ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਨਸ਼ਾ ਵਿਰੋਧੀ ਸੈਮੀਨਾਰ ਕਰਵਾਇਆ

ਮਹਿਲ ਕਲਾਂ/ਬਰਨਾਲਾ - 25 ਸਤੰਬਰ- (ਗੁਰਸੇਵਕ ਸੋਹੀ)- ਸਮਾਜ ਅੰਦਰ ਦਿਨ ਬ ਦਿਨ ਵਧਦੇ ਜਾ ਰਹੇ ਨਸ਼ਿਆਂ ਦੇ ਪ੍ਰਭਾਵ ਨੂੰ ਰੋਕਣ ਲਈ ਸ਼ਹੀਦ ਭਗਤ ਸਿੰਘ ਨਸ਼ਾ ਵਿਰੋਧੀ ਮੰਚ ਵਲੋਂ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਅਨਾਜ ਮੰਡੀ ਮਹਿਲ ਕਲਾਂ ਵਿਖ਼ੇ ਕਰਵਾਇਆ ਗਿਆ! ਇਸ ਮੌਕੇ ਲੋਕ ਅਧਿਕਾਰ ਲਹਿਰ ਦੇ ਆਗੂ ਰੁਪਿੰਦਰਜੀਤ ਸਿੰਘ, ਹਰਜੀਤ ਸਿੰਘ ਖਿਆਲੀ, ਡਾਕਟਰ ਗੁਰਪ੍ਰੀਤ ਸਿੰਘ, ਮੰਗਤ ਸਿੰਘ ਸਿੱਧੂ, ਜਥੇਦਾਰ ਅਜਮੇਰ ਸਿੰਘ ਨੇ ਕਿਹਾ ਕੇ ਬੇਰੁਜਗਾਰੀ ਦੇ ਝੰਬੇ ਨੌਜਵਾਨ ਨਸ਼ਿਆਂ ਦੀ ਦਲ ਦਲ ਚ ਧਸ ਰਹੇ ਹਨ। ਨੌਜਵਾਨਾਂ ਨੂੰ ਬਚਾਉਣ ਲਈ ਸਮੇ ਦੀਆਂ ਸਰਕਾਰਾਂ ਨੇ ਕੋਈ ਠੋਸ ਨੀਤੀ ਨਹੀਂ ਬਣਾਈ। ਅੱਜ ਚਿੱਟਾ ਵਰਗੇ ਭਯਾਨਕ ਨਸ਼ਾ ਲੋਕਾਂ ਦੇ ਘਰ ਘਰ ਪ੍ਰਵੇਸ ਕਰ ਚੁੱਕਾ ਹੈ ।ਪਰ ਸਮੇ ਦੀਆਂ ਸਰਕਾਰਾਂ ਕੁੰਬਕਰਨੀ ਨੀਂਦ ਸੁੱਤੀਆਂ ਪਾਈਆਂ ਹਨ। ਉਨ੍ਹਾਂ ਨੇ ਲੋਕਾਂ ਨੂੰ ਨਸ਼ਿਆਂ ਦੇ ਖਾਤਮੇ ਲਈ ਇਕਜੁੱਟ ਹੋ ਕੇ ਨਸ਼ਾ ਤਸਕਰਾ ਦਾ ਸਮਾਜਿਕ ਬਾਈਕਾਟ ਕਰਨ ਲਈ ਕਿਹਾ। ਗੀਤਕਾਰ ਮਨਪ੍ਰੀਤ ਟਿਵਾਣਾ, ਜਸਵੀਰ ਸਿੰਘ ਖੇੜੀ ਨੇ ਕਿਹਾ ਕੇ ਜੇਕਰ ਅਸੀਂ ਕਿਸਾਨੀ ਮੋਰਚਾ ਜਿੱਤਦੇ ਹਾਂ ਤਾਂ ਇਹ ਮਸਲੇ ਬਹੁਤ ਹੱਦ ਤਕ ਹੱਲ ਹੋ ਜਾਣਗੇ। ਇਸ ਸਮੇਂ ਮਾਸਟਰ ਜਰਨੈਲ ਸਿੰਘ, ਬੂਟਾ ਸਿੰਘ ਜਗਰਾਓਂ, ਜਗਰਾਜ ਸਿੰਘ ਹਾਰਦਾਸਪੁਰਾ, ਜਤਿੰਦਰ ਸੋਢਾ, ਨੰਬਰਦਾਰ ਗੁਰਮੇਲ ਸਿੰਘ, ਬੰਟੀ ਸੋਢਾ, ਹੈਪੀ ਧਾਲੀਵਾਲ, ਪਰਗਟ ਸਿੰਘ, ਰਾਜੂ ਸੋਢਾ, ਇੰਦਰਜੀਤ ਸਿੰਘ, ਨਿਰਮਲ ਸਿੰਘ, ਫੁੱਟਬਾਲ ਕਲੱਬ, ਦਸ਼ਮੇਸ਼ ਕਲੱਬ ਅਤੇ ਸਰਾਭਾ ਕਲੱਬ ਦੇ ਮੇਂਬਰ ਆਦਿ ਹਾਜਰ ਸਨ।