ਸ਼੍ਰੀ ਅਗਰਸੇਨ ਜੀ ਦੇ ਨਾਮ ਤੇ 7 ਵਾਂ ਵਿਸ਼ਾਲ ਭੰਡਾਰਾ ਦਾ ਆਯੋਜਨ ਕੀਤਾ
ਜਗਰਾਉਂ (ਅਮਿਤ ਖੰਨਾ, ਪੱਪੂ )-ਜਗਰਾਉਂ ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੇਨ ਸਮਿਤੀ (ਰਜਿ.) ਨੇ ਪੁਰਾਣੇ ਦਾਨਾ ਮੰਡੀ ਵਿੱਚ ਅਗਰਵਾਲ ਸਮਾਜ ਦੇ ਸਰਪ੍ਰਸਤ ਮਹਾਰਾਜਾ ਅਗਰਸੇਨ ਜੀ ਦੇ 5145 ਵੇ ਜਨਮ ਦਿਹਾੜੇ ਤੇ ਇਕ ਸ਼ਾਮ ਸ਼੍ਰੀ ਅਗਰਸੇਨ ਜੀ ਦੇ ਨਾਮ ਤੇ 7 ਵਾਂ ਵਿਸ਼ਾਲ ਭੰਡਾਰਾ ਦਾ ਆਯੋਜਨ ਕੀਤਾ। ਜਗਰਾਉਂ ਦੇ ਬਾਂਕੇ ਬਿਹਾਰੀ ਕਲੱਬ ਅਤੇ ਵਿਸ਼ਵ ਪ੍ਰਸਿੱਧ ਭਜਨ ਸਮਰਾਟ ਅਗਰ ਰਤਨ ਕਨ੍ਹਈਆ ਮਿੱਤਲ ਵੱਲੋ ਮਹਾਰਾਜਾ ਅਗਰਸੇਨ ਜੀ ਦੀ ਗੁਣਗਾਨ ਕੀਤਾ ਗਿਆ । ਸ਼ਰਧਾਲੂ ਕਨ੍ਹਈਆ ਮਿੱਤਲ ਦੇ “ਬਨਿਆ ਦਾ ਛੋਰਾ , ਖਾਟੂ ਸ਼ਿਆਮ ਬਾਬਾ ਘਨੀ ਤੇਰਾ ਚਰਚਾ ਹੋ ਗਿਆ ਰੇ” ਦੇ ਭਜਨਾਂ ਤੇ ਨੱਚ ਨੱਚ ਕੇ ਮਹਾਰਾਜਾ ਅਗ੍ਰਸੈਨ ਦੇ ਰੰਗ ਵਿੱਚ ਰੰਗ ਗਏ । ਇਸ ਮੌਕੇ ਪ੍ਰਸਿੱਧ ਗਾਇਕ ਨੇ ਅਗਰਵਾਲ ਸਮਾਜ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਗਰਵਾਲ ਸਮਾਜ ਨਾ ਸਿਰਫ ਅਗਰਵਾਲ ਸਮਾਜ ਲਈ ਬਲਕਿ ਸਮੁੱਚੇ ਵਿਸ਼ਵ ਲਈ ਵਿਸ਼ਵ ਦੇ ਹਰ ਕੋਨੇ ਵਿੱਚ ਸਮਾਜ ਭਲਾਈ ਦੇ ਕੰਮ ਕਰਦਾ ਹੈ। ਇਸ ਮੌਕੇ ਸੈਂਕੜੇ ਲੋਕਾਂ ਨੇ ਕਮੇਟੀ ਵੱਲੋਂ ਆਯੋਜਿਤ ਅੰਮ੍ਰਿਤਮਈ ਭੰਡਾਰੇ ਵਿੱਚ ਮਹਾਰਾਜਾ ਅਗਰਸੇਨ ਜੀ ਦੇ ਪ੍ਰਸਾਦ ਦੇ ਰੂਪ ਵਿੱਚ ਭੋਜਨ ਲਿਆ। ਪੰਜਾਬ ਗਰੀਨ ਮਿਸ਼ਨ ਟੀਮ ਦੇ ਮੈਂਬਰਾਂ ਵੱਲੋਂ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਪੌਦੇ ਦਿੱਤੇ ਗਏ। ਜੁੱਤੀਆਂ ਸੰਭਾਲਣ ਦੀ ਸੇਵਾ ਮਨਸਾ ਦੇਵੀ ਕਲੱਬ, ਬਜਰੰਗ ਦਲ ਜਗਰਾਉਂ ਵੱਲੋਂ ਪੰਡਾਲ ਦੀ ਸੇਵਾ ਅਤੇ ਨਵੇਂ ਚਿੰਤਪੁਰਨੀ ਕਲੱਬ , ਨਵ ਦੁਰਗਾ ਸੇਵਾ ਮੰਡਲ ਵੱਲੋਂ ਭੰਡਾਰੇ ਦੀ ਸੇਵਾ ਨਿਭਾਈ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਬਹੁਤ ਨਜ਼ਦੀਕੀ ਅੰਕਿਤ ਬਾਂਸਲ, ਸਾਬਕਾ ਵਿਧਾਇਕ ਐਸਆਰ ਕਲੇਰ, ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ, ਸੀਨੀਅਰ ਐਡਵੋਕੇਟ ਮੈਡਮ ਗੁਰਕੀਰਤ ਕੌਰ, ਤਹਿਸੀਲਦਾਰ ਮਨਮੋਹਨ ਕੌਸ਼ਿਕ, ਅਗਰਵਾਲ ਪਰਿਵਾਰ ਮਿਲਾਨ ਸੰਘ ਦੇ ਸੂਬਾ ਪ੍ਰਧਾਨ ਸ. ਸੁਨੀਲ ਮਿੱਤਲ , ਮਾਰਕੀਟ ਕਮੇਟੀ ਜਗਰਾਉਂ ਦੇ ਚੇਅਰਮੈਨ ਕਾਕਾ ਗਰੇਵਾਲ, ਨਗਰ ਕੌਂਸਲ ਜਗਰਾਉਂ ਦੇ ਪ੍ਰਧਾਨ ਰਾਣਾ ਕਾਮਰੇਡ, ਜਿਲਾ ਪ੍ਰਧਾਨ ਭਾਜਪਾ ਗੌਰਵ ਖੁੱਲਰ , ਬਲਾਕ ਪ੍ਰਧਾਨ ਕਾਂਗਰਸ ਪ੍ਰਧਾਨ ਫਿਨਾ ਸਭਰਵਾਲ, ਬਾਬਾ ਗਣਪਤੀ ਸੇਵਾ ਸੰਘ ਦੇ ਪ੍ਰਧਾਨ ਹਨੀ ਬੇਦੀ, ਨਗਰ ਕੌਂਸਲਰ ਜਗਰਾਉਂ ਦੇ ਸਮੂਹ ਕੌਂਸਲਰ, ਜਗਰਾਉਂ ਦੇ ਸਮੂਹ ਰਾਜਨੀਤਿਕ, ਸਮਾਜਿਕ, ਧਾਰਮਿਕ ਅਤੇ ਵਪਾਰੀ ਸੰਘ ਦੇ ਮੁੱਖ ਆਗੂ ਸਮੇਤ ਅਗਰਵਾਲ ਕਮੇਟੀ ਦੇ ਸਮੂਹ ਮੈਂਬਰ ਹਾਜ਼ਰ ਸਨ।