ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ) ਦਾ ਬਾਹਰਵੀਂ  ਜਮਾਤ ਦਾ ਬੋਰਡ ਨਤੀਜਾ ਸ਼ਾਨਦਾਰ ਰਿਹਾ

ਜਗਰਾਓਂ, 2 ਅਗਸਤ (ਅਮਿਤ ਖੰਨਾ) ਜਗਰਾਓਂ ਸ਼ਹਿਰ ਦੇ ਨਾਮਵਰ  ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ( ਲੜਕੇ) ਦਾ ਬਾਹਰਵੀਂ  ਜਮਾਤ ਦਾ ਬੋਰਡ ਨਤੀਜਾ ਬੇਹੱਦ ਸ਼ਾਨਦਾਰ ਆਇਆ ਹੈ  ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸੀਆਂ ਕਿ ਬਾਹਰਵੀਂ  ਜਮਾਤ ਦਾ ਆਰਟਸ ,ਸਾਇੰਸ ,ਕਾਮਰਸ ਅਤੇ ਵੋਕੇਸ਼ਨਲ ਗਰੁੱਪ ਦੇ 192 ਵਿਦਿਆਰਥੀਆਂ ਦਾ  ਬੋਰਡ ਨਤੀਜਾ ਸ਼ਤ-ਪ੍ਰਤੀਸ਼ਤ ਆਇਆ ਹੈ ਜੋ ਕਿ ਜਗਰਾਓਂ ਸ਼ਹਿਰ ਲਈ ਮਾਨ ਵਾਲੀ ਗੱਲ ਹੈ 9ਇਹ ਸਕੂਲ ਦੇ  ਅਧਿਆਪਕਾਂ ਦੀ ਮਿਹਨਤ ਹੈ ਜਿਹਨਾਂ ਨੇ  ਕੋਵਿਡ ਮਹਾਮਾਰੀ ਦੇ ਦੌਰਾਨ  ਆਨਲਾਈਨ ਕਲਾਸਾਂ ਰਾਹੀਂ  ਆਪਣੇ ਟੀਚੇ ਨੂੰ ਪੂਰਾ ਕੀਤਾ ਇਸ ਸਕੂਲ ਵਿੱਚ ਜਿਆਦਾਤਰ ਅਧਿਆਪਕ ਪੀ.ਐਚ.ਡੀ ਅਤੇ ਐਮ.ਫਿੱਲ ਹਨ 9ਸਮੇਂ ਸਮੇਂ ਤੇ ਇਸ ਸਕੂਲ ਤੋਂ ਸੇਵਾਮੁਕਤ ਹੋਏ ਅਧਿਆਪਕਾਂ ਅਤੇ ਪ੍ਰੋਫੈਸਰ ਸਾਹਿਬਾਨ ਤੋਂ  ਵਿਸ਼ੇ ਨਾਲ ਸਬੰਧਤ ਸੈਮੀਨਾਰ ਕਰਵਾ ਕੇ ਵਿਦਿਆਰਥੀਆਂ ਦੀ ਮਦਦ ਕੀਤੀ ਜਾਂਦੀ ਹੈ ਪ੍ਰਿੰਸੀਪਲ ਡਾ. ਗੁਰਵਿੰਦਰਜੀਤ ਸਿੰਘ ਜੀ ਨੇ ਕਿਹਾ ਕਿ  ਬਾਹਰਵੀਂ  ਜਮਾਤ ਦੇ  ਸਾਇੰਸ ਗਰੁੱਪ ਚੋ ਕਰਨਵੀਰ ਸਿੰਗਲਾ ਨੇ 98 .2 ਪ੍ਰਤੀਸ਼ਤ, ਨਵਕਰਨ ਸਿੰਘ ਧਨਯਾਲ ਨੇ 97 .4 ਪ੍ਰਤੀਸ਼ਤ, ਆਰਟਸ ਗਰੁੱਪ ਚੋ ਨੈਮਿਸ਼ ਕੁਮਾਰ ਨੇ 89 .2 ਪ੍ਰਤੀਸ਼ਤ,ਕਾਮਰਸ ਗਰੁੱਪ ਚੋ ਯੋਗਰਾਜ ਸਿੰਘ ਨੇ 89 ਪ੍ਰਤੀਸ਼ਤ ਅਤੇ ਵੋਕੇਸ਼ਨਲ ਗਰੁੱਪ ਚੋ ਬਲਰਾਜ ਸਿੰਘ ਨੇ 86 .4 ਪ੍ਰਤੀਸ਼ਤ ਨੰਬਰ ਲੈ ਕੇ  ਪਹਿਲਾ ਸਥਾਨ ਪ੍ਰਾਪਤ ਕੀਤਾ 9  ਨਤੀਜਾ ਘੋਸ਼ਿਤਕਰਦੇ ਸਮੇਂ ਸਕੂਲ ਪ੍ਰਿੰਸੀਪਲਡਾ. ਗੁਰਵਿੰਦਰਜੀਤ ਸਿੰਘ , ਐਸ.ਐਮ .ਸੀ ਕਮੇਟੀ ਚੇਅਰਮੈਨ ਸ਼੍ਰੀ ਰਵੀ ਕੁਮਾਰ , ਸਕੂਲਸੋਸ਼ਲ ਮੀਡੀਆ ਇੰਚਾਰਜ ਰੰਜੀਵ ਕੁਮਾਰ, ਰਾਮ ਕੁਮਾਰ ,ਬਲਦੇਵ ਸਿੰਘ , ਡਾ.ਹਰਸਿਮਰਜੀਤ ਕੌਰ, ਅਮਰਜੀਤ ਕੌਰ,ਯਸ਼ੁ ਬਾਲਾ,ਰਣਜੀਤ ਸਿੰਘ ,ਰਾਜੀਵ ਦੁਆ,ਅਤੇ ਬਾਕੀ ਸਕੂਲ ਸਟਾਫ ਹਾਜਰ ਸੀ