ਕਰ ਭਲਾ ਹੋ ਭਲਾ ਵੱਲੋਂ ਦੂਸਰਾ ਖ਼ੂਨਦਾਨ ਕੈਂਪ ਲਗਾਇਆ  

 ਜਗਰਾਉਂ (ਅਮਿਤ ਖੰਨਾ ,ਪੱਪੂ ) ਜਗਰਾਓਂ ਦੇ ਅਗਾਂਹਵਧੂ ਸੋਚ ਦੇ ਧਾਰਨੀ ਨੌਜਵਾਨਾਂ ਦੀ ਸਮਾਜ ਸੇਵੀ ਸੰਸਥਾ ਕਰ ਭਲਾ ਹੋ ਭਲਾ ਵੱਲੋਂ ਅੱਜ ਅਰੋੜਾ ਪ੍ਰਾਪਰਟੀ ਐਡਵਾਈਜ਼ਰ ਜਗਰਾਓਂ ਦੂਸਰਾ ਖ਼ੂਨ ਦਾਨ ਕੈਂਪ ਲਗਾਇਆ ਗਿਆ। ਸੰਸਥਾ ਦੇ ਚੇਅਰਮੈਨ ਅਮਿਤ ਅਰੋੜਾ ਅਤੇ ਪ੍ਰਧਾਨ ਰਾਜਨ ਖੁਰਾਣਾ ਨੇ ਦੱਸਿਆ ਕਿ ਸਿਵਲ ਹਸਪਤਾਲ ਜਗਰਾਓਂ ਦੀ ਬਲੱਡ ਬੈਂਕ ਵਿਚ ਖ਼ੂਨ ਦੀ ਕਮੀ ਨੂੰ ਦੇਖਦੇ ਹੋਏ ਇਹ ਲਗਵਾਇਆ ਗਿਆ ਜਿਸ ਵਿਚ 40 ਵਿਅਕਤੀਆਂ ਨੇ ਖ਼ੂਨ ਦਾਨ ਕੀਤਾ। ਉਨ੍ਹਾਂ ਦੱਸਿਆ ਕਿ ਕੈਂਪ ਵਿਚ ਸਿਵਲ ਹਸਪਤਾਲ ਜਗਰਾਓਂ ਦੇ ਡਾ: ਸੁਖਜਿੰਦਰ ਸਿੰਘ ਤੇ ਡਾ: ਮਨਮੀਤ ਕੌਰ ਨੇ ਆਪਣੀਆਂ ਸੇਵਾਵਾਂ ਦਿੰਦੇ ਹੋਏ ਕਿਹਾ ਕਿ ਖ਼ੂਨ ਦਾਨ ਕਰਨ ਨਾਲ ਸਰੀਰ ਵਿਚ ਕੋਈ ਕਮੀ ਨਹੀਂ ਆਉਂਦੀ ਬਲਕਿ ਕਈ ਬਿਮਾਰੀਆਂ ਤੋਂ ਬਚਾਅ ਹੁੰਦਾ ਹੈ। ਉਨ੍ਹਾਂ ਲੋਕਾਂ ਨੰੂ ਅਪੀਲ ਕੀਤੀ ਕਿ ਸਾਨੰੂ ਆਪਣੀ ਮੱੁਢਲੀ ਜ਼ਿੰਮੇਵਾਰੀ ਸਮਝਦੇ ਹੋਏ ਜ਼ਿਆਦਾ ਵਿਅਕਤੀ ਖ਼ੂਨ ਦਾਨ ਕਰਨ ਤਾਂ ਕਿ ਕੋਈ ਵੀ ਵਿਅਕਤੀ ਖ਼ੂਨ ਦੀ ਕਮੀ ਕਾਰਨ ਮੌਤ ਦੇ ਮੂੰਹ ਜਾ ਨਾ ਸਕੇ। ਇਸ ਮੌਕੇ ਦਿਨੇਸ਼ ਅਰੋੜਾ, ਰਾਹੁਲ, ਆਤਮਜੀਤ, ਭੁਪਿੰਦਰ ਸਿੰਘ, ਭੁਪਿੰਦਰ ਸਿੰਘ ਮੁਰਲੀ, ਨਾਨੇਸ਼ ਗਾਂਧੀ, ਮਹੇਸ਼ ਟੰਡਨ, ਪ੍ਰਲਾਦ ਸਿੰਗਲਾ, ਹੈਪੀ ਮਾਨ, ਸੋਨੀ ਮੱਕੜ, ਵਿਸ਼ਾਲ ਸ਼ਰਮਾ, ਕਪਿਲ ਨਰੂਲਾ, ਕਮਲ ਕੁਮਾਰ ਗੁਪਤਾ ਰਾਜੂ ਆਦਿ ਹਾਜ਼ਰ ਸਨ।