ਸ਼੍ਰੀ ਅਗਰਸੇਨ ਸਮਿਤੀ ਮਹਾਰਾਜਾ ਅਗਰਸੇਨ ਜੀ ਦਾ ਜਨਮ ਦਿਹਾੜਾ ਧੂਮਧਾਮ ਨਾਲ ਮਣਾਏਗੀ

ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪਿਯੂਸ਼ ਗਰਗ ਨੇ ਨਵੀਂ ਟੀਮ ਦਾ ਕੀਤਾ ਐਲਾਨ 

ਜਗਰਾਓਂ (ਅਮਿਤ ਖੰਨਾ )ਜਗਰਾਓ ਅਗਰਵਾਲ ਸਮਾਜ ਦੀ ਮੁੱਖ ਸੰਸਥਾ ਸ਼੍ਰੀ ਅਗਰਸੇਨ ਸੰਮਤੀ (ਰਜਿ) ਜਗਰਾਓ ਦੀ ਇੱਕ ਵਿਸ਼ੇਸ਼ ਮੀਟਿੰਗ ਪ੍ਰਧਾਨ ਪਿਯੂਸ਼ ਗਰਗ ਦੀ ਅਗਵਾਈ ਵਿੱਚ ਹੋਈ।  ਮੀਟਿੰਗ ਵਿਚ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਅਮਿਤ ਸਿੰਗਲ ਨੂੰ ਲਗਾਤਾਰ ਦੂਜੀ ਵਾਰ ਚੇਅਰਮੈਨ ਅਤੇ ਪੀਯੂਸ਼ ਗਰਗ ਨੂੰ ਪ੍ਰਧਾਨ ਅਹੁਦੇ ਲਈ ਚੁਣਿਆ।  ਮੀਟਿੰਗ ਵਿੱਚ ਅਗਰਵਾਲ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਵਿਸ਼ੇਸ਼ ਵਿਚਾਰ ਵਟਾਂਦਰੇ ਕੀਤੇ ਗਏ।  ਮੀਟਿੰਗ ਵਿੱਚ ਸੰਸਥਾ ਦੇ ਕਾਰਜਕਾਰੀ ਟੀਮ ਵਿੱਚ ਤਬਦੀਲੀ ਦਾ ਐਲਾਨ ਸੰਸਥਾ ਦੇ ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪਿਯੂਸ਼ ਗਰਗ ਨੇ ਸਾਰੇ ਮੈਂਬਰਾਂ ਨਾਲ ਵਿਚਾਰ ਵਟਾਂਦਰੇ ਨਾਲ ਕੀਤਾ।  ਸੰਗਠਨ ਦੀ ਨਵੀਂ ਕਾਰਜਕਾਰੀ ਟੀਮ ਵਿੱਚ ਜਤਿੰਦਰ ਗਰਗ ਨੂੰ ਉਪ ਚੇਅਰਮੈਨ, ਅਨਮੋਲ ਗਰਗ ਅਤੇ ਗੌਰਵ ਸਿੰਗਲਾ ਨੂੰ ਮੀਤ ਪ੍ਰਧਾਨ, ਕਮਲਦੀਪ ਬਾਂਸਲ ਨੂੰ ਜਨਰਲ ਸਕੱਤਰ, ਅੰਕੁਸ਼ ਮਿੱਤਲ ਅਤੇ ਵਿਕਾਸ ਬਾਂਸਲ ਨੂੰ ਸਕੱਤਰ, ਮੋਹਿਤ ਗੋਇਲ ਨੂੰ ਖਜ਼ਾਨਚੀ, ਪੁਨੀਤ ਬਾਂਸਲ ਅਤੇ ਦੀਪਕ ਗੋਇਲ (ਡੀ ਕੇ )  ਨੂੰ ਸਹਿ-ਸਕੱਤਰ , ਪ੍ਰਦੁਮਨ ਬਾਂਸਲ ਨੂੰ ਸੋਸ਼ਲ ਮੀਡੀਆ ਇੰਚਾਰਜ, ਜਤਿਨ ਸਿੰਗਲਾ ਨੂੰ ਦਫਤਰ ਇੰਚਾਰਜ, ਵੈਭਵ ਬਾਂਸਲ, ਰੋਹਿਤ ਗੋਇਲ, ਨਵੀਨ ਮਿੱਤਲ, ਅਭਿਸ਼ੇਕ ਬਾਂਸਲ, ਮੋਹਿਤ ਬਾਂਸਲ, ਪਿਯੂਸ਼ ਮਿੱਤਲ, ਸੰਜੀਵ ਬਾਂਸਲ, ਰਾਜੀਵ ਗੋਇਲ, ਦੀਪਕ ਗੋਇਲ, ਹਰਸ਼ ਸਿੰਗਲਾ, ਅਮਿਤ ਬਾਂਸਲ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ।  ਸੰਸਥਾ ਦੇ ਚੇਅਰਮੈਨ ਅਮਿਤ ਸਿੰਗਲ ਅਤੇ ਪ੍ਰਧਾਨ ਪਿਯੂਸ਼ ਗਰਗ ਨੇ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਵੀਂ ਨਿਯੁਕਤ ਟੀਮ ਅਗਰਵਾਲ ਸਮਾਜ ਦੀਆਂ ਸਮੱਸਿਆਵਾਂ ਦੇ ਹੱਲ ਲਈ ਹਮੇਸ਼ਾਂ ਯਤਨਸ਼ੀਲ ਰਹੇਗੀ ਅਤੇ ਜਗਰਾਉਂ ਦੇ ਸਮਾਜਿਕ ਕਾਰਜਾਂ ਵਿੱਚ ਮੋਹਰੀ ਭੂਮਿਕਾ ਅਦਾ ਕਰੇਗੀ।  ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਸਾਲ ਵੀ ਅਗਰਵਾਲ ਸਮਾਜ ਦੇ ਕੁਲਪਿਤਾ ਮਹਾਰਾਜਾ ਅਗਰਸੇਨ ਜੀ ਦਾ ਜਨਮ ਦਿਹਾੜਾ ਬੜੇ ਧੂਮਧਾਮ ਨਾਲ ਮਨਾਇਆ ਜਾਵੇਗਾ