ਜਗਰਾਓਂ 15 ਸਤੰਬਰ (ਅਮਿਤ ਖੰਨਾ): ਕੋਰੋਨਾ ਮਹਾਮਾਰੀ ਦਾ ਕਾਲਾ ਦੌਰ ਜਿਸ ਨੇ ਸੰਸਾਰ ਭਰ ਨੂੰ ਆਪਣੇ ਮੱਕੜ ਜਾਲ ਵਿਚ ਅਜਿਹਾ ਉਲਝਾਇਆ ਕਿ ਅਜੇ ਵੀ ਉਸ ਸਮੇਂ ਦੀ ਲੀਹੋਂ ਉਤਰੀ ਗੱਡੀ ਨੂੰ ਮੁੜ ਅਜੇ ਵੀ ਲੀਹ ਤੇ ਆਉਣ ਲਈ ਲੰਮਾ ਸਮਾਂ ਲੱਗੇਗਾ। ਇਸ ਮਾਹੌਲ ਵਿਚ ਪੰਜਾਬ ਦੇ ਪ੍ਰਰਾਈਵੇਟ ਸਕੂਲਾਂ ਨੂੰ ਦੋਹਰੀ ਮਾਰ ਝਲਣੀ ਪਈ, ਜਿਸ ਚ ਇਕ ਪਾਸੇ ਤਾਂ ਸਰਕਾਰ ਨੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਫੀਸਾਂ ਨਾ ਦੇਣ ਦੇ ਬਿਆਨ ਦਾਗਦਿਆਂ ਆਪਣਾ ਵੋਟ ਬੈਂਕ ਬਚਾਇਆ, ਦੂਜੇ ਪਾਸੇ ਸਕੂਲਾਂ ਨੂੰ ਸਟਾਫ ਦੀਆਂ ਤਨਖਾਹਾਂ ਨਾ ਰੋਕਣ ਦੇ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤੇ। ਅਜਿਹੇ ਚ ਫੈੱਡਰੇਸ਼ਨ ਆਫ ਪ੍ਰਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨ ਨੇ ਪ੍ਰਰਾਈਵੇਟ ਸਕੂਲਾਂ ਦੀ ਬਾਂਹ ਫੜਦਿਆਂ ਸੂਬਾ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਨੇ ਆਪਣੀ ਦੂਰ ਅੰਦੇਸ਼ੀ ਸੋਚ ਸਦਕਾ 5 ਲੱਖ ਪਰਿਵਾਰਾਂ ਦੇ ਰੁਜ਼ਗਾਰ ਨੂੰ ਬਚਾ ਕੇ ਜੋ ਸਰਕਾਰਾਂ ਨਾ ਕਰ ਸਕੀਆਂ, ਉਹ ਕਰਕੇ ਇਨ•ਾਂ ਪਰਿਵਾਰਾਂ ਦਾ ਦਿਲ ਜਿੱਤ ਲਿਆ। ਉਕਤ ਪ੍ਰਗਟਾਵਾ ਫੈਪ ਦੇ ਸੂਬਾ ਪੱਧਰੀ ਸਮਾਗਮ ਤੋਂ ਪਰਤੇ ਐੱਮਐੱਲਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਦੇ ਪਿੰ੍ਸੀਪਲ ਬਲਦੇਵ ਬਾਵਾ ਨੇ ਕੀਤਾ। ਇਸ ਸੂਬਾ ਪੱਧਰੀ ਸਮਾਗਮ ਚ ਪਿੰ੍ਸੀਪਲ ਬਾਵਾ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਗਿਆ। ਉਨ•ਾਂ ਕਿਹਾ ਸਰਕਾਰ ਵੱਲੋਂ ਹਮੇਸ਼ਾ ਹਰ ਵਰ•ੇ ਅਧਿਆਪਕ ਦਿਵਸ ਤੇ ਸਰਕਾਰੀ ਅਧਿਆਪਕਾਂ ਨੂੰ ਸਟੇਟ ਐਵਾਰਡ ਨਾਲ ਨਿਵਾਜਿਆ ਜਾਂਦਾ ਹੈ। ਇਸੇ ਤਰਜ਼ ਤੇ ਫੈਪ ਵੱਲੋਂ ਮਹਾਮਾਰੀ ਚ ਵੀ ਅੰਤਰਰਾਸ਼ਟਰੀ ਪੱਧਰ ਤੇ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੋੜਣ ਦੇ ਸਿਸਟਮ ਤੋਂ ਪ੍ਰਭਾਵਿਤ ਹੁੰਦਿਆਂ ਸੂਬਾ ਪੱਧਰੀ ਸਮਾਗਮ ਚ ਇਨ•ਾਂ ਸਕੂਲ ਮੁਖੀਆਂ, ਸਕੂਲ ਤੇ ਸਟਾਫ ਨੂੰ ਉਨ•ਾਂ ਦੀ ਪ੍ਰਰਾਪਤੀਆਂ, ਅਹਿਮੀਅਤ ਤੇ ਖਾਸੀਅਤ ਮੁਤਾਬਕ ਵੱਖ-ਵੱਖ ਐਵਾਰਡਾਂ ਨਾਲ ਨਿਵਾਜਿਆ ਗਿਆ। ਪਿੰ੍ਸੀਪਲ ਬਾਵਾ ਨੇ ਕਿਹਾ ਫੈਪ ਦੇ ਮੁਖੀ ਡਾ. ਧੂਰੀ ਦੀ ਦੂਰਅੰਦੇਸ਼ੀ ਵਾਲੀ ਸੋਚ ਤੇ ਯੋਗ ਅਗਵਾਈ ਨੇ ਸੰਸਥਾਵਾਂ, ਮੁਲਾਜ਼ਮਾਂ ਤੇ ਵਿਦਿਆਰਥੀਆਂ ਦਾ ਭਵਿੱਖ ਸੁਰੱਖਿਅਤ ਕੀਤਾ। ਸਮਾਂ ਗਵਾਹ ਹੈ ਸਿਸਟਮ ਵੱਲੋਂ ਰੋਜ਼ਾਨਾ ਨਾਦਰਸ਼ਾਹੀ ਫ਼ਰਮਾਨ ਜਾਰੀ ਕੀਤੇ ਜਾਂਦੇ ਸਨ, ਜਿਸ ਕਾਰਨ ਪੂਰਾ ਸਿੱਖਿਆ ਸਿਸਟਮ ਤਬਾਹ ਹੋ ਜਾਣਾ ਸੀ। ਇਸ ਤੇ ਫੈਪ ਦੇ ਮੁਖੀ ਵੱਲੋਂ ਸਮੇਂ ਸਿਰ ਮੌਕੇ ਨੂੰ ਸੰਭਾਲਦਿਆਂ ਦੇਸ਼ ਦੀ ਨਿਆਇਕ ਪ੍ਰਣਾਲੀ ਦਾ ਬੂਹਾ ਖੜਕਾਇਆ ਤੇ ਸਿੱਖਿਆ ਤੇ ਸੰਸਥਾਵਾਂ ਨੂੰ ਸੁਰੱਖਿਅਤ ਕੀਤਾ। ਇਹੀ ਨਹੀਂ ਫੈਪ ਦੀ ਸਾਰੀ ਟੀਮ ਨੇ ਸਿਸਟਮ ਦੀ ਬੋਗਸ ਅਸਲੀਅਤ ਨੂੰ ਲੋਕਾਂ ਸਾਹਮਣੇ ਰੱਖਦਿਆਂ ਸਚਾਈ ਨੂੰ ਸਾਹਮਣੇ ਲਿਆਂਦਾ, ਜਿਸ ਸਦਕਾ ਅੱਜ ਸੰਸਥਾਵਾਂ ਮੁੜ ਸਫਲਤਾ ਵੱਲ ਨੂੰ ਵੱਧ ਰਹੀਆਂ ਹਨ। ਇਸ ਸਮੇਂ ਦੌਰਾਨ ਗੁਮਰਾਹ ਹੋਏ ਲੋਕਾਂ ਨੂੰ ਵੀ ਚੰਗੀ ਸਿੱਖਿਆ ਦੀ ਅਹਿਮੀਅਤ ਦਾ ਪਤਾ ਲੱਗ ਗਿਆ। ਉਨ•ਾਂ ਕਿਹਾ ਫੈਪ ਦਾ ਹੁਣ ਇਹ ਉਪਰਾਲਾ ਜਾਰੀ ਰਹੇਗਾ ਤੇ ਦੇਸ਼ ਦੀਆਂ ਪ੍ਰਰਾਈਵੇਟ ਸਿੱਖਿਆ ਸੰਸਥਾਵਾਂ ਨੂੰ ਲੈ ਕੇ ਚੰਗੇ ਸਿੱਖਿਆ ਸੁਧਾਰਾਂ ਤੇ ਕੰਮ ਕੀਤਾ ਜਾਵੇਗਾ।