ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਬੱਚਿਆਂ ਦੀ ਪ੍ਰਤਿਭਾ ਨੂੰ  ਨਿਖਾਰਨ ਲਈ ਕਹਾਣੀ ਉਚਾਰਨ ਦੀ ਪ੍ਰਤੀਯੋਗਤਾ ਕਰਵਾਈ

ਜਗਰਾਓਂ 18 ਅਕਤੂਬਰ (ਅਮਿਤ ਖੰਨਾ) ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਵਿੱਚ ਬੱਚਿਆਂ ਦੀ ਪ੍ਰਤਿਭਾ ਨੂੰ  ਨਿਖਾਰਨ ਲਈ ਪੜ੍ਹਾਈ ਦੇ ਨਾਲ ਨਾਲ ਪਹਿਲੀ ਅਤੇ ਦੂਸਰੀ ਜਮਾਤ ਦੇ ਵਿਦਿਆਰਥੀਆਂ ਦੀ ਕਹਾਣੀ ਉਚਾਰਨ ਦੀ ਪ੍ਰਤੀਯੋਗਤਾ ਕਰਵਾਈ ਗਈ  ਜਿਸ ਵਿਚ ਲਗਭਗ 50 ਵਿਦਿਆਰਥੀਆਂ ਨੇ ਭਾਗ ਲਿਆ ਬੱਚਿਆਂ ਨੇ ਬਹੁਤ ਸੁੰਦਰ ਹਾਵ ਭਾਵ ਅਤੇ ਕਹਾਣੀ ਦੇ ਮੁਤਾਬਕ ਚਾਟ ਆਦਿ ਬਣਾ ਕੇ ਸਿੱਖਿਆਦਾਇਕ ਕਹਾਣੀਆਂ ਸੁਣਾਈਆਂ  ਮੈਡਮ ਸੁਨੀਤਾ ਸ਼ਰਮਾ ਆਂਚਲ ਅਤੇ ਜਸਪ੍ਰੀਤ ਕੌਰ ਨੇ ਜੱਜਾਂ ਦੀ ਭੂਮਿਕਾ ਨਿਭਾਈ  ਇਨ੍ਹਾਂ ਵਿੱਚੋਂ ਪਹਿਲੀ ਜਮਾਤ ਦੀ ਗੁਰਨੂਰ ਕੌਰ ਨੇ ਪਹਿਲਾ ਸਥਾਨ  ਦ੍ਰਿਸ਼ਟੀ ਅਤੇ ਦੂਸਰੀ ਜਮਾਤ ਦੀ ਸਮਰੀਨ ਕੌਰ ਨੇ ਦੂਜਾ ਸਥਾਨ ਅਤੇ ਪਹਿਲੀ ਜਮਾਤ ਦੀ ਸ਼ੁਭਰੀਤ ਕੌਰ ਨੇ ਤੀਸਰਾ ਸਥਾਨ ਹਾਸਿਲ ਕੀਤਾ  ਪ੍ਰਿੰਸੀਪਲ ਮੈਡਮ ਸੁਪ੍ਰਿਆ ਖੁਰਾਨਾ ਅਤੇ ਵਾਈਸ ਪ੍ਰਿੰਸੀਪਲ ਮੈਡਮ ਅਨੀਤਾ  ਜੈਨ ਨੇ ਬੱਚਿਆਂ ਦੀ ਇਸ ਕੋਸ਼ਿਸ਼ ਦੀ ਬਹੁਤ ਪ੍ਰਸ਼ੰਸਾ ਕੀਤੀ  ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ