ਜਗਰਾਉਂ ਅਗਸਤ 2021(ਕੁਲਦੀਪ ਸਿੰਘ ਕੋਮਲ ਮੋਹਿਤ ਗੋਇਲ) ਵਿਮੁਕਤ ਜਾਤੀਆਂ ਸੰਗਠਨ ਦੇ ਕੋਮੀ ਪ੍ਰਧਾਨ ਪ੍ਰੇਮ ਪ੍ਰਕਾਸ਼ ਬਿਡੂ ਨੇ ਦਸਿਆ ਕਿ ਉਹ ਪੰਜਾਬ ਡੀ ਐਨ ਟੀ, ਵਿਮੁਕਤ ਸਮਾਜ ਦਾ ਭਾਰਤੀ ਜਨਤਾ ਪਾਰਟੀ ਦੇ ਚੰਡੀਗੜ੍ਹ ਦਫ਼ਤਰ ਵਿਖੇ ਆਪਣੇ ਸਾਥੀਆਂ ਨੂੰ ਨਾਲ ਲੈਕੇ ਵਿਮੁਕਤ ਜਾਤੀਆਂ ਸੰਗਠਨ ਦਾ ਪਾਰਟੀ ਦੇ ਅੰਦਰ ਇੱਕ ਮੌਰਚਾ ਗੰਠਨ ਕਰਨ ਲਈ ਅਪੀਲ ਕੀਤੀ ਅਤੇ ਵਿਮੁਕਤ ਜਾਤੀ ਚੈਰੀਟੇਬਲ ਟਰੱਸਟ ਦੀ ਲੈਟਰਪੈਡ ਤੇ ਭਾਰਤੀ ਜਨਤਾ ਪਾਰਟੀ ਦੀ ਕੋਰ ਕਮੇਟੀ ਨੂੰ ਸੌਂਪਿਆ ਗਿਆ, ਉਸ ਸਮੇਂ ਪਾਰਟੀ ਪ੍ਰਦੇਸ਼ ਪ੍ਰਧਾਨ ਅਸ਼ਵਨੀ ਸ਼ਰਮਾ, ਅਤੇ ਸਕੱਤਰ ਰਾਜੇਸ਼ ਬਾਘਾ,ਸਮਾਜ ਦੇ ਆਹੁਦੇਦਾਰਾਂ ਨੂੰ ਮਿਲੇ ਅਤੇ ਜਲਦ ਹੀ ਇਸ ਵਿਸੇ ਤੇ ਵਿਚਾਰ ਕਰਨ ਲਈ ਕਿਹਾ
ਇਸ ਮੌਕੇ ਤੇ ਸੰਗਠਨ ਦੇ ਪੰਜਾਬ ਪ੍ਰਧਾਨ ਤੇ ਐਕਸ ਚੈਅਰਮੈਨ ਭਲਾਈ ਬੋਰਡ ਪੰਜਾਬ ਮੰਜੀਤ ਸਿੰਘ ਬੁੱਟਰ ਅਤੇ ਸਾਬਕਾ ਸੈਂਸਰ ਬੋਰਡ ਮੈਬਰ ਜਸਪਾਲ ਸਿੰਘ ਪੰਜਗਰਾਈਂ ਡਾ ਰਾਜਪਾਲ ਸਿਵਿਆਂ ਤੇ ਸਮਾਜ ਸੇਵੀ ਹਰਦੇਵ ਸਿੰਘ ਮਾੜੀ ਸ਼ਾਮਲ ਸਨ।