ਲੁਧਿਆਣਾ ਅਤੇ ਨਗਰ ਨਿਗਮ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਉਹ ਆਗਾਮੀ ਦਿਨਾਂ ਦੌਰਾਨ ਇਨਾਂ ਵਿਕਾਸ ਕਾਰਜਾਂ ਵਿੱਚ ਆਉਣ ਵਾਲੀ ਤੇਜ਼ੀ ਨੂੰ ਧਿਆਨ ਵਿੱਚ ਰੱਖਦਿਆਂ ਟ੍ਰੈਫਿਕ ਪਲਾਨ ਤਿਆਰ ਕਰਨ ਤਾਂ ਜੋ ਲੋਕਾਂ ਨੂੰ ਆਵਾਜਾਈ ਦੀ ਸਮੱਸਿਆ ਦਰਪੇਸ਼ ਨਾ ਆਵੇ। ਉਨਾਂ ਕਿਹਾ ਕਿ ਉਨਾਂ ਨੂੰ ਸ਼ਹਿਰ ਵਿੱਚ ਆਵਾਜਾਈ ਸਮੱਸਿਆ ਨਾਲ ਸੰਬੰਧਤ ਕਈ ਸ਼ਿਕਾਇਤਾਂ ਮਿਲ ਰਹੀਆਂ ਹਨ। ਜਿਸ ਕਰਕੇ ਦੋਵਾਂ ਵਿਭਾਗਾਂ ਨੂੰ ਇਸ ਸੰਬੰਧੀ ਜਲਦ ਤੋਂ ਜਲਦ ਪਲਾਨ ਤਿਆਰ ਕਰਨਾ ਚਾਹੀਦਾ ਹੈ। ਸਥਾਨਕ ਪੁਲਿਸ ਲਾਈਨ ਵਿਖੇ ਹੋਈ ਇਸ ਮੀਟਿੰਗ ਵਿੱਚ ਨਗਰ ਨਿਗਮ ਲੁਧਿਆਣਾ ਦੇ ਮੇਅਰ ਬਲਕਾਰ ਸਿੰਘ ਸੰਧੂ, ਕਮਿਸ਼ਨਰ ਪੁਲਿਸ ਰਾਕੇਸ਼ ਕੁਮਾਰ ਅਗਰਵਾਲ, ਨਗਰ ਨਿਗਮ ਕਮਿਸ਼ਨਰ ਸ੍ਰੀਮਤੀ ਕੰਵਲ ਪ੍ਰੀਤ ਕੌਰ ਬਰਾੜ, ਡਿਪਟੀ ਕਮਿਸ਼ਨਰ ਪੁਲਿਸ ਅਸ਼ਵਨੀ ਕਪੂਰ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਰਾਹੁਲ ਵਰਮਾ ਅਤੇ ਹੋਰ ਵੀ ਹਾਜ਼ਰ ਸਨ। ਆਸ਼ੂ ਨੇ ਕਿਹਾ ਕਿ ਪੰਜਾਬ ਸਰਕਾਰ ਸ਼ਹਿਰਵਾਸੀਆਂ ਦੀ ਭਲਾਈ ਲਈ ਪੂਰੀ ਤਰਾਂ ਵਚਨਬੱਧ ਹੈ। ਉਨਾਂ ਕਿਹਾ ਕਿ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਸ਼ਹਿਰ ਵਿੱਚ ਫਿਰੋਜ਼ਪੁਰ ਸੜਕ 'ਤੇ ਐਲੀਵੇਟਿਡ ਸੜਕ ਦਾ ਕੰਮ ਜ਼ੋਰਾਂ 'ਤੇ ਜਾਰੀ ਹੈ। ਪੱਖੋਵਾਲ ਸੜਕ ਸਥਿਤ ਰੇਲਵੇ ਓਵਰਬ੍ਰਿਜ ਅਤੇ ਅੰਡਰਬ੍ਰਿਜ ਦਾ ਕੰਮ ਅਗਲੇ ਕੁਝ ਦਿਨਾਂ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਇਸੇ ਤਰਾਂ ਰੋਟਰੀ ਕਲੱਬ ਸੜਕ ਨੂੰ ਵੀ ਜਲਦ ਹੀ ਸਮਾਰਟ ਰੋਡ ਵਜੋਂ ਵਿਕਸਤ ਕੀਤਾ ਜਾਣਾ ਹੈ। ਮਲਹਾਰ ਰੋਡ ਨੂੰ ਸਮਾਰਟ ਰੋਡ ਬਣਾਉਣ ਦੇ ਨਾਲ-ਨਾਲ ਸਰਾਭਾ ਨਗਰ ਮਾਰਕੀਟ ਦੀ ਕਾਇਆ ਕਲਪ ਵੀ ਨਾਲ-ਨਾਲ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਵਿਕਾਸ ਪ੍ਰੋਜੈਕਟ ਹਨ, ਜਿਹੜੇ ਕਿ ਨਾਲੋਂ ਨਾਲ ਸ਼ੁਰੂ ਹੋਣ ਜਾ ਰਹੇ ਹਨ। ਉਨਾਂ ਕਿਹਾ ਕਿ ਇਨਾਂ ਵਿਕਾਸ ਕਾਰਜਾਂ ਕਾਰਨ ਸ਼ਹਿਰ ਵਾਸੀਆਂ ਨੂੰ ਲੰਘਣ ਲਈ ਕਾਫੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨਾਂ ਟ੍ਰੈਫਿਕ ਪੁਲਿਸ ਅਤੇ ਨਗਰ ਨਿਗਮ ਨੂੰ ਹਦਾਇਤ ਕੀਤੀ ਕਿ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈਣ ਅਤੇ ਇਸ ਸੰਬੰਧੀ ਬਕਾਇਦ ਟ੍ਰੈਫਿਕ ਮੈਨੇਜਮੈਂਟ ਪਲਾਨ ਤਿਆਰ ਕਰਨ। ਉਨਾਂ ਕਿਹਾ ਕਿ ਤਹਿਬਾਜ਼ਾਰੀ ਵਿੰਗ ਜਲਦ ਤੋਂ ਜਲਦ ਨਜਾਇਜ਼ ਕਬਜ਼ਿਆਂ ਨੂੰ ਦੂਰ ਕਰਾਉਣ ਤਾਂ ਕਿ ਟ੍ਰੈਫਿਕ ਸਮੱਸਿਆ ਦਾ ਹੱਲ ਹੋ ਸਕੇ। ਉਨਾਂ ਕਿਹਾ ਕਿ ਸ਼ਹਿਰ ਵਿੱਚ 11 ਤੋਂ 17 ਜਨਵਰੀ ਤੱਕ ਟ੍ਰੈਫਿਕ ਜਾਗਰੂਕਤਾ ਹਫ਼ਤਾ ਮਨਾਇਆ ਜਾਵੇਗਾ। ਇਸ ਦੌਰਾਨ ਸ਼ਹਿਰ ਦੀਆਂ ਗੈਰ ਸਰਕਾਰੀ ਸੰਸਥਾਵਾਂ, ਕੌਂਸਲਰ ਅਤੇ ਹੋਰ ਧਿਰਾਂ ਨੂੰ ਨਾਲ ਲੈ ਕੇ ਵਿਸ਼ੇਸ਼ ਜਾਗਰੂਕਤਾ ਮੁਹਿੰਮ ਚਲਾਈ ਜਾਵੇਗੀ। ਸ਼ਹਿਰਵਾਸੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਜਾਵੇਗਾ। ਆਸ਼ੂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਨਾਂ ਵਿਕਾਸ ਕਾਰਜਾਂ ਦੇ ਚੱਲਦਿਆਂ ਪੰਜਾਬ ਸਰਕਾਰ ਨੂੰ ਸਹਿਯੋਗ ਕਰਨ ਕਿਉਂਕਿ ਜਦੋਂ ਇਹ ਮੁਕੰਮਲ ਹੋ ਜਾਣਗੇ ਤਾਂ ਆਉਣ ਵਾਲੇ ਸਮੇਂ ਵਿੱਚ ਇਨ•ਾਂ ਦਾ ਬਹੁਤ ਲਾਭ ਮਿਲੇਗਾ। ਉਨਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਇਨਾਂ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਰੋਜ਼ਾਨਾ ਪੱਧਰ 'ਤੇ ਮੋਨੀਟਰਿੰਗ ਕਰ ਰਹੇ ਹਨ। ਇਨਾਂ ਪ੍ਰੋਜੈਕਟਾਂ ਨੂੰ ਤੈਅ ਸਮਾਂ ਸੀਮਾ ਵਿੱਚ ਮੁਕੰਮਲ ਕਰਵਾਇਆ ਜਾਵੇਗਾ।

"ਸਿੱਖ ਕਿੱਧਰੇ ਵੀ ਸੁਰੱਖਿਅਤ ਨਹੀਂ "ਜਥੇਦਾਰ ਦੇ ਬਿਆਨ ਦੀ ਹਮਾਇਤ-ਬੰਦੀ ਸਿੰਘ ਰਿਹਾਈ ਮੋਰਚਾ

ਲੁਧਿਆਣਾ, ਜਨਵਰੀ 2020-(ਮਨਜਿੰਦਰ ਗਿੱਲ)- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਜੋ ਪਿਛਲੇ ਦਿਨੀਂ  ਬਿਆਨ ਦਿੱਤਾ ਸੀ ਕਿ "ਸਿੱਖ ਕਿੱਧਰੇ ਵੀ ਸੁਰੱਖਿਅਤ ਨਹੀਂ " ਬੰਦੀ ਸਿੰਘ ਰਿਹਾਈ ਮੋਰਚਾ" ਉਸ ਬਿਆਨ ਦੀ  ਡਟਕੇ   ਹਿਮਾਇਤ ਤੇ ਪ੍ਰੋੜਤਾ ਕਰਦਾ ਹੈ । ਮੋਰਚੇ ਦੇ ਆਗੂ ਭਾਈ ਜੰਗ ਸਿੰਘ ਤੇ ਭਾਈ ਭਵਨਦੀਪ ਸਿੰਘ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ  ਸ੍ਰੀ ਅਕਾਲ ਤਖ਼ਤ ਸਾਹਿਬ ਦੁਨੀਆਂ ਭਰ ਚ ਵਸਦੀ ਸਿੱਖ ਕੌਮ ਦੀ ਅਗਵਾਈ ਕਰਦਾ ਹੈ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਦਾ ਬਿਆਨ ਪੂਰੀ ਸਿੱਖ ਕੌਮ ਦੀ ਅਵਾਜ਼ ਹੈ । ਸੋ ਦੁਨੀਆਂ ਭਰ ਚ ਵਸਦਾ  ਸਿੱਖ  ਪਿਛਲੇ ਸਮੇਂ ਤੋਂ ਇਹ ਮਹਿਸੂਸ ਕਰਦਾ ਹੈ ਕਿ ਸਿੱਖ ਕਿਤੇ ਵੀ ਸੁਰੱਖਿਅਤ ਨਹੀਂ ਖਾਸ ਕਰਕੇ ਭਾਰਤ ਚ ਤਾਂ ਅਜ਼ਾਦੀ ਤੋਂ ਫੌਰਨ ਬਾਅਦ ਚ ਇਸ ਨਾਲ ਦੂਜੇ ਸਹਿਰੀ ਵਰਗਾ ਸਲੂਕ ਕੀਤਾ ਜਾਣ ਲੱਗ ਪਿਆ ।  ਜਦੋਂ ਕਿ ਭਾਰਤ ਨੂੰ ਅਜ਼ਾਦ ਕਰਾਉਣ ਲਈ ਸਿੱਖ ਕੌਮ ਨੇ ਸੌ ਚੋਂ ਨੱਬੇ ਸਿਰ ਦਿੱਤੇ  ਤੇ ਭਾਰਤ ਨੂੰ ਅਜ਼ਾਦ ਕਰਾਇਆ । ਆਜ਼ਾਦੀ ਲੈਣ ਤੋਂ ਬਾਅਦ ਇਹ ਅਖੌਤੀ ਅਜ਼ਾਦ ਭਾਰਤ ਦੀ ਕਾਂਗਰਸ ਸਰਕਾਰਾਂ  ਸਿੱਖਾਂ ਨਾਲ ਲਗਾਤਾਰ ਧੱਕਾ ਕਰਨ ਲੱਗੀਆਂ ਚਾਹੇ ਉਹ ਪਾਣੀਆਂ ਦੇ ਮਸਲੇ ਹੋਣ ਜਾਂ ਪੰਜਾਬੀ ਬੋਲੀ ।। ਫੇਰ  ਉਸ ਤੋਂ ਬਾਅਦ 1984 ਚ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਭਾਰਤ ਅੰਦਰ ਗੁਰਦੁਆਰਿਆਂ ਤੇ ਹਮਲਾ ਕਰਨਾ ਤੇ ਢਹਿ ਢੇਰੀ ਕਰਨਾ । ਫੇਰ ਭਾਰਤ ਦੀ ਰਾਜਧਾਨੀ ਦਿੱਲੀ ਚ ਸਰਕਾਰੀ ਸਰਪ੍ਰਸਤੀ ਹੇਠ ਯੋਜਨਾਬੱਧ ਤਰੀਕੇ ਨਾਲ ਕਾਂਗਰਸ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਕਰਨਾ । ਤੇ ਅੱਜ ਤੱਕ ਇੱਕ ਵੀ ਬੰਦੇ ਨੂੰ ਫਾਂਸੀ ਦੀ ਸਜ਼ਾ ਨਹੀਂ ਦਿੱਤੀ ।। ਜਦੋਂ ਇਸ ਦੇ ਰੋਸ ਵਜੋਂ ਸਿੱਖ ਨੌਜਵਾਨਾਂ ਨੇ ਆਪਣੇ ਧਰਮ ਦੀ ਰੱਖਿਆ ਖਾਤਰ ਸ਼ਸਤਰ ਉਠਾਏ ਤਾਂ ਭਾਰਤੀ ਪੁਲਿਸ ਫੋਰਸਾਂ ਦੁਆਰਾ ਪੰਜਾਬ ਚ ਸਿੱਖ ਕੌਮ ਦੀ ਫੇਰ ਵੱਡੇ ਪੱਧਰ ਤੇ ਕਤਲੋਗਾਰਤ ਕੀਤੀ ਗਈ ।ਰੋਸ ਵਜੋਂ ਜਦੋਂ ਸਿੱਖ ਰਵਾਇਤਾਂ ਅਨੁਸਾਰ ਜ਼ੁਲਮ ਨੂੰ ਠੱਲ੍ਹ ਪਾਉਣ ਲਈ ਨੌਜਵਾਨਾਂ ਨੇ ਜ਼ਾਲਮ ਨੂੰ ਸੋਧਾ ਲਾਇਆ ਤਾਂ ਸਿੱਖ ਨੌਜਵਾਨਾਂ ਨੂੰ  ਲੰਮੀਆਂ ਸਜਾਵਾਂ ਦਿੱਤੀਆਂ ਗਈਆਂ । ‌ਤੇ ਸਿੱਖ ਕੌਮ ਦਾ ਘਾਣ ਕਰਨ ਵਾਲਿਆਂ ਨੂੰ ਇਨਾਮ ਵੰਡੇ ਗਏ ਤੇ ਜੇ ਕਿਸੇ ਨੂੰ ਸਜ਼ਾ ਵੀ ਦਿੱਤੀ ਤਾਂ ਉਸ ਨੂੰ ਮਹਿਜ਼ ਦੋ ਚਾਰ ਸਾਲ ਦੀ ਸਜ਼ਾ ਕੱਟਣ ਤੋਂ ਬਾਅਦ ਹੀ ਰਿਹਾ ਕਰ ਦਿੱਤਾ ਗਿਆ ।। ਪਰ ਸਿੱਖ ਕੌਮ ਦੇ ਨੌਜਵਾਨਾਂ ਨੂੰ ਜੇਲ੍ਹ ਦੀ ਸਜ਼ਾ ਪੂਰੀ ਹੋਣ ਤੇ ਵੀ ਨਹੀਂ ਛੱਡਿਆ ਜਾ ਰਿਹਾ ।  ਸਿੱਖ ਨੌਜਵਾਨ 26  -26  ਸਾਲ ਤੋਂ ਜੇਲ੍ਹਾਂ ਚ ਬੰਦ ਹਨ । ਕੋਈ ਸੁਣਵਾਈ ਨਹੀਂ ।

ਫੇਰ ਪਿਛਲੇ ਸਮੇਂ ਗੁਜਰਾਤ ਚ ਸਿਖਾਂ ਦੀਆਂ ਜ਼ਮੀਨਾਂ ਖੋਹੀਆਂ ਗੲੀਆਂ ਼ ਗੁਰਦੁਆਰਾ ਗਿਆਨ ਗੋਦੜੀ ਤੇ ਕਬਜ਼ਾ ਕੀਤਾ ਗਿਆ ਼ ਗੁਰਦੁਆਰਾ ਡਾਂਗ ਮਾਰ ਸਾਹਿਬ ਤੇ ਕਬਜ਼ਾ ਕੀਤਾ ਗਿਆ ਼‌ਤੇ ਸ਼ਿਲਾਂਗ ਚ ਸਿਖਾਂ ਨੂੰ ਉਜਾੜਨ ਦੀ ਕੋਸ਼ਿਸ਼ ਕੀਤੀ ਗਈ ਼ ਗੁਰਦੁਆਰਾ ਮੰਗੂ ਮੱਠ ਢਾਹ ਕੇ ਕਬਜ਼ਾ ਕੀਤਾ ਗਿਆ ਼ ਮੱਧ ਪ੍ਰਦੇਸ਼ ਚ ਸਿੱਖਾਂ ਦੀਆਂ ਜ਼ਮੀਨਾਂ ਖੋਹੀਆਂ ਗੲੀਆਂ ਤੇ ਘਰ ਢਾਅ ਦਿੱਤੇ ਗਏ । ਤੇ ਆਹ ਹੁਣ ਭਾਜਪਾ  ਦੀ ਉਂਤਰ ਪ੍ਰਦੇਸ਼ ਦੀ ਸਰਕਾਰ ਨੇ ਸਿੱਖ ਸੰਗਤਾਂ  ਵੱਲੋਂ ਨਗਰ ਕੀਰਤਨ  ਕੱਢਣ ਤੇ  ਸਿੱਖ ਸੰਗਤਾਂ ਤੇ ਪਰਚਾ ਦਰਜ ਕੀਤਾ ਗਿਆ ।।। ਸੋ  ਇਹ ਸਭ ਦੇਖਦੇ ਹੋਏ ਸਾਰਾ ਸਿੱਖ ਪੰਥ ਇਹ ਮਹਿਸੂਸ ਕਰਦਾ ਖਾਸ  ਕਰਕੇ ਭਾਰਤ ਅੰਦਰ ਵੀ ਸਿੱਖ ਸੁਰੱਖਿਅਤ ਨਹੀਂ ਹਨ । ਇਹ ਧੱਕਾ ਕਾਂਗਰਸ ਸਰਕਾਰਾਂ ਨੇ ਸ਼ੁਰੂ ਕੀਤਾ ਤੇ ਹੁਣ ਭਾਜਪਾ ਸਰਕਾਰ ਤੱਕ ਲਗਾਤਾਰ ਜਾਰੀ ਹੈ ।