You are here

ਪੰਜਾਬ ਸਰਕਾਰ ਲੈ ਰਹੀ ਹੈ ਇਤਿਹਾਸਕ ਫ਼ੈਸਲੇ - ਸੋਨੀ ਗਾਲਿਬ , ਬਲਜੀਤ ਸਿੰਘ ਗੋਰਸੀਆਂ  

ਜਗਰਾਉਂ , 08 ਨਵੰਬਰ ( ਅਮਿਤ   ਖੰਨਾ  ) :-ਅੱਜ ਜਗਰਾਉਂ ਮੰਡੀ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਕਾਂਗਰਸ ਲੁਧਿਆਣਾ ਦਿਹਾਤੀ ਦੇ ਪ੍ਰਧਾਨ ਕਰਨਜੀਤ ਸਿੰਘ ਸੋਨੀ ਗਾਲਿਬ , ਜਨਰਲ ਸਕੱਤਰ ਲੁਧਿਆਣਾ ਦਿਹਾਤੀ ਦੇ ਬਲਜੀਤ ਸਿੰਘ ਗੋਰਸੀਆਂ ਨੇ ਕਿਸਾਨਾਂ ਤੇ ਮਜ਼ਦੂਰਾਂ   ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ  ਤੋਂ ਜਾਣੂ ਕਰਵਾਇਆ ਅਤੇ ਦੱਸਿਆ ਕਿ ਕਿਸ ਤਰ੍ਹਾਂ ਆਮ ਜਨਤਾ ਪੰਜਾਬ ਸਰਕਾਰ ਵੱਲੋਂ ਚਲਾਈਆਂ ਸਕੀਮਾਂ ਦਾ ਕਿਸ ਤਰ੍ਹਾਂ ਲਾਭ ਲੈ ਸਕਦੀ ਹੈ । ਕਾਂਗਰਸ ਪਾਰਟੀ ਦੀ ਸਰਕਾਰ ਹਰ ਵਰਗ ਲਈ ਕੰਮ ਕਰ ਰਹੀ ਹੈ ਤੇ ਬੀਤੇ ਦਿਨੀਂ ਬਿਜਲੀ ਦੇ ਤੇਲ ਦੀਆਂ ਕੀਮਤਾਂ ਘਟਾਅ ਕੇ ਇਤਿਹਾਸਕ ਫ਼ੈਸਲਾ ਲਿਆ ਹੈ ਜੋ ਹਰ ਪੰਜਾਬੀ ਲਈ ਵੱਡੀ ਰਾਹਤ ਹੈ ,  ਅਤੇ ਗ਼ਰੀਬੀ ਰੇਖਾ ਦੇ ਹੇਠਾਂ ਆਉਣ ਵਾਲਿਆਂ ਨੂੰ 5-5 ਮਰਲੇ ਦੇ ਪਲਾਟ , ਲਾਲ ਕੇ ਲਕੀਰ ਅੰਦਰ ਆਉਣ ਵਾਲੀਆਂ ਥਾਂਵਾਂ ਦੀਆਂ ਰਜਿਸਟਰੀਆਂ ਅਤੇ 2 ਕਿਲੋਵਾਟ ਤੱਕ ਦੇ ਸਾਰੇ ਬਿੱਲ ਮਾਫ ਦੇ ਨਾਲ ਨਾਲ ਬਕਾਇਆ ਬਿੱਲ ਵੀ ਮੁਆਫ਼ ਕਰ ਦਿੱਤੇ ਗਏ ਹਨ । ਕਾਂਗਰਸ ਪਾਰਟੀ ਦੀ ਸਰਕਾਰ ਪੰਜਾਬ ਨਾਲ ਕੀਤਾ ਹਰ ਵਾਅਦਾ ਪੂਰਾ ਕਰ ਰਹੀ ਹੈ । ਜੇ  2022 ਵਿੱਚ ਪੰਜਾਬ ਦੇ ਲੋਕ ਕਾਂਗਰਸ ਪਾਰਟੀ ਦੀ ਸਰਕਾਰ ਬਣਾਉਂਦੇ ਹਨ ਤਾਂ ਪੰਜਾਬੀਆਂ ਲਈ ਵੱਡੀ ਰਾਹਤ ਦੇ ਕੰਮ ਕੀਤੇ ਜਾਣਗੇ ।  ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਹਰ ਮਸਲੇ ਦਾ ਹੱਲ ਕਰਵਾਏਗੀ ਅਤੇ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ  ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ।  ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਵਾਈਸ ਪ੍ਰਧਾਨ ਜਗਦੀਸ਼ਰ ਸਿੰਘ ਡਾਂਗੀਆਂ , ਬਲਵੀਰ ਸਿੰਘ , ਸਾਬਕਾ ਸਰਪੰਚ ਸੁਖਵਿੰਦਰ ਸਿੰਘ ਗਗੜਾ ,  ਪ੍ਰਧਾਨ ਪ੍ਰਿਤਪਾਲ ਸਿੰਘ ਧੰਨ ਧੰਨ ਬਾਬਾ ਨੰਦ ਸਿੰਘ ਨਗਰ , ਜਗਦੇਵ ਸਿੰਘ ਡਾਂਗੀਆਂ , ਮਨਜਿੰਦਰ ਸਿੰਘ ਸਿੱਧਵਾਂ ਬੇਟ ਤੇ ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨ ।