ਅਸੀਂ ਗੁੰਡੇ ਨਹੀਂ
ਸਾਡੇ ਪੰਜਾਬ ਦੀ ਧਰਤੀ ਰਿਸ਼ੀਆਂ ਮੁਨੀਆਂ ਗ਼ਦਰੀ ਬਾਬੇ ਸੂਰਬੀਰ ਯੋਧਿਆਂ ਦੀ ਧਰਤੀ ਹੈ ਇਸ ਧਰਤੀ ਤੇ ਅਨੇਕਾਂ ਹੀ ਪੀਰ ਪੈਗੰਬਰਾਂ ਜਾਂਦਾ ਹੈ ਰਾਜੇ ਮਹਾਰਾਜਿਆਂ ਨੇ ਜਨਮ ਲਿਆ ਪਰ ਇਸੇ ਧਰਤੀ ਤੇ ਵੱਸਦੇ ਰੰਗਲੀ ਦੁਨੀਆਂ ਵਿੱਚ ਅਸੀਂ ਸਭ ਤੋਂ ਵੱਡੇ ਗੁੰਡੇ ਹਾਂ ਕਿਉਂਕਿ ਅੱਜ ਸਮਾਜ ਵਿੱਚ ਲੋਕ ਧੀ ਨੂੰ ਕੁੱਖ ਵਿੱਚ ਕਤਲ ਕਰ ਦਿੰਦੇ ਹਨ ਅਤੇ ਦਾਜ ਦਹੇਜ ਪਿੱਛੇ ਲੜਕੀ ਨੂੰ ਮਿੱਟੀ ਦਾ ਤੇਲ ਪਾ ਕੇ ਜਿਉਂਦੀ ਨੂੰ ਸਾੜ ਦਿੱਤਾ ਜਾਂਦਾ ਰਿਹਾ ਹੈ ਇਹ ਸਾਰੀਆਂ ਗੱਲਾਂ ਸਾਡੇ ਸਮਾਜ ਵਿੱਚ ਅਸੀਂ ਮੁੱਢ ਕਦੀਮੀ ਤੋਂ ਦੇਖਦੇ ਆ ਰਹੇ ਹਾਂ ਕਿ ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਅਤੇ ਫਿਰ ਅਸੀਂ ਕਹਿ ਰਹੇ ਹਾਂ ਕਿ ਅਸੀਂ ਗੁੰਡੇ ਨਹੀਂ ਚੰਗੇ ਸਮਾਜ ਦੀ ਸਿਰਜਣਾ ਲਈ ਸਾਨੂੰ ਸਭ ਤੋਂ ਪਹਿਲਾਂ ਆਪਣੇ ਅੰਦਰਲੇ ਗੁੰਡੇ ਨੂੰ ਮਾਰਨਾ ਪਵੇਗਾ ਉਸ ਤੋਂ ਬਾਅਦ ਮਹੱਲੇ ਉਸਤੋਂ ਬਾਅਦ ਪਿੰਡ ਉਸਤੋਂ ਬਾਅਦ ਹਲਕਾ ਤਹਿਸੀਲ ਜ਼ਿਲ੍ਹਾ ਪੰਜਾਬ ਫਿਰ ਅਸੀਂ ਦੇਸ਼ ਦੀ ਤਰੱਕੀ ਲਈ ਯਤਨਸ਼ੀਲ ਹੋਵਾਂਗੇ ਫਿਰ ਹੀ ਅਸੀਂ ਬੱਚਿਆਂ ਦੇ ਭਵਿੱਖ ਔਰਤ ਦੀ ਇੱਜ਼ਤ ਅਤੇ ਸਮਾਜ ਵਿੱਚ ਫੈਲ ਰਹੀਆਂ ਕੁਰੀਤੀਆਂ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਾਂ ਕਿਉਂਕਿ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਕੱਲੀਆਂ ਸਰਕਾਰਾਂ ਖਤਮ ਨਹੀਂ ਕਰ ਸਕਦੀਆਂ ਇਨ੍ਹਾਂ ਦੇ ਖਾਤਮੇ ਲਈ ਸਾਨੂੰ ਸਭ ਨੂੰ ਆਪਣੇ ਅੰਦਰਲੇ ਗੁੰਡੇ ਨੂੰ ਮਾਰ ਕੇ ਇੱਕ ਮੁੱਠ ਹੋ ਕੇ ਚੰਗਾ ਅਤੇ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ