ਜੀ .ਐਚ. ਜੀ .ਅਕੈਡਮੀ ਜਗਰਾਉਂ  ਵਿਖੇ ਮਨਾਈ ਗਈ ਬਾਲਮੀਕ ਜਯੰਤੀ 

ਜਗਰਾਉਂ (ਅਮਿਤ ਖੰਨਾ ) ਜੀ.ਐਚ. ਜੀ. ਅਕੈਡਮੀ,ਕੋਠੇ ਬੱਗੂ ਜਗਰਾਉਂ ਵਿਖੇ ਬਾਲਮੀਕ ਜਯੰਤੀ ਮਨਾਈ ਗਈ। ਇਸ ਮੌਕੇ ਤੇ ਦਸਵੀਂ ਜਮਾਤ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਆਪਣੇ ਭਾਸ਼ਣ ਰਾਹੀਂ ਬਾਲਮੀਕ ਜੀ ਦੇ ਜੀਵਨ ਬਾਰੇ ਵਿਦਿਆਰਥੀਆਂ ਨੂੰ ਜਾਣਕਾਰੀ ਦਿੱਤੀ  ।ਉਸ ਨੇ ਦੱਸਿਆ ਕਿ ਮਹਾਂਰਿਸ਼ੀ ਬਾਲਮੀਕ ਬਹੁਤ ਹੀ ਵਧੀਆ ਕਵੀ ਸਨ ।ਮਹਾਂਰਿਸ਼ੀ ਬਾਲਮੀਕ ਜੀ ਭਾਰਤ ਦੇ ਪਹਿਲੇ ਕਵੀ ਹੋਏ  ਹਨ, ਜਿਨ੍ਹਾਂ ਨੇ ਸ਼ਲੋਕਾਂ ਦੀ ਰਚਨਾ ਕੀਤੀ।ਉਨ੍ਹਾਂ ਨੇ ਸੰਸਕ੍ਰਿਤ ਦੇ ਸਲੋਕਾਂ ਤੇ ਮਹਾਨ ਗ੍ਰੰਥ ਰਮਾਇਣ   ਦੀ ਰਚਨਾ ਕੀਤੀ ਜੋ ਸਿਰਫ਼ ਭਾਰਤ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਪੜ੍ਹਿਆ ਜਾਂਦਾ ਹੈ ।ਇਨ੍ਹਾਂ ਦੇ ਪਿਤਾ ਦਾ ਨਾਂ ਚਾਰਸ਼ਾਮਨੀ ਅਤੇ ਮਾਤਾ ਦਾ ਨਾਂ ਸੁਮਾਲੀ ਸੀ।ਬਾਲਮੀਕ ਜੀ ਦੇ ਨਾਂ ਤੇ ਭਾਰਤ ਵਿਚ ਬਹੁਤ ਸਾਰੇ ਮੰਦਰ ਅਤੇ ਤੀਰਥ ਸਥਾਨ ਬਣਾਏ ਗਏ ਹਨ  ।ਬਾਲਮੀਕ ਜੈਯੰਤੀ ਹਿੰਦੂ ਧਰਮ ਦੇ ਪ੍ਰਸਿੱਧ ਤਿਉਹਾਰਾਂ ਵਿੱਚੋਂ ਇੱਕ ਹੈ  ।ਬਾਲਮੀਕ ਜੈਯੰਤੀ ਪੂਰੇ ਭਾਰਤ ਵਿੱਚ ਬੜੇ ਜੋਸ਼ ਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਦਿਨ ਭਾਰਤ ਦੇ ਕਈ ਸਥਾਨਾਂ ਤੇ ਸ਼ੋਭਾ ਯਾਤਰਾ ਵੀ ਕੱਢੀ ਜਾਂਦੀ ਹੈ ।ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਮਨਜੋਤ ਕੌਰ ਗਰੇਵਾਲ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਦੇ ਜੀਵਨ ਤੋਂ ਸੇਧ ਲੈਣ ਦੀ ਸਿੱਖਿਆ ਦਿੱਤੀ  ।