ਸਿਰਦਾਰ ਕਪੂਰ ਸਿੰਘ ਨੇ ਸਰਕਾਰ ਦੀ ਗੁਲਾਮੀ ਕਬੂਲ ਨਹੀਂ ਕੀਤੀ : ਹੇਰਾਂ
ਸਿੱਖ ਕੌਮ ਦੇ ਰੌਸ਼ਨ ਦਿਮਾਗ ਸਨ ਸਿਰਦਾਰ ਕਪੂਰ ਸਿੰਘ : ਭਾਈ ਗਰੇਵਾਲ
ਜਗਰਾਉਂ 13 ਅਗਸਤ, (ਅਮਿਤ ਖੰਨਾ ): ਜਗਰਾਉਂ ਦੇ ਜੰਮਪਲ ਪ੍ਰਸਿੱਧ ਵਿਦਵਾਨ ਤੇ ਸਿੱਖ ਚਿੰਤਕ ਸਰਦਾਰਾਂ ਦੇ ਸਿਰਦਾਰ ਕਪੂਰ ਸਿੰਘ ਜਿਨ੍ਹਾਂ ਦੀ 35 ਵੀਂ ਬਰਸੀ ਖ਼ਾਲਸਾ ਪਰਿਵਾਰ ਨੇ ਜਗਰਾਉਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਬੜੀ ਸ਼ਰਧਾ ਅਤੇ ਸਤਿਕਾਰ ਨਾਲ ਮਨਾਈ ਗਈ। ਰਾਗੀ ਭਾਈ ਹਰਨੇਕ ਸਿੰਘ ਦੇ ਜਥੇ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਹੋਏ ਸਾਦੇ ਤੇ ਪ੍ਰਭਾਵਸ਼ਾਲੀ ਸਮਾਗਮ ਸਮੇਂ ਸਿਰਦਾਰ ਕਪੂਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਖ਼ਾਲਸਾ ਪਰਿਵਾਰ ਦੇ ਸਰਪ੍ਰਸਤ ਤੇ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ ਨੇ ਆਖਿਆ ਕਿ ਕੌਮ ਵਿੱਚ ਅਜਿਹੇ ਵਿਦਵਾਨ ਸੱਚੇ ਤੇ ਨਿਧੜਕ ਵਿਅਕਤੀ ਕਦੇ ਕਦੇ ਪੈਦਾ ਹੁੰਦੇ ਹਨ ਇਹ ਸਿਰਦਾਰ ਕਪੂਰ ਸਿੰਘ ਹੀ ਸਨ ਜਿਨ੍ਹਾਂ ਨੇ ਕੌਮ ਨੂੰ ਯਾਦ ਕਰਾਇਆ ਕਿ ਖ਼ਾਲਸਾ ਪੰਥ ਸਰਦਾਰਾਂ ਦੀ ਕੌਮ ਹੈ। ਦਸਮੇਸ਼ ਪਿਤਾ ਜੀ ਨੇ ਸਾਨੂੰ ਸਰਦਾਰੀ ਬਖ਼ਸ਼ੀ ਹੈ। ਇਹ ਸਿਰਦਾਰ ਕਪੂਰ ਸਿੰਘ ਹੀ ਸਨ ਜਿਨ੍ਹਾਂ ਨੇ ਸਰਕਾਰੀ ਅਹੁਦੇ ਤੇ ਹੁੰਦਿਆਂ ਸਰਕਾਰ ਨੂੰ ਸਿੱਖਾਂ ਬਾਰੇ ਜਾਰੀ ਆਰਡੀਨੈਂਸ ਕਿ ਸਿੱਖ ਜਰਾਇਮ ਪੇਸ਼ਾ ਕੌਮ ਹੈ, ਕੌਮ ਨੂੰ ਜਗਾਇਆ ਸੀ। ਅੱਜ ਅਸੀਂ ਉਨ੍ਹਾਂ ਦੀ 35 ਵੀਂ ਬਰਸੀ ਮਨਾ ਰਹੇ ਹਾਂ। ਇਸ ਮੌਕੇ ਭਾਈ ਗੁਰਚਰਨ ਸਿੰਘ ਗਰੇਵਾਲ ਨੇ ਉਨ੍ਹਾਂ ਨੂੰ ਨਿਧੜਕ ਜਰਨੈਲ ਅਤੇ ਸਿੱਖਾਂ ਦਾ ਰੌਸ਼ਨ ਦਿਮਾਗ ਦੱਸਦਿਆਂ ਉਨ੍ਹਾਂ ਨੂੰ ਨਵਾਬ ਕਪੂਰ ਸਿੰਘ ਨਾਲ ਮੇਲਦਿਆਂ ਆਖਿਆ ਕਿ ਜਿਸ ਤਰ੍ਹਾਂ ਨਵਾਬ ਕਪੂਰ ਸਿੰਘ ਨੇ ਨਵਾਬੀ ਨੂੰ ਠੋਕਰ ਮਾਰ ਕੇ ਸੇਵਾ ਨੂੰ ਤਰਜੀਹ ਦਿੱਤੀ ਸੀ ਇਸੇ ਤਰ੍ਹਾਂ ਸਿਰਦਾਰ ਕਪੂਰ ਸਿੰਘ ਨੇ ਸਿੱਖਾਂ ਵਿਰੁੱਧ ਆਏ ਆਰਡੀਨੈਂਸ ਕਰਕੇ ਡਿਪਟੀ ਕਮਿਸ਼ਨਰ ਦੇ ਵੱਕਾਰੀ ਅਹੁਦੇ ਨੂੰ ਠੋਕਰ ਮਾਰ ਦਿੱਤੀ ਸੀ। ਉਨ੍ਹਾਂ ਆਖਿਆ ਕਿ ਅਗਲੇ ਸਾਲ ਜਗਰਾਉਂ ਵਿੱਚ ਵੱਡੇ ਪੱਧਰ ਤੇ ਉਨ੍ਹਾਂ ਦੀ ਬਰਸੀ ਮਨਾਈ ਜਾਵੇਗੀ ਤੇ ਉਨ੍ਹਾਂ ਦੀ ਯਾਦਗਾਰ ਵੀ ਜਗਰਾਉਂ ਵਿਖੇ ਸਥਾਪਤ ਕੀਤੀ ਜਾਵੇਗੀ। ਇਸ ਮੌਕੇ ਸਿਰਦਾਰ ਕਪੂਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਵਾਲਿਆਂ ਵਿੱਚ ਪਹਿਰੇਦਾਰ ਦੇ ਮੁੱਖ ਸੰਪਾਦਕ ਜਸਪਾਲ ਸਿੰਘ ਹੇਰਾਂ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਮੁੱਖ ਸੇਵਾਦਾਰ ਭਾਈ ਗੁਰਚਰਨ ਸਿੰਘ ਗਰੇਵਾਲ, ਦੀਪਇੰਦਰ ਸਿੰਘ ਭੰਡਾਰੀ, ਹਰਦੇਵ ਸਿੰਘ ਬੌਬੀ, ਗੁਰਪ੍ਰੀਤ ਸਿੰਘ ਭਜਨਗਡ਼੍ਹ, ਕਰਮ ਸਿੰਘ ਸੰਧੂ, ਚਰਨਜੀਤ ਸਿੰਘ ਚੀਨੂੰ, ਬਲਦੇਵ ਸਿੰਘ ਗਰੇਵਾਲ, ਗੁਰਨਾਮ ਸਿੰਘ (ਪੋਤਰਾ ਸਿਰਦਾਰ ਕਪੂਰ ਸਿੰਘ), ਇਕਬਾਲ ਸਿੰਘ ਨਾਗੀ, ਪ੍ਰਿਥਵੀਪਾਲ ਸਿੰਘ ਚੱਢਾ, ਚਰਨਜੀਤ ਸਿੰਘ ਪੱਪੂ, ਮਨੋਹਰ ਸਿੰਘ ਟੱਕਰ, ਅਮਰੀਕ ਸਿੰਘ ਜਨਤਾ ਮੋਟਰ, ਪ੍ਰੋਫ਼ੈਸਰ ਮਹਿੰਦਰ ਸਿੰਘ ਜੱਸਲ, ਅਮਰਜੀਤ ਸਿੰਘ ਓਬਰਾਏ, ਬਲਵਿੰਦਰ ਸਿੰਘ ਮੱਕਡ਼, ਹਰਨੇਕ ਸਿੰਘ ਸੋਈ ਤੇ ਹਰਨੇਕ ਸਿੰਘ ਆਦਿ ਹਾਜ਼ਰ ਸਨ। ਸਟੇਜ ਦੀ ਸੇਵਾ ਪ੍ਰਤਾਪ ਸਿੰਘ ਵੱਲੋਂ ਨਿਭਾਈ ਗਈ।