ਨੌਜਵਾਨ ਨਿਰਮਾਤਾ ਵਜੋਂ ਮਾਣਮੱਤੀ ਭੱਲ ਕਾਇਮ ਕਰ ਰਿਹਾ : ਬਿਕਰਮਜੀਤ ਮਾਨ 

ਪੰਜਾਬ ਦੇ ਮਲਵਈ ਖੇਤਰ ਅਧੀਨ ਆਉਂਦੇ ਨਗਰ ਗਿੱਦੜ੍ਹਬਾਹਾਂ , ਜ਼ਿਲ੍ਹਾ ਮੁਕਤਸਰ ਸਾਹਿਬ ਨਾਲ ਸਬੰਧਤ ਸਵ. ਮੇਹਰ ਮਿੱਤਲ , ਹਾਕਮ ਸ਼ੂਫ਼ੀ ਤੋਂ ਇਲਾਵਾ ਗੁਰਦਾਸ ਮਾਨ ਜਿਹੀਆਂ ਕਈ ਸ਼ਖ਼ਸੀਅਤਾਂ ਨੇ , ਦੁਨੀਆਂ ਭਰ ਵਿਚ ਵਿਲੱਖਣ ਪਹਿਚਾਣ ਕਾਇਮ ਕਰਨ ਦਾ ਮਾਣ ਹਾਸਿਲ ਕੀਤਾ ਹੈ। ਜਿੰਨ੍ਹਾਂ ਦੀ ਹੀ ਗੋਰਵਸ਼ਾਲੀ ਪਰੰਪਰਾ ਅਤੇ ਲੜ੍ਹੀ ਨੂੰ , ਹੋਰ ਚਾਰ ਚੰਨ ਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸੇ ਇਲਾਕੇ ਨਾਲ ਸਬੰਧਤ ਹੋਣਹਾਰ ਨੌਜਵਾਨ ਬਿਕਰਮਜੀਤ ਮਾਨ , ਜੋ ਨੌਜਵਾਨ ਫ਼ਿਲਮ ਨਿਰਮਾਤਾ ਵਜੋਂ , ਅੱਜਕਲ ਬਾਲੀਵੁੱਡ, ਹਾਲੀਵੁੱਡ ਗਲਿਆਰਿਆਂ ਵਿਚ ਮਜਬੂਤ ਪੈੜ੍ਹਾ ਸਥਾਪਿਤ ਕਰਦਾ ਜਾ ਰਿਹਾ ਹੈ। ਪੰਜਾਬੀਅਤ ਕਦਰਾਂ, ਕੀਮਤਾਂ ਨੂੰ ਆਪਣੇ ਜੀਵਨ ਦਾ ਅਮਿਟ ਹਿੱਸਾ ਸਮਝਣ ਵਾਲੇ ਇਕ ਜਿੰਮੀਦਾਰ ਅਤੇ ਪੜ੍ਹੇ ਲਿਖੇ ਪਰਿਵਾਰ ਨਾਲ ਤਾਲੁਕ ਰੱਖਦੇ , ਇਸ ਪ੍ਰਤਿਭਾਸ਼ਾਲੀ ਨੌਜਵਾਨ ਦੇ ਜੀਵਨ ਅਤੇ ਫ਼ਿਲਮ ਕੈਰੀਅਰ ਵੱਲ ਨਜਰਸਾਨੀ ਕੀਤੀ ਗਈ ਤਾਂ , ਉਨ੍ਹਾਂ ਦੱਸਿਆ ਕਿ ਗਲੈਮਰ ਵਰਲਡ ਨਾਲ ਜੁੜਨ ਦੀ ਤਾਂਘ ਬਚਪਣ ਤੋਂ ਹੀ ਮਨ ਅਤੇ ਜਿਹਨ ਵਿਚ ਹਾਵੀ ਹੋਣ ਲੱਗ ਪਈ ਸੀ । ਜਿਸ ਦੇ ਮੱਦੇਨਜ਼ਰ ਕਾਲਜ   ਦੀ ਪੜ੍ਹਾਈ ਤੋਂ ਬਾਅਦ , ਆਪਣੇ ਆਪ ਨੂੰ ਪੂਰਨ ਰੂਪ ਵਿਚ , ਇਸ ਸਨਅਤ ਦੇ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ , ਕਿ ਇਸ ਖਿੱਤੇ ਵਿਚ ਰਸਮੀ ਸ਼ੁਰੂਆਤ ਬਤੌਰ ਲਾਈਨ ਨਿਰਮਾਤਾ ਤੋਂ ਸ਼ੁਰੂ ਕੀਤੀ । ਜਿਸ ਦੌਰਾਨ ਨਾਮਵਰ ਫ਼ਿਲਮੀ ਸ਼ਖ਼ਸੀਅਤਾਂ ਪਾਸੋ ਪ੍ਰੋਡੋਕਸ਼ਨ ਅਤੇ ਫ਼ਿਲਮੀ ਬਾਰੀਕੀਆਂ ਨੂੰ ਜਾਣਨ, ਸਮਝਣ ਦਾ ਮੌਕਾ ਮਿਲਿਆ।  ਮਾਇਆਨਗਰੀ ਮੁੰਬਈ ਤੋਂ ਲੈ ਕੇ ਹਾਲੀਵੁੱਡ ਅਤੇ ਪੰਜਾਬੀ ਸਿਨੇਮਾਂ ਖੇਤਰ ਵਿਚ ਨਵੇਂ ਦਿਸਹਿੱਦੇ ਸਿਰਜਣ ਵਿਚ ਸਫ਼ਲਤਾ ਹਾਸਿਲ ਕਰ ਰਹੇ । ਇਸ ਜ਼ਹੀਨ ਨੌਜਵਾਨ  ਨੇ ਅੱਗੇ ਦੱਸਿਆ ਕਿ , ਉਨ੍ਹਾਂ ਦੀ ਖੁਸ਼ਕਿਸਮਤੀ ਹੈ ਕਿ ਸ਼ੁਰੂਆਤੀ ਪੜ੍ਹਾਅ ਦੌਰਾਨ ਹੀ ਉਨਾਂ ਨੂੰ ਲਾਇਨ ਨਿਰਮਾਤਾ ਵਜੋਂ  ਮੁਬਾਰਕਾਂ ਮਿਲੀਆਂ । ਫ਼ਲਾਇੰਗ ਜੱਟ, ਜੀਰੋ ਡਾਰਕ 30, ਮੁੰਡੇ ਯੂ.ਕੇ ਦੇ, ਯਾਰਾਂ ਨਾਲ ਬਹਾਰਾਂ, ਛੱਲਾ, ਰਾਇਜ਼ ਆਫ਼ ਖ਼ਾਲਸਾ ਜਿਹੀਆਂ ਚਰਚਿਤ ਅਤੇ ਉਲੇਖਯੋਗ ਫ਼ਿਲਮਜ਼ ਕਰਨ ਦਾ ਫ਼ਖਰ ਹਾਸਿਲ ਹੋ ਚੁੱਕਾ ਹੈ।  ਇਸ ਤੋਂ ਇਲਾਵਾ ਆਉਂਦੇ ਦਿਨ੍ਹੀ ਨੈਟਫਲਿਕਸ ਦੀ "ਅਲੀ ਅੱਬਾਸ ਜ਼ਫਰ" ਨਿਰਦੇਸ਼ਿਤ , ਇਕ ਫ਼ਿਲਮ ਅਤੇ "ਦਿਲਜੀਤ ਦੁਸਾਂਝ" ਸਟਾਰ , ਇਕ ਹੋਰ ਅਹਿਮ ਫ਼ਿਲਮ ਕਰਨਾ ਵੀ , ਉਨਾਂ ਦੀਆਂ ਅਹਿਮ ਪ੍ਰਾਪਤੀਆਂ ਹਨ। ਉਨ੍ਹਾਂ ਦੱਸਿਆ ਕਿ ਬਾਲੀਵੁੱਡ, ਹਾਲੀਵੁੱਡ , ਪੰਜਾਬੀ ਫ਼ਿਲਮਜ਼ ਦੇ ਨਾਲ ਨਾਲ , ਜੇ.ਕੇ ਸੀਮਿੰਟ, ਕੋਲਗੇਟ, ਸਕੋਡਾ, ਮਾਈਕਰੋਸੋਫ, ਫੋਰਡ, ਸ਼ਪੋਟੀਫਾਈ , ਅਰਬਨ ਕਲੈਪ ਜਿਹੀਆਂ ਕਈ ਵੱਡੀਆਂ ਐਡ ਫ਼ਿਲਮਜ਼ ਅਤੇ ਮਿਊਜ਼ਿਕ ਵੀਡੀਓਜ਼ ਤੋਂ ਇਲਾਵਾ ਕਮਰਸ਼ੀਅਲ ਆਦਿ ਸੰਪੂਰਨ ਕਰਵਾਉਣ ਵਿਚ ਵੀ , ਉਨਾਂ ਵੱਲੋਂ ਅਹਿਮ ਯੋਗਦਾਨ ਦਿੱਤਾ ਜਾ ਰਿਹਾ ਹੈ। ਉਨ੍ਹਾਂ ਆਪਣੀਆਂ ਭਵਿੱਖੀ ਯੋਜਨਾਵਾਂ ਬਾਰੇ ਚਰਚਾ ਕਰਦਿਆਂ ਦੱਸਿਆ , ਕਿ ਆਉਂਦੇ ਦਿਨ੍ਹੀ ਨਿਰਮਾਤਾ ਵਜੋਂ ਵੀ , ਇਕ ਵੱਡੇ ਓ.ਟੀ.ਟੀ ਪਲੇਫ਼ਾਰਮ ਲਈ ਇਕ ਥ੍ਰਿਲਰ ਫ਼ਿਲਮ "ਥਰੀ ਕੱਟ" ਦਾ ਨਿਰਮਾਣ ਕਰਨ ਜਾ ਰਹੇ ਹਨ, ਜਿਸ ਦਾ ਜਿਆਦਾਤਰ ਹਿੱਸਾ ਲੰਦਨ ਵਿਖੇ ਸ਼ੂਟ ਕੀਤਾ ਜਾਵੇਗਾ। ਜਿਸ ਲਈ ਲੋਕੇਸ਼ਨ ਆਦਿ ਦਾ ਜਾਇਜਾ ਲੈਣ ਲਈ ਅੱਜਕਲ , ਉਹ ਯੂ. ਕੇ ਦੌਰੇ ਤੇ ਹਨ । ਜਿੱਥੇ ਐਡ ਫ਼ਿਲਮਜ਼, ਮਿਊਜ਼ਿਕ ਵੀਡੀਓਜ਼, ਹਿੰਦੀ ਫ਼ਿਲਮਜ਼ , ਕਮਰਸ਼ੀਅਲ ਆਦਿ ਕਰਵਾਉਣ ਵਿਚ ਵੀ , ਉਨਾਂ ਵੱਲੋਂ ਆਉਣ ਵਾਲੇ ਦਿਨ੍ਹਾ ਵਿਚ , ਇੱਕ ਅਹਿਮ ਭੂਮਿਕਾ ਨਿਭਾਈ ਜਾਵੇਗੀ।         
                          ਸ਼ਿਵਨਾਥ ਦਰਦੀ ,
                   ਸੰਪਰਕ :- 9855155392