You are here

ਲੋਕ ਸੇਵਾ ਸੋਸਾਇਟੀ ਨੇ ਅੱਜ ਮਾਤਾ ਫੂਲਮਤੀ ਜੈਨ ਦੀ ਯਾਦ ਵਿਚ ਚਲਾਏ ਜਾ ਰਹੇ ਮੁਫ਼ਤ ਫਿਜ਼ਿਓਥੈਰੇਪੀ ਕਲੀਨਿਕ ਵਿਚ ਫਿਜ਼ਿਓਥੈਰੇਪੀ ਦਿਵਸ ਮਨਾਇਆ ਗਿਆ  

ਜਗਰਾਓਂ 8 ਸਤੰਬਰ (ਅਮਿਤ ਖੰਨਾ) ਜਗਰਾਉਂ ਦੀ ਲੋਕ ਸੇਵਾ ਸੋਸਾਇਟੀ ਨੇ ਅੱਜ ਵਿਸ਼ਵ ਫਿਜ਼ਿਓਥੈਰੇਪੀ ਦਿਵਸ ਮਨਾਉਂਦੇ ਹੋਏ ਸੁਸਾਇਟੀ ਦੇ ਚੇਅਰਮੈਨ ਗੁਲਸ਼ਨ ਅਰੋੜਾ, ਪ੍ਰਧਾਨ ਨੀਰਜ ਮਿੱਤਲ, ਸੈਕਟਰੀ ਕੁਲਭੂਸ਼ਨ ਗੁਪਤਾ ਅਤੇ ਕੈਸ਼ੀਅਰ ਕੰਵਲ ਕੱਕੜ ਦੀ ਅਗਵਾਈ ਹੇਠ ਡਾ: ਰਾਜਿਤ ਖੰਨਾ ਨੰੂ ਸਨਮਾਨਿਤ ਕੀਤਾ। ਡਾ: ਖੰਨਾ ਦਾ ਸਨਮਾਨ ਕਰਦਿਆਂ ਸਮਾਜ ਸੇਵਕ ਰਾਜਿੰਦਰ ਜੈਨ ਨੇ ਦੱਸਿਆ ਕਿ ਮਾਤਾ ਫੂਲਮਤੀ ਜੈਨ ਦੀ ਯਾਦ ਵਿਚ ਪੀ ਡੀ ਜੈਨ ਚੈਰੀਟੇਬਲ ਟਰੱਸਟ ਵੱਲੋਂ ਲੋਕ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਪਿਛਲੇ ਢਾਈ ਮਹੀਨੇ ਤੋਂ ਚਲਾਏ ਜਾ ਮੁਫ਼ਤ ਫਿਜ਼ਿਓਥੈਰੇਪੀ ਕਲੀਨਿਕ ਵਿਚ ਡਾ: ਰਾਜਿਤ ਖੰਨਾ ਵੱਲੋਂ ਆਪਣੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਕਲੀਨਿਕ ਵਿਚ ਰੋਜ਼ਾਨਾ ਸ਼ਾਮ ਨੰੂ 2 ਵਜੇ ਤੋਂ 6 ਵਜੇ ਮਰੀਜ਼ਾਂ ਦਾ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ। ਇਸ ਮੌਕੇ ਚੇਅਰਮੈਨ ਗੁਲਸ਼ਨ ਅਰੋੜਾ ਨੇ ਕਿਹਾ ਕਿ ਇਸ ਕਲੀਨਿਕ ਦਾ ਮਰੀਜ਼ ਬਹੁਤ ਲਾਹਾ ਲੈ ਰਹੇ ਹਨ ਅਤੇ ਰੋਜ਼ਾਨਾ ਇਲਾਜ ਕਰਵਾਉਣ ਲਈ ਆ ਰਹੇ ਹਨ। ਉਨ੍ਹਾਂ ਲੋਕਾਂ ਨੰੂ ਅਪੀਲ ਕੀਤੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਇਸ ਕਲੀਨਿਕ ਦਾ ਫ਼ਾਇਦਾ ਲੈਣ। ਇਸ ਮੌਕੇ ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਪਿ੍ਰੰਸੀਪਲ ਚਰਨਜੀਤ ਸਿੰਘ ਭੰਡਾਰੀ, ਪ੍ਰੋਜੈਕਟ ਕੈਸ਼ੀਅਰ ਰਾਜੀਵ ਗੁਪਤਾ, ਡਾ: ਬੀ ਬੀ ਬਾਂਸਲ, ਆਰ ਕੇ ਗੋਇਲ, ਕੈਪਟਨ ਨਰੇਸ਼ ਵਰਮਾ, ਸੰਜੀਵ ਚੋਪੜਾ ਆਦਿ ਹਾਜ਼ਰ ਸਨ।