ਲੰਡਨ, 28 ਜੂਨ ( ਗਿਆਨੀ ਰਵਿੰਦਰਪਾਲ ਸਿੰਘ )-ਕੋਵਿਡ-19 ਤਾਲਾਬੰਦੀ 'ਚ ਆਈ ਢਿੱਲ ਤੋਂ ਬਾਅਦ ਖੇਡ ਮੈਦਾਨਾਂ ਦੇ ਅਖਾੜੇ ਮੁੜ ਭਖਣ ਲੱਗੇ ਹਨ । ਯੂ.ਕੇ. ਵਿਚ ਕਿ੍ਕਟ, ਫੁੱਟਬਾਲ ਦੇ ਨਾਲ-ਨਾਲ ਹੋਰ ਖੇਡ ਮੁਕਾਬਲੇ ਵੀ ਸ਼ੁਰੂ ਹੋ ਚੁੱਕੇ ਹਨ । ਇਸੇ ਤਰ੍ਹਾਂ ਲੰਡਨ 'ਚ ਹੋਏ ਐਮ.ਟੀ.ਕੇ.ਜੀ. ਗਲੋਬਲ ਮੁਕਾਬਲੇ 'ਚ ਸਿੱਖ ਨੌਜਵਾਨ ਇੰਦਰ ਸਿੰਘ ਬਾਸੀ ਨੇ ਜਿੱਤ ਦਰਜ਼ ਕੀਤੀ ਹੈ । ਜੋ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ । ਇੰਗਲੈਂਡ ਵਿੱਚ ਵਸਣ ਵਾਲੇ ਪੰਜਾਬੀਆਂ ਦੀ ਮੂਹਰਲੀ ਕਤਾਰ ਵਿੱਚ ਖੜ੍ਹੇ ਸਿੰਘ ਸਭਾ ਲੰਡਨ ਈਸਟ ਦੇ ਨੌਜਵਾਨਾਂ ਵਲੋਂ ਕਬੱਡੀ, ਕੁਸ਼ਤੀ ਤੇ ਮੁੱਕੇਬਾਜ਼ੀ ਸਮੇਤ ਵੱਖ-ਵੱਖ ਖੇਡਾਂ ਨੂੰ ਸਥਾਨਕ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਤੌਰ 'ਤੇ ਸਿਖਲਾਈ ਦਿੱਤੀ ਜਾਂਦੀ ਹੈ ਜੋ ਪੰਜਾਬੀਆਂ ਦੀ ਖੇਡਾਂ ਵੱਲ ਰੁਚੀ ਨੂੰ ਉਤਸ਼ਾਹਤ ਕਰਦੀ ਹੈ ਇਸ ਦੇ ਸਿੱਟੇ ਵਜੋਂ ਇੰਦਰ ਸਿੰਘ ਬਾਸੀ ਵਰਗੇ ਨੌਜਵਾਨ ਨਿਕਲ ਕੇ ਸਾਹਮਣੇ ਆਉਂਦੇ ਹਨ। ਸਿੱਖ ਪੰਜਾਬੀ ਭਾਈਚਾਰੇ ਨੂੰ ਇੰਦਰ ਸਿੰਘ ਬਾਸੀ ਤੋਂ ਭਵਿੱਖ 'ਚ ਵੱਡੀਆਂ ਆਸਾਂ ਹਨ ।