ਸਵਾਮੀ ਰੂਪ ਚੰਦ ਜੈਨ ਸਕੂਲ ਨੇ ਜਿੱਤੀ ਓਵਰ ਆਲ ਟਰਾਫੀ  

ਜਗਰਾਓਂ 2 ਨਵੰਬਰ (ਅਮਿਤ ਖੰਨਾ):ਪਿਛਲੇ ਦਿਨੀਂ ਭਾਈ ਨਾਰਾਇਣ ਸਿੰਘ ਮੈਮੋਰੀਅਲ 7 ਵਾਂ ਸਾਲਾਨਾ ਸੈਮੀਨਾਰ ਖਾਲਸਾ ਕਾਲਜ ਫਾਰ ਵਿਮੈਨ ਸਿੱਧਵਾ ਖੁਰਦ  ਵਿਖੇ ਕਰਵਾਇਆ ਗਿਆ,ਜਿਸ ਦਾ ਵਿਸ਼ਾ ਸੀ ਧਰਤੀ ਮਾਤਾ ਨੂੰ ਬਚਾਓ । ਇਸ ਸੈਮੀਨਾਰ ਦੇ  ਮੁੱਖ ਮਹਿਮਾਨ ਸਰਦਾਰ ਜਗਬੀਰ ਸਿੰਘ ਕੀਰਤੀ   ਜੀਵ ਵਿਿਗਆਨ ਅਤੇ ਵਾਤਾਵਰਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਸਨ ।ਇਸ ਮੌਕੇ ਤੇ ਕਵਿਤਾ ਉਚਾਰਨ ਪੋਸਟਰ ਮੇਕਿੰਗ ਸਲੋਗਨ ਰਾਈਟਿੰਗ ਕੈਪਸ਼ਨ ਰਾਈਟਿੰਗ  ਮੁਕਾਬਲੇ ਕਰਵਾਏ ਗਏ ਜਿਸ ਵਿੱਚ  ਲੁਧਿਆਣਾ ਡਿਸਟ੍ਰਿਕ ਦੇ ਵੱਖ ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਿਦਆਰਥੀਆਂ ਨੇ  ਭਾਗ ਲਿਆ ।ਇਨ੍ਹਾਂ ਮੁਕਾਬਲਿਆਂ ਵਿੱਚ ਸਵਾਮੀ ਰੂਪ ਚੰਦ ਜੈਨ ਸਕੂਲ ਦੇ ਵਿਿਦਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ  ਹਰ ਮੁਕਾਬਲੇ ਵਿਚ ਸਿਰਕੱਢਵੀਂ  ਪੁਜੀਸ਼ਨਾਂ ਹਾਸਲ ਕੀਤੀਆਂ  । ਸਕੂਲ ਦੇ ਹੋਣਹਾਰ ਵਿਿਦਆਰਥੀ ਮਨਦੀਪ ਸਿੰਘ ਨੇ ਸਲੋਗਨ ਰਾਈਟਿੰਗ ਵਿਚ ਅਤੇ   ਜਸਪ੍ਰੀਤ ਕੌਰ ਨੇ ਪੋਸਟਰ ਮੇਕਿੰਗ  ਵਿਚ  ਪਹਿਲਾ ਸਥਾਨ ਹਾਸਿਲ ਕੀਤਾ।ਇਸੇ ਲੜੀ ਵਿੱਚ  ਚਾਰੂ ਨੇ ਸਲੋਗਨ ਰਾਈਟਿੰਗ  ਖੁਸ਼ਪ੍ਰੀਤ ਕੌਰ ਪੋਸਟਰ ਮੇਕਿੰਗ  ਅਤੇ   ਨਿਸ਼ਠਾ ਕਪਾਹੀ ਨੇ  ਕਵਿਤਾ ਉਚਾਰਣ ਵਿਚ ਦੂਸਰਾ  ਸਥਾਨ ਹਾਸਿਲ ਕੀਤਾ   ਜਦ ਕਿ ਰਾਜਪ੍ਰੀਤ ਕੌਰ ਕੈਪਸ਼ਨ ਕਾਂਟੈਸਟ ਵਿਚ ਤੀਸਰੇ ਸਥਾਨ ਤੇ ਰਹੀ ਤੇ ਇਨ੍ਹਾਂ  ਸ਼ਾਨਦਾਰ ਉਪਲੱਬਧੀਆਂ ਸਦਕਾ ਓਵਰਆਲ ਟਰਾਫ਼ੀ ਵੀ   ਸਵਾਮੀ ਰੂਪ ਚੰਦ ਜੈਨ ਸਕੂਲ ਦੀ ਝੋਲੀ ਵਿੱਚ ਪਈ। ਪ੍ਰੋਗਰਾਮ ਵਿੱਚ ਪਹੁੰਚੇ ਹੋਏ ਸਾਰੇ ਪਤਵੰਤੇ ਮਹਿਮਾਨਾਂ ਨੇ ਬੱਚਿਆਂ ਦੇ ਟੇਲੈਂਟ  ਅਤੇ ਮਿਹਨਤ ਦੀ ਪ੍ਰਸੰਸਾ ਕੀਤੀ ਸਕੂਲ ਮੈਨੇਜਮੈਂਟ ਵਲੋਂ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ ਗਿਆ ।ਪ੍ਰਿੰਸੀਪਲ ਸ੍ਰੀਮਤੀ ਰਾਜਪਾਲ ਕੌਰ ਨੇ ਮਾਣ ਮਹਿਸੂਸ ਕਰਦਿਆਂ ਇਨ੍ਹਾਂ ਉਪਲੱਬਧੀਆਂ ਦਾ ਸਿਹਰਾ ਆਪਣੇ ਮਿਹਨਤੀ   ਸਟਾਫ ਦੇ ਸਿਰ ਦਿੱਤਾਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਮੱਲਾਂ ਮਾਰਨ ਦਾ ਭਰੋਸਾ ਦਿਵਾਇਆ ।