You are here

ਲੁਧਿਆਣਾ

ਪਿੰਡ ਡੱਲਾ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਤੇ ਕਾਗਰਸ ਦਾ ਕਬਜਾ।

ਕਾਉਂਕੇ ਕਲਾਂ, ਜਨਵਰੀ 2020 - ( ਜਸਵੰਤ ਸਿੰਘ ਸਹੋਤਾ)-

ਪਿੰਡ ਡੱਲਾ ਦੀ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਤੇ ਅੱਜ ਕਾਗਰਸ ਦਾ ਬਿਨਾ ਮੁਕਾਬਲੇ ਕਬਜਾ ਹੋਗਿਆ ।ਸਮੱੁਚੀ ਪ੍ਰਬੰਧਕੀ ਕਮੇਟੀ ਦੀ ਚੋਣ ਅੱਜ ਸਾਬਰ ਅਲੀ ਰਿਟਾਨਿੰਗ ਅਫਸਰ ਜਗਰਾਓ ਦੀ ਦੇਖ-ਰੇਖ ਹੇਠ ਹੋਈ ਤੇ ਕਾਗਰਸ ਬਿਨਾ ਮੁਕਾਬਲੇ ਜੇਤੂ ਰਹੀ।ਚੋਣ ਲਈ ਸ੍ਰੋਮਣੀ ਅਕਾਲੀ ਦਲ (ਬਾਦਲ)ਦੇ ਉਮੀਦਵਾਰਾ ਨੇ ਆਪਣੇ ਨਾਮਜਦਗੀ ਫਾਰਮ ਤਾਂ ਭਰੇ ਸਨ ਪਰ ਚੋਣ ਨਿਸਾਨ ਲੈਣ ਲਈ ਸਭਾ ਵਿਚ ਨਹੀ ਪੱੁਜੇ।ਅੰਤ ਸਰਬਸੰਮਤੀ ਨਾਲ ਗੁਰਦੀਪ ਸਿੰਘ,ਤੇਲੂ ਸਿੰਘ,ਜਗਮੋਹਣ ਸਿੰਘ,ਜਗਰੂਪ ਸਿੰਘ,ਦਰਸਨ ਸਿੰਘ,ਰਣਜੀਤ ਸਿੰਘ,ਕਰਮਜੀਤ ਕੌਰ ਨੂੰ ਸਭਾ ਦੇ ਮੈਬਰ ਚੁਣਿਆ ਗਿਆ।ਇਨ੍ਹਾ ਚੁਣੇ ਗਏ ਸੱਤ ਮੈਬਰਾ ਨੂੰ ਸ੍ਰੋਮਣੀ ਅਕਾਲੀ ਦਲ (ਅ) ਦੇ ਜਿਲ੍ਹਾ ਪ੍ਰਧਾਨ ਜਥੇਦਾਰ ਤਰਲੋਕ ਸਿੰਘ ਡੱਲਾ ਅਤੇ ਸਭਾ ਦੇ ਸਾਬਕਾ ਪ੍ਰਧਾਨ ਨਿਰਮਲ ਸਿੰਘ ਨੇ ਸਿਰਪਾਓ ਦੇ ਕੇ ਸਨਮਾਨਿਤ ਕੀਤਾ ।ਇਸ ਮੌਕੇ ਉਨ੍ਹਾ ਨਾਲ ਸਰਪੰਚ ਜਸਵਿੰਦਰ ਕੌਰ ਸਿੱਧੂ, ਕਮਲਜੀਤ ਸਿੰਘ ਜੀ ਓ ਜੀ, ਪੰਚ ਪ੍ਰੀਤ ਸਿੰਘ,ਪੰਚ ਗੁਰਮੇਲ ਸਿੰਘ,ਪੰਚ ਰਾਜਵਿੰਦਰ ਸਿੰਘ,ਪੰਚ ਪਰਿਵਾਰ ਸਿੰਘ, ਕਰਮਜੀਤ ਸਿੰਘ,ਸੂਬੇਦਾਰ ਦੇਵੀ ਚੰਦ ਸਰਮਾਂ,ਗੁਰਚਰਨ ਸਿੰਘ,ਚਮਕੌਰ ਸਿੰਘ,ਮਿਹਰ ਸਿੰਘ,ਸਤਨਾਮ ਸਿੰਘ ਆਸਟਰੇਲੀਆ,ਸਾਧੂ ਸਿੰਘ,ਬਿੱਕਰ ਸਿੰਘ,ਐਡਵੋਕੇਟ ਰਪਿੰਦਰਪਾਲ ਸਿੰਘ,ਗੁਰਨਾਮ ਸਿੰਘ,ਬੰਤ ਸਿੰਘ,ਅਮਰ ਸਿੰਘ,ਕਰਮਾ ਸਿੰਘ,ਕੁਲਵਿੰਦਰ ਸਿੰਘ,ਜਰਨੈਲ ਸਿੰਘ ਆਦਿ ਵੀ ਹਾਜਿਰ ਸਨ।

2 ਦਿਨਾਂ ਤੋ ਪੈ ਰਹੀ ਬੂੰਦਾਬਾਂਦੀ ਤੇ ਹਲਕੀ ਬਾਰਿਸ ਨੇ ਮਨੱੁਖੀ ਜੀਵਨ ਕੀਤਾ ਪ੍ਰਭਾਵਿਤ, ਕੰਮਕਾਜ ਹੋਏ ਠੱਪ।

ਕਾਉਕੇ ਕਲਾਂ, ਜਨਵਰੀ 2020- (ਜਸਵੰਤ ਸਿੰਘ ਸਹੋਤਾ)-

ਬੀਤੇ 2 ਦਿਨਾਂ ਤੋ ਪੈ ਰਹੀ ਬੰੂਦਾਬਾਂਦੀ ਤੇ ਹਲਕੀ ਬਾਰਿਸ ਨੇ ਮਨੱੁਖੀ ਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਤੇ ਮੁੜ ਸੁਰੂ ਹੋਏ ਕੰਮਕਾਜ ਠੱਪ ਹੋ ਗਏ।ਤਾਪਮਾਨ ਵਿੱਚ ਆਈ ਗਿਰਾਵਟ ਨੇ ਮੁੜ ਠੰਡ ਸੁਰੂ ਕਰ ਦਿੱਤੀ ਤੇ ਪੇਡੂ ਖੇਤਰਾਂ ਵਿੱਚ ਬਾਰਿਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।ਲੋਕ ਘਰਾਂ ਵਿੱਚ ਹੀ ਰਹਿਣ ਨੂੰ ਮਜਬੂਰ ਹਨ ਜਦਕਿ ਦੁਕਾਨਦਾਰਾਂ ਦਾ ਕੰਮ ਪੂਰੀ ਮੰਦੀ ਨਾਲ ਚੱਲ ਰਿਹਾ ਹੈ।ਬਹੁਤੇ ਦੁਕਾਨਦਾਰ ਤੇ ਪੇਂਡੂ ਵਸਨੀਕ ਦੁਕਾਨਾਂ ਜਾਂ ਘਰਾਂ ਨੇੜੇ ਅੱਗ ਛੇਕਣ ਲਈ ਮਜਬੂਰ ਹਨ।ਬਾਰਿਸ ਕਾਰਨ ਰੋਜਮਰਾ ਜਿੰਦਗੀ ਨੂੰ ਵੀ ਬਰੇਕ ਲੱਗ ਗਈ ਹੈ ਜਿਸ ਕਾਰਨ ਬਹੁਤੇ ਪੇਂਡੂ ਮਜਦੂਰ ਕਾਮੇ ਨਿੱਤ ਦਿਨ ਕੰਮ ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਨਾਉਣ ਤੋ ਵੀ ਮੁਥਾਜ ਹੋ ਕੇ ਰਹਿ ਗਏ ਹਨ।ਬੰੂਦਾਂਬਾਦੀ ਕਾਰਨ ਕੰਮਕਾਜ ਠੱਪ ਹੋ ਗਏ ਹਨ ਜਿਸ ਕਾਰਨ ਦਿਹਾੜੀਦਾਰ ਕਾਮੇ ਘਰਾਂ ਵਿੱਚ ਰਹਿਣ ਲਈ ਹੀ ਮਜਬੂਰ ਹਨ।ਪੈ ਰਹੀ ਬਾਰਿਸ ਕਿਸਾਨਾ ਦੀਆ ਫਸਲਾ ਲਈ ਲਾਹੇਵੰਦ ਵੀ ਸਾਬਿਤ ਹੋ ਰਹੀ ਤੇ ਇਸ ਵਾਰ ਬੀਜੀ ਕਣਕ ਲਈ ਪੈ ਰਹੀ ਇਹ ਬਾਰਿਸ ਲਾਹੇਵੰਦ ਹੈ ਜਿਸ ਕਾਰਨ ਕਣਕ ਦੀ ਫਸਲ ਦਾ ਝਾੜ ਵੱਧ ਨਿਕਲਦਾ ਹੈ। ਆਲੂ ਦੀ ਫਸਲ ਨੂੰ ਪੈ ਰਹੀ ਬਾਰਿਸ ਨੁਕਸਾਨ ਪਹੁੰਚਾ ਸਕਦੀ ਹੈ।

ਅੱਜ ਕਿਸਾਨ ਮਜਦੂਰ ਜੱਥੇਬੰਦੀਆਂ ਵੱਲੋ ਕੀਤੇ ਜਾ ਰਹੇ ਰੋਸ ਪ੍ਰਦਰਸਨਾ ਦਾ ਕੀਤਾ ਜਾਵੇਗਾ ਸਮਰਥਨ –ਸੇਖੋ।

ਕਾਉਂਕੇ ਕਲਾਂ,ਜਨਵਰੀ 2020- ( ਜਸਵੰਤ ਸਿੰਘ ਸਹੋਤਾ)-

ਪੰਜਾਬ ਸਰਕਾਰ ਦੀਆ ਨਲਾਇਕੀਆਂ ਖਿਲਾਫ ਸੂਬੇ ਭਰ ਦੀਆਂ ਸਮੱੁਚੀਆਂ ਕਿਸਾਨ ਮਜਦੂਰ ਜੱਥੇਬੰਦੀਆਂ ਵੱਲੋ ਅੱਜ ਸਰਕਾਰ ਖਿਲਾਫ ਕੀਤੇ ਜਾ ਰਹੇ ਰੋਸ ਪ੍ਰਦਰਸਨਾਂ ਦਾ ਸਮਰਥਨ ਕੀਤਾ ਜਾਵੇਗਾ ਤੇ ਇੰਨਾਂ ਰੋਸ ਪ੍ਰਦਰਸਨਾ ਵਿੱਚ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਨੂੰ ਜੱਥੇਬੰਦੀਆਂ ਜਨਤਕ ਵੀ ਕਰਨਗੀਆਂ।ਇਹ ਟਿੱਪਣੀ ਅੱਜ ਜਗਰਾਓ ਹਲਕੇ ਤੋ ਯੂਥ ਅਕਾਲੀ ਦਲ ਦੇ ਸੀਨੀਅਰ ਵਰਕਰ ਜੱਗਾ ਸਿੰਘ ਸੇਖੋ ਨੇ ਕਰਦਿਆ ਕਿਹਾ ਕਿ ਸਰਕਾਰ ਨੇ ਭਾਵੇਂ ਝੂਠ ਦੇ ਸਹਾਰੇ ਸੱਤਾ ਤਾਂ ਹਾਸਿਲ ਕਰ ਲਈ ਪਰ ਆਪਣੀਆ ਸਾਮਰਾਜੀ ਨੀਤੀਆਂ ਕਾਰਨ ਸੂਬੇ ਨੂੰ ਕੰਗਾਲੀ ਦੀ ਕੰਗਾਰ ਤੇ ਲਿਆਂ ਖੜਾ ਕੀਤਾ ਹੈ।ਉਨਾ ਕਿਹਾ ਕਿ ਸਰਮਨਾਕ ਪਹਿਲੂ ਹੈ ਕਿ ਸਰਕਾਰ ਦੇ ਆਪਣੇ ਵਰਕਰ ਤੇ ਵਿਧਾਇਕ ਹੀ ਸਰਕਾਰੀ ਨੀਤੀਆਂ ਤੇ ਕੰੰਮਾਂ ਦਾ ਵਿਰੋਧ ਕਰ ਰਹੇ ਹਨ।ਉਨਾ ਕਿਹਾ ਕਿ ਕਿਸਾਨ ਖੁਦਕਸੀਆ ਕਰ ਰਹੇ ਹਨ,ਨੌਜਵਾਨ ਬੇਰੁਜਗਾਰੀ ਦਾ ਸੰਤਾਪ ਭੋਗ ਰਹੇ ਹਨ,ਗਰੀਬ ਵਰਗ ਨੂੰ ਬਣਦਾ ਲਾਭ ਤੇ ਇਨਸਾਫ ਨਹੀ ਮਿਲ ਰਿਹਾ,ਜਾਰੀ ਸੂਹਲਤਾਂ ਤੇ ਰੋਕ ਲਾਈ ਜਾ ਰਹੀ ਹੈ,ਸਰਕਾਰੀ ਕਰਮਚਾਰੀਆਂ ਨੂੰ ਤਨਖਾਹ ਨਹੀ ਮਿਲ ਰਹੀ ਸਮੇਤ ਹੋਰਨਾ ਘਟੀਆਂ ਪੱਧਰ ਦੀਆ ਨੀਤੀਆਂ ਕਾਰਨ ਪੰਜਾਬ ਵਿੱਚ ਕਿਸੇ ਵੀ ਲਾਭਕਾਰੀ ਨਿਵੇਸ ਦੀ ਕੋਈ ਉਮੀਦ ਰਹਿ ਨਹੀ ਗਈ।ਉਨਾ ਕਿਹਾ ਕਿ ਸਰਕਾਰੀ ਨੀਤੀਆਂ ਦੇ ਸੰਤਾਪ ਕਾਰਨ ਰੋਜਾਨਾ 40 ਦੇ ਕਰੀਬ ਕਿਸਾਨ ਮਜਦੂਰ ਖੁਦਕਸੀਆਂ ਕਰ ਰਹੇ ਹਨ।ਉਨਾ ਕਿਹਾ ਕਿ ਸਰਕਾਰ ਕਿਸਾਨ ਮਜਦੂਰਾਂ ਦੀਆ ਸਮੱਸਿਆਵਾਂ ਨੂੰ ਸੰਜੀਦਾ ਤਰੀਕੇ ਨਾਲ ਹੱਲ ਕਰਨ ਨੂੰ ਤਰਜੀਹ ਦੇਵੇ।

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਵੱਲੋਂ ਲੁਧਿਆਣਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ

ਲੁਧਿਆਣਾ, ਜਨਵਰੀ 2020-( ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਦੀ ਅਗਵਾਈ ਹੇਠ ਯੂਥ ਬੋਰਡ ਅਤੇ ਯੁਵਕ ਸੇਵਾਵਾਂ ਵਿਭਾਗ ਦੇ ਸਾਂਝੇ ਯਤਨਾਂ ਸਦਕਾ ਬਾਬਾ ਦੀਪ ਸਿੰਘ ਗੁਰੂਦੁਆਰਾ ਸਾਹਿਬ ਮਾਡਲ ਟਾਊਨ ਲੁਧਿਆਣਾ ਵਿਖੇ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਮੂਲੀਅਤ ਕੀਤੀ ਅਤੇ ਖੂਨਦਾਨ ਕੀਤਾ। ਇਸ ਖੂਨਦਾਨ ਕੈਂਪ ਵਿੱਚ ਲਗਭਗ 200 ਯੂਨਿਟ ਇਕੱਤਰ ਕੀਤੇ ਗਏ। ਇਸ ਮੌਕੇ ਚੇਅਰਮੈਨ ਬਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਯੁਵਕ ਸੇਵਾਵਾਂ ਵਿਭਾਗ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਲਗਭਗ 100 ਖੂਨਦਾਨ ਕੈਂਪ ਲਗਾਏ ਗਏ ਹਨ। ਜਿਨ੍ਹਾਂ ਵਿੱਚ ਲਗਭਗ 13,000 ਯੂਨਿਟ ਬਲੱਡ ਡੋਨੇਟ ਕੀਤਾ ਗਿਆ। ਇਸੇ ਲੜੀ ਤਹਿਤ ਅੱਜ ਲੁਧਿਆਣਾ ਵਿੱਚ ਵਿਸ਼ਾਲ ਖੂਨਦਾਨ ਕੈਂਪ ਆਯੋਜਿਤ ਕੀਤਾ ਗਿਆ। ਇਸ ਤੋਂ ਇਹ ਸਿੱਧ ਹੁੰਦਾ ਹੈ ਕਿ ਪੰਜਾਬ ਦੇ ਨੌਜਵਾਨ ਨਸ਼ੇ ਦੇ ਆਦਿ ਨਹੀਂ ਸਗੋਂ ਸਮਾਜ ਸੇਵਾ ਲਈ ਅੱਗੇ ਆਉਣ ਵਾਲੇ ਹਨ। ਉਹਨਾਂ ਕਿਹਾ ਕਿ ਜਲਦ ਹੀ ਮਾਣਯੋਗ ਮੁੱਖ ਮੰਤਰੀ ਜੀ ਦਾ ਤੰਦਰੁਸਤ ਪੰਜਾਬ ਦਾ ਸੁਪਨਾ ਪੂਰਾ ਹੋਣ ਵਾਲਾ ਹੈ ਅਤੇ ਨਸ਼ੇ ਦੀ ਸਪਲਾਈ ਨੂੰ ਪੂਰੀ ਤਰ੍ਹਾਂ ਕੱਟ ਦਿੱਤਾ ਗਿਆ ਹੈ। ਸਰਕਾਰ ਵੱਲੋਂ ਹੁਣ ਤੱਕ 10,10,000 ਦੇ ਲਗਭਗ ਨੌਜਵਾਨਾਂ ਨੂੰ ਨਸ਼ਾ ਛੁਡਾਉ ਸੈਂਟਰਾਂ ਵਿੱਚ ਨਸ਼ਾ-ਮੁਕਤ ਕੀਤਾ ਗਿਆ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਦਵਿੰਦਰ ਸਿੰਘ ਲੋਟੇ ਸਹਾਇਕ ਡਾਇਰੈਕਟਰ ਲੁਧਿਆਣਾ, ਨੀਤਿਨ ਟੰਡਨ, ਜਿਲ੍ਹਾ ਚੇਅਰਮੈਨ ਲੁਧਿਆਣਾ, ਅਕਸ਼ਿਤ ਅਗਰਵਾਲ, ਅਮਨ ਮਹਿਰਾ, ਗੌਤਮ, ਸੁਖਵਿੰਦਰ ਸੱਲ ਆਦਿ ਅਹੁਦੇਦਾਰ ਅਤੇ ਬਹੁ ਗਿਣਤੀ ਨੌਜਵਾਨ ਸ਼ਾਮਿਲ ਹੋਏ। ਇਸ ਖੂਨਦਾਨ ਕੈਂਪ ਵਿੱਚ ਸਾਰੇ ਧਰਮਾਂ, ਨੌਜਵਾਨਾਂ ਅਤੇ ਲੜਕੀਆਂ ਵੱਲੋਂ ਖੂਨਦਾਨ ਕੀਤਾ ਗਿਆ। ਅੰਤ ਵਿੱਚ ਬਿੰਦਰਾ ਜੀ ਨੇ ਇਸ ਕੈਂਪ ਨੂੰ ਸਫਲ ਬਣਾਉਣ ਲਈ ਸਾਰਿਆਂ ਦਾ ਧੰਨਵਾਦ ਕੀਤਾ।

ਮੋਦੀ ਤੇ ਇਮਰਾਨ ਸਿੱਖਾਂ ਦੀ ਸੁਰੱਖਿਆਂ ਪ੍ਰਤੀ ਗੰਭੀਰ ਹੋਣ –ਆਗੂ

ਕਾਉਂਕੇ ਕਲਾਂ, 6 ਜਨਵਰੀ ( ਜਸਵੰਤ ਸਿੰਘ ਸਹੋਤਾ)-ਪਾਕਿ ਸਥਿੱਤ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਵਿਖੇ ਭੜਕੀ ਭੀੜ ਵੱਲੋ ਕੀਤੀ ਪੱਥਰਬਾਜੀ ਤੇ ਸਿੱਖ ਕੌਮ ਪ੍ਰਤੀ ਕੀਤੀ ਘਟੀਆ ਸਬਦਾਵਲੀ ਦੀ ਨਿੰਦਾ ਕਰਦਿਆਂ ਜਗਰਾਓ ਹਲਕੇ ਦੇ ਯੂਥ ਅਕਾਲੀ ਦਲ ਦੇ ਸੀਨੀਅਰ ਵਰਕਰ ਗੁਰਪ੍ਰੀਤ ਸਿੰਘ ਗੋਪੀ ਨੇ ਕਿਹਾ ਕਿ ਕਿਸੇ ਵੀ ਦੇਸ ਦੇ ਨਾਗਰਿਕ ਦੀ ਸੁਰੱਖਿਆਂ ਉਸ ਦੇਸ ਦੀਆਂ ਸਰਕਾਰਾਂ ਦੇ ਹੱਥ ਹੁੰਦੀ ਹੈ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸਿੱਖ ਕੌਮ ਪ੍ਰਤੀ ਗੰਭੀਰ ਹੋ ਕੇ ਇਸ ਮੱੁਦੇ ਦੇ ਦੋਸੀਆ ਖਿਲਾਫ ਸਖਤ ਕਾਰਵਾਈ ਕਰਨ।ਉਨਾ ਕਿਹਾ ਕਿ ਸਿੱਖਾ ਵਿੱਰੁਧ ਸਰਾਰਤੀ ਅਨਸਰਾਂ ਦੀ ਇਹ ਹਰਕਤ ਨਿੰਦਣਯੋਗ ਹੈ ਤੇ ਦੋਸੀਆਂ ਨੂੰ ਜਲਦੀ ਗ੍ਰਿਫਤਾਰ ਕਰਨਾ ਚਾਹੀਦਾ ਹੈ।ਉਨਾ ਕਿਹਾ ਕਿ ਇਹ ਮੱੁਦਾ ਜਿੱਥੇ ਸਿੱਖ ਕੌਮ ਪ੍ਰਤੀ ਈਰਖਾ ਤੇ ਨਫਰਤ ਨਾਲ ਸਬੰਧ ਹੈ ੳੱੁਥੇ ਦੇਸ ਦੀ ਅਮਨ ਸਾਂਤੀ ਨਾਲ ਵੀ ਸਬੰਧ ਰੱਖਦਾ ਹੈ।ਉਨਾ ਕਿਹਾ ਕਿ ਸਰਾਰਤੀ ਅਨਸਰਾਂ ਵੱਲੋ ਜੋ ਸਿੱਖ ਕੌਮ ਨੂੰ ਦਵਾਉਣ ਦੀ ਇਹ ਕੋਝੀ ਕੋਸਿਸ ਕੀਤੀ ਗਈ ਹੈ ਉਸ ਨੂੰ ਕੌਮ ਬਰਦਾਸਤ ਨਹੀ ਕਰੇਗੀ ਤੇ ਸਮੱੁਚਾ ਸਿੱਖ ਭਾਈਚਾਰਾ ਪਾਕਿ ਸਥਿੱਤ ਸਿੱਖ ਭਾਈਚਾਰੇ ਦੀ ਹਮਾਇਤ ਵਿੱਚ ਖੜਾ ਹੈ।

ਪਿੰਡ ਡਾਗੀਆਂ ਦੇ ਸਮਾਜ ਸੇਵੀ ਆਗੂ ਨੇ ਧੀ ਦੀ ਲੋਹੜੀ ਮਨਾਈ।

ਕਾਉਂਕੇ ਕਲਾਂ, 6 ਜਨਵਰੀ ( ਜਸਵੰਤ ਸਿੰਘ ਸਹੋਤਾ)-ਇੱਥੋ ਨਜਦੀਕੀ ਪੈਂਦੇ ਪਿੰਡ ਡਾਗੀਆਂ ਦੇ ਸਮਾਜ ਸੇਵੀ ਆਗੂ ਰਛਪਾਲ ਸਿੰਘ ਬੱਲ ਨੇ ਆਪਣੀ ਧੀ ਦੀ ਲੋਹੜੀ ਮਨਾ ਕੇ ਸਮਾਜ ਨੂੰ ਨਵੀਂ ਦਿਸਾ ਦੇਣ ਦੀ ਸੁਰੂ ਕੀਤੀ ਪਿਰਤ ਨੂੰ ਅੱਗੇ ਤੋਰਨ ਦੇ ਉੱਦਮ ਦੀ ਹਲਕੇ ਭਰ ਵਿਚ ਭਰਵੀ ਪ੍ਰੰਸਸ਼ਾ ਹੋ ਰਹੀ ਹੈ।ਉਨਾ ਦੇ ਗ੍ਰਹਿ ਵਿਖੇ ਉਨਾ ਦੀ ਧੀ ਗੁਰਨੀਤ ਕੌਰ ਦੀ ਲੋਹੜੀ ਨੂੰ ਲੈ ਕੇ ਵਿਆਹ ਵਰਗਾਂ ਮਹੌਲ ਸੀ ਤੇ ਹਰ ਕੋਈ ਉਨਾ ਦੇ ਇਸ ਉਦਮ ਦੀ ਸਲਾਘਾ ਤੇ ਵਧਾਈ ਦੇਣ ਲਈ ਘਰ ਪੱੁਜਿਆ ਹੋਇਆ ਸੀ।ਇਸ ਸਮੇ ਉਨਾ ਆਪਣੇ ਗ੍ਰਹਿ ਵਿਖੇ ਸੁਕਰਾਨੇ ਵਜੋ ਸ਼੍ਰੀ ਆਖੰਠ ਪਾਠ ਸਾਹਿਬ ਜੀ ਦੇ ਭੋਗ ਵੀ ਪਾਏ।ਇਸ ਮੌਕੇ ਵਿਸੇਸ ਤੌਰ ਤੇ ਵਧਾਈ ਦੇਣ ਪੁੱਜੇ ਸੰਤ ਬਾਬਾ ਇਕਬਾਲ ਸਿੰਘ ਦੌਧਰ ਨੇ ਕਿਹਾ ਕਿ ਧੀਆਂ ਦੀ ਲੋਹੜੀ ਮਨਾਉਣ ਨਾਲ ਜਿਥੇ ਸਮਾਜ ਨੂੰ ਚੰਗੀ ਸੇਧ ਮਿਲਦੀ ਹੈ ਉਥੇ ਸਮਾਜ ਵਿਚ ਧੀਆਂ ਨੂੰ ਪਿਆਰ ਕਰਨ ਤੇ ਉਨਾ ਦਾ ਸਨਮਾਨ ਕਰਨ ਦਾ ਵੀ ਸੰਦੇਸ ਮਿਲਦਾ ਹੈ।ਉਨਾ ਕਿਹਾ ਕਿ ਉਹ ਘਰ ਭਾਗਾ ਵਾਲੇ ਹੁੰਦੇ ਹਨ ਜਿੰਨਾ ਦੇ ਘਰ ਧੀਆਂ ਦਾ ਵਾਸਾ ਹੁੰਦਾ ਹੈ।ਪਿੰਡ ਦੇ ਸਰਪੰਚ ਦਰਸਨ ਸਿੰਘ ਬਿੱਲੂ ਤੇ ਸਾਬਕਾ ਸਰਪੰਚ ਜਗਦੀਸਰ ਸਿੰਘ ਨੇ ਵੀ ਧੀ ਦੀ ਲੋਹੜੀ ਮਨਾਉਣ ਤੇ ਰਛਪਾਲ ਸਿੰਘ ਦੇ ਸਮੁਚੇ ਪਰਿਵਾਰ ਨੂੰ ਮੁਬਾਰਕਵਾਦ ਦਿੱਤੀ।ਇਸ ਮੌਕੇ ਰਾਜਵੰਤ ਕੌਰ,ਬਲਜਿੰਦਰ ਕੌਰ,ਪਿਸੌਰਾ ਸਿੰਘ ਡਾਗੀਆਂ,ਦਲੀਪ ਕੌਰ,ਜਗਮੋਹਣ ਸਿੰਘ,ਇਕਬਾਲ ਸਿੰਘ ਆਦਿ ਵੀ ਹਾਜਿਰ ਸਨ।

ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਪਿੰਡ ਗਾਲਿਬ ਰਣ ਸਿੰਘ 'ਚ ਨਗਰ ਕੀਰਤਨ ਸਜਾਇਆ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ/ ਮਨਜਿੰਦਰ ਗਿੱਲ )-

ਦਸਮੇਸ਼ ਪਿਤਾ ਸਰਬੰਸ ਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਮੌਕੇ ਪਿਮਡ ਗਾਲਿਬ ਰਣ ਸਿੰਘ 'ਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ।ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦੀ ਛਤਰ-ਛਾਇਆ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਇਸ ਨਗਰ ਕੀਰਤਨ ਦੀ ਆਰੰਭਤਾ ਮੌਕੇ ਸ੍ਰੀ ਗੁਰੂ ਗੰ੍ਰਥ ਸਾਹਿਬ ਜੀ ਦਾ ਪਾਵਨ ਸਰੂਪ ਨੂੰ ਫੱੁਲਾਂ ਨਾਲ ਸਜੀ ਸੰੁਦਰ ਪਾਲਕੀ 'ਚੋ ਸੁਸ਼ੋਭਿਤ ਕੀਤਾ ਗਿਆ।ਨਗਰ ਕੀਰਤਨ ਦੀ ਆਰੰਭਤਾ ਮੌਕੇ ਭਾਈ ਪਿਰਤਪਾਲ ਸਿੰਘ ਪਾਰਸ ਵਲੋ ਅਰਦਾਸ ਕੀਤੀ ਗਈ।ਜਿਸ ਵਿੱਚ ਗੁਰਦੁਆਰਾ ਪ੍ਰਧਾਨ ਸਰਤਾਜ ਸਿੰਘ,ਖਾਜ਼ਨਾਚੀ ਕੁਲਵਿੰਦਰ ਸਿੰਘ,ਬਲਵਿੰਦਰ ਸਿੰਘ,ਸਰਪੰਚ ਜਗਦੀਸ਼ ਚੰਦ,ਸੁਰਿੰਦਰਪਾਲ ਸਿੰਘ ਫੌਜੀ,ਮੈਬਰ ਜਗਸੀਰ ਸਿੰਘ,ਰਣਜੀਤ ਸਿੰਘ ਮੈਬਰ,ਨਿਰਮਲ ਸਿੰਘ ਮੈਬਰ,ਜਸਵਿੰਦਰ ਸਿੰਘ ਮੈਬਰ,ਸੋਮਨਾਥ ਮੈਬਰ,ਹਰਸਿਮਰਨ ਸਿੰਘ,ਮਾਸਟਰ ਜਸਵੀਰ ਸਿੰਘ,ਮਾਸਟਰ ਹਰਤੇਜ ਸਿੰਘ,ਗੁਰਮੀਤ ਸਿੰਘ,ਕੁਲਦੀਪ ਸਿੰਘ,ਮਹਿੰਦਰ ਸਿੰਘ,ਜਸਵਿੰਦਰ ਸਿੰਘ ਬੰਬੇ ਵਾਲੇ,ਅਤੇ ਹੋਰ ਵੀ ਸ਼ਖਸੀਅਤਾਂ ਮੌਜੂਦ ਸਨ।ਪੜਾਵਾਂ ਤੇ ਇੰਨਟਰਨੈਸ਼ਨਲ ਢਾਡੀ ਜੱਥੇ ਭਾਈ ਪਿਰਤਪਾਲ ਸਿੰਘ ਪਾਰਸ ਗੁਰੂ ਗੋਬਿੰਦ ਸਿੰਘ ਜੀ ਦਾ ਗੌਰਮਈ ਇਤਾਹਾਸ ਸੁਣਕੇ ਸੰਗਤਾ ਨੂੰ ਨਿਹਾਲ ਕੀਤਾ।ਬੈਡ ਵਾਜਿਆਂ ਦੀਆਂ ਮਨੋਹਰ ਧੁਨਾਂ ਨਾਲ ਗੁਰੁ ਸਾਹਿਬ ਨੂੰ ਸਤਿਕਾਰ ਭੇਟ ਕੀਤਾ।ਗਤਕਾ ਪਾਰਟੀ ਨੇ ਵੀ ਆਪਣੀ ਕਲਾ ਅਤੇ ਗਤਕੇ ਦੇ ਜੌਹਰ ਦਿਕਾ ਕੇ ਖਾਲਸਾਈ ਰੰਗ ਬੰਨਿਆਂ।ਕੀਰਤਨ ਦਾ ਵੱਖ-ਵੱਖ ਪੜਾਵਾਂ ਦੇ ਨਿੱਘਾ ਸਵਾਗਤ ਕੀਤਾ ਗਿਆ।ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਨੂੰ ਸੋਮਸਾਂ,ਕੇਲਿਆਂ,ਸੰਤਰਾਂ,ਛੋਲਿਆਂ ਅਥੇ ਚਾਹ-ਪਾਣੀ ਨਾਲ ਸੇਵਾ ਕਰਕੇ ਅਥਾਹ ਸ਼ਰਧਾ ਪ੍ਰਗਟਾਈ।ਦੇਰ ਸ਼ਾਮ ਨਗਰ ਕੀਰਤਨ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ।ਇਸ ਮੌਕੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਕਾ ਅਤੱੁਟ ਲੰਗਰ ਵਰਤਾਏ ਗਏ।

ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਣਾ ਤੇ ਪ੍ਰਬੰਧਕ ਕਮੇਟੀ,ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦਾ ਧੰਨਵਾਦ:ਭਾਈ ਸਰਤਾਜ ਸਿੰਘ ਗਾਲਿਬ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ )-

ਇਥੋ ਥੋੜੀ ਦੂਰ ਪਿੰਡ ਗਾਲਿਬ ਰਣ ਸਿੰਘ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ ਬੜੀ ਸਰਧਾ ਤੇ ਪਿਆਰ ਨਾਲ ਮਨਾਇਆ ਗਿਆ।ਇਸ ਸਮੇ ਗੁਰਦੁਆਰਾ ਸਾਹਿਬ ਜੀ ਦੇ ਪ੍ਰਧਾਨ ਭਾਈ ਸਰਤਾਜ ਸਿੰਘ ਗਾਲਿਬ ਨੇ ਕਿਹਾ ਨਗਰ ਕੀਰਤਨ ਨਗਰ ਨਿਵਾਸੀਆਂ,ਸਮਹੂ ਪ੍ਰਬੰਧਕ ਕਮੇਟੀ,ਸਮੂਹ ਪੰਚਾਇਤ ਨੇ ਸਭ ਨੇ ਬੜੀ ਸ਼ਰਧਾ ਤੇ ਖੁਸ਼ੀ ਨਾਲ ਮਨਾਇਆ ਗਿਆ।ਇਸ ਲਈ ਮੈ ਸਾਰੇ ਦਾ ਧੰਨਵਾਦ ਕਰਦਾ ਹਾਂ ਤੇ ਸਾਰੇ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ੁਦਿੰਦਾ ਹਾਂ।ਇਸ ਸਮੇ ਖਾਜ਼ਨਚੀ ਕੁਲਵਿੰਦਰ ਸਿੰਘ ਛਿੰਦਾ,ਬਲਵਿੰਦਰ ਸਿੰਘ,ਸੁਰਦਿੰਰਪਾਲ ਸਿੰਘ ਫੋਜੀ,ਗੁਰਮੀਤ ਸਿੰਘ,ਹਿੰਮਤ ਸਿੰਘ,ਆਦਿ ਹਾਣਰ ਸਨ।

ਨੰਬਰਦਾਰ ਯੂਨੀਅਨ ਮਹੀਨਾਵਾਰ ਮੀਟਿੰਗ ਹੋਈ,ਗੋਦਵਾਲ ਨੂੰ ਚੇਅਰਮੈਨ ਨਿਯੁਕਤ ਕਰ ਕੇ ਨੰਬਰਦਾਰਾਂ ਨੂੰ ਮਾਣ ਬਖਸਿਆ:ਪ੍ਰਧਾਨ ਗਾਲਿਬ

ਜਗਰਾਓਂ/ਲੁਧਿਆਣਾ,ਜਨਵਰੀ 2020-(ਜਸਮੇਲ ਗਾਲਿਬ )-

ਜਗਰਾਉ ਵਿਖੇ ਨੰਬਰਦਾਰਾਂ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਹਰਨੇਕ ਸਿੰਘ ਹਠੂਰ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਆਲ ਇੰਡੀਆ ਨੰਬਰਦਾਰ ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਪਰਮਿੰਦਰ ਸਿੰੰਘ ਗਾਲਿਬ ਤੇ ਰਾਏਕੋਟ ਦੇ ਪ੍ਰਧਾਨ ਅਤੇ ਰਾਏਕੋਟ ਮਾਰਕੀਟ ਦੇ ਨਵ-ਨਿਯੁਕਤ ਚੇਅਰਮੈਨ ਸੁਖਪਾਲ ਸਿੰਘ ਗੋਦਵਾਲ ਵਿਸ਼ੇਸ਼ ਤੌਰ ਤੇ ਪਹੁੰਚੇ ਸਨ।ਇਸ ਸਮੇ ਨੰਬਰਦਾਰ ਯੂਨੀਅਨ ਵੱਲੋ ਸੁਖਪਾਲ ਸਿੰਘ ਗੋਦਵਾਲ ਦਾ ਸਨਮਾਨ ਕੀਤਾ। ਇਸ ਸਮੇ ਜਿਲ੍ਹਾ ਪ੍ਰਧਾਨ ਪਰਮਿੰਦਰ ਸਿੰਘ ਗਾਲਿਬ ਅਤੇ ਤਹਿ:ਪ੍ਰਧਾਨ ਹਰਨੇਕ ਸਿੰਘ ਹਠੂਰ ਨੇ ਕਿਹਾ ਕਿ ਸੂਬਾ ਸਰਕਾਰ ਨੇ ਨੰਬਰਦਾਰ ਸੁਖਪਾਲ ਸਿੰਘ ਗੋਦਵਾਲ ਨੂੰ ਚੇਅਰਮੈਨ ਨਿਯੁਕਤ ਕੀਤਾ ਹੈ।ਇਸ ਸਮੇ ਚੇਅਰਮੈਨ ਸੁਖਪਾਲ ਸਿੰਘ ਨੇ ਨੰਬਰਦਾਰ ਯੂਨੀਅਨ ਦਾ ਧੰਨਵਾਦ ਕੀਤਾ ਕਿਹਾ ਕਿ ਉਹ ਇਸ ਨਵੀ ਜਿੰਮੇਵਾਰੀ ਨੂੰ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣਗੇ। ਇਸ ਸਮੇ ਸੁਖਜੀਤ ਸਿੰਘ ਗਾਲਿਬ,ਜਸਵੰਤ ਸਿੰਘ ਸ਼ੇਖਦੋਲਤ,ਪ੍ਰੀਤਮ ੋਿਸੰਘ ਮਾਣੰੂਕੇ,ਪਿਆਰਾ ਸਿੰਘ ਦੇਹੜਕਾ,ਮਨਜੀਤ ਸਿੰਘ,ਗੁਰਬੰਤ ਸਿੰਘ ਰਾਮਗੜ੍ਹ,ਸੁਖਵਿੰਦਰ ਸਿੰਘ,ਰੇਸ਼ਮ ਸਿੰਘ ਲੱਖਾ, ਬੂਟਾ ਸਿੰਘ ਭੰਮੀਪੁਰਾ,ਕੁਲਵੰਤ ਸਿੰਘ ਆਦਿ ਹਾਜ਼ਰ ਸਨ।

ਭਾਰਤ, ਜਮਹੂਰੀ ਮੁਲਕ ਨਾ ਕਿ ਪਾਕਿਸਤਾਨ, ਨਾਗਰਿਕਤਾ ਕਾਨੂੰਨ ਦਾ ਕਰਾਂਗੇ ਸ਼ਾਂਤਮਈ ਵਿਰੋਧ- ਬਿੰਦਰਾ

ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਨੇ ਲੱਚਰ ਤੇ ਭੜਕਾਊ ਗਾਣੇ ਗਾਉਣ ਵਾਲਿਆਂ ਨੂੰ ਦਿੱਤੀ ਚੇਤਾਵਨੀ
ਲੁਧਿਆਣਾ, ਜਨਵਰੀ 2020-(ਸਤਪਾਲ ਸਿੰਘ ਦੇਹੜਕਾ/ਮਨਜਿੰਦਰ ਗਿੱਲ )-

''ਭਾਰਤ ਵਿੱਚ ਪਾਕਿਸਤਾਨ ਵਰਗੀਆਂ ਸੌੜੀਆਂ ਚਾਲਾਂ ਲਾਗੂ ਨਹੀਂ ਹੋ ਸਕਦੀਆਂ ਕਿਉਂਕਿ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਅਤੇ ਇਸ ਦੀ ਸ਼ਕਤੀ ਅਨੇਕਤਾ ਵਿੱਚ ਏਕਤਾ ਹੈ।'' ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਨੌਜਵਾਨ ਲੋਕ ਮਾਰੂ ਫੈਸਲੇ ਦਾ ਡਟ ਕੇ ਸ਼ਾਂਤਮਈ ਵਿਰੋਧ ਕਰਨਗੇ। ਨਾਗਰਿਕਤਾ ਸੋਧ ਕਾਨੂੰਨ ਬਾਰੇ ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦੇ ਸੰਦਰਭ ਵਿੱਚ ਗੱਲ ਕਰਦਿਆਂ ਬਿੰਦਰਾ ਨੇ ਕਿਹਾ ਕਿ ਭਾਰਤ ਵਿੱਚ ਵੱਖ ਵੱਖ ਧਰਮਾਂ, ਜਾਤਾਂ ਤੇ ਕਬੀਲਿਆਂ ਦੇ ਲੋਕ ਰਹਿੰਦੇ ਹਨ, ਜਿਨਾਂ ਵਿੱਚੋਂ ਕਈਆਂ ਕੋਲ ਲੋੜੀਂਦੇ ਸ਼ਨਾਖ਼ਤੀ ਕਾਗਜ਼ਾਤ ਨਹੀਂ ਹਨ, ਉਨਾਂ ਨੂੰ ਕੋਈ ਸਰਕਾਰ ਇਹ ਕਿਵੇਂ ਆਖ ਸਕਦੀ ਹੈ ਕਿ ਉਹ ਇਸ ਮੁਲਕ ਦੇ ਨਾਗਰਿਕ ਨਹੀਂ ਹਨ? ਉਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਕਈ ਹੋਰ ਰਾਜ ਸਰਕਾਰਾਂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ। ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਨੇ ਕਿਹਾ ਕਿ ਇਸ ਕਾਨੂੰਨ ਖ਼ਿਲਾਫ਼ ਬੋਰਡ ਵੱਲੋਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸ਼ਾਂਤਮਈ ਵਿਰੋਧ ਲਾਮਬੰਦ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਕਾਨੂੰਨ ਨੂੰ ਲਿਆਉਣ ਪਿੱਛੇ ਦੀ ਕੇਂਦਰ ਸਰਕਾਰ ਦੀ ਅਸਲ ਭਾਵਨਾ ਤੋਂ ਜਾਣੂੰ ਕਰਵਾਇਆ ਜਾਵੇਗਾ। ਇਸ ਦੌਰਾਨ ਅਜੋਕੇ ਪੰਜਾਬੀ ਗੀਤਾਂ ਰਾਹੀਂ ਸੱਭਿਆਚਾਰ ਵਿੱਚ ਆ ਰਹੇ ਨਿਘਾਰ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਬਿੰਦਰਾ ਨੇ ਕਿਹਾ ਕਿ ਬੋਰਡ ਇਸ ਸੱਭਿਆਚਾਰਕ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਕਰੇਗਾ। ਉਨਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਸਾਂਝੇ ਵਿਰਸੇ ਅਤੇ ਗੁਰੂ ਸਾਹਿਬਾਨ ਦੇ ਗੌਰਵਮਈ ਇਤਿਹਾਸ ਨਾਲ ਭਰਪੂਰ ਹੈ। ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਨੌਜਵਾਨਾਂ ਨੂੰ ਨਸ਼ੇ/ਭੜਕਾਊ ਅਤੇ ਹਥਿਆਰਾਂ ਵਾਲੇ ਗੀਤਾਂ ਰਾਹੀਂ ਮਿੱਥ ਕੇ ਕੁਰਾਹੇ ਪਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਵਿਰਸੇ ਅਤੇ ਭਵਿੱਖ ਪ੍ਰਤੀ ਅਵੇਸਲੇ ਹੋ ਜਾਣ। ਇਹ ਪੰਜਾਬ ਅਤੇ ਪੰਜਾਬੀਅਤ ਲਈ ਨੁਕਸਾਨਦਾਇਕ ਸਾਬਿਤ ਹੋ ਰਿਹਾ ਹੈ। ਸ੍ਰੀ ਬਿੰਦਰਾ ਨੇ ਪੰਜਾਬ ਯੂਥ ਡਿਵੈਲਪਮੈਂਟ ਦੇ ਚੇਅਰਮੈਨ ਹੋਣ ਨਾਤੇ ਪੰਜਾਬੀ ਗਾਇਕਾਂ ਨੂੰ ਅਪੀਲ/ਹਦਾਇਤ ਕੀਤੀ ਕਿ ਉਹ ਭਵਿੱਖ ਵਿੱਚ ਲੱਚਰ, ਨਸ਼ੇ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਗਾਉਣ ਤੋਂ ਪ੍ਰਹੇਜ਼ ਕਰਨ। ਨੌਜਵਾਨਾਂ ਨੂੰ ਰੋਜ਼ਗਾਰ ਦੇਣ ਸਬੰਧੀ ਚੇਅਰਮੈਨ ਨੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਸਕੀਮ ਤਹਿਤ ਹੁਣ ਤੱਕ ਲਗਪਗ 11 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ, ਜਿਸ ਵਿੱਚ ਸਵੈ ਰੋਜ਼ਗਾਰ, ਪ੍ਰਾਈਵੇਟ ਸੈਕਟਰ ਅਤੇ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਸ਼ਾਮਲ ਹਨ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੁਣ ਤੱਕ ਪੰਜਾਬ ਵਿੱਚ 55 ਹਜ਼ਾਰ ਕਰੋੜ ਦਾ ਨਿਵੇਸ਼ ਹੋ ਚੁੱਕਾ ਹੈ, ਜਿਸ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਹੋਰ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। ਪੰਜਾਬ ਸਰਕਾਰ ਦੀ ਨਸ਼ੇ ਵਿਰੁੱਧ ਚਲਾਈ ਮੁਹਿੰਮ ਦੇ ਸਬੰਧ ਵਿੱਚ ਸ੍ਰੀ ਬਿੰਦਰਾ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਲਗਪਗ 200 ਓਟ ਸੈਂਟਰ ਚੱਲ ਰਹੇ ਹਨ, ਜਿਨਾਂ ਵਿੱਚ ਹੁਣ ਤੱਕ 1,07331 ਨੌਜਵਾਨਾਂ ਵੱਲੋਂ ਨਸ਼ਾ ਛੱਡਣ ਲਈ ਆਪਣੇ ਨਾਮ ਦਰਜ ਕਰਵਾਏ ਗਏ ਹਨ। ਐਸ.ਟੀ.ਐਫ. ਵੱਲੋਂ ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਨੂੰ ਪੂਰੀ ਤਰਾਂ ਕੱਟ ਦਿੱਤਾ ਗਿਆ ਹੈ। ਔਰਤਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਵੱਲੋਂ ਹੈਲਪ ਲਾਈਨ ਨੰਬਰ ਅਤੇ ਰਾਤ ਸਮੇਂ ਵੱਡੇ ਸ਼ਹਿਰਾਂ ਵਿੱਚ ਔਰਤਾਂ ਨੂੰ ਘਰ ਛੱਡਣ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੜਕੀਆਂ ਖਿਲਾਫ਼ ਹੋ ਰਹੀ ਦੁਰਘਟਨਾਵਾਂ ਨੂੰ ਰੋਕਣ ਵਿੱਚ ਮਦਦ ਮਿਲੇ। ਅੰਤ ਵਿੱਚ ਉਨਾਂ ਕਿਹਾ ਕਿ ਯੂਥ ਡਿਵੈਲਪਮੈਂਟ ਬੋਰਡ ਨੌਜਵਾਨਾਂ ਦੀ ਹਰ ਤਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹੈ ਅਤੇ ਨੌਜਵਾਨਾਂ ਦੀ ਹਰ ਪੱਖੋ ਸੰਭਵ ਮਦਦ ਕਰਨ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।