ਲੰਡਨ , 19 ਅਗਸਤ (ਗਿਆਨੀ ਰਵਿੰਦਰਪਾਲ ਸਿੰਘ ) ‘ਬ੍ਰਿਟਿਸ਼ ਏਅਰਵੇਜ਼’ ਨੇ ਭਾਰਤ ਤੇ ਯੂਕੇ ਵਿਚਾਲੇ ਉਡਾਣਾਂ ਦੀ ਗਿਣਤੀ ਵਧਾ ਦਿੱਤੀ ਹੈ। ਏਅਰਲਾਈਨ ਮੁਤਾਬਕ 16 ਅਗਸਤ ਤੋਂ ਉਡਾਣਾਂ ਦੀ ਗਿਣਤੀ ਪ੍ਰਤੀ ਹਫ਼ਤਾ 10 ਤੋਂ ਵਧਾ ਕੇ 20 ਕਰ ਦਿੱਤੀ ਗਈ ਹੈ। ਏਅਰਲਾਈਨ ਨੇ ਦੱਸਿਆ ਕਿ ਯੂਕੇ ਨੇ ਭਾਰਤ ਨੂੰ ਉਡਾਣਾਂ ਉਤੇ ਪਾਬੰਦੀ ਵਾਲੀ ‘ਲਾਲ ਸੂਚੀ’ ਵਿਚੋਂ ਬਾਹਰ ਕਰ ਦਿੱਤਾ ਹੈ। ਇਸ ਲਈ ਹੁਣ ਉਡਾਣਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਭਾਰਤ ਸਰਕਾਰ ਨੇ ਯੂਕੇ ਨੂੰ 34 ਉਡਾਣਾਂ ਹਰ ਹਫ਼ਤੇ ਚਲਾਉਣ ਦੀ ਪ੍ਰਵਾਨਗੀ ਦੇ ਦਿੱਤੀ ਹੈ। ਏਅਰਲਾਈਨ ਹੁਣ 20 ਸਿੱਧੀਆਂ ਉਡਾਣਾਂ ਦਿੱਲੀ, ਮੁੰਬਈ, ਬੰਗਲੁਰੂ ਤੇ ਹੈਦਰਾਬਾਦ ਤੋਂ ਲੰਡਨ ਲਈ ਚਲਾਏਗੀ।