You are here

ਨਗਰ ਕੌਂਸਲ ਵਿਖੇ ਕਰਮਚਾਰੀਆਂ ਲਈ ਵੈਕਸੀਨੇਸਨ  ਕੈਂਪ ਲਗਾਇਆ

ਜਗਰਾਉਂ ਅਗਸਤ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ)
ਅੱਜ ਜਗਰਾਉਂ ਨਗਰ ਕੌਂਸਲ ਦਫ਼ਤਰ ਵਿਖੇ ਕੋਵਿਡ ਵੈਕਸਿੰਗ ਕੈਂਪ ਲਗਾਇਆ ਗਿਆ ਜਿਸ ਵਿਚ ਮਾਨਯੋਗ ਐਸ ਡੀ ਐਮ ਸ੍ਰੀ ਵਿਕਾਸ ਹੀਰਾ ਜੀ, ਮਾਨਯੋਗ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ,ਕਾਰਜ ਸਾਧਕ ਅਫ਼ਸਰ ਸ੍ਰੀ ਪ੍ਰਦੀਪ ਕੁਮਾਰ ਦੋਧਰੀਆ ਜੀ, ਅਤੇ  ਪ੍ਰਦੀਪ ਕੁਮਾਰ ਐਸ ਐਮ ਓ ਜਗਰਾਉਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲਗਾਇਆ ਗਿਆ ਜਿਸ ਦੀ
ਅਗਵਾਈ ਨਗਰ ਕੌਂਸਲ ਪ੍ਰਧਾਨ ਜਤਿੰਦਰ ਪਾਲ ਰਾਣਾ ਜੀ ਨੇ ਕੀਤੀ ਨਗਰ ਕੌਂਸਲ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਕੋਵਿਡ 19 ਵੈਕਸੀਨੇਸਨ ਟੀਕਾਕਰਨ ਦੀਆਂ ਲਗਪਗ 200ਡੋਜ, ਪਹਿਲੀ ਅਤੇ ਦੂਜੀ ਲਗਾਈ ਗਈ,ਸਿਵਿਲ ਹਸਪਤਾਲ ਜਗਰਾਉਂ ਵਲੋਂ ਸ਼ਮਸ਼ੇਰ ਸਿੰਘ, ਗੁਰਮੀਤ ਕੌਰ, ਬਲਜੋਤ ਕੋਰ, ਅਤੇ ਇੰਦਰਜੀਤ ਕੌਰ ਵੱਲੋਂ ਇਸ ਟੀਕਾਕਰਨ ਤੇ ਆਪਣੀ ਡਿਊਟੀ ਨਿਭਾਈ, ਇਸ ਕੈਂਪ ਦੌਰਾਨ ਮਾਨਯੋਗ ਸ੍ਰੀ ਗੇਜਾ ਰਾਮ ਵਾਲਮੀਕਿ ਚੈਅਰਮੈਨ ਸਫਾਈ ਕਰਮਚਾਰੀ ਕਮਿਸ਼ਨ ਪੰਜਾਬ ਵਲੋਂ ਸ਼ਿਰਕਤ ਕੀਤੀ, ਇਸ ਮੌਕੇ ਤੇ ਕੋਸਲਰ ਜਰਨੈਲ ਸਿੰਘ, ਬੋਬੀ ਕਪੂਰ,ਸ੍ਰੀ ਅਨਿਲ ਕੁਮਾਰ ਐਸ ਆਈ,ਸ੍ਰੀ ਸਤਿਯਾਜੀਤ,ਸ੍ਰੀ ਸੁਖਦੀਪ ਸਿੰਘ ਐਸ ਓ,ਸ੍ਰੀ ਮਤੀ ਨਿਸ਼ਾ ਲੇਖਾਕਾਰ, ਜਤਿੰਦਰ ਪਾਲ ਯਨੀਅਰ ਸਹਾਇਕ, ਦਵਿੰਦਰ ਸਿੰਘ, ਹਰੀਸ਼ ਕੁਮਾਰ , ਨਰਿੰਦਰ ਕੁਮਾਰ, ਸ੍ਰੀਮਤੀ ਸੀਮਾ, ਅਰੁਣ ਕੁਮਾਰ, ਪ੍ਰਦੀਪ ਕੁਮਾਰ, ਅਨੂਪ ਕੁਮਾਰ, ਸੁਤੰਤਰ ਕੁਮਾਰ ਰਵੀ ਕੁਮਾਰ, ਧਰਮ ਵੀਰ ਅਤੇ ਨਗਰ ਕੌਂਸਲ ਦਾ ਸਮੂਹ ਸਟਾਫ਼ ਹਾਜ਼ਰ ਸਨ।