You are here

ਡਾ ਬਲਦੇਵ ਸਿੰਘ ਦੀ ਤਜਵੀਜ਼ ਦੇ ਆਧਾਰ ਤੇ ਪੰਜਾਬ ਦੇ ਸਕੂਲਾਂ ਵਿੱਚ ਸਮਾਂ ਤਬਦੀਲੀ ਸਿੱਖਿਆ ਵਿਭਾਗ ਦਾ ਸ਼ਲਾਘਾਯੋਗ ਕਦਮ 

ਵਾਤਾਵਰਣ ਵਿੱਚ ਆਏ ਬਦਲਾਅ ਕਾਰਨ ਇਹ ਬਹੁਤ ਜ਼ਰੂਰੀ ਸੀ- ਡਾ ਬਲਦੇਵ ਸਿੰਘ   

ਜਗਰਾਉਂ , 8 ਅਕਤੂਬਰ (ਜਸਮੇਲ ਗ਼ਾਲਿਬ  / ਮਨਜਿੰਦਰ ਗਿੱਲ )ਡਾ ਬਲਦੇਵ ਸਿੰਘ ਜਿਨ੍ਹਾਂ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਵਿਖੇ ਬਤੌਰ ਪ੍ਰਿੰਸੀਪਲ ਡਾਇਟ ਲੁਧਿਆਣਾ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਮੋਗਾ ਅਤੇ ਡਿਪਟੀ ਡਾਇਰੈਕਟਰ ਆਦਿ ਕੁੱਲ ਮਿਲਾ ਕੇ ਲਗਪਗ 30 ਸਾਲ ਸ਼ਾਨਦਾਰ ਇਨੋਵੇਟਿਵ  ਅਤੇ ਡਾਇਨਾਮਿਕ ਢੰਗ ਨਾਲ ਸੇਵਾ ਨਿਭਾਈ ਹੈ। ਸਿੱਖਿਆ ਸੁਧਾਰ ਲਈ ਬਹੁਤ ਮਿਹਨਤ ਕੀਤੀ ਅਤੇ ਸਿੱਖਿਆ ਵਿਭਾਗ ਵਿੱਚ ਲੋੜੀਂਦੀਆਂ ਤਬਦੀਲੀਆਂ ਲਈ ਨਵੇਂ ਨਵੇਂ ਫਾਰਮੂਲੇ ਪੇਸ਼ ਕੀਤੇ ਉਦਾਹਰਣ ਦੇ ਤੌਰ ਤੇ ਡਾ ਬਲਦੇਵ ਸਿੰਘ ਦੁਆਰਾ 2 ਸਾਲ ਚਾਰ ਸਮੈਸਟਰ ਡੀ ਐਡ (ਈ ਟੀ  ਟੀ) ਅਧਿਆਪਕ ਸਿੱਖਿਆ ਕੋਰਸਾਂ ਲਈ ਫਰੇਮ ਕੀਤਾ ਟੀਚਰ ਆਫ ਇੰਗਲਿਸ਼ ਦਾ ਸਿਲੇਬਸ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਟੀਚਰ ਐਜੂਕੇਸ਼ਨ ਵਿਭਾਗ ਵੱਲੋਂ ਪੰਜਾਬ ਸਟੇਟ  ਦੇ ਸਾਰੇ ਬੀ ਐਡ ਅਤੇ ਡਿਸਟ੍ਰਿਕ ਇੰਸਟੀਚਿਊਟ ਆਫ ਐਜੂਕੇਸ਼ਨ ਐਂਡ ਟ੍ਰੇਨਿੰਗ ਡਾਈਟ ਲਈ ਪ੍ਰਵਾਨ ਅਤੇ ਲਾਗੂ ਕੀਤਾ ਗਿਆ।  ਡਾ ਬਲਦੇਵ ਸਿੰਘ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਸਰਵ ਸਿੱਖਿਆ ਅਭਿਆਨ ਪ੍ਰਾਜੈਕਟ ਲਈ ਇੰਗਲਿਸ਼ ਦੀਆਂ ਵਰਕ ਬੁੱਕਸ ਅਤੇ  ਟੈਕਸਟ ਬੁੱਕ ਵੀ ਲਿਖੀਆਂ ਅਤੇ ਐਡਿਟ ਕੀਤੀਆਂ ਹਨ। ਇਹ ਅਧਿਕਾਰੀ 2012 ਤੋਂ ਸੋਚਦੇ ਆ ਰਹੇ ਸਨ ਕਿ ਪ੍ਰਚਲਤ ਪ੍ਰਥਾ ਦੇ ਅਧਾਰ ਤੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਸਕੂਲਾਂ ਵਿਚ ਗਰਮੀ ਅਤੇ ਸਰਦੀ ਦੇ ਆਰੰਭਕ ਸਮੇਂ ਵਿੱਚ ਯਕਦਮ ਇੱਕ ਘੰਟਾ ਜਲਦ 8 ਵਜੇ ਅਤੇ ਇੱਕ ਘੰਟਾ ਲੇਟ 9 ਵਜੇ ਕਰਨ ਦੀ ਤਬਦੀਲੀ  ਤਰਕ ਠੀਕ ਨਹੀਂ ਬੈਠਦੀ ਹੈ ।ਡਾ ਬਲਦੇਵ ਸਿੰਘ ਨੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਨੂੰ ਪੱਤਰ ਲਿਖ ਕੇ ਵਿਗਿਆਨਕ ਤੌਰ ਤੇ ਦੱਸਿਆ ਕਿ ਪਿਛਲੇ ਲਗਪਗ 30 ਸਾਲਾ  ਵਾਤਾਵਰਨ ਵਿਚ ਤਬਦੀਲੀ ਅਨੁਸਾਰ ਗਰਮੀਆਂ ਦਾ ਮੌਸਮ ਮਾਰਚ ਤੋਂ ਆਰੰਭ ਹੋ ਕੇ ਅਕਤੂਬਰ ਤਕ ਚੱਲਦੇ ਰਹਿਣ ਕਰਕੇ 6 ਤੋਂ ਵੱਧ ਕੇ 8 ਮਹੀਨੇ ਅਤੇ ਸਰਦੀਆਂ ਦਾ ਮੌਸਮ 6 ਤੋਂ ਘਟ ਕੇ 4 ਮਹੀਨੇ ਨਵੰਬਰ ਤੋਂ ਫਰਵਰੀ ਤਕ ਸੁੰਗੜ ਜਾਣ ਕਾਰਨ ਸਕੂਲਾਂ   ਦੇ ਗਰਮੀਆਂ ਅਤੇ ਸਰਦੀਆਂ ਦੇ ਸਮੇਂ ਵਿਚ ਯਕਦਮ ਇੱਕ ਘੰਟਾ ਜਲਦ ਅਤੇ ਇੱਕ ਘੰਟਾ ਲਈ ਆਰੰਭ ਕਰਨ ਦੀ ਬਜਾਏ ਗਰੈਜੂਲੀ ਪਹਿਲਾ ਅੱਧੇ ਘੰਟੇ ਅਤੇ ਫਿਰ ਪੂਰੇ ਘੰਟੇ ਦੀ ਤਬਦੀਲੀ ਕਰਨ ਦੀ ਪ੍ਰੈਕਟਿਸ ਅਮਲ ਵਿੱਚ ਲਿਆਂਦੀ ਜਾਵੇ । ਉਨ੍ਹਾਂ ਨੇ ਗਰਮੀਆਂ ਦੇ ਲੰਬੇ ਅਤੇ ਸਰਦੀਆਂ ਦੇ ਛੋਟੇ ਦਿਨਾਂ ਅਤੇ ਗਰੇਟ ਬ੍ਰਿਟੇਨ ਵਿਚ ਪ੍ਰਚੱਲਤ ਡੇਅ ਲਾਈਟ ਸੇਵਿੰਗ  ਟਾਈਮ ਡੀ ਐੱਲ ਐੱਸ ਟੀ ਦੀ ਤਰਤੀਬ ਤੇ ਫਾਰਮੂਲੇ ਨੂੰ ਆਪਣੀ ਤਰਜੀਹ ਦਾ ਆਧਾਰ ਬਣਾਇਆ ਤਾਂ ਡਾ ਬਲਦੇਵ ਸਿੰਘ ਨੇ ਇਸ ਸੋਚ ਅਤੇ ਪ੍ਰੈਕਟਿਸ ਨੂੰ ਆਧਾਰ ਬਣਾ ਕੇ  ਪਹਿਲਾਂ 2012 ਵਿੱਚ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਫਿਰ ਸਤੰਬਰ 2019 ਅਤੇ ਹੁਣ ਫਿਰ ਸਤੰਬਰ 2021 ਰਾਹੀਂ ਪੰਜਾਬ ਸਰਕਾਰ ਸਿੱਖਿਆ ਵਿਭਾਗ ਦੇ ਮਾਣਯੋਗ ਸਕੱਤਰ ਆਦਿ ਨੂੰ ਰਜਿਸਟਰਡ ਪੱਤਰ ਰਾਹੀਂ ਵਰਨਣ ਕਰਕੇ ਸਕੂਲਾਂ ਦਾ ਅਕਤੂਬਰ ਅਤੇ ਮਾਰਚ ਦਾ ਆਰੰਭਕ ਸਮਾਂ 8.30 ਵਜੇ ਨਵੰਬਰ ਤੋਂ ਫਰਵਰੀ ਚਾਰ ਮਹੀਨੇ ਪੂਰੀ ਸਰਦੀ ਦਾ ਸਮਾਂ 9 ਵਜੇ ਮਾਰਚ ਦਾ ਸਮਾਂ ਫਿਰ 8.30 ਵਜੇ ਅਤੇ ਅਪ੍ਰੈਲ ਤੋਂ ਸਤੰਬਰ ਛੇ ਮਹੀਨੇ ਪੂਰੀ ਗਰਮੀ ਦਾ ਸਮਾਂ 8 ਵਜੇ ਕਰਨ ਦੀ ਤਜਵੀਜ਼ ਪੇਸ਼ ਕੀਤੀ ਜੋ ਵਿਭਾਗ ਵੱਲੋਂ ਅਕਤੂਬਰ 2019 ਤੋਂ ਪ੍ਰਵਾਨ ਅਤੇ ਫਿਰ ਅਕਤੂਬਰ 2021 ਤੋਂ ਲਾਗੂ ਕਰ ਦਿੱਤੀ ਗਈ ਹੈ। ਪੰਜਾਬ ਸਰਕਾਰ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ  ਡਾ ਬਲਦੇਵ ਸਿੰਘ ਨੇ ਕਿਹਾ ਕਿ ਇਸ ਬਿਹਤਰ ਸਕੂਲ ਸਮਾਂ ਤਬਦੀਲ ਕਰਨ ਦੀ ਤਜਵੀਜ਼ ਨੂੰ ਪ੍ਰਵਾਨ ਕਰਕੇ ਸਿੱਖਿਆ ਵਿਭਾਗ ਨੇ ਡੀਪੀਆਈ ਸੈਕੰਡਰੀ ਡੀਪੀਆਈ ਐਲੀਮੈਂਟਰੀ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਪੱਤਰ ਜਾਰੀ ਕਰਕੇ ਪੰਜਾਬ ਸਟੇਟ ਦੇ ਸਾਰੇ ਸਰਕਾਰੀ ਸਕੂਲਾਂ ਵਿਖੇ ਤਜਵੀਜ਼ਤ ਸਮਾਂ ਲਾਗੂ ਕਰਨ ਦਾ ਨਿਯਮ ਅਮਲ ਵਿਚ ਲਿਆ ਕੇ ਬਹੁਤ ਪ੍ਰਸੰਸਾਯੋਗ ਫੈਸਲਾ ਕੀਤਾ ਹੈ।  ਲਗਪਗ ਸਾਰੇ ਅਧਿਆਪਕ ਅਤੇ ਵਿਦਿਆਰਥੀਆਂ ਨੇ ਸਿੱਖਿਆ ਵਿਭਾਗ ਦੇ ਇਸ ਸਮੇਂ ਦੇ ਬਦਲਾਅ ਦੀ ਸ਼ਲਾਘਾ ਕੀਤੀ ਹੈ ਅਤੇ ਇਹ ਸਭ ਸਕੂਲ ਅਧਿਆਪਕ ਬੱਚੇ ਅਤੇ ਸਭ ਲਈ ਲਾਹੇਵੰਦ ਹੋਵੇਗੀ ।