ਪਿੰਡ ਚੰਨਣਵਾਲ ਦੇ ਮਨਰੇਗਾ ਮਜ਼ਦੂਰਾਂ ਵੱਲੋਂ ਬੀਡੀਪੀਓ ਦਫਤਰ ਮਹਿਲ ਕਲਾਂ ਦਾ ਘਿਰਾਓ

ਕੇਂਦਰ ਤੇ ਰਾਜ ਸਰਕਾਰਾਂ ਮਿਲ਼ ਕੇ ਮਨਰੇਗਾ ਸਕੀਮ ਖਤਮ ਕਰਨਾ ਚਾਹੁੰਦੀਆਂ ਹਨ ਕਾਮਰੇਡ ਜਗਰਾਜ ਰਾਮਾਂ,,,,,,

ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਪਿੰਡ ਚੰਨਣਵਾਲ ਦੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦਿਵਾਉਣ ਨੂੰ ਲੈ ਕੇ ਬੀਡੀਪੀਓ ਦਫ਼ਤਰ ਮਹਿਲ ਕਲਾਂ ਵਿਖੇ ਧਰਨਾ ਦਿੱਤਾ ਗਿਆ                                                        

ਮਜ਼ਦੂਰਾਂ ਨੂੰ ਮੰਗਲਵਾਰ ਤੱਕ ਪਹਿਲ ਦੇ ਆਧਾਰ ਤੇ ਕੰਮ ਦਿੱਤਾ ਜਾਵੇਗਾ.ਬੀਡੀਪੀਓ ਮਹਿਲ ਕਲਾਂ 
 
ਮਹਿਲਕਲਾਂ/ ਬਰਨਾਲਾ- 28 ਅਕਤੂਬਰ (ਗੁਰਸੇਵਕ ਸੋਹੀ)  ਨਰੇਗਾ ਰੁਜ਼ਗਾਰ ਪ੍ਰਾਪਤ ਯੂਨੀਅਨ ਨੂੰ ਜ਼ਿਲ੍ਹਾ ਬਰਨਾਲਾ ਇਕਾਈ ਵੱਲੋਂ ਪਿੰਡ ਚੰਨਣਵਾਲ ਵਿਖੇ ਬੰਦ ਪਏ ਮਨਰੇਗਾ ਸਕੀਮ ਦੇ ਕੰਮ ਨੂੰ ਚਾਲੂ ਕਰਵਾਉਣ ਨੂੰ ਨੂੰ ਲੈ ਕੇ ਮਜ਼ਦੂਰਾਂ ਦੇ ਸਹਿਯੋਗ ਨਾਲ ਬੀਡੀਪੀਓ ਦਫਤਰ ਅੱਗੇ ਧਰਨਾ ਦੇ ਕੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਜ਼ਦੂਰਾਂ ਨੂੰ ਮਨਰੇਗਾ ਸਕੀਮ ਦਾ ਕੰਮ ਪਹਿਲ ਦੇ ਅਧਾਰ ਤੇ ਦੇਣ ਦੀ ਮੰਗ ਕੀਤੀ ਇਸ ਮੌਕੇ ਹਾਲਤਾਂ ਨੂੰ ਦੇਖਦੇ ਹੋਏ ਬੀਡੀਪੀਓ ਮਹਿਲ ਕਲਾਂ ਨੇ ਮਜ਼ਦੂਰਾਂ ਨੂੰ ਮੰਗਲਵਾਰ ਤੱਕ ਕੰਮ ਦੇਣ ਦਾ ਭਰੋਸਾ ਦਿਵਾਇਆ ਇਸ ਮੌਕੇ ਸਮੂਹ ਮਜ਼ਦੂਰ ਯੂਨੀਅਨ ਦੇ ਆਗੂ ਮੋਜੂਦ ਸਨ ਜਿਨ੍ਹਾਂ ਵਿੱਚ ਮਨਰੇਗਾ ਰੁਜਗਾਰ ਪ੍ਰਾਪਤ ਯੂਨੀਅਨ ਜਿਲ੍ਹਾ ਬਰਨਾਲਾ ਇਕਾਈ ਦੇ ਪ੍ਰਧਾਨ ਕਾਮਰੇਡ ਜਗਰਾਜ ਸਿੰਘ ਰਾਮਾ ਉੱਥੇ ਜਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ ਨੇ ਧਰਨੇ ਸਮੇਂ ਜੁੜੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਵੱਲੋਂ ਕਿਰਤ ਕਾਨੂੰਨਾਂ ਨੂੰ ਤੋਡ਼ ਕੇ ਲਗਾਤਾਰ ਮਜ਼ਦੂਰ ਪੱਖੀ ਅਧਿਕਾਰ ਤਹਿਤ ਮਿਲਦੀਆਂ ਮਜ਼ਦੂਰਾਂ ਨੂੰ ਸਕੀਮਾਂ ਨੂੰ ਪੂਰੀ ਤਰ੍ਹਾਂ ਖਤਮ ਕਰਕੇ ਮਜ਼ਦੂਰਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਕੇ ਭੁੱਖਮਰੀ ਦਾ ਸ਼ਿਕਾਰ ਬਣਾਇਆ ਜਾ ਰਿਹਾ ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਯੂ ਪੀ ਏ ਦੀ  ਕੇਂਦਰ ਸਰਕਾਰ ਵਿੱਚ ਖੱਬੀਆਂ ਪਾਰਟੀਆਂ ਦੇ ਭਾਈਵਾਲ ਹੁੰਦਿਆਂ ਹੋਇਆਂ ਕੇਂਦਰ ਸਰਕਾਰ ਤੋਂ 100 ਦਿਨਾ ਗਰੰਟੀ ਯੋਜਨਾ ਸਕੀਮ ਤਹਿਤ ਮਨਰੇਗਾ ਐਕਟ ਤਹਿਤ ਕੰਮ ਦਿਵਾਇਆ ਅਤੇ ਫੂਡ ਸਕਿਉਰਿਟੀ ਐਕਟ ਲਾਗੂ ਕਰਵਾ ਕੇ ਮਜ਼ਦੂਰਾਂ ਨੂੰ ਸਸਤੇ ਦਰਾਂ ਉਪਰ ਨਾਜ਼ ਅਤੇ ਚਾਵਲ ਮੁਹੱਈਆ ਕਰਵਾਏ ਪਰ ਅੱਜ ਕੇਂਦਰ ਤੇ ਰਾਜ ਸਰਕਾਰਾਂ ਅੱਜ ਮਿਲ ਕੇ ਮਜ਼ਦੂਰਾਂ ਦੀਆਂ ਸਹੂਲਤਾਂ ਨੂੰ ਬੰਦ ਕਰਨ ਤੇ ਤੁਲੀਆਂ ਹੋਈਆਂ ਹਨ ਉਨ੍ਹਾਂ ਕਿਹਾ ਕਿ ਕੇਂਦਰ ਰਾਜ ਸਰਕਾਰਾਂ ਨਾਲ ਮਿਲ ਕੇ ਅਫ਼ਸਰਸ਼ਾਹੀ ਮਨਰੇਗਾ ਐਕਟ ਨੂੰ ਸਹੀ ਢੰਗ ਨਾਲ ਲਾਗੂ ਨਾ ਕਰਕੇ ਮਜ਼ਦੂਰਾ ਨੂੰ ਕੰਮ ਨਹੀਂ ਦਿੱਤਾ ਜਾ ਰਿਹਾ ਉਨ੍ਹਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਾਰਨ ਮਜ਼ਦੂਰਾਂ ਨੂੰ ਆਰਥਿਕ ਸੰਕਟ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ ਉਨ੍ਹਾਂ ਕਿਹਾ ਕਿ ਮਜ਼ਦੂਰਾਂ ਨੂੰ ਆਪਣੇ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਜਥੇਬੰਦ ਹੋਣਾ ਸਮੇਂ ਦੀ ਮੁੱਖ ਲੋੜ ਉਨ੍ਹਾਂ ਕਿਹਾ ਕਿ ਅੱਜ ਸਾਨੂੰ ਸਾਰੇ ਮਜ਼ਦੂਰਾਂ ਨੂੰ ਇੱਕਮੁੱਠ ਹੋ ਕੇ ਆਪਣੇ ਹੱਕਾਂ ਦੀ ਪ੍ਰਾਪਤੀ ਲਈ ਜਥੇਬੰਦੀ ਵੱਲੋਂ ਲੜੇ ਜਾ ਰਹੇ ਸੰਘਰਸ਼ ਦਾ ਸਾਥ ਦੇਣ ਲਈ ਅੱਗੇ ਆਉਣਾ ਚਾਹੀਦਾ ਉਕਤ ਆਗੂਆਂ ਨੇ ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਤੇ ਮਨਰੇਗਾ ਮਜ਼ਦੂਰਾਂ ਨੂੰ ਕੰਮ ਦੇਣ ਅਤੇ ਪੰਜ ਪੰਜ ਮਰਲੇ ਦੇ ਪਲਾਟ ਪਹਿਲ ਦੇ ਆਧਾਰ ਤੇ ਦੇਣ ਦੀ ਮੰਗ ਕੀਤੀ ਉਕਤ ਆਗੂਆਂ ਨੇ ਇਸ ਮੌਕੇ ਪੰਜਾਬ ਦੀਆਂ 7 ਮਜ਼ਦੂਰ ਜਥੇਬੰਦੀਆਂ ਅਤੇ 5 ਸਿਆਸੀ ਪਾਰਟੀਆਂ ਵੱਲੋਂ ਸਾਂਝੇ ਤੌਰ ਤੇ 28 ਨਵੰਬਰ ਨੂੰ ਲੁਧਿਆਣਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਰੈਲੀ ਵਿੱਚ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ਇਸ ਮੌਕੇ ਬੀਡੀਪੀਓ ਮਹਿਲ ਕਲਾਂ ਭੂਸ਼ਣ ਕੁਮਾਰ ਬਰਨਾਲਾ ਮਨਰੇਗਾ ਦੇ ਏਪੀਓ ਗਗਨਦੀਪ ਸਿੰਘ ਨੇ ਧਰਨੇ ਵਿੱਚ ਵਿਸ਼ੇਸ਼ ਤੌਰ ਤੇ ਪੁੱਜ ਕਿ ਜੱਥੇਬੰਦੀ ਦੇ ਆਗੂਆਂ ਨੂੰ ਵਿਸ਼ਵਾਸ ਦੁਆਇਆ ਕਿ ਮੰਗਲਵਾਰ ਤਕ ਮਜ਼ਦੂਰਾਂ ਦੇ ਐਸਟੀਮੇਟ ਪਾਸ ਕਰਵਾ ਕੇ ਮਨਰੇਗਾ ਸਕੀਮ ਤਹਿਤ ਮਜ਼ਦੂਰਾਂ ਨੂੰ ਕੰਮ ਪਹਿਲ ਦੇ ਆਧਾਰ ਤੇ ਦਿੱਤਾ ਜਾਵੇਗਾ ਇਸ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਜਗਰਾਜ ਸਿੰਘ ਰਾਮਾਂ ਅਤੇ ਜ਼ਿਲ੍ਹਾ ਸਕੱਤਰ ਕਾਮਰੇਡ ਖੁਸ਼ੀਆ ਸਿੰਘ ਬਰਨਾਲਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਬਲਾਕ ਦੇ ਅਧਿਕਾਰੀਆਂ ਨੇ ਮੰਗਲਵਾਰ ਤੱਕ ਮਜ਼ਦੂਰਾਂ ਨੂੰ ਕੰਮ ਨਾ ਦਿੱਤਾ ਤਾਂ ਬੁੱਧਵਾਰ ਨੂੰ ਮੁੜ ਬੀਡੀਪੀਓ ਦਫਤਰ ਦਾ ਘਿਰਾਓ ਕੀਤਾ ਜਾਵੇਗਾ ਇਸ ਮੌਕੇ ਸਰਪੰਚ ਬੂਟਾ ਸਿੰਘ ਚੰਨਣਵਾਲ ਮਜ਼ਦੂਰ ਆਗੂ ਜਨਰਲ ਸਿੰਘ ਨਾਇਬ ਸਿੰਘ ਮਲਕੀਤ ਸਿੰਘ ਲਛਮਣ ਸਿੰਘ ਲਾਲ ਸਿੰਘ ਸੁਰਜੀਤ ਸਿੰਘ ਅਮਨਦੀਪ ਕੌਰ ਹਰਪਾਲ ਕੌਰ ਮਨਜੀਤ ਕੌਰ ਹਰਬੰਸ ਕੌਰ ਕੁਲਵਿੰਦਰ ਕੌਰ ਸੁਰਜੀਤ ਕੌਰ ਮਨਦੀਪ ਕੌਰ ਆਦਿ ਤੋ ਇਲਾਵਾ ਹੋਰ ਮਜ਼ਦੂਰ ਵੀ ਹਾਜ਼ਰ ਸਨ ।