ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਉੱਪਰ ਜਗਰਾਉਂ ਰੇਲਵੇ ਸਟੇਸ਼ਨ ਉੱਪਰ ਰੋਕੀਆਂ ਰੇਲਾਂ  

ਜਗਰਾਉਂ, 18 ਅਕਤੂਬਰ (ਜਸਮੇਲ ਗ਼ਾਲਿਬ  / ਰਾਣਾ ਸ਼ੇਖਦੌਲਤ )ਦੇਸ਼ ਭਰ ਚ ਖੇਤੀ ਸਬੰਧੀ ਕਾਲੇ ਕਾਨੂੰਨਾਂ ਖਿਲਾਫ,ਲਖੀਮਪੁਰ ਖੀਰੀ ਦੇ ਕਾਤਲਾਂ  ਨੂੰ ਸਜਾਵਾਂ ਦਿਵਾਉਣ ਲਈ, ਕੇਂਦਰ ਸਰਕਾਰ ਵਲੋਂ ਅੱਧੇ ਪੰਜਾਬ ਨੂੰ ਬੀ ਐਸ ਐਫ ਦੇ ਹਵਾਲੇ ਕਰਕੇ ਕੇਂਦਰ ਸਾਸ਼ਿਤ ਪ੍ਰਦੇਸ਼ ਚ ਬਦਲਣ ਵਿਰੁੱਧ ਜਗਰਾਓਂ ਰੇਲਵੇ ਸਟੇਸ਼ਨ ਤੇ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ।ਮੁੱਖ ਤੌਰ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਅਗਵਾਈ ਚ ਹਜਾਰਾਂ ਲੋਕ ਇਸ ਜਾਮ ਚ ਸ਼ਾਮਲ ਹੋਏ।ਇਸ ਸਮੇਂ ਸਭ ਤੋਂ ਪਹਿਲਾਂ ਕਿਸਾਨ ਲਹਿਰ ਦੇ ਸ਼ਹੀਦਾਂ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਵੱਡੀ ਗਿਣਤੀ ਚ ਮਰਦ ਔਰਤ ਕਿਸਾਨਾਂ ਮਜਦੂਰਾਂ ਨੇ ਸ਼ਰਧਾਂਜਲੀ ਭੇਂਟ ਕੀਤੀ।ਇਸ ਸਮੇਂ ਲਖਵੀਰ ਸਿੰਘ ਸਿੱਧੂ ਅਤੇ ਇਨਕਲਾਬੀ ਕਵੀਸ਼ਰੀ ਜੱਥਾ ਨੇ ਗੀਤ ਅਤੇ ਕਵੀਸ਼ਰੀਆਂ ਪੇਸ਼ ਕੀਤੀਆਂ।ਇਸ ਸਮੇਂ ਅਪਣੇ ਸੰਬੋਧਨ ਚ ਕਿਸਾਨ ਆਗੂ ਮਹਿੰਦਰ ਸਿੰਘ ਕਮਾਲਪੁਰਾ,ਇੰਦਰਜੀਤ ਸਿੰਘ ਧਾਲੀਵਾਲ , ਗੁਰਪ੍ਰੀਤ ਸਿੰਘ ਸਿੱਧਵਾ, ਰਾਮਸਰਨ ਸਿੰਘ ਰਸੂਲਪੁਰ, ਨਿਰਮਲ ਸਿੰਘ ਭਮਾਲ  ,ਸੁਖਵਿੰਦਰ ਸਿੰਘ ਬੂਰਜ ਨਕਲੀਆ, ਨਵਨੀਤ ਕੌਰ ਗਿੱਲ,ਅਮਨਦੀਪ ਕੋਰ ਕਲਸੀ,ਸੁਖਵਿੰਦਰ ਸਿੰਘ ਕੁਤਬਾ,ਬਲਰਾਜ ਸਿੰਘ ਕੋਟੳਮਰਾ, ਤਾਰਾ ਸਿੰਘ ਅਗਰਵਾਲ,ਤਰਸੇਮ ਸਿੰਘ ਬੱਸੂਵਾਲ, ਹਰਬੰਸ ਸਿੰਘ ਅਖਾੜਾ,ਸੁਰਜੀਤ ਸਿੰਘ ਦੌਧਰ ਨੇ ਕਿਹਾ ਕਿ ਅੱਜ ਦੇਸ਼ ਭਰ ਚ ਕੇਂਦਰ ਦੀ ਫਾਸ਼ੀਵਾਦੀ ਹਕੂਮਤ ਦਾ ਸੱਤਾ ਦਾ ਨਸ਼ਾ ਲਾਹੁਣ, ਗਰੂਰ ਚਕਨਾਚੂਰ ਕਰਨ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਗਿਆ ਹੈ।ਇਸ ਸਮੇਂ ਬੁਲਾਰਿਆਂ ਨੇ ਕਿਹਾ ਕਿ ਇਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨ ਅੰਦੋਲਨ ਨੂੰ ਦਬਾਉਣ ਲਈ ਕਦੇ ਕਰਨਾਲ,ਕਦੇ ਮੋਗਾ, ਕਦੇ ਲਖੀਮਪੁਰ ਖੀਰੀ ,ਕਦੇ ਸਿੰਘੂ ਬਾਰਡਰ ਤੇ ਕਤਲ ਜਿਹੇ ਹਮਲੇ ਕਰਕੇ ਮੋਦੀ ਹਕੂਮਤ ਇਕ ਭਰਮ ਨੂੰ ਪੁਗਾਉਣ ਦਾ ਅਸਫਲ ਯਤਨ  ਕਰ ਰਹੀ ਹੈ।ਕਿਸਾਨ ਅੰਦੋਲਨ ਨੇ ਪਿਛਲੇ ਸਮੇਂ ਚ ਜਿਸ ਸੰਜਮ,ਸਬਰ,ਸੰਤੋਖ ਅਤੇ ਨਿਰਮਾਣਤਾ ਮੁਜਾਹਰਾ ਕੀਤਾ ਹੈ ਉਸਨੇ ਕਾਰਪੋਰੇਟਾਂ ਅਤੇ  ਭਾਜਪਾ ਆਰ ਐਸ ਐਸ ਦੀ ਰਾਤਾਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਉਹਨਾਂ ਕਿਹਾ ਕਿ ਕਾਲੇ ਕਾਨੂੰਨ ਵਿਰੋਧੀ ਅੰਦੋਲਨ ਅਸਲ ਚ ਸਾਮਰਾਜੀ ਸ਼ਕਤੀਆਂ ਖਿਲਾਫ ਸੰਸਾਰ ਪੱਧਰੀ ਲੋਕ ਸੰਘਰਸ਼ ਦਾ ਅਟੁੱਟ ਅੰਗ ਹੈ।ਦੇਸ਼ ਭਰ ਚ ਸਰਕਾਰੀ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਵੇਚਣ , ਲੱਕ ਤੋੜ ਮਹਿੰਗਾਈ ਰਾਹੀਂ ਲੋਕਾਂ ਦਾ ਕਚੂਮਰ ਕੱਢਣ ,ਗਰੀਬੀ ਚ ਸਾਡਾ ਦੇਸ਼ 116 ਦੇਸ਼ਾਂ ਚ 102 ਵੇ ਨੰਬਰ ਤੇ ਪੰਹੁਚਣਾ 75 ਸਾਲਾਂ ਦੀ ਆਜਾਦੀ ਦੀ ਦੇਣ ਹੈ ਜੋਕਿ ਅਸਲ ਚ ਗੁਲਾਮੀ ਹੈ।ਦੇਸ਼ ਨੂੰ ਪੂਰੀ ਤਰਾਂ ਸਾਮਰਾਜੀ ਕਾਰਪੋਰੇਸ਼ਨਾਂ ਦਾ ਗੁਲਾਮ ਬਣਾਇਆ ਜਾ ਰਿਹਾ ਹੈ।ਇਸ ਸਮੇਂ ਬੋਲਦਿਆਂ ਲੋਕ ਆਗੂ ਕੰਵਲਜੀਤ ਖੰਨਾ ਨੇ ਕਿਹਾ ਕਿ  ਸੰਸਾਰ ਭਰ ਚ  ਅੱਜ  ਕਿਰਤੀ ਲੋਕ ਸਾਮਰਾਜੀ ਲੁੱਟ ਖਿਲਾਫ ਸੜਕਾਂ ਤੇ ਨਿਕਲੇ ਹੋਏ ਹਨ।ਦੂਨੀਆਂ ਭਰ ਚ ਲੋਕ ਲੁੱਟ ਦੇ ਪ੍ਰਬੰਧ ਖਿਲਾਫ ਹੁਣ ਫੈਸਲਾਕੁੰਨ ਮੁਕਾਮ ਤੇ ਪੰਹੁਚ ਚੁੱਕਾ ਹੈ ।ਇਸ ਸਮੇਂ ਬੁਲਾਰਿਆਂ ਨੇ 25 ਅਕਤੂਬਰ ਨੂੰ ਕੇਂਦਰ ਸਰਕਾਰ ਵਲੋਂ ਪੰਜਾਬ ਨੂੰ ਬੀ ਐਸ ਐਫ ਦੇ ਹਵਾਲੇ ਕਰਨ ਖਿਲਾਫ  ਰੋਸ ਪ੍ਰਦਰਸ਼ਨ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਪੰਜਾਬ ਦੇ ਸੱਦੇ ਤੇ ਕੀਤਾ ਜਾ ਜਾਵੇਗਾ । ਇਸ ਸਮੇਂ ਰਣਧੀਰ ਸਿੰਘ ਬੱਸੀਆਂ,ਧਰਮ ਸਿੰਘ ਸੂਜਾਪੁਰ, ਦੇਵਿੰਦਰ ਸਿੰਘ ਕਾਉਂਕੇ, ਬਲੋਰ ਸਿੰਘ ਫੇਰੂਰਾਈਂ, ਅਜਾਇਬ ਸਿੰਘ ਰੂਪਾਪੱਤੀ, ਹਰਦੇਵ ਸਿੰਘ ਅਖਾੜਾ,ਟਹਿਲ ਸਿੰਘ ਅਖਾੜਾ, ਸਰਬਜੀਤ ਸਿੰਘ ਧੂੜਕੋਟ ,ਬਲਬੀਰ ਸਿੰਘ ਅਗਵਾੜ ਲੋਪੋ , ਜਸਵਿੰਦਰ ਸਿੰਘ ਭਮਾਲ, ਮਨਜਿੰਦਰ ਸਿੰਘ ਜੱਟਪੁਰਾ ਆਦਿ ਹਾਜ਼ਰ ਸਨ ।