ਤਹਿਸੀਲਦਾਰ ਸ ਰੇਸ਼ਮ ਸਿੰਘ ਨੇ ਮਾਲ ਮਹਿਕਮੇ ਵਿਚ ਇਕ ਨਵਾਂ ਰਿਕਾਰਡ ਕਾਇਮ 

ਤਹਿਸੀਲਦਾਰ ਸ ਰੇਸ਼ਮ ਸਿੰਘ ਨੇ 18 ਕਰੋੜ 42 ਲੱਖ ਸਰਕਾਰੀ ਖ਼ਜ਼ਾਨੇ ਵਿੱਚ ਰਕਮ ਜਮ੍ਹਾਂ ਕਰਵਾ ਕੇ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ 

ਸਰਕਾਰ ਬਣਦਾ ਮਾਣ ਸਨਮਾਨ ਕਰਨਾ ਭੁੱਲੀ  

ਲੁਧਿਆਣਾ, 16 ਅਗਸਤ  (ਸਤਪਾਲ ਸਿੰਘ ਦੇਹਡ਼ਕਾ  / ਮਨਜਿੰਦਰ ਗਿੱਲ  ) ਆਪਣੀ ਨੌਕਰੀ ਦੇ ਮੁਤੱਲਕ ਧਰਤੀ ਦੇ ਨਾਲ ਜੁੜਿਆ ਬੰਦਾ ਬੋਲਬਾਣੀ ਸ਼ਹਿਦ ਤੋਂ ਮਿੱਠੀ ਉੱਡ ਕੇ ਮਿਲਣਾ ਆਪਣੇ ਕੰਮਾਂ ਪ੍ਰਤੀ ਸੁਹਿਰਦ ਇਮਾਨਦਾਰੀ ਦੀ ਮੁਜੱਸਮਾ ਲਿਖਣ ਲਈ ਸ਼ਬਦ ਵੀ ਘਟ ਜਾਂਦੇ ਹਨ । ਅੱਜ ਪੰਜਾਬ ਦੇ ਪ੍ਰਸ਼ਾਸਨ ਅੰਦਰ ਇਸ ਤਰ੍ਹਾਂ ਦੇ ਅਫ਼ਸਰ ਬਹੁਤ ਘੱਟ ਮਿਲਦੇ ਹਨ ਮੈਂ ਗੱਲ ਕਰ ਰਿਹਾ ਹਾਂ ਸਰਦਾਰ ਰੇਸ਼ਮ ਸਿੰਘ  ਤਹਿਸੀਲਦਾਰ ਦੀ ਜਿਨ੍ਹਾਂ ਵਰਗੀ ਸ਼ਖ਼ਸੀਅਤ ਅੱਜ ਪ੍ਰਸ਼ਾਸਨ ਵਿੱਚ ਬਹੁਤ ਮੁਸ਼ਕਲ ਨਾਲ ਹੀ ਮਿਲਦੀ ਹੈ। ਇਹ ਗੁਰਸਿੱਖ ਤਹਿਸੀਲਦਾਰ ਸਿੱਖੀ ਪ੍ਰਤੀ ਆਪਣਾ ਬਹੁਤ ਪਿਆਰ ਅਤੇ ਗੁਰੂ ਦੇ ਭਾਣੇ ਵਿਚ ਕੰਮ ਕਰਨ ਵਾਲੇ ਸਰਦਾਰ ਰੇਸ਼ਮ ਸਿੰਘ ਆਪਣੀ ਡਿਊਟੀ ਦੌਰਾਨ  ਜ਼ਿੰਮੇਵਾਰੀ ਨੂੰ ਕਿੰਨੀ ਈਮਾਨਦਾਰੀ ਨਾਲ ਨਿਭਾਉਂਦੇ ਹਨ ਇਸਦੀ ਇੱਕ ਮਿਸਾਲ ਗ੍ਰੇਨ ਮਾਰਕੀਟ ਦੇ ਵਸੀਕੇ ਤੋਂ ਮਿਲਦੀ ਹੈ  ਜੋ 2014 ਵਿੱਚ ਲੁਧਿਆਣੇ ਜ਼ਿਲ੍ਹੇ ਦੀ ਤਹਿਸੀਲ ਪੱਛਮੀ ਵਿਚ ਰਜਿਸਟਰਡ ਹੋਇਆ ਸਮੇਂ ਦੇ ਰਜਿਸਟਰਾਰ ਨੇ ਇਹ ਵਸੀਕਾ ਐਮਪਾਊਂਟ ਕਰਕੇ ਏ ਡੀ ਸੀ  ਕੋਲ ਭੇਜ ਦਿੱਤਾ  ਜਿੱਥੇ ਆਪਣੇ ਫ਼ੈਸਲੇ ਵਿੱਚ ਏ ਡੀ ਸੀ ਨੇ ਇਸ ਵਸੀਕੇ ਨੂੰ 9 ਕਰੋੜ ਦੀ ਕਮੀ ਪਾਈ ਪਾਰਟੀ ਨੇ ਕਮੀ ਭਰਨ ਦੀ ਬਜਾਏ ਕਮਿਸ਼ਨਰ ਪਟਿਆਲਾ ਦੇ ਅਪੀਲ ਪਾ ਦਿੱਤੀ  ਜਿੱਥੇ ਕਮਿਸ਼ਨਰ ਪਟਿਆਲਾ ਵੱਲੋਂ ਹੀ ਇਹ ਅਪੀਲ ਖਾਰਜ ਕਰ ਦਿੱਤੀ ਗਈ । ਫੇਰ ਪਾਰਟੀ ਇਸ ਕੇਸ ਨੂੰ ਮਾਨਯੋਗ ਅਦਾਲਤ ਸੁਪਰੀਮ ਕੋਰਟ ਵਿੱਚ ਲੈ ਗਈ ਲੰਮਾ ਸਮਾਂ ਕੇਸ ਚੱਲਿਆ ਤੇ ਮਾਣਯੋਗ ਅਦਾਲਤ ਸੁਪਰੀਮ ਕੋਰਟ ਨੇ ਵੀ ਪੁਰਾਣਾ ਫ਼ੈਸਲਾ ਬਰਕਰਾਰ ਰੱਖਦੇ ਹੋਏ ਇਹ ਹੁਕਮ ਜਾਰੀ ਕੀਤੇ ਕਿ ਪਾਰਟੀ ਕੋਲ ਵਿਆਜ ਸਮੇਤ ਰਿਕਵਰੀ ਕੀਤੀ ਜਾਵੇ ਇਸ ਰਕਮ ਦੀ ਰਿਕਵਰੀ ਕਰ ਲਈ ਤਹਿਸੀਲਦਾਰ ਸਰਦਾਰ ਰੇਸ਼ਮ ਸਿੰਘ ਦੀ ਡਿਊਟੀ ਵਿਭਾਗ  ਵੱਲੋਂ ਲਗਾਈ ਗਈ ਜਿਨ੍ਹਾਂ ਨੇ ਆਪਣੀ ਡਿਊਟੀ ਪ੍ਰਤੀ ਆਪਣਾ ਫਰਜ਼ ਅਦਾ ਕਰਦਿਆਂ ਆਪਣੀ ਸਖ਼ਤ ਮਿਹਨਤ ਨਾਲ ਕੁਝ ਹੀ ਸਮੇਂ ਵਿੱਚ ਇਹ ਰਕਮ 18 ਕਰੋੜ 42 ਲੱਖ 6 ਹਜਾਰ 101  ਰੁਪਏ ਮਿਤੀ 22/02/2021 ਨੂੰ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾ ਕੇ ਆਪਣੀ ਡਿਊਟੀ ਪ੍ਰਤੀ ਈਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਬਣਦਾ ਤਾਂ ਇਹ ਸੀ ਕਿ ਆਪਣੀ ਡਿਊਟੀ ਪ੍ਰਤੀ ਸੁਹਿਰਦ ਅਫ਼ਸਰ ਨੂੰ ਸਰਕਾਰ ਬਣਦਾ ਮਾਣ ਸਨਮਾਨ ਦੇਵੇ  ਤਾਂ ਜੋ ਅਫ਼ਸਰ ਸਰਕਾਰੀ ਨੌਕਰੀ ਕਰਨ ਵਾਲੇ ਉਹ ਪੋਸਟ ਉਪਰ ਤਾਇਨਾਤ ਅਧਿਕਾਰੀ ਹੋਰ ਵੀ ਤਨਦੇਹੀ ਨਾਲ ਸਰਕਾਰੀ ਕੰਮ ਕਰਨ  । ਪਰ ਲੱਗਦਾ ਹੈ ਸਰਕਾਰ ਨੂੰ ਇਸ ਦੀ ਯਾਦ ਭੁੱਲ ਗਈ ਹੈ ।