You are here

3 ਗ਼ਜ਼ਲਾਂ  -✍️. ਜਸਵਿੰਦਰ ਸ਼ਾਇਰ "ਪਪਰਾਲਾ "

1. ਗ਼ਜ਼ਲ

ਕੋਈ ਨਾ ਕਿਸੇ ਦਾ ਦਰਦੀ ਇੱਥੇ ।
ਸੱਭ ਮਤਲਬ ਦਾ ਸੰਸਾਰ ਯਾਰੋਂ ।

ਹੋ ਗਿਆ ਮੁਸ਼ਕਿਲ ਕਰਨਾ ਅੱਜ ਕੱਲ੍ਹ
ਹਰੇਕ ਉੱਤੇ ਹੱਦੋਂ ਵੱਧ ਇਤਵਾਰ ਯਾਰੋਂ

ਨਾਲ ਜੀਣ ਤੇ ਮਰਨ ਦੀਆਂ ਖਾਂਦੇ ਸੀ ਜੋ ਕਸਮਾਂ ।
ਦੁੱਖ ਵੇਲੇ ਛੱਡ ਗਏ ਉਹੀ ਦਿਲਦਾਰ ਯਾਰੋਂ ।

ਦਿਲ ਚ ਰਿਹਾ ਨਾ ਦਰਦ ਕਿਸੇ ਦੇ ਲਈ
ਵਿਰਲਾ ਹੀ ਤੋੜ ਚੜਾਉਂਦਾ ਪਿਆਰ ਯਾਰੋਂ ।

ਆਪਣੇ ਹੱਕਾਂ ਲਈ ਹਰ ਕੋਈ ਲੱਗਦਾ ਏ
ਮਜ਼ਲੂਮਾ ਤੇ ਦੁਖੀਆਂ ਦੀ ਕੌਣ ਸੁਣੇ ਪੁਕਾਰ ਯਾਰੋਂ ।

ਆਪਣੀ ਕਲਮ ਦੇ ਲਈ ਅੱਜ ਕੁਰਬਾਨ ਹੋ ਗਿਆ
ਉਹ ਨਿਮਾਣਾ,ਉਹ ਝੱਲਾ,ਉਹ "ਸ਼ਾਇਰ " ਯਾਰੋਂ ।

2. ਗ਼ਜ਼ਲ

ਮੇਰਾ ਦਿਲ ਕਰਦਾ ਏ ਕੁੱਝ ਕਹਿਣ ਨੂੰ
ਐਪਰ ਕੁੱਝ ਕਹਿਆ ਨਹੀਂ ਜਾਂਦਾ ।

ਮੇਰਾ ਖਾਮੋਸ਼ ਰਹਿਣ ਨੂੰ ਦਿਲ ਕਰਦਾ ਏ
ਐਪਰ ਖਾਮੋਸ਼ ਮੈਥੋਂ ਰਹਿਆ ਨਹੀਂ ਜਾਂਦਾ ।

ਮੇਰਾ ਉੱਚੀ ਉੱਚੀ ਰੋਣ ਨੂੰ ਦਿਲ ਕਰਦਾ ਏ
ਪਰ ਮੇਰੇ ਤੋਂ ਰੋਇਆ ਨਹੀਂ ਜਾਂਦਾ ।

ਹੱਸਣੇ ਨੂੰ ਮੇਰਾ ਦਿਲ ਕਰਦਾ ਏ
ਤਾਂ ਮੇਰੇ ਕੋਲੋਂ ਹੱਸਿਆ ਨਹੀਂ ਜਾਂਦਾ ।

ਦਿਲ ਕਰਦਾ ਏ ਕਿ ਕੁੱਝ ਲਿਖਾਂ ਮੈਂ
ਪਰ ਕੁੱਝ ਲਿਖਿਆ ਵੀ ਨਹੀਂ ਜਾਂਦਾ ।

ਕਿਸੇ ਚੀਜ਼ ਨੂੰ ਪਾਉਣ ਲਈ ਦਿਲ ਤੜਫਦਾ ਏ
ਪਰ ਉਸ ਨੂੰ ਪਾਇਆ ਨਹੀਂ ਜਾਂਦਾ ।

ਕਿਸੇ ਦੀ ਉਡੀਕ ਕਰਨ  ਨੂੰ ਦਿਲ ਕਰਦਾ ਏ
ਪਰ ਉਹਨੂੰ ਉਡੀਕਿਆ ਨਹੀਂ ਜਾਂਦਾ ।
ਹਰ ਕੋਈ ਮੈਨੂੰ "ਸ਼ਾਇਰ ਸ਼ਾਇਰ " ਆਖਦਾ
ਪਰ "ਸ਼ਾਇਰ "ਅਖਵਾਉਣ ਨੂੰ ਦਿਲ ਨੀ ਕਰਦਾ ।

3. ਗ਼ਜ਼ਲ

ਰੁੱਲ ਜਾਂਦੇ ਮਿੱਟੀ ਚ ਵੱਡੇ ਆਪਣੇ ਆਪ ਨੂੰ ਕਹਾਉਣ ਵਾਲੇ ।
ਖੁਦ ਕਦੇ ਅਮਲ ਨੀ ਕਰਦੇ ਹੋਰਾਂ ਨੂੰ ਸਮਝਾਉਣ ਵਾਲੇ ।

ਮੰਦਿਰ ਮਸੀਤਾਂ ਗੁਰੂਦੁਵਾਰਿਆ ਚ ਕੀਹਨੂੰ ਲੱਭਦੇ ਨੇ
ਵੱਸਦੇ ਘਰਾਂ ਦਿਆਂ ਦੀਵਿਆਂ ਨੂੰ ਨਿੱਤ ਬੁਝਾਉਣ ਵਾਲੇ ।

ਕਿਸੇ ਨੂੰ ਕੋਈ ਕੀ ਰਸਤਾ ਵਿਖਾਵੇ ਇਸ ਜੱਗ ਉੱਤੇ
ਗੁੰਮਰਾਹ ਹੋ ਰਹੇ ਨੇ ਖੁਦ ਰਸਤਾ ਦਿਖਾਉਣ ਵਾਲੇ ।

ਤੂੰ ਵੀ ਤਾਂ ਰਹਿ ਰਿਹਾ ਏ ਇਸੇ ਦੇਸ਼ ਦੇ ਅੰਦਰ
ਝੰਡਾ ਆਫ਼ਤਾ ਦਾ ਨਿੱਤ ਹੀ ਝੁਲਾਉਣ ਵਾਲੇ ।

ਉਹੀ ਜ਼ਿੰਦਗੀ ਤੋਂ ਧੋਖਾ ਨੇ ਖਾ ਜਾਂਦੇ ਅਕਸਰ
ਜ਼ਿੰਦਗੀ ਦਾ ਪਾਠ ਹੋਰਾਂ ਨੂੰ ਪੜਾਉਣ ਵਾਲੇ ।

ਮਾਸੂਮਾਂ ਦੀਆਂ ਸੱਧਰਾਂ ਦਾ ਕਤਲ ਕਰਕੇ ਵੇਖੇ ਨੇ
ਇੱਥੇ ਫੇਰ ਗੰਗਾ ਚ ਡੁੱਬਕੀਆ ਲਾਉਣ ਵਾਲੇ ।

"ਸ਼ਾਇਰ " ਨਾ ਮਾਣ ਕਰ ਇਸ ਚੰਦਰੀ ਦੁਨੀਆਂ ਦਾ
ਬਹੁਤ ਬੈਠੇ ਨੇ ਇੱਥੇ ਆਣ ਤੇ ਜਾਣ ਵਾਲੇ ।

ਜਸਵਿੰਦਰ ਸ਼ਾਇਰ "ਪਪਰਾਲਾ "
9996568220