ਗ੍ਰੀਨ ਪੰਜਾਬ ਮਿਸ਼ਨ ਟੀਮ ਨੇ ਰੁੱਖ ਲਾਉਣ ਵਾਰੇ ਜਾਣਕਾਰੀ ਭਰਪੂਰ ਕਾਪੀਆਂ ਵਿਦਿਆਰਥੀਆਂ ਵਿਚ ਵੰਡੀਆਂ 

ਪੰਜਾਬ ਨੂੰ ਰੇਗਿਸਤਾਨ ਬਣਨ ਤੋਂ ਬਚਾਉਣ ਲਈ ਸਾਡੇ  ਨੌਜਵਾਨ ਬੱਚਿਆਂ ਨੂੰ ਆਪਣੀ ਜ਼ਿੰਦਗੀ ਦਾ ਰੁੱਖਾਂ ਨੂੰ ਹਿੱਸਾ ਬਣਾਉਣਾ ਚਾਹੀਦਾ ਹੈ - ਸਤਪਾਲ ਦੇਹਡ਼ਕਾ  

ਜਗਰਾਉਂ, 20 ਅਕਤੂਬਰ   (ਗੁਰਸੇਵਕ ਸਿੰਘ ਸੋਹੀ )   33% ਧਰਤੀ ਦੇ ਹਿੱਸੇ ਨੂੰ ਰੁੱਖਾਂ ਨਾਲ ਸਜਾਉਣ ਦੇ ਮਨਸੂਬੇ ਨਾਲ ਪੌਣ, ਪਾਣੀ ਅਤੇ ਧਰਤੀ ਮਾਂ ਦੀ ਸੇਵਾ ਹਿਤ ਸਕੂਲੀ ਬੱਚਿਆਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਤਹਿਤ ਗਰੀਨ ਪੰਜਾਬ ਮਿਸ਼ਨ ਟੀਮ ਵਲੋਂ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਦੇਹੜਕਾ ਦੇ ਬੱਚਿਆਂ ਨੂੰ ਰੁੱਖਾਂ ਪ੍ਰਤੀ ਜਾਗਰੂਕ ਕਰਦੀਆ ਕਾਪੀਆਂ ਜਿਨ੍ਹਾਂ ਉਪਰ ਰੁੱਖਾਂ ਦੇ ਕੀ ਕੀ ਫਾਇਦੇ ਕੇਹੜੇ ਰੁੱਖ ਕਿਸ ਕਿਸ ਦਵਾਈ ਦੇ ਕੰਮ ਆਉਂਦਾ, ਕਿਹੜੇ ਬੂਟੇ ਸੜਕਾਂ ਕਿਨਾਰੇ, ਕਿਹੜੇ ਬੂਟੇ ਤਾਰਾ ਹੇਠਾਂ, ਕੇਹੜੇ ਬੂਟੇ ਘਰਾਂ ਵਿਚ, ਕਿਹੜੇ ਬੂਟੇ ਫਿਰਨੀਆ ਉਤੇ ਲਗਾਏ ਜਾ ਸਕਦੇ ਹਨ ਅਤੇ ਘਰਾਂ ਵਿਚ ਲਗੇ ਵਾਟਰ ਫਿਲਟਰ ਦੇ ਪਾਣੀ ਨੂੰ ਵੇਸਟ ਹੋਣ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ ਆਦਿ ਬੜੇ ਸੁਚੱਜੇ ਢੰਗ ਨਾਲ ਲਿਖਿਆ ਗਿਆ ਹੈ ਬੱਚਿਆਂ ਨੂੰ ਤਕਸੀਮ ਕੀਤੀਆਂ,ਇਸ ਵਖਤ ਸੀ ਟੀ ਯੂਨੀਵਰਸਿਟੀ ਦੇ ਪ੍ਰੋਜੈਕਟ ਮੈਨੇਜਰ ਸ੍ਰ ਜੋਧ ਸਿੰਘ ਜੱਸਲ ਅਤੇ ਸਤਪਾਲ ਸਿੰਘ ਦੇਹੜਕਾ ਵਲੋਂ ਆਪਣੇ ਭਾਸ਼ਣ ਰਾਹੀਂ ਬੱਚਿਆਂ ਨੂੰ ਦਸਿਆ ਕਿ    2026-27 ਤੱਕ ਪੰਜਾਬ ਦੀ ਧਰਤੀ ਰੇਗਿਸਤਾਨ ਬਣਨ ਜਾ ਰਹੀ ਹੈ ਤੁਸੀ ਕਿਵੇ ਆਪਣੀ ਧਰਤੀ ਮਾਤਾ ਨੂੰ 33 %  ਹਿਸੇ ਉਪਰ ਰੁੱਖ ਲਗਾਕੇ ਰੇਗਿਸਤਾਨ ਬਣਨ ਤੋਂ ਬਚਾ ਹੀ ਨਹੀਂ ਸਗੋਂ ਆਪਣਾ ਪਾਣੀ 50 ਫੁਟ ਤੇ ਲਿਆ ਸਕਦੇ ਹੋ,ਹੈਰਾਨੀ ਦੀ ਗੱਲ ਇਹ ਰਹੀ ਕਿ ਜਿਥੇ ਵਿਦਿਆਰਥੀਆਂ ਨੇ ਇਸ ਸਾਰੇ ਭਾਸ਼ਣ ਨੂੰ ਬੜੇ ਧਿਆਨ ਨਾਲ ਸੁਣਿਆ ਹੀ ਨਹੀਂ ਬੁਲਾਰਿਆਂ ਨਾਲ ਸਵਾਲ ਜਵਾਬ ਵੀ ਕੀਤੇ ਅਤੇ ਕੁਝ ਵਿਦਿਆਰਥੀਆਂ ਨੇ ਆਪਣੇ ਕੀਮਤੀ ਸੁਝਾਅ ਵੀ ਦਿਤੇ ਟੀਮ ਵਲੋਂ ਬੱਚਿਆਂ ਨੂੰ ਅਮਰੂਦ, ਕੜੀ ਪਤਾ, ਹਰੜ ਬਹੇੜਾ,ਪੁਤਰਨਜੀਵ, ਨਿਮਬੂ, ਆਂਵਲਾ ਆਦਿ ਬੂਟੇ ਵੀ ਲਗਾਉਣ ਲਈ ਦਿੱਤੇ ਗਏ,ਇਸ ਸਮੇ ਸਕੂਲ ਪ੍ਰਿੰਸੀਪਲ ਉਪਿੰਦਰਜੀਤ ਕੌਰ  ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਪਾਣੀ ਸਾਡਾ ਸਰਮਾਇਆ ਹੈ ਜਿਸ ਤਰਾਂ ਅਸੀਂ ਆਪਣੇ ਮਾਂ ਬਾਪ ਦੀ ਜਾਇਦਾਦ ਨੂੰ ਸੰਭਾਲ ਦੇ ਹਾਂ ਉਸੇ ਤਰਾਂ ਪਾਣੀ ਪੰਜਾਬ ਦਾ ਸਰਮਾਇਆ ਹਨ ਪਾਣੀਆਂ ਦੀ ਸੰਭਾਲ ਕਰਨਾ ਵੀ ਸਾਡਾ ਮੁਢਲਾ ਫਰਜ ਹੈ,ਸਰਪੰਚ ਕਰਮਜੀਤ ਸਿੰਘ ਅਤੇ ਪੰਚ ਰਵਿੰਦਰ ਰਾਜੂ ਵਲੋਂ ਟੀਮ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਸਮੇਂ ਅਨੁਸਾਰ ਧਰਤੀ ਮਾਂ ਦੀ ਸੇਵਾ ਦੇ ਮਿਸ਼ਨ ਨੂੰ ਅਪਣਾਉਣਾ ਹੀ ਪੈਣਾ ਹੈ ,ਇਸ ਮੌਕੇ ਪ੍ਰਾਇਮਰੀ ਹੈਡ ਮਾਸਟਰ ਅਵਤਾਰ ਸਿੰਘ , ਮਾਸਟਰ ਸੁਖਦੇਵ ਸਿੰਘ,ਸੰਦੀਪ ਸ਼ਰਮਾ, ਮੁਕੇਸ਼ ਕੌਸ਼ਲ, ਪ੍ਰਿਤਪਾਲ ਸਿੰਘ, ਇੰਦਰਵੀਰ ਕੌਰ, ਹਰਦੀਪ ਕੌਰ, ਬਲਜਿੰਦਰ ਕੌਰ ਤੌ ਇਲਾਵਾ ਪਤਵੰਤੇ ਹਾਜਰ ਸਨ