You are here

2 ਦਿਨਾਂ ਤੋ ਪੈ ਰਹੀ ਬੂੰਦਾਬਾਂਦੀ ਤੇ ਹਲਕੀ ਬਾਰਿਸ ਨੇ ਮਨੱੁਖੀ ਜੀਵਨ ਕੀਤਾ ਪ੍ਰਭਾਵਿਤ, ਕੰਮਕਾਜ ਹੋਏ ਠੱਪ।

ਕਾਉਕੇ ਕਲਾਂ, ਜਨਵਰੀ 2020- (ਜਸਵੰਤ ਸਿੰਘ ਸਹੋਤਾ)-

ਬੀਤੇ 2 ਦਿਨਾਂ ਤੋ ਪੈ ਰਹੀ ਬੰੂਦਾਬਾਂਦੀ ਤੇ ਹਲਕੀ ਬਾਰਿਸ ਨੇ ਮਨੱੁਖੀ ਜੀਵਨ ਪ੍ਰਭਾਵਿਤ ਕਰ ਕੇ ਰੱਖ ਦਿੱਤਾ ਤੇ ਮੁੜ ਸੁਰੂ ਹੋਏ ਕੰਮਕਾਜ ਠੱਪ ਹੋ ਗਏ।ਤਾਪਮਾਨ ਵਿੱਚ ਆਈ ਗਿਰਾਵਟ ਨੇ ਮੁੜ ਠੰਡ ਸੁਰੂ ਕਰ ਦਿੱਤੀ ਤੇ ਪੇਡੂ ਖੇਤਰਾਂ ਵਿੱਚ ਬਾਰਿਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ।ਲੋਕ ਘਰਾਂ ਵਿੱਚ ਹੀ ਰਹਿਣ ਨੂੰ ਮਜਬੂਰ ਹਨ ਜਦਕਿ ਦੁਕਾਨਦਾਰਾਂ ਦਾ ਕੰਮ ਪੂਰੀ ਮੰਦੀ ਨਾਲ ਚੱਲ ਰਿਹਾ ਹੈ।ਬਹੁਤੇ ਦੁਕਾਨਦਾਰ ਤੇ ਪੇਂਡੂ ਵਸਨੀਕ ਦੁਕਾਨਾਂ ਜਾਂ ਘਰਾਂ ਨੇੜੇ ਅੱਗ ਛੇਕਣ ਲਈ ਮਜਬੂਰ ਹਨ।ਬਾਰਿਸ ਕਾਰਨ ਰੋਜਮਰਾ ਜਿੰਦਗੀ ਨੂੰ ਵੀ ਬਰੇਕ ਲੱਗ ਗਈ ਹੈ ਜਿਸ ਕਾਰਨ ਬਹੁਤੇ ਪੇਂਡੂ ਮਜਦੂਰ ਕਾਮੇ ਨਿੱਤ ਦਿਨ ਕੰਮ ਧੰਦਾ ਕਰਕੇ ਦੋ ਡੰਗ ਦੀ ਰੋਟੀ ਦਾ ਵਸੀਲਾ ਬਨਾਉਣ ਤੋ ਵੀ ਮੁਥਾਜ ਹੋ ਕੇ ਰਹਿ ਗਏ ਹਨ।ਬੰੂਦਾਂਬਾਦੀ ਕਾਰਨ ਕੰਮਕਾਜ ਠੱਪ ਹੋ ਗਏ ਹਨ ਜਿਸ ਕਾਰਨ ਦਿਹਾੜੀਦਾਰ ਕਾਮੇ ਘਰਾਂ ਵਿੱਚ ਰਹਿਣ ਲਈ ਹੀ ਮਜਬੂਰ ਹਨ।ਪੈ ਰਹੀ ਬਾਰਿਸ ਕਿਸਾਨਾ ਦੀਆ ਫਸਲਾ ਲਈ ਲਾਹੇਵੰਦ ਵੀ ਸਾਬਿਤ ਹੋ ਰਹੀ ਤੇ ਇਸ ਵਾਰ ਬੀਜੀ ਕਣਕ ਲਈ ਪੈ ਰਹੀ ਇਹ ਬਾਰਿਸ ਲਾਹੇਵੰਦ ਹੈ ਜਿਸ ਕਾਰਨ ਕਣਕ ਦੀ ਫਸਲ ਦਾ ਝਾੜ ਵੱਧ ਨਿਕਲਦਾ ਹੈ। ਆਲੂ ਦੀ ਫਸਲ ਨੂੰ ਪੈ ਰਹੀ ਬਾਰਿਸ ਨੁਕਸਾਨ ਪਹੁੰਚਾ ਸਕਦੀ ਹੈ।