ਸਰਪੰਚਾਂ ਪੰਚਾਂ ਦੀਆਂ ਮੰਗਾਂ ਨੂੰ ਲੈਕੇ ਸੀ ਐਮ ਚੰਨੀ ਨੂੰ ਮਿਲਾਂਗੇ-ਬਲਵਿੰਦਰ ਸਿੰਘ ਘੋਲੀਆ

ਮਹਿਲ ਕਲਾਂ/ ਬਰਨਾਲਾ- 7 ਨਵੰਬਰ-   (ਗੁਰਸੇਵਕ ਸੋਹੀ )- ਪੰਜਾਬ ਦੇ ਪੰਚਾਂ ਸਰਪੰਚਾਂ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਲੈਕੇ ਜਲਦੀ ਹੀ ਇੱਕ ਵਫਦ ਮੁੱਖ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਨੂੰ ਮਿਲੇਗਾ। ਇਸ ਸਬੰਧੀ ਪੰਚਾਂ ਸਰਪੰਚਾਂ ਦੀ ਹੋਈ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਏਕਤਾ ਮਨੁੱਖੀ ਅਧਿਕਾਰ ਬਿਊਰੋ ਦੇ ਵਾਈਸ ਪਰਧਾਨ ਸ ਬਲਵਿੰਦਰ ਸਿੰਘ ਘੋਲੀਆ ਨੇ ਕਿਹਾ ਕਿ ਅਸੀਂ ਪੰਜਾਬ ਦੇ ਸਮੂਹ ਐਮ ਪੀ ਸਾਹਿਬਾਨ ਤੇ ਐਮ ਐਲ ਏ ਸਾਹਿਬਾਨ ਤੋਂ ਮੰਗ ਕਰਦੇ ਹਾਂ ਕਿ ਉਹ ਸਰਪੰਚਾਂ ਦੀ ਤਨਖਾਹ ਪੰਜਾਹ ਹਜ਼ਾਰ ਤੇ ਪੰਚਾਂ ਦੀ ਤਨਖਾਹ ਵੀਹ ਹਜ਼ਾਰ ਰੁਪਏ ਦੀ ਮੰਗ ਲਾਗੂ ਕਰਵਾਉਣ ਲਈ ਅਵਾਜ਼ ਬੁਲੰਦ ਕਰਨ। ਸ ਬਲਵਿੰਦਰ ਸਿੰਘ ਘੋਲੀਆ ਨੇ ਕਿਹਾ ਕਿ ਸਰਪੰਚਾਂ ਪੰਚਾਂ ਦਾ ਸਮਾਜ ਉਸਾਰੀ ਤੇ ਵਿਕਾਸ ਵਿੱਚ ਬਹੁਤ ਵੱਡਾ ਰੋਲ ਹੁੰਦਾ ਹੈ ਇਸ ਲਈ ਇਹਨਾਂ ਦੀਆਂ ਸਾਰੀਆਂ ਮੰਗਾਂ ਤੁਰੰਤ ਪੂਰੀਆਂ ਕੀਤੀਆਂ ਜਾਣ। ਇਸ ਸਮੇਂ ਯੂਨੀਅਨ ਦੇ ਸੂਬਾ ਪਰਧਾਨ ਸ ਗੁਰਮੇਲ ਸਿੰਘ ਨੇ ਵਿਸ਼ਵਾਸ ਦਿਵਾਉਂਦੇ ਹੋਏ ਕਿਹਾ ਕਿ ਮੈਂ ਸਰਪੰਚਾਂ ਪੰਚਾਂ ਦੀਆਂ ਸਾਰੀਆਂ ਮੰਗਾਂ ਨੂੰ ਪੂਰੀਆਂ ਕਰਵਾਉਣ ਲਈ ਕੋਈ ਕਸਰ ਨਹੀਂ ਛੱਡਾਂਗਾ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ ਗੁਰਦੀਪ ਸਿੰਘ ਸ ਜਸਪਾਲ ਸਿੰਘ ਜਿਲ੍ਹਾ ਪਰਧਾਨ ਸ ਕਰਨੈਲ ਸਿੰਘ ਸ ਜਸਪਾਲ ਸਿੰਘ ਪਰੈਸ ਸਕੱਤਰ ਸ ਸੁਖਵੀਰ ਸਿੰਘ ਸ ਜਸਵੀਰ ਸਿੰਘ ਸ ਨਾਹਰ ਸਿੰਘ ਬੀਬੀ ਜਸਵਿੰਦਰ ਕੌਰ ਜਿਲਾ ਵਾਇਸ ਪਰਧਾਨ ਸ ਲਖਵੀਰ ਸਿੰਘ ਸੂਬਾ ਕਮੇਟੀ ਮੈਂਬਰ ਸ ਗੁਰਸੇਵਕ ਸਿੰਘ ਮੰਦਰ ਸ ਲਖਵਿੰਦਰ ਸਿੰਘ ਕੋਟ ਈਸੇ ਖਾਂ ਸ ਕਰਮਜੀਤ ਸਿੰਘ ਸਰਪੰਚ ਤੇ ਸ ਗੁਰਮੇਲ ਸਿੰਘ ਸਰਪੰਚ ਧਰਮਕੋਟ ਤੇ ਸ ਗੁਰਮੇਲ ਸਿੰਘ ਪੰਜਾਬ ਪਰਧਾਨ ਹਾਜਰ ਹੋਏ।