ਵਿਸ਼ਵਕਰਮਾ ਦਿਹਾੜੇ ਦੀਆਂ ਤਿਆਰੀਆਂ ਜ਼ੋਰਾਂ ਤੇ  

 ਜਗਰਾਉਂ (ਅਮਿਤ ਖੰਨਾ)  ਬਿਲਡਿੰਗ ਠੇਕੇਦਾਰ ਐਸੋਸੀਏਸ਼ਨ ਵੱਲੋਂ  ਗੁਰਦੁਆਰਾ ਰਾਮਗੜ੍ਹੀਆ  ਨੇਡ਼ੇ ਕਮੇਟੀ ਪਾਰਕ ਵਿਖੇ  ਪ੍ਰਧਾਨ ਜਿੰਦਰਪਾਲ ਧੀਮਾਨ ਦੀ ਅਗਵਾਈ ਹੇਠ  ਵਿਸ਼ਵਕਰਮਾ ਦਿਵਸ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ  ਇਸ ਪ੍ਰੋਗਰਾਮ ਵਿਚ ਰਹਿੰਦੀਆਂ ਕਮੀਆਂ ਨੂੰ ਦੂਰ ਕਰਨ ਲਈ  ਠੇਕੇਦਾਰ ਭਰਾਵਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਅਤੇ ਕਿਹਾ ਕਿ  ਸਾਨੂੰ ਇਹ ਦੀਵਾਲੀ ਗਰੀਨ ਦੀਵਾਲੀ ਮਨਾਉਣੀ ਚਾਹੀਦੀ ਹੈ  ਸਿਰਫ਼ ਗ੍ਰੀਨ ਪਟਾਕੇ ਹੀ ਚਲਾਏ ਜਾਣ ਤਾਂ ਕਿ ਪ੍ਰਦੂਸ਼ਣ  ਨਾ ਹੋਵੇ  ਅਤੇ   ਬਾਬਾ ਵਿਸ਼ਵਕਰਮਾ ਜੀ ਦਾ ਆਗਮਨ ਦਿਹਾੜਾ  5 ਨਵੰਬਰ  ਦਿਨ ਸ਼ੁੱਕਰਵਾਰ ਨੂੰ ਗੁਰਦੁਆਰਾ ਰਾਮਗੜ੍ਹੀਆ ਸਾਹਿਬ   ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ  ਇਸ ਮੌਕੇ ਸਵੇਰੇ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਜਾਣਗੇ ਉਸ ਤੋਂ ਬਾਅਦ ਹਵਨ ਹੋਵੇਗਾ  ਅਤੇ ਰਾਗੀ ਜਥੇ ਦੁਆਰਾ ਕੀਰਤਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਇਸ ਮੌਕੇ ਠੇਕੇਦਾਰ ਸਰਪ੍ਰਸਤ ਕਸ਼ਮੀਰੀ ਲਾਲ , ਠੇਕੇਦਾਰ ਜਿੰਦਰ  ਪਾਲ ਧੀਮਾਨ,  ਠੇਕੇਦਾਰ ਪ੍ਰੀਤਮ ਸਿੰਘ ਗੇਂਦੂ ,ਠੇਕੇਦਾਰ ਅਮਰਜੀਤ ਸਿੰਘ ਘਟੌੜੇ,  ਠੇਕੇਦਾਰ ਮੰਗਲ ਸਿੰਘ ਗਿੱਲ ,ਠੇਕੇਦਾਰ ਹਰਨੇਕ ਸਿੰਘ ਸੋਹੀ , ਠੇਕੇਦਾਰ ਜਗਦੀਸ਼ ਸਿੰਘ , ਠੇਕੇਦਾਰ ਗੁਰਿੰਦਰ ਸਿੰਘ ਕਾਕਾ, ਬਲਜੀਤ ਸਿੰਘ ਬੱਲੀ , ਸੋਨੂੰ ,ਗੋਸਿਟ   ਸਿੰਘ ,ਨਿਰਮਲ ਸਿੰਘ ,ਹਰਪ੍ਰੀਤ ਸਿੰਘ ਲੱਕੀ ,ਸੁਖਦੇਵ ਸਿੰਘ ਘਟੋਡ਼ੇ, ਰਾਜਕੁਮਾਰ ਰਾਜੂ  ,ਪ੍ਰੀਤਮ ਸਿੰਘ ਜੰਡੂ , ਹਰਦਿਆਲ ਸਿੰਘ ਭਮਰਾ ਮਨਦੀਪ ਸਿੰਘ ਮਨੀ ਪ੍ਰਿਤਪਾਲ ਸਿੰਘ ਮਣਕੂ ਆਦਿ ਹਾਜ਼ਰ ਸਨ